Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਯੁਵਕ ਸੇਵਾਵਾਂ ਵੱਲੋਂ ਰੈੱਡ ਰਿਬਨ,ਕੌਮੀ ਸੇਵਾ ਯੋਜਨਾ ਤੇ ਆਰ.ਆਰ.ਸੀ. ਮੀਟਿੰਗ ਅਤੇ ਸੈਮੀਨਾਰ

Thursday, February 15, 2018

ਰਾਮਾਂ ਮੰਡੀ,15 ਫਰਵਰੀ(ਤਰਸੇਮ ਸਿੰਘ ਬੁੱਟਰ) ਸਰਕਾਰੀ ਬਹੁਤਕਨੀਕੀ ਕਾਲਜ ਬਠਿੰਡਾ ਵਿਖੇ ਕੁਲਵਿੰਦਰ ਸਿੰਘ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਬਠਿੰਡਾ ਦੀ ਗਤੀਸ਼ੀਲ ਦਿਸ਼ਾ-ਨਿਰਦੇਸ਼ਨਾਂ `ਚ ਜਿਲ੍ਹੇ ਦੇ ਕੌਮੀ ਸੇਵਾ ਯੋਜਨਾ ਦੇ ਪ੍ਰੋਗਰਾਮ ਅਫ਼ਸਰਾਂ,ਰੈੱਡ ਰਿਬਨ ਕਲੱਬ ਅਤੇ ਆਰ.ਆਰ.ਸੀ. ਇੰਚਾਰਜਾਂ ਨਾਲ਼ ਮੀਟਿੰਗ ਕਮ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਤਿੰਨ ਦਰਜਨ ਦੇ ਕਰੀਬ ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਸਹਾਇਕ ਡਾਇਰੈਕਟਰ ਕੁਲਵਿੰਦਰ ਸਿੰਘ ਨੇ ਵਿੱਦਿਅਕ ਅਦਾਰਿਆਂ ਨੂੰ ਅਗਾਮੀ ਵਿੱਦਿਅਕ ਸਾਲ ਲਈ ਉਕਤ ਸੰਕਲਪਾਂ ਨੂੰ ਸੁਚਾਰੂ ਢੰਗ ਨਾਲ ਆਯੋਜਤ ਕਰਨ
Read Full Story

'ਸੱਤ ਦਿਨ' ਗੀਤ ਨੂੰ ਦਰਸ਼ਕਾਂ/ਸਰੋਤਿਆਂ ਨੇ ਅਥਾਹ ਮਾਣ ਬਖਸ਼ਿਆ:ਨਵਦੀਪ ਸੰਧੂ

Sunday, February 11, 2018

ਰਾਮਾਂ ਮੰਡੀ,11 ਫਰਵਰੀ(ਬੁੱਟਰ)ਪੰਜਾਬੀ ਗਾਇਕੀ ਨੂੰ ਦਰਜਨਾਂ ਹਿੱਟ ਟੇਪਾਂ ਦੇਣ ਵਾਲ਼ੇ ਲੋਕ ਗਾਇਕ ਨਵਦੀਪ ਸੰਧੂ ਦੇ ਦੋਗਾਣੇ ਸੱਤ ਦਿਨ ਨੂੰ ਦਰਸ਼ਕਾਂ/ਸਰੋਤਿਆਂ ਵੱਲੋਂ ਬੇਅੰਤ ਮਾਣ ਮਿਲ਼ ਰਿਹਾ ਹੈ।ਸਥਾਨਕ ਸ਼ਹਿਰ `ਚ ਨਿੱਜੀ ਸਮਾਗਮ `ਚ ਸ਼ਾਮਿਲ ਹੋਣ ਵਕਤ ਨਵਦੀਪ ਸੰਧੂ ਨੇ ਚੋਣਵੇਂ ਪੱਤਰਕਾਰਾਂ ਨਾਲ਼ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਉਹਨਾਂ ਦਾ ਸਿੰਗਲ ਟਰੈਕ `ਸੱਤ ਦਿਨ` ਸਾਹੇ ਬੱਧੇ ਔਰਤ/ਮਰਦ ਦੀ ਵਿਆਹ ਪ੍ਰਤੀ ਚਾਅ ਤੇ ਉਤਸ਼ਾਹ ਵਾਲ਼ੀ ਮਾਨਸਿਕਤਾ ਦਾ ਸੱਭਿਆਚਾਰਕ ਰੰਗਾਂ ਵਿੱਚ ਰੰਗ ਕੇ ਸੁੰਦਰ ਪ੍ਰਗਟਾਵਾ ਕਰਦਾ ਹੈ।ਸਹਿ ਗਾਇਕਾ ਵਜੋਂ ਪਾਲੀ ਸਿੱਧੂ
Read Full Story

ਸਾਹਿਤ ਜਾਗਰਿਤੀ ਸਭਾ ਵੱਲੋਂ ਰੂ ਬ ਰੂ ਤੇ ਕਵੀ ਦਰਬਾਰ ਕਰਵਾਇਆ

Sunday, February 11, 2018

ਰਾਮਾਂ ਮੰਡੀ,11 ਫਰਵਰੀ(ਬੁੱਟਰ) ਸਾਹਿਤਕ ਸਿਰਜਣਾ ਅਤੇ ਪ੍ਰਚਾਰ ਦੇ ਖੇਤਰ `ਚ ਸਰਗਰਮ ਸਾਹਿਤ ਜਾਗਰਿਤੀ ਸਭਾ ਬਠਿੰਡਾ ਵੱਲੋਂ ਪ੍ਰਿੰਸੀਪਲ ਜਗਦੀਸ਼ ਸਿੰਘ ਘਈ ਦੀ ਸਰਪ੍ਰਸਤੀ ਵਾਲੇ ਫੁਲਵਾੜੀ ਕਾਲਜ ਬਠਿੰਡਾ ਵਿਖੇ ਰੂ ਬ ਰੂ ਅਤੇ ਕਵੀ ਦਰਬਾਰ ਕਰਵਾਇਆ ਗਿਆ।ਸਭਾ ਦੇ ਜਨਰਲ ਸਕੱਤਰ ਤਰਸੇਮ ਬਸ਼ਰ ਨੇ ਹਾਜ਼ਰੀਨ ਨੂੰ ਜੀ ਆਇਆਂ ਕਹਿਣ ਦੇ ਨਾਲ਼-ਨਾਲ਼ ਸਮਾਗਮ ਦੀ ਰੂਪ-ਰੇਖਾ ਸਾਂਝੀ ਕੀਤੀ।ਸਮਾਗਮ ਦੇ ਪਹਿਲੇ ਪੜਾਅ ਤਹਿਤ ਬਠਿੰਡਾ ਦੇ ਜੰਮਪਲ ਅਤੇ ਕਨੇਡਾ ਰਹਿੰਦੇ ਅੰਗਰੇਜ਼ੀ ਭਾਸ਼ਾ `ਚ ਨਾਵਲ ਸਿਰਜਣ ਵਾਲ਼ੇ ਸਤਵਿੰਦਰ ਸਿੰਘ ਬੋਨੀ ਢਿੱਲੋਂ ਨੇ ਸਾਹਿਤਕਾਰਾਂ ਦੇ ਰੂ ਬ ਰੂ
Read Full Story

ਆਦਰਸ਼ ਸਕੂਲ ਨੰਦਗੜ੍ਹ ਵਿਖੇ ਅੰਤਰ-ਸਦਨ ਖੇਡ ਮੁਕਾਬਲੇ ਕਰਵਾਏ

Sunday, February 4, 2018

ਰਾਮਾਂ ਮੰਡੀ,4 ਫਰਵਰੀ(ਬੁੱਟਰ) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਨੰਦਗੜ੍ਹ ਵਿਖੇ ਪ੍ਰਿੰਸੀਪਲ ਅਮਨਦੀਪ ਕੌਰ ਦੀ ਗਤੀਸ਼ੀਲ ਦਿਸ਼ਾ-ਨਿਰਦੇਸ਼ਨਾਂ,ਡੀ.ਪੀ.ਈ. ਗੁਰਜੀਤ ਸਿੰਘ ਭੀਟੀਵਾਲਾ ਅਤੇ ਲੈਕਚਰਾਰ ਕੰਵਲਜੀਤ ਕੌਰ ਦੀ ਯੋਗ ਅਗਵਾਈ `ਚ ਸਕੂਲ ਦੇ ਖਿਡਾਰੀਆਂ(ਲੜਕਿਆਂ) ਦਰਮਿਆਨ ਇੱਕ ਰੋਜ਼ਾ ਅੰਤਰ ਸਦਨ ਖੇਡ ਮੁਕਾਬਲੇ ਕਰਵਾਏ ਗਏ।ਛੇਵੀਂ ਤੋਂ ਨੌਵੀਂ ਦੇ ਖਿਡਾਰੀ ਵਰਗ `ਚੋਂ ਸੌ ਮੀਟਰ ਦੌੜ ਲਾ ਕੇ ਪੀਲ਼ੇ ਸਦਨ ਦੇ ਮਨਿੰਦਰ ਸਿੰਘ ਨੇ ਪਹਿਲਾ,ਨੀਲੇ ਸਦਨ ਦੇ ਮਨਜਿੰਦਰ ਸਿੰਘ ਨੇ ਦੂਜਾ ਅਤੇ ਲਾਲ ਸਦਨ ਦੇ ਕਮਲਪ੍ਰੀਤ ਸਿੰਘ ਨੇ ਤੀਜਾ
Read Full Story

ਹਾਦਸਾ ਪੀੜਤ ਦਾ ਮਾਲਵਾ ਵੈੱਲਫੇਅਰ ਕਲੱਬ ਨੇ ਇਲਾਜ ਕਰਵਾਇਆ।

Wednesday, January 31, 2018

ਰਾਮਾਂ ਮੰਡੀ, 31 ਜਨਵਰੀ(ਬੁੱਟਰ) ਸਮਾਜ ਸੇਵਾ ਨੂੰ ਸਮਰਪਿਤ ਮਾਲਵਾ ਵੈੱਲਫੇਅਰ ਕਲੱਬ ਬੰਗੀ ਨਿਹਾਲ ਸਿੰਘ ਵੱਲੋਂ ਬੀਤੇ ਦਿਨੀ ਧੁੰਦ ਕਾਰਨ ਹਾਦਸਾਗ੍ਰਸਤ ਹੋਏ ਪੱਪੂ ਸਿੰਘ ਮਾਹੀਨੰਗਲ ਨੂੰ ਮੁਢਲੀ ਸਹਾਇਤਾ ਦੇਣ ਬਾਅਦ ਆਪਣੇ ਪੱਧਰ `ਤੇ ਨਿੱਜੀ ਡਾਕਟਰ ਤੋਂ ਲੋੜੀਂਦਾ ਇਲਾਜ ਕਰਵਾ ਕੇ ਪੀੜਤ ਨੂੰ ਵਾਰਸਾਂ ਦੇ ਹਵਾਲੇ ਕੀਤਾ।ਕਲੱਬ ਦੇ ਪ੍ਰਧਾਨ ਗੁਰਮੀਤ ਸਿੰਘ ਬੁੱਟਰ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਜਿਉਂ ਹੀ ਘਟਨਾ ਬਾਰੇ ਸੂਚਨਾ ਮਿਲ਼ੀ ਤਾਂ ਕਲੱਬ ਦੇ ਨੌਜਵਾਨਾਂ ਨੇ ਬਿਨਾਂ ਕਿਸੇ ਦੇਰੀ ਦੇ ਮੌਕਾ ਸਾਂਭ ਕੇ ਪੀੜਤ ਦਾ ਇਲਾਜ
Read Full Story

ਗੁਰੂ ਰਾਮਦਾਸ ਗਰੁੱਪ ਅਤੇ ਸੰਸਥਾ 'ਚ ਸੁੰਦਰਤਾ ਵਰਕਸ਼ਾਪ ਲਾਈ

Wednesday, January 31, 2018

ਰਾਮਾਂ ਮੰਡੀ 31 ਜਨਵਰੀ(ਤਰਸੇਮ ਸਿੰਘ ਬੁੱਟਰ)ਸਥਾਨਕ ਸ਼ਹਿਰ `ਚ ਗੁਰੂ ਰਾਮਦਾਸ ਗਰੁੱਪ ਅਤੇ ਸੰਸਥਾ `ਚ ਲੈਕਮੇ ਅਕਾਦਮੀ ਬਠਿੰਡਾ ਵੱਲੋਂ ਸੁੰਦਰਤਾ ਵਰਕਸ਼ਾਪ ਲਾਈ ਗਈ।ਇਸ ਵਰਕਸ਼ਾਪ `ਚ 60 ਦੇ ਕਰੀਬ ਵਿਦਿਆਰਥਣਾਂ ਨੇ ਪੂਰੇ ਉਤਸ਼ਾਹ ਨਾਲ਼ ਭਾਗ ਲਿਆ।ਸਿਖਲਾਈ ਦੌਰਾਨ ਯੁਵਾ ਲੜਕੀਆਂ ਨੇ ਸੁੰਦਰਤਾ ਸਬੰਧੀ ਨੁਕਤੇ,ਵਿਅਕਤੀਤਵ ਵਿਕਾਸ ਅਤੇ ਪਹਿਰਾਵੇ ਬਾਰੇ ਬਾਰੀਕੀ ਨਾਲ਼ ਸਿੱਖਿਆ।ਕੇਂਦਰ ਦੇ ਇੰਚਾਰਜ ਪਰਦਮਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ ਚਲਾਈ ਜਾ ਰਹੀ ਉਹਨਾਂ ਦੀ ਸੰਸਥਾਂ ਵੱਲੋਂ ਸਮੇਂ-ਸਮੇਂ
Read Full Story

ਮਾਸਟਰ ਮੋਤੀ ਰਾਮ ਕੋਟ ਬਖਤੂ ਦਾ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਨਮਾਨ

Sunday, January 28, 2018

ਰਾਮਾਂ ਮੰਡੀ,28 ਜਨਵਰੀ(ਤਰਸੇਮ ਸਿੰਘ ਬੁੱਟਰ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਗੀਵਾਂਦਰ ਵਿਖੇ ਸਮਾਜਿਕ ਸਿੱਖਿਆ ਮਾਸਟਰ ਵਜੋਂ ਤਾਇਨਾਤ ਮੋਤੀ ਰਾਮ ਕੋਟ ਬਖਤੂ ਦਾ ਬੂਥ ਲੈਵਲ ਅਫ਼ਸਰ ਦੀ ਡਿਊਟੀ ਬਾਖ਼ੂਬੀ ਨਿਭਾਉਣ ਅਤੇ ਮਤਦਾਤਾ ਜਾਗਰੂਕਤਾ `ਚ ਸਲਾਹੁਣਯੋਗ ਯੋਗਦਾਨ ਪਾਉਣ ਬਦਲੇ ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਦੀਪਰਵਾ ਲਾਕਰਾ ਵੱਲੋਂ ਰਾਸ਼ਟਰੀ ਮਤਦਾਤਾ ਦਿਵਸ ਮੌਕੇ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨ ਕੀਤਾ ਗਿਆ।ਇਸ ਸਮੇਂ ਮੋਤੀ ਰਾਮ ਕੋਟ ਬਖਤੂ ਦੇ ਹੋਣਹਾਰ ਵਿਦਿਆਰਥੀਆਂ ਨੇ ਵੀ ਸਨਮਾਨ ਹਾਸਿਲ ਕੀਤਾ ।ਇਸ ਸਨਮਾਨ ਸਮਾਰੋਹ ਮੌਕੇ ਡਿਪਟੀ ਕਮਿਸ਼ਨਰ
Read Full Story

ਆਦਰਸ਼ ਸਕੂਲ਼ ਨੰਦਗੜ੍ਹ ਵਿਖੇ ਕੌਮੀ ਵੋਟਰ ਦਿਵਸ ਮਨਾਇਆ

Thursday, January 25, 2018

ਰਾਮਾਂ ਮੰਡੀ,26 ਜਨਵਰੀ(ਤਰਸੇਮ ਸਿੰਘ ਬੁੱਟਰ)ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕਲ ਨੰਦਗੜ੍ਹ ਵਿਖੇ ਪ੍ਰਿੰਸੀਪਲ ਅਮਨਦੀਪ ਕੌਰ ਦੀ ਦਿਸ਼ਾ-ਨਿਰਦੇਸ਼ਨਾਂ `ਚ ਭਾਰਤੀ ਚੋਣ ਕਮਿਸ਼ਨ ਦੀਆਂ ਹਿਦਾਇਤਾਂ `ਤੇ ਅੱਠਵਾਂ ਕੌਮੀ ਵੋਟਰ ਦਿਵਸ ਮਨਾਇਆ ਗਿਆ।ਲੈਕਚਰਾਰ ਸ਼ਵੇਤਾ ਰਾਣੀ ਦੀ ਅਗਵਾਈ `ਚ ਸਕੂਲ ਦੇ ਯੁਵਕਾਂ ਨੇ ਵੋਟ ਦੇ ਅਧਿਕਾਰ ਸਬੰਧੀ ਪ੍ਰਣ ਲਿਆ।ਲੈਕਚਰਾਰ ਤਰਸੇਮ ਸਿੰਘ ਬੰਗੀ ਨੇ ਵਿਦਿਆਰਥੀਆਂ ਨੂੰ ਵੋਟ ਦੇ ਅਧਿਕਾਰ,ਵਰਤੋਂ ਤੇ ਮਹੱਤਤਾ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ ਬੀ.ਐੱਲ.ਓ. ਸ੍ਰੀ ਪਰਸ਼ੋਤਮ ਦਾਸ ਜਿਲੇਦਾਰ ਅਤੇ ਪਟਵਾਰੀ
Read Full Story

ਅੱਜ ਭੋਗ 'ਤੇ ਵਿਸ਼ੇਸ਼: ਸਵ: ਮਹਿੰਦਰ ਸਿੰਘ ਖ਼ਾਲਸਾ ਬੰਗੀ

Saturday, January 20, 2018

ਸਵਰਗੀ ਮਹਿੰਦਰ ਸਿੰਘ ਖ਼ਾਲਸਾ ਦਾ ਜਨਮ 1947 ਈਸਵੀ `ਚ ਪਿਤਾ ਸ: ਬੰਤ ਸਿੰਘ ਬੁੱਟਰ ਸਾਬਕਾ ਸਰਪੰਚ ਤੇ ਮਾਤਾ ਸ਼ਾਮ ਕੌਰ ਬੁੱਟਰ ਦੀ ਕੁੱਖੋਂ ਪਿੰਡ ਬੰਗੀ ਨਿਹਾਲ ਸਿੰਘ (ਬਠਿੰਡਾ) ਵਿਖੇ ਹੋਇਆ।ਸੱਤ ਭੈਣ-ਭਰਾਵਾਂ `ਚੋਂ ਮਹਿੰਦਰ ਸਿੰਘ ਖ਼ਾਲਸਾ ਜੀ ਦੋ ਭੈਣਾ ਤੋਂ ਛੋਟੇ ਅਤੇ ਚਾਰ ਭਰਾਵਾਂ ਤੋਂ ਵੱਡੇ ਸਨ।ਕੰਮ ਨੂੰ ਇਬਾਦਤ ਸਮਝਣ ਵਾਲ਼ੇ ਅਣਥੱਕ ਸਵਰਗੀ ਮਹਿੰਦਰ ਸਿੰਘ ਜੀ ਕੇਵਲ ਬਾਰਾਂ-ਤੇਰਾਂ ਸਾਲ ਦੀ ਉਮਰ ਵਿੱਚ ਬਲਦਾਂ ਨਾਲ਼ ਖੇਤੀ ਕਰਨ ਲੱਗ ਗਏ ਸਨ,ਇਹਨਾਂ ਨੇ ਲਗਭਗ ਸੱਠ ਸਾਲ ਪੂਰੀ ਤਨਦੇਹੀ ਨਾਲ਼ ਖੇਤੀ ਕੀਤੀ।ਪੰਜ ਦਹਾਕੇ ਪਹਿਲਾਂ ਇਹਨਾਂ ਦਾ ਵਿਆਹ ਪਿੰਡ ਅਕਲੀਆ
Read Full Story

ਨਵਜੋਤ ਸਿੰਘ ਜੋਤਾ ਭੁੱਲਰ ਵੱਲੋਂ ਆਪਣੀ ਧੀ ਦੀ ਲੋਹੜੀ ਪੌਦੇ ਲਾ ਕੇ ਮਨਾਈ

Thursday, January 18, 2018

ਰਾਮਾਂ ਮੰਡੀ,18 ਜਨਵਰੀ(ਤਰਸੇਮ ਸਿੰਘ ਬੁੱਟਰ) ਭਾਰਤੀ ਸਮਾਜ ਵਿੱਚ ਅਕਸਰ ਪੁੱਤਾਂ ਦੇ ਜਨਮ ਦਿਨ ਤੇ ਲੋਹੜੀ ਵੇਲ਼ੇ ਖ਼ੁਸ਼ੀ ਪੂਰੇ ਚਾਅ ਅਤੇ ਉਤਸ਼ਾਹ ਨਾਲ਼ ਮਨਾਈ ਜਾਂਦੀ ਹੈ।ਪਰ ਇਸ ਦੇ ਉਲਟ ਆਧੁਨਿਕ ਤੇ ਅਗਾਂਹਵਧੂ ਸੋਚ ਦੇ ਮਾਲਿਕ ਸਮਾਜ ਵਿੱਚ ਧੀਆਂ ਨੂੰ ਪੁੱਤਾਂ ਤੋਂ ਵੱਧ ਪਿਆਰ,ਸਤਿਕਾਰ ਅਤੇ ਸੁਵਿਧਾਵਾਂ ਪ੍ਰਦਾਨ ਕਰ ਰਹੇ ਹਨ।ਅਜਿਹੀ ਉਦਾਹਰਨ ਪਿਛਲੇ ਦਿਨੀ ਉਸ ਵਕਤ ਮਿਲ਼ੀ ਜਦੋਂ ਦਾਨਵੀਰ ਨਵਜੋਤ ਸਿੰਘ ਜੋਤਾ ਭੁੱਲਰ ਨੇ ਆਪਣੀ ਧੀ ਸਫ਼ਲ ਭੁੱਲਰ ਦੀ ਲੋਹੜੀ ਪੌਦੇ ਲਾ ਕੇ ਮਨਾਈ।ਮਾਲਵਾ ਵੈੱਲਫੇਅਰ ਕਲੱਬ ਬੰਗੀ ਨਿਹਾਲ ਸਿੰਘ ਦੇ ਪ੍ਰਧਾਨ ਗੁਰਮੀਤ ਸਿੰਘ
Read Full Story

ਜਨਮ ਦਿਨ ਮੁਬਾਰਕ

Thursday, January 18, 2018

ਨਵਰੀਨ ਕੌਰ ਸਿੱਧੂ ਪਿਤਾ:ਸੁਖਮਿੰਦਰ ਸਿੰਘ ਸਿੱਧੂ ਮਾਤਾ: ਛਿੰਦਰਪਾਲ ਕੌਰ ਸਿੱਧੂ ਪਿੰਡ: ਬੰਗੀ ਨਿਹਾਲ
Read Full Story

ਬੰਗੀ ਨਿਹਾਲ ਸਿੰਘ ਵਿਖੇ ਦਸਤਾਰ ਸਿਖਲਾਈ ਕੈਂਪ ਲਾਇਆ

Thursday, January 18, 2018

ਰਾਮਾਂ ਮੰਡੀ,18 ਜਨਵਰੀ(ਤਰਸੇਮ ਸਿੰਘ ਬੁੱਟਰ) ਇੱਥੋਂ ਨੇੜਲੇ ਪਿੰਡ ਬੰਗੀ ਨਿਹਾਲ ਸਿੰਘ ਵਿਖੇ ਗੁਰਦੁਆਰਾ ਗੁਪਤਸਰ ਸਾਹਿਬ ਪਾਤਸ਼ਾਹੀ ਦਸਵੀਂ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ਼ ਸੱਤ ਰੋਜ਼ਾ ਦਸਤਾਰ ਸਿਖਲਾਈ ਕੈਂਪ ਲਾਇਆ ਗਿਆ।ਜਿਸ ਵਿੱਚ ਇੱਕ ਦਰਜਨ ਦੇ ਕਰੀਬ ਨੌਜਵਾਨਾਂ ਨੇ ਪੂਰੇ ਉਤਸ਼ਾਹ ਦੇ ਨਾਲ਼ ਭਾਗ ਲਿਆ।ਇਸ ਦਸਤਾਰ ਸਿਖਲਾਈ ਕੈਂਪ ਦੇ ਕੋਚ ਚੀਨਾ ਧਾਲੀਵਾਲ਼ ਲਾਲੇਆਣਾ ਨੇ ਭਾਗ ਲੈਣ ਵਾਲ਼ਿਆ ਨੂੰ ਜਿੱਥੇ ਸੁੰਦਰ ਦਸਤਾਰ ਸਜਾਉਣ ਦੇ ਬਿਹਤਰ ਗੁਰ ਦੱਸੇ,ਉੱਥੇ ਦਸਤਾਰ ਦੇ ਇਤਹਾਸਿਕ ਅਤੇ ਸਮਾਜਿਕ ਮਹੱਤਵ ਤੋਂ ਵੀ ਜਾਣੂ ਕਰਵਾਇਆ।ਇਸ ਦਸਤਾਰ ਸਿਖਲਾਈ ਕੈਂਪ
Read Full Story

ਭਾਰਤ ਸਕਾਊਟਸ ਤੇ ਗਾਈਡਜ਼।ਜਲ੍ਹਾ ਐਸੋਸੀਏਸ਼ਨ ਬਠੰਿਡਾ ਵੱਲੋਂ ਸਲਾਨਾ ਕਲੰਡਰ ਜਾਰੀ

Thursday, January 18, 2018

ਰਾਮਾਂ ਮੰਡੀ,੧੭ ਜਨਵਰੀ( ਤਰਸੇਮ ਸਿੰਘ ਬੁੱਟਰ ) ਭਾਰਤ ਸਕਾਊਟਸ ਤੇ ਗਾਈਡਜ਼ ਜਲ੍ਹਾ ਐਸੋਸੀਏਸ਼ਨ ਬਠੰਿਡਾ ਵੱਲੋਂ ਸਥਾਨਕ ਟੀਚਰਜ਼ ਹੋਮ ਵਖੇ ਸਕਾਊਟਸ ਤੇ ਗਾਈਡਜ਼ ਦੀਆਂ ਗਤੀਵਧੀਆਂ ਨੂੰ ਦਰਸਾਉਂਦਾ ਹੋਇਆ ਸਲਾਨਾ ਕਲੰਡਰ ਜਾਰੀ ਕੀਤਾ ਗਆਿ। ਜਲ੍ਹਾ ਟਰੇਨੰਿਗ ਕਮਸ਼ਿਨਰ ਹਰਦਰਸ਼ਨ ਸੰਿਘ ਸੋਹਲ ਨੇ ਹਾਜ਼ਰੀਨ ਨੂੰ ਨੱਿਘੇ ਸ਼ਬਦਾਂ ਨਾਲ ਜੀ ਆਇਆਂ ਨੂੰ ਕਹਾ। ਸਮਾਗਮ ਵੱਿਚ ਮੁੱਖ ਮਹਮਾਨ ਵਜੋਂ ਸ੍ਰੀਮਤੀ ਮਨੰਿਦਰ ਕੌਰ ਜਲ੍ਹਾ ਸੱਿਖਆਿ ਅਫਸਰ (ਸੈ ਸ)ਿ ਬਠੰਿਡਾ ਨੇ ਸ਼ਰਿਕਤ ਕੀਤੀ।ਉਹਨਾਂ ਨੇ ਆਪਣੇ ਸੰਬੋਧਨ ਦੌਰਾਨ ਕਲੰਡਰ ਤਆਿਰ ਕਰਨ ਲਈ ਜਲ੍ਹਾ ਸਕਾਊਟ
Read Full Story

ਮਾਲਵਾ ਵੈਲਫੇਅਰ ਬੰਗੀ ਨਿਹਾਲ ਸਿੰਘ ਵੱਲੋਂ ਵਾਲੀਬਾਲ,ਰੱਸਾਕਸ਼ੀ ਅਤੇ ਕੁਸ਼ਤੀਆਂ ਦਾ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ਼ ਸਮਾਪਤ ਹੋਇਆ।

Monday, January 15, 2018

ਰਾਮਾਂ ਮੰਡੀ,15 ਜਨਵਰੀ ( ਤਰਸੇਮ ਸਿੰਘ ਬੁੱਟਰ) ਇੱਥੋਂ ਥੋੜ੍ਹੀ ਦੂਰ ਪਿੰਡ ਬੰਗੀ ਨਿਹਾਲ ਸਿੰਘ ਦੇ ਸਮਾਜ ਸੇਵਾ ਨੂੰ ਸਮਪਰਪਿਤ ਮਾਲਵਾ ਵੈੱਲਫੇਅਰ ਕਲੱਬ ਬੰਗੀ ਨਿਹਾਲ ਸਿੰਘ ਵੱਲੋਂ ਜਗਜੀਤ ਸਿੰਘ ਮਾਨ ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ ਬਠਿੰਡਾ ਦੀ ਦਿਸ਼ਾ ਨਿਰਦੇਸ਼ਨਾ `ਚ ਦੋ ਰੋਜ਼ਾ ਬਲਾਕ ਪੱਧਰੀ ਤੀਜਾ ਵਾਲੀਬਾਲ ਖੇਡ ਆਦਿ ਦਾ ਟੂਰਨਾਮੈਂਟ ਕਰਵਾਇਆ ਗਿਆ।ਇਹਨਾਂ ਖੇਡਾਂ ਦਾ ਉਦਘਾਟਨ ਸਮਾਜ ਸੇਵੀ ਤੇਜਿੰਦਰ ਪਾਲ ਸਿੰਗਲਾ ਨੇ ਆਪਣੇ ਕਰ ਕਮਲਾਂ ਨਾਲ਼ ਕੀਤਾ।36 ਟੀਮਾਂ `ਚੋਂ ਪਹਿਲਾ ਸਥਾਨ ਭੁੱਚੋ ਦੀ ਟੀਮ ਨੇ ਅਤੇ ਤਲਵੰਡੀ ਸਾਬੋ ਦੇ ਖਿਡਾਰੀਆਂ ਨੇ ਦੂਜਾ
Read Full Story

ਜਨਮ ਦਿਨ ਮੁਬਾਰਕਬਾਦ

Monday, January 15, 2018

ਨਾਂ : ਜਸਤਾਜ ਸਿੰਘ ਬੁੱਟਰ ਪਿਤਾ: ਗੁਰਮੀਤ ਸਿੰਘ ਬੁੱਟਰ ਮਾਤਾ : ਸੁਖਜੀਤ ਕੌਰ ਬੁੱਟਰ ਪਿੰਡ: ਬੰਗੀ ਨਿਹਾਲ ਸਿੰਘ ਜਿਲ੍ਹਾ :
Read Full Story

ਸ਼ਹਿਰੀ ਖੇਤਰ 'ਚ ਨਹੀਂ ਰਿਹਾ ਲੋਹੜੀ ਵੇਲ਼ੇ ਪਾਥੀਆਂ ਮੰਗਣ ਦਾ ਰੁਝਾਨ

Sunday, January 14, 2018

ਰਾਮਾਂ ਮੰਡੀ,14 ਜਨਵਰੀ (ਤਰਸੇਮ ਸਿੰਘ ਬੁੱਟਰ) ਕੋਈ ਸਮਾਂ ਸੀ ਲੋਹੜੀ ਵਾਲ਼ੇ ਦਿਨ ਛੋਟੇ-ਛੋਟੇ ਬੱਚੇ ਦਰ-ਦਰ ਜਾ ਕੇ `ਮਾਈ-ਮਾਈ ਪਾ ਪਾਥੀ` ਕਹਿ ਕੇ ਪਾਥੀਆਂ ਮੰਗਦੇ।ਪਰ ਬਦਲਦੇ ਸਮੇਂ ਅਨੁਸਾਰ ਲੋਹੜੀ ਬਾਲਣ ਲਈ ਪਾਥੀਆਂ ਮੰਗਣ ਦਾ ਰੁਝਾਨ ਘਟਦਾ ਜਾ ਰਿਹਾ ਹੈ।ਸ਼ਹਿਰੀ ਖੇਤਰ ਦੇ ਲੋਕ ਪਸ਼ੂ ਨਾ ਮਾਤਰ ਹੀ ਰਖਦੇ ਹਨ।ਜਿਸ ਕਰ ਕੇ ਸ਼ਹਿਰੀਏ ਲੋਕ ਮਜ਼ਬੂਰੀ ਵੱਸ ਬਣੀਆਂ-ਬਣਾਈਆਂ ਪਾਥੀਆਂ ਖ਼ਰੀਦਣ ਲਈ ਮਜ਼ਬੂਰ ਹੁੰਦੇ ਹਨ।ਇਸ ਵਾਰ ਬਠਿੰਡਾ ਦੇ ਟੀ.ਵੀ ਟਾਵਰ ਦੇ ਨਜ਼ਦੀਕ ਟਰਾਲੀ ਵਿੱਚ ਪਾਥੀਆਂ ਰੱਖ ਕੇ ਵੇਚਣ ਵਾਲ਼ੇ ਸੋਨੀ ਅਤੇ ਅਜੇ ਕੁਮਾਰ ਨੇ ਦੱਸਿਆ ਕਿ ਉਹ ਤਿੰਨ ਰੁਪਏ ਦੇ
Read Full Story

ਮਾਲਵਾ ਵੈੱਲਫੇਅਰ ਕਲੱਬ ਦੇ ਗਗਨਦੀਪ ਸਿੰਘ ਸਿੱਧੂ ਨੂੰ ਸਦਮਾ ਦਾਦੇ ਦਾ ਦਿਹਾਂਤ

Wednesday, January 10, 2018

ਰਾਮਾਂ ਮੰਡੀ,10 ਜਨਵਰੀ(ਤਰਸੇਮ ਸਿੰਘ ਬੁੱਟਰ) ਇੱਥੋਂ ਨੇੜਲੇ ਪਿੰਡ ਬੰਗੀ ਨਿਹਾਲ ਸਿੰਘ ਦੇ ਮਾਲਵਾ ਵੈੱਲਫੇਅਰ ਕਲੱਬ ਦੇ ਸਰਗਰਮ ਆਗੂ ਗਗਨਦੀਪ ਸਿੰਘ ਸਿੱਧੂ ਪੁੱਤਰ ਜੀਤ ਸਿੰਘ ਸਿੱਧੂ ਨੂੰ ਉਸ ਵੇਲ਼ੇ ਸਦਮਾ ਲੱਗਾ ਜਦੋਂ ਉਹਨਾਂ ਦੇ ਬਾਬਾ ਜੀ ਸਰਦਾਰ ਵਰਿਆਮ ਸਿੰਘ ਸਿੱਧੂ (96) ਆਪਣੇ ਸੁਆਸਾਂ ਦੀ ਪੂੰਜੀ ਭੋਗਦੇ ਹੋਏ ਇਸ ਫ਼ਾਨੀ ਸੰਸਾਰ ਤੋਂ ਰੁਖ਼ਸਤ ਹੋ ਗਏ।ਸਾਦੀ ਰਹਿਣੀ-ਬਹਿਣੀ,ਸਾਊ ਸੁਭਾਅ ਅਤੇ ਮਿਹਨਤੀ ਬਾਬਾ ਵਰਿਆਮ ਸਿੰਘ ਸਿੱਧੂ ਦੇ ਅਕਾਲ ਚਲਾਣੇ `ਤੇ ਉਹਨਾਂ ਦੇ ਭਤੀਜਿਆਂ ਜੀਤ ਸਿੰਘ ਸਿੱਧੂ,ਪੱਪੀ ਸਿੰਘ ਸਿੱਧੂ ਅਤੇ ਪੋਤਰੇ ਗਗਨਦੀਪ ਸਿੰਘ ਸਿੱਧੂ ਨਾਲ਼
Read Full Story

ਮਾਲਵਾ ਵੈੱਲਫੇਅਰ ਕਲੱਬ ਵੱਲੋਂ ਖੇਡ ਮੁਕਾਬਲੇ 12 ਤੇ 13 ਜਨਵਰੀ ਨੂੰ

Wednesday, January 10, 2018

ਰਾਮਾਂ ਮੰਡੀ,10 ਜਨਵਰੀ(ਤਰਸੇਮ ਸਿੰਘ ਬੁੱਟਰ) ਇੱਥੋਂ ਨੇੜਲੇ ਪਿੰਡ ਬੰਗੀ ਨਿਹਾਲ ਸਿੰਘ ਦੇ ਮਾਲਵਾ ਵੈੱਲਫੇਅਰ ਕਲੱਬ ਬੰਗੀ ਨਿਹਾਲ ਸਿੰਘ(ਬਠਿੰਡਾ) ਵੱਲੋਂ ਸ: ਜਗਜੀਤ ਸਿੰਘ ਮਾਨ ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ ਬਠਿੰਡਾ ਦੀ ਦਿਸ਼ਾ-ਨਿਰਦੇਸ਼ਨਾਂ `ਚ ਮਾਲਵਾ ਵੈੱਲਫੇਅਰ ਕਲੱਬ ਵੱਲੋੰ ਦੋ ਰੋਜ਼ਾ ਖੇਡ ਟੂਰਨਾਮੈਂਟ 12 ਤੇ 13 ਜਨਵਰੀ ਨੂੰ ਪਿੰਡ `ਚ ਕਰਵਾਇਆ ਜਾ ਰਿਹਾ ਹੈ।ਕਲੱਬ ਦੇ ਪ੍ਰਧਾਨ ਗੁਰਮੀਤ ਸਿੰਘ ਬੁੱਟਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹਨਾਂ ਖੇਡ ਮੁਕਾਬਿਲਆਂ ਦੌਰਾਨ ਵਾਲੀਬਾਲ ,ਕੁਸ਼ਤੀ ਅਤੇ ਰੱਸਾਕਸ਼ੀ ਦੇ ਮੁਕਾਬਲੇ ਕਰਵਾਏ ਜਾਣਗੇ।ਜੇਤੂ
Read Full Story

ਧੁੱਪ ਨਿਕਲਣ ਨਾਲ ਜ਼ਿੰਦਗੀ ਮੁੜ ਲੀਹ 'ਤੇ ਆਈ

Tuesday, January 9, 2018

ਰਾਮਾਂ ਮੰਡੀ.9 ਜਨਵਰੀ (ਤਰਸੇਮ ਸਿੰਘ ਬੁੱਟਰ) ਪਿਛਲੇ ਦਿਨੀ ਪਈ ਧੁੰਦ ਅਤੇ ਠੰਢ ਤੋਂ ਨਿੱਘੀ ਧੁੱਪ ਖਿੜਨ ਨਾਲ਼ ਰਾਹਤ ਮਿਲ਼ੀ ਹੈ।ਦਿਨ ਨਿੱਘੇ ਹੋਣ ਕਾਰਨ ਸੜਕਾਂ,ਸੱਥਾਂ,ਬਜ਼ਾਰਾਂ ਅਤੇ ਖੇਤਾਂ `ਚ ਮੁੜ ਰੌਣਕਾਂ ਪਰਤ ਆਈਆਂ ਹਨ।ਇੱਥੋਂ ਤੱਕ ਕਿ ਠੰਢ ਕਾਰਨ ਸਿਮਟ ਕੇ ਬੈਠੇ ਪੰਛੀ ਵੀ ਆਪਣੇ ਪਰ ਤੋਲ ਕੇ ਚਹਿਕਦੇ ਹੋਏ ਉਡਾਰੀਆਂ ਭਰਨ ਲੱਗੇ ਹਨ। ਧੁੱਪ ਕਾਰਨ ਕਿਸਾਨ ਕਣਕਾਂ `ਤੇ ਮੈਗਨੀਜ਼ ਦੀ ਘਾਟ ਲਈ ਛਿੜਕਾਅ ਕਰਦੇ ਨਜ਼ਰ ਆ ਰਹੇ ਹਨ।ਦਿਨ ਸਾਫ਼ ਹੋਣ ਕਾਰਨ ਪਿੰਡਾਂ ਦੀਆਂ ਸੱਥਾਂ `ਚ ਰੌਣਕਾਂ ਮੁੜ ਪਰਤ ਆਈਆਂ ਹਨ।ਥੋੜ੍ਹੇ ਦਿਨ ਪਹਿਲਾਂ ਪਈ ਧੁੰਦ ਤੇ ਠੰਢ ਭਾਵੇਂ
Read Full Story

ਅਮਰੀਕ ਸਿੰਘ ਕੰਗ ਦੀ ਕਿਤਾਬ ' ਸਮੇਂ ਦੇ ਹਾਣੀ ' ਅਤੇ ਸੰਦੀਪ ਅਲਮ ਦੀ ਕਿਤਾਬ 'ਸਾਹ ਲੈਂਦੀ ਕਬਰਗਾਹ" ਦੀ ਕੀਤੀ ਗਈ ਘੁੰਢ ਚੁਕਾਈ

Sunday, January 7, 2018

ਰਾਮਾਂ ਮੰਡੀ 07 ਜਨਵਰੀ(ਤਰਸੇਮ ਸਿੰਘ ਬੁੱਟਰ) ਮਾਲਵਾ ਵੈੱਲਫੇਅਰ ਕਲੱਬ ਬੰਗੀ ਨਿਹਾਲ ਸਿੰਘ ਅਤੇ ਫੁਲਕਾਰੀ ਪੰਜਾਬੀ ਸਾਹਿਤ ਸਭਾ ਰਾਮਾਂ ਮੰਡੀ ਦੇ ਸਾਂਝੇ ਉੱਦਮ ਨਾਲ਼ ਕਲੱਬ ਦੇ ਦਫ਼ਤਰ ਵਿਖੇ ਅਮਰੀਕ ਸਿੰਘ ਕੰਗ ਅਮਰੀਕਾ ਦਾ ਕਾਵਿ- ਸੰਗ੍ਰਹਿ `ਸਮੇਂ ਦੇ ਹਾਣੀ` ਅਤੇ ਸੰਦੀਪ ਅਲਮ ਦੀ ਕਿਤਾਬ `ਸਾਹ ਲੈਂਦੀ ਕਬਰਗਾਹ` ਦੀ ਘੁੰਢ ਚੁਕਾਈ ਕੀਤੀ ਗਈ।ਕਲੱਬ ਦੇ ਪ੍ਰਧਾਨ ਗੁਰਮੀਤ ਸਿੰਘ ਬੁੱਟਰ ਨੇ ਹਾਜ਼ਰ ਅਦੀਬਾਂ ਨੂੰ ਨਿੱਘੇ ਸ਼ਬਦਾਂ `ਚ ਜੀ ਆਇਆਂ ਕਿਹਾ ਅਤੇ ਰਲੀਜ਼ ਕੀਤੀਆਂ ਗਈਆਂ ਕਿਤਾਬਾਂ ਬਾਰੇ ਆਪਣੇ ਵਿਚਾਰ ਪ੍ਰਸਤੁਤ ਕੀਤੇ।ਸਾਹਿਤਕਾਰ ਅਤੇ ਲੈਕਚਰਾਰ ਤਰਸੇਮ
Read Full Story

1 2 > >>
Powered by Arash Info Corpopration