Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪੰਜਾਬ ਅੰਦਰ ਘੱਟ ਗਿਣਤੀਆਂ ਦੇ ਹੱਕ ਸੁਰੱਖਿਅਤ-ਰਾਜਾ

Wednesday, May 9, 2018

ਸੰਗਰੂਰ, 9 ਮਈ (ਸਪਨਾ ਰਾਣੀ)- ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਅਬਦੁਲ ਕਯੂਮ ਰਾਜਾ ਨੇ ਕਿਹਾ ਹੈ ਕਿ ਸੂਬੇ ਅੰਦਰ ਘੱਟ ਗਿਣਤੀਆਂ ਦੇ ਹੱਕ ਬਿਲਕੁਲ ਸੁਰੱਖਿਅਤ ਹਨ | ਸ੍ਰੀ ਰਾਜਾ ਅੱਜ ਇੱਥੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸ੍ਰੀ ਗੁਰਬਿੰਦਰ ਸਿੰਘ ਚੀਮਾ ਐਡਵੋਕੇਟ ਦੇ ਦਫਤਰ ਵਿਖੇ ਪਹੁੰਚੇ ਹੋਏ ਸਨ | ਉਨ੍ਹਾਂ ਕਿਹਾ ਕਿ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਪਾਸ ਘੱਟ ਗਿਣਤੀਆਂ ਨਾਲ ਸਬੰਧਿਤ ਲੋਕਾਂ ਦੀਆਂ ਪਹੁੰਚਦੀਆਂ ਸ਼ਿਕਾਇਤਾਂ ਨੂੰ ਸਮੇਂ ਸਿਰ ਹੱਲ ਕਰਨ ਲਈ ਵਿਸ਼ੇਸ਼ ਯਤਨ ਆਰੰਭੇ ਜਾ ਰਹੇ ਹਨ | ਸ੍ਰੀ ਰਾਜਾ ਨੇ ਕਿਹਾ ਕਿ
Read Full Story

ਸੰਗਰੂਰ ਵਿਚ ਰੌਸ਼ਨੀ ਸਕੀਮ ਅਤੇ ਪੰਘੂੜਾ ਸਕੀਮ ਤਹਿਤ ਪ੍ਰੋਗਰਾਮ ਹੋਵੇਗਾ

Wednesday, May 9, 2018

ਸੰਗਰੂਰ, 9 ਮਈ (ਸਪਨਾ ਰਾਣੀ)- ਸਥਾਨਕ ਨੈਸ਼ਨਲ ਨਰਸਿੰਗ ਇੰਸਟੀਚਿਊਟ ਵਿਖੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਵਿਸ਼ਵ ਰੈੱਡ ਕਰਾਸ ਦਿਵਸ ਸਬੰਧੀ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ | ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਡਾ. ਗਗਨ ਕੁੰਦਰਾ ਚੇਅਰਪਰਸਨ ਰੈੱਡ ਕਰਾਸ ਹਸਪਤਾਲ ਭਲਾਈ ਸ਼ਾਖਾ ਨੇ ਸ਼ਿਰਕਤ ਕੀਤੀ | ਉਨ੍ਹਾਂ ਨਾਲ ਸ੍ਰੀਮਤੀ ਇਸਮਤ ਵਿਜੈ ਸਿੰਘ ਸਹਾਇਕ ਕਮਿਸ਼ਨਰ (ਸ਼ਿਕਾਇਤਾਂ)-ਕਮ-ਅਵੇਤਨੀ ਸਕੱਤਰ ਰੈੱਡ ਕਰਾਸ ਸੁਸਾਇਟੀ ਅਤੇ ਹੋਰ ਮੈਂਬਰ ਹਾਜ਼ਰ ਸਨ | ਸਮਾਗਮ ਦੀ ਸ਼ੁਰੂਆਤ ਸ੍ਰੀਮਤੀ ਗਗਨ ਕੁੰਦਰਾ ਨੇ ਹੈਨਰੀ ਡੋਨਾਂਟ ਦੀ ਤਸਵੀਰ `ਤੇ
Read Full Story

ਗੋਲਡਨ ਅਰਥ ਸਕੂਲ ਵਿਚ ਸ਼ਾਨਦਾਰ ਰਿਹਾ ਜ਼ਿੰਮੇਵਾਰੀ ਵੰਡ ਸਮਾਰੋਹ

Wednesday, May 9, 2018

ਸੰਗਰੂਰ, 9 ਮਈ (ਸਪਨਾ ਰਾਣੀ)- ਸਥਾਨਕ ਗੋਲਡਨ ਅਰਥ ਗਲੋਬਲ ਸਕੂਲ ਵਿਖੇ ਇਨਵੈਸਟੀਚਰ ਸੈਰੇਮਨੀ ਕਰਵਾਈ ਗਈ | ਸਮਾਰੋਹ ਵਿਚ ਸਕੂਲ ਦੇ ਚਾਰੇ ਹਾਊਸ `ਅਜੀਤ ਹਾਊਸ`, `ਅਟਾਰੀ ਹਾਊਸ`, `ਨਲਵਾ ਹਾਊਸ`, ਅਤੇ `ਰਣਜੀਤ ਹਾਊਸ` ਦੇ ਵਿਦਿਆਰਥੀਆਂ ਨੇ ਆਪਣੇ -ਆਪਣੇ ਹਾਊਸ ਮੁਤਾਬਿਕ ਭਾਗ ਲਿਆ | ਇਸ ਪ੍ਰੋਗਰਾਮ ਦੀ ਸ਼ੁਰੂਆਤ ਬੱਚਿਆਂ ਨੇ ਮਾਰਚ ਪਾਸਟ ਕਰ ਕੇ ਬਹੁਤ ਹੀ ਸੁੰਦਰ ਤੇ ਸਲੀਕੇ ਅਨੁਸਾਰ ਕੀਤੀ | ਇਸ ਭਾਵੁਕ ਪ੍ਰਦਰਸ਼ਨ ਤੋਂ ਬਾਅਦ ਹੀ ਯੂਨੀਅਰ ਵਿੰਗ ਅਤੇ ਸੀਨੀਅਰ ਵਿੰਗ ਵਿਦਿਆਰਥੀਆਂ ਵਿਚੋਂ ਸਪੋਰਟਸ ਕੈਪਟਨ, ਹੈੱਡ ਬੁਆਏ, ਹੈੱਡ ਗਰਲ, ਕੈਪਟਨ, ਵਾਇਸ ਕੈਪਟਨ, ਸਕੂਲ
Read Full Story

ਜ਼ਿਲ੍ਹਾ ਸੰਗਰੂਰ ਵਿਚ ਨਕਲੀ ਖਾਦਾਂ ਅਤੇ ਕੀਟਨਾਸ਼ਕਾਂ ਤੋਂ ਕਿਸਾਨ ਦੁਖੀ

Wednesday, May 9, 2018

ਸੰਗਰੂਰ,9 ਮਈ (ਸਪਨਾ ਰਾਣੀ)- ਜ਼ਿਲ੍ਹਾ ਸੰਗਰੂਰ ਵਿਚ ਨਕਲੀ ਖ਼ਾਦਾਂ ਅਤੇ ਨਕਲੀ ਕੀੜੇਮਾਰ ਦਵਾਈਆਂ ਤੋਂ ਪੀੜਤ ਕਿਸਾਨਾਂ ਨੇ ਖੇਤੀਬਾੜੀ ਵਿਭਾਗ ਨੰ ਹਰਕਤ ਵਿਚ ਆਉਣ ਦੀ ਅਪੀਲ ਕੀਤੀ ਹੈ | ਬਲਦੇਵ ਸਿੰਘ ਗਿੱਲ, ਰਣਜੀਤ ਸਿੰਘ ਸੰਧੂ ਅਤੇ ਗੁਰਮੇਲ ਸਿੰਘ ਭਵਾਨੀਗੜ੍ਹ ਨੇ ਕਿਹਾ ਹੈ ਕਿ ਮਾਰਕਿਟ ਵਿਚ ਨਕਲੀ ਕੀੜੇਮਾਰ ਦਵਾਈਆਂ, ਬੀਜਾਂ ਅਤੇ ਖਾਦਾਂ ਦੀ ਭਰਮਾਰ ਹੈ ਪਰ ਖੇਤੀਬਾੜੀ ਵਿਭਾਗ ਰਸਮੀ ਕਾਰਵਾਈਆਂ ਤੋਂ ਵਧ ਕੁਝ ਨਹੀਂ ਕਰ ਰਿਹਾ ਜਿਸ ਕਾਰਨ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ | ਇਸ ਸਬੰਧੀ ਸੰਗਰੂਰ ਦੇ ਕਾਰਜਕਾਰੀ ਮੁੱਖ ਖੇਤੀਬਾੜੀ ਅਫ਼ਸਰ ਸ੍ਰੀ
Read Full Story

ਦਸਵੀਂ ਦੇ ਨਤੀਜੇ ਵਿਚ ਜ਼ਿਲ੍ਹਾ ਸੰਗਰੂਰ ਦੀਆਂ ਲੜਕੀਆਂ ਦੀ ਝੰਡੀ

Wednesday, May 9, 2018

ਸੰਗਰੂਰ, 9 ਮਈ (ਸਪਨਾ ਰਾਣੀ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਮਾਰਚ 2018 ਵਿਚ ਲਈ ਦਸਵੀਂ ਦੀ ਪ੍ਰੀਖਿਆ ਦੇ ਅੱਜ ਐਲਾਨੇ ਨਤੀਜੇ ਵਿਚ ਜ਼ਿਲ੍ਹਾ ਸੰਗਰੂਰ ਦੇ 19741 ਵਿਦਿਆਰਥੀਆਂ ਵਿਚੋਂ 12869 ਨੇ ਪਾਸ ਹੋਣ ਵਿਚ ਸਫਲਤਾ ਪ੍ਰਾਪਤ ਕੀਤੀ ਹੈ | ਜ਼ਿਲ੍ਹੇ ਨੇ 65.19 ਪਾਸ ਪ੍ਰਤੀਸ਼ਤਤਾ ਨਾਲ ਸੂਬੇ ਵਿਚ ਨੌਵਾਂ ਸਥਾਨ ਪ੍ਰਾਪਤ ਕੀਤਾ ਹੈ | ਜ਼ਿਲ੍ਹੇ ਦੇ 31 ਵਿਦਿਆਰਥੀ ਮੈਰਿਟ ਸੂਚੀ ਵਿਚ ਆਏ ਹਨ ਜਿਨ੍ਹਾਂ ਵਿਚੋਂ 24 ਲੜਕੀਆਂ ਹਨ | ਇੱਥੋਂ ਦੇ ਇਕ ਨਿੱਜੀ ਸਕੂਲ ਦੀਆਂ 11 ਵਿਦਿਆਰਥਣਾਂ ਨੇ ਮੈਰਿਟ ਸੂਚੀ ਵਿਚ ਸਥਾਨ ਪ੍ਰਾਪਤ ਕਰ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ | ਮੈਰਿਟ ਸੂਚੀ
Read Full Story

ਸਿਹਤ ਵਿਭਾਗ ਨੂੰ ਦਿਸ਼ਾ ਨਿਰਦੇਸ਼ ਜਾਰੀ, ਲਾਇਸੰਸੀ ਹਥਿਆਰ ਦੀ ਦੁਰਵਰਤੋਂ ਰੋਕਣ ਲਈ ਸਰਕਾਰ ਨੇ ਕੀਤਾ ਅਹਿਮ ਉਪਰਾਲਾ

Saturday, May 5, 2018

ਸੰਗਰੂਰ, 4 ਮਈ(ਸਪਨਾ ਰਾਣੀ):ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲਾ ਸੰਗਰੂਰ ਵਿੱਚ ਵੀ ਅਸਲਾ ਧਾਰਕਾਂ ਲਈ ਡੋਪ ਟੈਸਟ ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਸਿਵਲ ਹਸਪਤਾਲ ਸੰਗਰੂਰ ਵਿਖੇ ਹੁਣ ਤੱਕ 270 ਪ੍ਰਾਰਥੀਆਂ ਦੇ ਡੋਪ ਟੈਸਟ ਕੀਤੇ ਜਾ ਚੁੱਕੇ ਹਨ ਅਤੇ ਸੰਗਰੂਰ ਜ਼ਿਲੇ ਦੇ ਨਾਲ-ਨਾਲ ਪਟਿਆਲਾ, ਮਾਨਸਾ, ਬਰਨਾਲਾ ਅਤੇ ਮੁਹਾਲੀ ਆਦਿ ਜ਼ਿਲਿਆਂ ਦੇ ਬਿਨੇਕਾਰ ਵੀ ਡੋਪ ਟੈਸਟ ਕਰਵਾਉਣ ਲਈ ਇਥੇ ਪੁੱਜ ਰਹੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਹਤ ਵਿਭਾਗ ਦੇ
Read Full Story

ਵਿਸ਼ਵ ਡਾਨਸ ਦਿਵਸ ਤੇ ਬੱਚਿਆਂ ਦੇ ਕਰਵਾਏ ਮੁਕਾਬਲੇ

Wednesday, May 2, 2018

ਸੰਗਰੂਰ - 02 ਮਈ (ਸਪਨਾ ਰਾਣੀ) ਵਿਸ਼ਵ ਡਾਨਸ ਦਿਵਸ ਤੇ ਬਾਵਾ ਡਾਨਸ ਅਕੈਡਮੀ ਸੰਗਰੂਰ ਵੱਲੋਂ ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਐਡੀਟੋਰੀਅਮ ਹਾਲ ਵਿਖੇ ਵਿੱਕੀ ਬਾਵਾ ਅਤੇ ਮੈਡਮ ਸੰਜਨਾ ਡਾਨਸ ਟੀਚਰ ਦੀ ਅਗਵਾਈ ਹੇਠ ਸਕੂਲੀ ਬੱਚਿਆਂ ਦੇ ਡਾਨਸ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਦਰਜਨਾਂ ਵੱਖ-ਵੱਖ ਸਕੂਲਾਂ ਦੇ ਸੈਂਕੜੇ ਬੱਚਿਆਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਬੀਬੀ ਪੂਨਮ ਕਾਂਗੜਾ ਮੈਂਬਰ ਪੀ.ਪੀ.ਸੀ.ਸੀ ਅਤੇ ਸ੍ਰੀ ਅੰਮ੍ਰਿਤ ਬਰਾੜ ਕਾਂਝਲਾ ਨਿੱਜੀ ਸਲਾਹਕਾਰ, ਸ੍ਰੀ ਵਿਜੈ ਇੰਦਰ ਸਿੰਗਲਾ ਕੈਬਨਿਟ ਮੰਤਰੀ ਪੰਜਾਬ
Read Full Story

ਜ਼ਿਲਾ ਸੰਗਰੂਰ ’ਚ ਬਿਜਲੀ ਦੇ ਸ਼ਾਟ ਸਰਕਟ ਕਾਰਨ ਸੜੀ 309 ਏਕੜ ਕਣਕ ਦਾ ਪੀੜਤਾਂ ਨੂੰ ਮੁਆਵਜ਼ਾ ਦਿਵਾਉਣ ਲਈ ਭੇਜੀ ਰਿਪੋਰਟ ਪਾਵਰਕੌਮ ਨੂੰ: ਡਿਪਟੀ ਕਮਿਸ਼ਨਰ

Monday, April 30, 2018

ਸੰਗਰੂਰ, 30 ਅਪ੍ਰੈਲ(ਸਪਨਾ ਰਾਣੀ):ਪੰਜਾਬ ਸਰਕਾਰ ਵੱਲੋਂ ਮਿਲੀਆਂ ਹਦਾਇਤਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਾਲ ਵਿਭਾਗ ਦੇ ਅਧਿਕਾਰੀਆਂ ਦੁਆਰਾ ਜ਼ਿਲਾ ਸੰਗਰੂਰ ਦੀਆਂ ਸਮੂਹ ਸਬ-ਡਵੀਜ਼ਨਾਂ ਤੋਂ ਪ੍ਰਾਪਤ ਹੋਈ ਕਰੀਬ 309 ਏਕੜ ਫ਼ਸਲ ਦੇ ਨੁਕਸਾਨ ਦੀ ਰਿਪੋਰਟ ਪਾਵਰਕੌਮ ਨੂੰ ਭੇਜ ਦਿੱਤੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਥੋਰੀ ਨੇ ਦੱਸਿਆ ਕਿ ਜ਼ਿਲੇ ਦੇ ਪੀੜਤ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿਵਾਉਣ ਲਈ ਰਿਪੋਰਟ ਪਾਵਰਕੌਮ ਨੂੰ ਭੇਜ ਦਿੱਤੀ ਗਈ ਹੈ। ਉਨਾਂ ਦੱਸਿਆ ਕਿ ਪਿਛਲੇ
Read Full Story

ਸਲਾਈ ਕਢਾਈ ਦਾ ਕੋਰਸ ਮੁਕੰਮਲ ਕਰਵਾਇਆ

Thursday, April 12, 2018

ਸੰਗਰੂਰ,11 ਅਪ੍ਰੈਲ (ਸਪਨਾ ਰਾਣੀ) ਨੇੜਲੇ ਪਿੰਡ ਬਾਲੀਆਂ ਵਿਖੇ ਜ਼ਿਲਾ ਪੇਡੂ ਵਿਕਾਸ ਏਜੰਸੀ ਸੰਗਰੂਰ ਵੱਲੋਂ ਸਿਲਾਈ ਕਢਾਈ ਦਾ ਛੇ ਮਹੀਨਿਆਂ ਦਾ ਕੋਰਸ ਮਨਪ੍ਰੀਤ ਕੌਰ ਸਲਾਈ ਕਢਾਈ ਟੀਚਰ ਵੱਲੋਂ ਮੁਕੰਮਲ ਕਰਵਾਉਣ ‘ਤੇ ਅੱਜ ਪੰਚਾਇਤ ਸੰਮਤੀ ਸ਼ੇਰਪੁਰ ਦੀ ਚੇਅਰਪਰਸਨ ਸਿਮਰਜੀਤ ਕੌਰ ਭੱਠਲ ਨੇ ਕੁੱਲ 30 ਸਿਖਿਆਰਥਣਾਂ ਨੂੰ ਸਰਟੀਫਿਕੇਟ ਤਕਸੀਮ ਕੀਤੇ। ਉਕਤ ਕੋਰਸ ਵਿਸ਼ੇਸ਼ ਕੇਂਦਰੀ ਸਹਾਇਤਾ ਸਕੀਮ ਅਧੀਨ ਪ੍ਰਾਪਤ ਗ੍ਰਾਟ ਦੇ ਤਹਿਤ ਕਰਵਾਇਆ ਗਿਆ। ਜਿਸ ਵਿਚ ਕੁੱਲ 30 ਅਨੁਸੂਚਿਤ ਜਾਤੀ ਨਾਲ ਸੰਬੰਧਿਤ ਲੜਕੀਆਂ ਨੇ ਸਿਖਲਾਈ ਪ੍ਰਾਪਤ ਕੀਤੀ। ਇਸ ਮੌਕੇ ਚਮਕੌਰ
Read Full Story

ਸਤੀਸ਼ ਕਾਂਸਲ ਜ਼ਿਲ੍ਹਾ ਬਾਰ ਸੰਗਰੂਰ ਦੇ ਬਣੇ ਪ੍ਰਧਾਨ

Saturday, April 7, 2018

ਸੰਗਰੂਰ, 6 ਅਪ੍ਰੈਲ (ਸਪਨਾ ਰਾਣੀ) - ਅੱਜ ਜ਼ਿਲ੍ਹਾ ਬਾਰ ਐਸੋਸੀਏਸ਼ਨ ਸੰਗਰੂਰ ਦੀ ਹੋਈ ਚੋਣ ਵਿਚ ਸਤੀਸ਼ ਕਾਂਸਲ ਪੋਲ ਹੋਈਆਂ ਵੋਟਾਂ ਵਿਚੋਂ 311 ਵੋਟਾਂ ਪ੍ਰਾਪਤ ਕਰ ਕੇ ਜ਼ਿਲ੍ਹਾ ਬਾਰ ਸੰਗਰੂਰ ਦੇ ਪ੍ਰਧਾਨ ਬਣ ਗਏ ਹਨ | ਪ੍ਰਧਾਨ ਲਈ ਚੋਣ ਲੜ ਰਹੇ ਸ੍ਰੀ ਅਸ਼ਵਨੀ ਚੌਧਰੀ ਨੇ 235 ਅਤੇ ਬਲਜੀਤ ਕੜਵਲ ਨੇ 19 ਵੋਟਾਂ ਪ੍ਰਾਪਤ ਕੀਤੀਆਂ ਹਨ | ਉਪ ਪ੍ਰਧਾਨ ਲਈ ਗਗਨਦੀਪ ਸਿੰਘ ਸਿਬੀਆ ਨੇ 415 ਵੋਟਾਂ ਪ੍ਰਾਪਤ ਕਰ ਕੇ ਜਿੱਤ ਪ੍ਰਾਪਤ ਕੀਤੀ ਹੈ | ਇਸੇ ਤਰ੍ਹਾਂ ਸੈਕਟਰੀ ਲਈ ਜੇਤੂ ਰਹੇ ਕੁਲਬੀਰ ਸਿੰਘ ਨੇ 308 ਵੋਟਾਂ ਪ੍ਰਾਪਤ ਕੀਤੀਆਂ ਹਨ ਜਦਕਿ ਮੁਕਾਬਲੇ ਵਿਚ ਚੋਣ ਲੜ ਰਹੇ
Read Full Story

ਜ਼ਿਲ੍ਹਾ ਸੰਗਰੂਰ ਪੁਲਿਸ ਦੇ ਯਤਨਾਂ ਸਦਕਾ ਨਸ਼ਾ ਵਿਰੋਧੀ ਮੁਹਿੰਮ ਦੌਰਾਨ 594 ਵਿਅਕਤੀਆਂ ਨੂੰ ਮਿਲੀ ਸਜ਼ਾ

Thursday, April 5, 2018

ਸੰਗਰੂਰ, 4 ਅਪ੍ਰੈਲ (ਸਪਨਾ ਰਾਣੀ) - ਜ਼ਿਲ੍ਹਾ ਸੰਗਰੂਰ ਪੁਲਿਸ ਨੇ 31 ਮਾਰਚ ਤੱਕ ਖ਼ਤਮ ਹੋਏ ਮਾਲੀ ਸਾਲ ਦੌਰਾਨ ਵਿੱਢੀ ਨਸ਼ਾ ਵਿਰੋਧੀ ਮੁਹਿੰਮ ਸਦਕਾ 2109 ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਕੇ ਉਨ੍ਹਾਂ ਵਿਚੋਂ 594 ਨੂੰ ਅਦਾਲਤਾਂ ਵਿਚੋਂ ਸਜ਼ਾ ਦਿਵਾਈ ਗਈ ਹੈ | ਆਪਣੀ ਕਾਰਗੁਜ਼ਾਰੀ ਦਸਦਿਆਂ ਸ: ਮਨਦੀਪ ਸਿੰਘ ਸਿੱਧੂ ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਨੇ ਦੱਸਿਆ ਕਿ ਇਸ ਸਮੇਂ ਦੌਰਾਨ 1 ਲੱਖ 89, 514 ਨਸ਼ੇ ਦੀਆਂ ਗੋਲੀਆਂ/ਕੈਪਸੂਲ, 454 ਗਰਾਮ ਹੈਰੋਇਨ ਤੋਂ ਇਲਾਵਾ ਭੁੱਕੀ, ਅਫੀਮ, ਗਾਜਾ, ਚਿੱਟਾ ਪਾਊਡਰ, ਚਰਸ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਕਾਰਨ ਜ਼ਿਲ੍ਹੇ
Read Full Story

ਭਰਜਾਈ ਦਾ ਕਤਲ ਕਰਨ ਵਾਲੇ ਦਿਓਰ ਨੂੰ ਉਮਰ ਕੈਦ ਦੀ ਸਜ਼ਾ

Thursday, April 5, 2018

ਸੰਗਰੂਰ, 4 ਅਪ੍ਰੈਲ (ਸਪਨਾ ਰਾਣੀ) - ਜ਼ਿਲ੍ਹਾ ਅਤੇ ਸੈਸ਼ਨ ਜੱਜ ਅਮਰਜੋਤ ਭੱਟੀ ਦੀ ਅਦਾਲਤ ਨੇ ਭਰਜਾਈ ਦਾ ਕਤਲ ਕਰਨ ਵਾਲੇ ਦਿਓਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ | ਪੁਲਿਸ ਥਾਣਾ ਸਦਰ ਸੰਗਰੂਰ ਵਿਖੇ 21 ਅਪ੍ਰੈਲ 2017 ਨੂੰ ਦਰਜ ਮਾਮਲੇ ਮੁਤਾਬਿਕ ਨਿਰਭੈ ਸਿੰਘ ਵਾਸੀ ਝਨੇੜੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਭਰਾ ਬੀਰਬਲ ਸਿੰਘ ਜੋ ਕੁਆਰਾ ਹੈ ਅਤੇ ਉਨ੍ਹਾਂ ਤੋਂ ਅਲੱਗ ਰਹਿ ਰਿਹਾ ਹੈ | ਸ਼ਾਮੀ ਜਦੋਂ ਉਸ ਦੀ ਪਤਨੀ ਸਿਮਰਨ ਕੌਰ ਕਮਰੇ ਵਿਚ ਟੈਲੀਵਿਜ਼ਨ ਦੇਖ ਰਹੀ ਸੀ ਤਾਂ ਬੀਰਬਲ ਸਿੰਘ ਨੇ ਕਮਰੇ ਵਿਚ ਜਾ ਕੇ ਮਾਰ ਦੇਣ ਦੀ ਨੀਤ ਨਾਲ ਸਿਮਰਨ ਕੌਰ ਦੇ ਸਿਰ ਵਿਚ
Read Full Story

ਜਸਵਿੰਦਰ ਸਿੰਘ ਧਾਲੀਵਾਲ ਪ੍ਰਧਾਨ ਬਣੇ

Thursday, April 5, 2018

ਸੰਗਰੂਰ, 4 ਅਪ੍ਰੈਲ (ਸਪਨਾ ਰਾਣੀ)-ਸਟੇਟ ਮਨਿਸਟਰੀਅਲ ਸਰਵਿਸਿਜ਼ ਐਸੋਸੀਏਸ਼ਨ ਜ਼ਿਲ੍ਹਾ ਸੰਗਰੂਰ ਦੇ ਅਹੁਦੇਦਾਰਾਂ ਦੀ ਚੋਣ ਲਈ ਜ਼ਿਲੇ੍ਹ ਦੀ ਸਮੂਹ ਵਿਭਾਗਾਂ ਦੀ ਮੀਟਿੰਗ `ਚ ਚੋਣ ਕਮੇਟੀ ਬਣਾਈ ਗਈ | ਜਿਸ `ਚ ਬਲਵਿੰਦਰ ਕੌਰ ਸੋਹੀ (ਖ਼ਜ਼ਾਨਾ ਵਿਭਾਗ) ਨੂੰ ਬਤੌਰ ਚੇਅਰਪਰਸਨ, ਰਕੇਸ਼ ਜੈਨ (ਸਿੱਖਿਆ ਵਿਭਾਗ), ਪਵਿੱਤਰ ਕੌਰ ਗਰੇਵਾਲ (ਖੇਤੀਬਾੜੀ ਵਿਭਾਗ), ਅਮਰੀਕ ਸਿੰਘ ਪੂਨੀਆਂ (ਡੀ. ਐਸ. ਐਸ. ਓ. ਵਿਭਾਗ), ਹਰਭਜਨ ਸਿੰਘ (ਸਿਹਤ ਵਿਭਾਗ), ਇਕਬਾਲ ਸਿੰਘ, (ਸਹਿਕਾਰਤਾ ਵਿਭਾਗ) ਅਤੇ ਪਰਵਿੰਦਰ ਸਰਾਓ (ਸਿੰਚਾਈ ਵਿਭਾਗ) ਨੂੰ ਮੈਂਬਰ ਬਣਾਇਆ ਗਿਆ | ਇਸ ਚੋਣ ਕਮੇਟੀ ਵਲੋਂ
Read Full Story

ਸ਼ਰਾਬ ਦੇ ਨਸ਼ੇ 'ਚ ਧੁੱਤ ਵਿੱਦਿਅਕ ਸੰਸਥਾ ਦੇ ਮੁਖੀ ਨੇ ਪਾੜੀ ਪੁਲਿਸ ਦੀ ਵਰਦੀ

Thursday, March 29, 2018

ਸੰਗਰੂਰ, 29 ਮਾਰਚ ( ਸਪਨਾ ਰਾਣੀ ) - ਸਥਾਨਕ ਧੂਰੀ ਗੇਟ ਬਾਜ਼ਾਰ ਵਿਖੇ ਬੀਤੀ ਰਾਤ ਹੋਏ ਇਕ ਮਾਮੂਲੀ ਸੜਕੀ ਹਾਦਸੇ ਉਪਰੰਤ ਵਧੀ ਤਕਰਾਰਬਾਜ਼ੀ ਦੇ ਚਲਦਿਆਂ ਥਾਣਾ ਸਿਟੀ ਸੰਗਰੂਰ ਵਿਖੇ 2 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮਾਮਲੇ ਦੀ ਤਫ਼ਤੀਸ਼ ਕਰ ਰਹੇ ਸਹਾਇਕ ਥਾਣੇਦਾਰ ਕਮਲਜੀਤ ਸਿੰਘ ਨੇ ਦੱਸਿਆ ਕਿ ਅਸ਼ੋਕ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਮਹਿਲ ਮੁਬਾਰਕ ਕਾਲੋਨੀ ਸੰਗਰੂਰ ਬੀਤੀ ਰਾਤ ਆਪਣੇ ਲੜਕੇ ਨਾਲ ਸਕੂਟਰੀ ਉੱਤੇ ਸਵਾਰ ਹੋ ਕੇ ਧੂਰੀ ਗੇਟ ਬਾਜ਼ਾਰ ਵਿਚੋਂ ਲੰਘ ਰਿਹਾ ਸੀ ਤਾਂ ਅਚਾਨਕ ਪਿੱਛੋਂ ਇਕ ਤੇਜ਼
Read Full Story

ਨਾਬਾਲਗ ਬੱਚੀਆਂ ਨਾਲ ਜਬਰ ਜਨਾਹ ਕਰਨ ਵਾਲਿਆ ਖਿਲਾਫ ਸਖਤ ਕਾਰਵਾਈ ਕਰੇ ਸਰਕਾਰ

Thursday, March 29, 2018

ਸੰਗਰੂਰ 29 ਮਾਰਚ (ਸਪਨਾ ਰਾਣੀ) ਸ੍ਰੀ ਪਵਨ ਕੁਮਾਰ ਗੁਪਤਾ ਜੀ ਰਾਸਟਰੀ ਪ੍ਰਮੁਖ ਸਿਵ ਸੈਨਾ ਹਿੰਦੁਸਤਾਨ ਜੀ ਦੇ ਦਿਸਾ ਨਿਰਦੇਸ ਅਨੁਸਾਰ ਅਜ ਸ੍ਰੀਮਤੀ ਰਾਜਵੀਰ ਕੋਰ ਵਰਮਾ ਪੰਜਾਬ ਪ੍ਰਦੇਸ ਸਕਤਰ ਹਿੰਦੁਸਤਾਨ ਮਹਿਲਾ ਸੈਨਾ ਸਾਖਾ ਸਿਵ ਸੈਨਾ ਹਿੰਦੁਸਤਾਨ ਦੁਆਰਾ ਜਿਲ੍ਹਾਂ ਸੰਗਰੂਰ ਵਿਚ ਮਹਿਲਾਂ ਵਿੰਗ ਦੀ ਅਹਿਮ ਮੀਟਿੰਗ ਹੋਈ । ਜਿਸ ਵਿਚ ਸ੍ਰੀਮਤੀ ਰਾਜਵੀਰ ਕੋਰ ਵਰਮਾ ਦੁਆਰਾ ਪੰਜਾਬ ਸਰਕਾਰ ਤੋ ਇਹ ਮੰਗ ਕੀਤੀ ਕਿ ਪੰਜਾਬ ਪ੍ਰਦੇਸ ਵਿਚ ਵੀ 12 ਸਾਲ ਤੋ ਘਟ ਉਮਰ ਦੀਆਂ ਬਚੀਆ ਨਾਲ ਜਬਰ ਜਨਾਹ ਦੇ ਦੋਸੀਆ ਨੂੰ ਫਾਂਸੀ ਦੇਣ ਦੀ ਸਜਾ ਦਾ ਕਾਨੂੰਨ ਪਾਸ ਕੀਤਾ
Read Full Story

ਜਨਮ ਦਿਨ ਮੁਬਾਰਕ

Monday, March 5, 2018

ਨਾਮ - ਮਹੇਸ਼ ਜਿੰਦਲ ਪਿਤਾ ਦਾ ਨਾਂ - ਮਹਿੰਦਰ ਪਾਲ ਜਿੰਦਲ ਮਾਤਾ ਦਾ ਨਾਂ - ਮੰਜੂ ਜਿੰਦਲ ਵਾਸੀ - ਪਾਠਸ਼ਾਲਾ ਰੋਡ ਧੂਰੀ (ਜਿਲ੍ਹਾ
Read Full Story

ਪੁਲਿਸ ਲਾਈਨ ਵਿਚ 10 ਨਵੇਂ ਪ੍ਰੋਜੈਕਟਾਂ ਦੇ ਉਦਘਾਟਨ

Sunday, March 4, 2018

ਸੰਗਰੂਰ,4 ਮਾਰਚ (ਸਪਨਾ ਰਾਣੀ) - ਸ੍ਰੀ ਏ.ਐਸ.ਰਾਏ ਆਈ.ਜੀ. ਪੰਜਾਬ ਪੁਲਿਸ ਨੇ ਸਥਾਨਕ ਪੁਲਿਸ ਲਾਇਨ ਵਿਖੇ 10 ਪ੍ਰੋਜੈਕਟਾਂ ਦਾ ਉਦਘਾਟਨ ਕਰਨ ਦੀ ਰਸਮ ਅਦਾ ਕੀਤੀ | ਇਸ ਮੌਕੇ ਡੀ.ਆਈ.ਜੀ. ਸ੍ਰੀ ਸੁਖਚੈਨ ਸਿੰਘ ਗਿੱਲ, ਡਿਪਟੀ ਕਮਿਸ਼ਨਰ ਅਮਰ ਪ੍ਰਤਾਪ ਸਿੰਘ ਵਿਰਕ ਅਤੇ ਜ਼ਿਲ੍ਹਾ ਪੁਲਿਸ ਮੁਖੀ ਸ: ਮਨਦੀਪ ਸਿੰਘ ਸਿੱਧੂ ਮੌਜੂਦ ਸਨ | ਸ੍ਰੀ ਰਾਏ ਨੇ ਪੁਲਿਸ ਲਾਇਨ ਦੀ ਕਾਇਆ ਕਲਪ ਕਰਨ ਅਤੇ ਇਹ ਨਵੇਂ ਪ੍ਰੋਜੈਕਟ ਤਿਆਰ ਕਰਨ ਲਈ ਸ: ਸਿੱਧੂ ਦੀ ਪਿੱਠ ਥਾਪੜਦਿਆਂ ਦੂਸਰੇ ਜ਼ਿਲਿ੍ਹਆਂ ਦੇ ਪੁਲਿਸ ਅਧਿਕਾਰੀਆਂ ਨੰੂ ਵੀ ਪ੍ਰੇਰਨਾ ਲੈਣ ਦਾ ਸੱਦਾ ਦਿੱਤਾ | ਜਿਨ੍ਹਾਂ
Read Full Story

ਪੁਲਿਸ ਲਾਈਨ ਵਿਚ 10 ਨਵੇਂ ਪ੍ਰੋਜੈਕਟਾਂ ਦੇ ਉਦਘਾਟਨ

Sunday, March 4, 2018

ਸੰਗਰੂਰ,4 ਮਾਰਚ (ਸਪਨਾ ਰਾਣੀ) - ਸ੍ਰੀ ਏ.ਐਸ.ਰਾਏ ਆਈ.ਜੀ. ਪੰਜਾਬ ਪੁਲਿਸ ਨੇ ਸਥਾਨਕ ਪੁਲਿਸ ਲਾਇਨ ਵਿਖੇ 10 ਪ੍ਰੋਜੈਕਟਾਂ ਦਾ ਉਦਘਾਟਨ ਕਰਨ ਦੀ ਰਸਮ ਅਦਾ ਕੀਤੀ | ਇਸ ਮੌਕੇ ਡੀ.ਆਈ.ਜੀ. ਸ੍ਰੀ ਸੁਖਚੈਨ ਸਿੰਘ ਗਿੱਲ, ਡਿਪਟੀ ਕਮਿਸ਼ਨਰ ਅਮਰ ਪ੍ਰਤਾਪ ਸਿੰਘ ਵਿਰਕ ਅਤੇ ਜ਼ਿਲ੍ਹਾ ਪੁਲਿਸ ਮੁਖੀ ਸ: ਮਨਦੀਪ ਸਿੰਘ ਸਿੱਧੂ ਮੌਜੂਦ ਸਨ | ਸ੍ਰੀ ਰਾਏ ਨੇ ਪੁਲਿਸ ਲਾਇਨ ਦੀ ਕਾਇਆ ਕਲਪ ਕਰਨ ਅਤੇ ਇਹ ਨਵੇਂ ਪ੍ਰੋਜੈਕਟ ਤਿਆਰ ਕਰਨ ਲਈ ਸ: ਸਿੱਧੂ ਦੀ ਪਿੱਠ ਥਾਪੜਦਿਆਂ ਦੂਸਰੇ ਜ਼ਿਲਿ੍ਹਆਂ ਦੇ ਪੁਲਿਸ ਅਧਿਕਾਰੀਆਂ ਨੰੂ ਵੀ ਪ੍ਰੇਰਨਾ ਲੈਣ ਦਾ ਸੱਦਾ ਦਿੱਤਾ | ਜਿਨ੍ਹਾਂ
Read Full Story

ਕੈਂਪ ਦੌਰਾਨ ਸੈਂਕੜੇ ਮਰੀਜ਼ਾਂ ਦਾ ਹੋਇਆ ਇਲਾਜ

Sunday, March 4, 2018

ਸੰਗਰੂਰ,4 ਮਾਰਚ (ਸਪਨਾ ਰਾਣੀ) - ਕਾਮਰੇਡ ਜਗਦੀਸ਼ ਚੰਦਰ ਫਰੀਡਮ ਫਾਈਟਰ ਸਿਵਲ ਹਸਪਤਾਲ ਸੰਗਰੂਰ ਵਿਖੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 29ਵਾਂ ਸਿਹਤ ਪੰਦਰਵਾੜਾ 12 ਤੋਂ 26 ਫਰਵਰੀ ਤੱਕ ਮਨਾਇਆ ਗਿਆ | ਸਿਵਲ ਹਸਪਤਾਲ ਸੰਗਰੂਰ ਵਿਖੇ ਡਾ. ਕਿਰਪਾਲ ਸਿੰਘ ਐਸ.ਐਮ.ਓ. ਦੀ ਦੇਖ ਰੇਖ ਹੇਠ ਡਾ. ਵੀਰਇੰਦਰ ਸਿੰਘ ਡੈਂਟਲ ਸਰਜਨ ਦੀ ਯੋਗ ਅਗਵਾਈ ਹੇਠ ਡੈਂਟਲ ਟੀਮ ਜੋ ਇਸ ਪੰਦਰਵਾੜੇ ਨੰੂ ਸਫ਼ਲਤਾ ਪੂਰਵਕ ਨੇਪਰੇ ਚੜਾਇਆ | ਡਾ. ਕਿਰਨਜੋਤ ਬਾਲੀ ਸਿਵਲ ਸਰਜਨ ਸੰਗਰੂਰ ਨੇ ਦੱਸਿਆ ਕਿ ਸਮੁੱਚੇ ਡੈਂਟਲ ਡਾਕਟਰਾਂ ਨੇ ਵੱਖ-ਵੱਖ ਕੈਂਪਾਂ ਵਿਚ 150 ਦੰਦਾਂ ਦੇ
Read Full Story

ਲੋਕ ਮੇਲੇ ਦੌਰਾਨ ਰਣਬੀਰ ਕਾਲਜ ਦੇ ਵਿਦਿਆਰਥੀਆਂ ਦੀ ਰਹੀ ਝੰਡੀ

Sunday, March 4, 2018

ਸੰਗਰੂਰ, 4 ਮਾਰਚ (ਸਪਨਾ ਰਾਣੀ) - ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਏ ਲੋਕ ਮੇਲਾ ਦੌਰਾਨ ਮੇਲੇ ਵਿਚ 57 ਕਾਲਜਾਂ ਨੇ ਭਾਗ ਲਿਆ | ਸਰਕਾਰੀ ਰਣਬੀਰ ਕਾਲਜ ਸੰਗਰੂਰ ਨੇ ਟੀਮ ਨੰਬਰ 51 ਅਧੀਨ, ਪਿ੍ੰਸੀਪਲ ਡਾ. ਮੁਹੰਮਦ ਜਮੀਲ ਦੀ ਅਗਵਾਈ ਵਿਚ ਵੱਖ-ਵੱਖ ਆਈਟਮਾਂ ਵਿਚ ਭਾਗ ਲਿਆ | ਡਾ. ਸੁਰਿੰਦਰ ਕੌਰ ਧਾਲੀਵਾਲ (ਯੂਥ ਕੋਆਰਡੀਨੇਟਰ) `ਤੇ ਟੀਮ ਇੰਚਾਰਜ ਨੇ ਦੱਸਿਆ ਕਿ ਕਾਲਜ ਦੇ 101 ਵਿਦਿਆਰਥੀਆਂ ਨੇ ਸਾਰੀਆਂ ਹੀ ਆਈਟਮਾਂ ਵਿਚ ਭਾਗ ਲਿਆ | ਇਨ੍ਹਾਂ ਆਈਟਮਾਂ ਵਿਚ ਨੁੱਕੜ ਨਾਟਕ, ਲਘੂ ਫ਼ਿਲਮ, ਇਨੰੂ ਵਿਚ ਪਹਿਲਾ ਸਥਾਨ 11 ਗੋਲਡ ਮੈਡਲ ਅਤੇ ਟਰਾਫ਼ੀ, ਲੁੱਡੀ ਲੜਕਿਆਂ ਦੀ
Read Full Story

1 2 3 4 5 > >>
Powered by Arash Info Corpopration