Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਗਬਨ ਦੇ ਦੋਸ਼ਾਂ ਵਿਚ ਸਾਬਕਾ ਸਰਪੰਚ ਸਮੇਤ ਤਿੰਨ ਬਰੀ

Saturday, August 11, 2018

ਸੰਗਰੂਰ,11 ਅਗਸਤ (ਸਪਨਾ ਰਾਣੀ)-ਵਧੀਕ ਸੈਸ਼ਨ ਜੱਜ ਡਾ: ਰਜਨੀਸ਼ ਦੀ ਅਦਾਲਤ ਨੇ ਗ਼ਬਨ ਦੇ ਦੋਸ਼ਾਂ ਵਿਚ ਹੇਠਲੀ ਅਦਾਲਤ ਵਲੋਂ ਪਿੰਡ ਕਾਲੀਆਂ ਦੇ ਸਾਬਕਾ ਸਰਪੰਚ ਸਮੇਤ ਤਿੰਨ ਨੂੰ ਬਰੀ ਕਰਨ ਦੇ ਫ਼ੈਸਲੇ ਦੇ ਖਿਲਾਫ ਆਈ ਅਪੀਲ ਨੂੰ ਖ਼ਾਰਜ ਕਰਦਿਆਂ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ ਹੈ | ਬਚਾਅ ਪੱਖ ਦੇ ਵਕੀਲ ਸੁਰਜੀਤ ਸਿੰਘ ਗਰੇਵਾਲ ਅਤੇ ਅਮਨਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਪੰਚਾਇਤ ਵਿਭਾਗ ਕੋਲ ਪਿੰਡ ਕਾਲੀਆ ਦੇ ਤਤਕਾਲੀਨ ਸਰਪੰਚ ਗੁਰਪਿੰਦਰ ਕੌਰ, ਪਤੀ ਰਵਿੰਦਰ ਸਿੰਘ ਅਤੇ ਤਤਕਾਲੀਨ ਬੀ.ਡੀ.ਪੀ.ਓ. ਗੁਰਨੇਤ ਸਿੰਘ ਖਿਲਾਫ ਪੰਚਾਇਤੀ
Read Full Story

ਵਧੀਕ ਡਿਪਟੀ ਕਮਿਸ਼ਨਰ ਵਲੋਂ ਆਜ਼ਾਦੀ ਦਿਹਾੜੇ ਮੌਕੇ ਹੋਣ ਵਾਲੇ ਜ਼ਿਲ੍ਹਾ ਪੱਧਰੀ ਸਮਾਰੋਹ ਦੀਆਂ ਤਿਆਰੀਆਂ ਦਾ ਜਾਇਜ਼ਾ

Saturday, August 11, 2018

ਸੰਗਰੂਰ,11 ਅਗਸਤ (ਸਪਨਾ ਰਾਣੀ)- ਅੱਜ ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਸਿੰਘ ਬਰਾੜ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਜ਼ਿਲ੍ਹਾ ਪੱਧਰੀ ਅਜ਼ਾਦੀ ਦਿਵਸ ਸਮਾਗਮ ਦੀਆਂ ਤਿਆਰੀਆਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ | ਉਨ੍ਹਾਂ ਇਸ ਮੌਕੇ ਜ਼ਿਲ੍ਹਾ ਪੱਧਰੀ ਦਿਹਾੜੇ ਨੂੰ ਨਿਰਵਿਘਨ ਰੂਪ ਵਿੱਚ ਨੇਪਰੇ ਚਾੜ੍ਹਨ ਲਈ ਡਿਊਟੀਆਂ ਵੀ ਲਗਾਈਆਂ | ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 13 ਅਗਸਤ ਨੂੰ ਪੁਲਿਸ ਲਾਈਨ ਗਰਾਊਾਡ ਵਿਖੇ ਅੰਤਮ ਰਿਹਰਸਲ ਹੋਵੇਗੀ ਅਤੇ ਸਿਹਤ ਵਿਭਾਗ, ਮਾਰਕੀਟ ਕਮੇਟੀ, ਨਗਰ ਕੌਾਸਲ
Read Full Story

ਰੇਲਗੱਡੀ ਦੀ ਲਪੇਟ 'ਚ ਆਇਆ ਨੌਜਵਾਨ

Saturday, August 11, 2018

ਸੰਗਰੂਰ, 11 ਅਗਸਤ (ਸਪਨਾ ਰਾਣੀ)- ਸਥਾਨਕ ਰੇਲਵੇ ਸਟੇਸ਼ਨ ਲਾਗੇ ਰੇਲਗੱਡੀ ਦੀ ਲਪੇਟ ਵਿਚ ਆਉਣ ਕਾਰਨ ਇਕ ਨੌਜਵਾਨ ਦੇ ਗੰਭੀਰ ਹਾਲਤ ਵਿਚ ਜ਼ਖਮੀ ਹੋਣ ਸਬੰਧੀ ਸਮਾਚਾਰ ਹੈ | ਥਾਣਾ ਰੇਲਵੇ ਪੁਲਿਸ ਸੰਗਰੂਰ ਦੇ ਐਸ.ਐਚ.ਓ. ਚਰਨਦੀਪ ਸਿੰਘ ਨੇ ਦੱਸਿਆ ਕਿ ਕਰਨ ਕੁਮਾਰ ਪੁੱਤਰ ਕੁਲਦੀਪ ਰਾਮ ਵਾਸੀ ਅਜੀਤ ਨਗਰ ਬਸਤੀ ਦੇ ਟਰੇਨ ਦੀ ਲਪੇਟ ਵਿਚ ਆਉਣ ਕਾਰਨ ਗੰਭੀਰ ਜ਼ਖਮੀ ਹੋਣ ਸਬੰਧੀ ਖ਼ਬਰ ਮਿਲੀ ਸੀ ਜਿਸ ਨੰੂ ਸਥਾਨਕ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾ ਦਿੱਤਾ ਗਿਆ ਹੈ | ਸਿਵਲ ਹਸਪਤਾਲ ਵਿਖੇ ਕਰਨ ਕੁਮਾਰ ਦਾ ਇਲਾਜ ਕਰ ਰਹੇ ਡਾ. ਬਲਜੀਤ ਸਿੰਘ ਨੇ ਦੱਸਿਆ ਕਿ ਗੰਭੀਰ ਰੂਪ
Read Full Story

ਜ਼ਿਲ੍ਹਾ ਸੰਗਰੂਰ ਦੇ 96 ਸ਼ੱਕੀ ਮਰੀਜ਼ਾਂ 'ਚੋਂ ਦੋ ਦੇ ਡੇਂਗੂ ਪੀੜਤ ਹੋਣ ਦੀ ਪੁਸ਼ਟੀ

Saturday, August 11, 2018

ਸੰਗਰੂਰ,11 ਅਗਸਤ (ਸਪਨਾ ਰਾਣੀ)-ਬਰਸਾਤਾਂ ਦੇ ਸੀਜ਼ਨ ਦੇ ਚਲਦਿਆਂ ਡੇਂਗੂ ਮੱਛਰ ਪੈਦਾ ਹੋਣਾ ਸ਼ੁਰੂ ਹੋ ਗਿਆ ਜਿਸ ਦੀ ਪੁਸ਼ਟੀ ਸਿਹਤ ਵਿਭਾਗ ਸੰਗਰੂਰ ਦੀ ਰਿਪੋਰਟ ਕਰ ਰਹੀ ਹੈ ਜਿਸ ਮੁਤਾਬਿਕ ਸੰਗਰੂਰ ਦੇ ਸਰਕਾਰੀ ਦਫ਼ਤਰਾਂ ਸਮੇਤ ਘਰਾਂ ਵਿਚੋਂ ਲਾਰਵਾ ਮਿਲਣ ਦੇ ਵੱਡੀ ਗਿਣਤੀ ਕੇਸ ਸਾਹਮਣੇ ਆਏ ਹਨ | 115 ਕੇਸਾਂ ਵਿਚ ਚਲਾਨ ਕਰ ਕੇ ਜੁਰਮਾਨਾ ਵੀ ਵਸੂਲਿਆ ਜਾ ਚੁੱਕਾ ਹੈ | ਦੋ ਮਰੀਜ਼ਾਂ ਨੂੰ ਡੇਂਗੂ ਪੀੜਤ ਹੋਣ ਦੀ ਪੁਸ਼ਟੀ ਜ਼ਿਲ੍ਹਾ ਨੋਡਲ ਅਫ਼ਸਰ ਡਾ: ਉਪਾਸਨਾ ਬਿੰਦਰਾ ਨੇ ਦੱਸਿਆ ਕਿ ਜ਼ਿਲ੍ਹਾ ਹਸਪਤਾਲ ਸੰਗਰੂਰ ਦੀ ਲੈਬੋਰਟਰੀ ਵਿਚ ਹੁਣ ਤੱਕ ਡੇਂਗੂ
Read Full Story

ਜਨਮ ਦਿਨ ਮੁਬਾਰਕ

Saturday, August 11, 2018

ਫਤਿਹ ਸਿੰਘ ਪੁੱਤਰ ਹਰੇਦਵ ਸਿੰਘ ਮਾਤਾ ਹਰਮੀਤ ਕੌਰ ਪਿੰਡ ਭਲਵਾਨ (ਜਿਲ੍ਹਾ
Read Full Story

ਨੌਕਰੀ ਦਿਵਾਉਣ ਦੇਣ ਦੇ ਨਾਂਅ 'ਤੇ ਮਾਰੀ 2 ਲੱਖ 30 ਹਜ਼ਾਰ ਰੁਪਏ ਦੀ ਠੱਗੀ

Tuesday, July 3, 2018

ਸੰਗਰੂਰ, 2 ਜੁਲਾਈ ( ਸਪਨਾ ਰਾਣੀ)-ਲਹਿਰਾਗਾਗਾ ਪੁਲਿਸ ਨੇ ਐਸ.ਐਸ.ਪੀ. ਸੰਗਰੂਰ ਵਲੋਂ ਆਈ ਦਰਖਾਸਤ ਉੱਪਰ ਕਾਰਵਾਈ ਕਰਦਿਆਂ ਇਕ ਵਿਅਕਤੀ ਉੱਪਰ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਦਾ ਮੁਕੱਦਮਾ ਦਰਜ ਕੀਤਾ ਹੈ | ਥਾਣਾ ਮੁਖੀ ਜਸਵੀਰ ਸਿੰਘ ਤੂਰ ਨੇ ਦੱਸਿਆ ਹੈ ਕਿ ਦਰਸ਼ਨ ਸਿੰਘ ਪੁੱਤਰ ਧੰਨਾ ਸਿੰਘ ਵਾਸੀ ਬਖੋਰਾ ਖ਼ੁਰਦ ਨੇ 26 ਜੂਨ ਨੂੰ ਐਸ.ਐਸ.ਪੀ ਸੰਗਰੂਰ ਨੂੰ ਦਰਖਾਸਤ ਦਿੱਤੀ ਸੀ ਕਿ ਕੁਲਵੰਤ ਸਿੰਘ ਪੁੱਤਰ ਸ਼ਾਮ ਸਿੰਘ ਵਾਸੀ ਕੋਟੜਾ ਲਹਿਲ ਨੇ ਉਸ ਦੇ ਲੜਕੇ ਅਵਤਾਰ ਸਿੰਘ ਨੂੰ ਭਰਤੀ ਕਰਵਾਉਣ ਲਈ 2 ਲੱਖ 30 ਹਜ਼ਾਰ ਰੁਪਏ ਲਏ ਹਨ | ਦਰਸ਼ਨ ਸਿੰਘ ਦਾ
Read Full Story

ਪੰਜਾਬ ਦੀਆਂ ਜ਼ਿਲ੍ਹਾ ਪ੍ਰੀਸ਼ਦ ਅਧੀਨ ਕੰਮ ਕਰਦੇ ਫਾਰਮਾਸਿਸਟਾਂ ਵਲੋਂ ਸੰਘਰਸ਼ ਦੀ ਚਿਤਾਵਨੀ

Tuesday, July 3, 2018

ਸੰਗਰੂਰ,2 ਜੁਲਾਈ (ਸਪਨਾ ਰਾਣੀ)- ਪੰਜਾਬ ਭਰ ਵਿਚ ਪੇਂਡੂ ਵਿਕਾਸ ਪੰਚਾਇਤ ਵਿਭਾਗ ਦੀਆਂ ਜ਼ਿਲ੍ਹਾ ਪ੍ਰੀਸ਼ਦਾਂ ਅਧੀਨ ਆਉਂਦੀਆਂ 1186 ਹੈਲਥ ਡਿਸਪੈਂਸਰੀਆਂ ਵਿਚ ਪਿਛਲੇ 12 ਸਾਲਾਂ ਤੋਂ ਠੇਕੇ `ਤੇ ਕੰਮ ਕਰਦੇ ਫਾਰਮਾਸਿਸਟਾਂ ਨੇ ਸਰਕਾਰ ਖ਼ਲਾਫ਼ ਤਿੱਖਾ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ ਹੈ | ਜਥੇਬੰਦੀ ਨੇ ਇਹ ਫ਼ੈਸਲਾ ਇਨ੍ਹਾਂ ਡਿਸਪੈਂਸਰੀਆਂ ਦਾ ਪੇਂਡੂ ਵਿਕਾਸ ਮੁੜ ਸਿਹਤ ਵਿਭਾਗ ਵਿਚ ਰਲੇਵੇਂ ਕਰਨ ਤਹਿਤ ਫਾਰਮਾਸਿਸਟਾਂ ਨੂੰ ਉਨ੍ਹਾਂ ਦੀਆਂ 12 ਸਾਲਾਂ ਦੀਆਂ ਸੇਵਾਵਾਂ ਨੂੰ ਬਿਨ੍ਹਾਂ ਕੋਈ ਲਾਭ ਦਿੱਤੇ ਸ਼ਿਫ਼ਟ ਕੀਤੇ ਜਾਣ ਸਬੰਧੀ ਸਿਹਤ ਵਿਭਾਗ
Read Full Story

ਨਗਰ ਕੌਸਲ ਦੇ ਕੱਚੇ ਮੁਲਾਜ਼ਮਾਂ ਨੂੰ 4 ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਕਾਰਨ ਸ਼ਹਿਰ ਵਿਚੋਂ ਕੂੜਾ ਚੁੱਕਣ ਦਾ ਕੰਮ ਰੁਕਿਆ

Tuesday, July 3, 2018

ਸੰਗਰੂਰ,2 ਜੁਲਾਈ (ਸਪਨਾ ਰਾਣੀ)- ਸੂਬੇ ਵਿਚ ਸਫ਼ਾਈ ਪੱਖੋਂ ਪਛੜ ਕੇ 92 ਰੈਂਕ `ਤੇ ਆਏ ਸੰਗਰੂਰ ਸ਼ਹਿਰ ਕੇ ਕੂੜਾ ਡੰਪਾਂ ਤੋਂ ਦੋ ਦਿਨਾਂ ਤੋਂ ਕੂੜਾ ਨਾ ਚੁੱਕੇ ਜਾਣ ਕਾਰਨ ਗੰਦਗੀ ਦੇ ਅੰਬਾਰ ਲੱਗ ਚੁੱਕੇ ਹਨ | ਕੂੜਾ ਡੰਪਾਂ ਦੀ ਹਾਲਤ ਇਹ ਹੈ ਕਿ ਕੂੜਾ ਡੰਪਾਂ ਤੋਂ ਬਾਹਰ ਸੜਕਾਂ `ਤੇ ਆਇਆ ਪਿਆ ਹੈ | ਬਦਬੂ ਕਾਰਨ ਰਾਹਗੀਰਾਂ ਦਾ ਉੱਥੋਂ ਲੰਘਣਾ ਮੁਸ਼ਕਲ ਹੋਇਆ ਪਿਆ ਹੈ | ਸ਼ਹਿਰ ਵਿਚੋਂ ਰੋਜ਼ਾਨਾ 30 ਦਿਨ ਕੂੜਾ ਇਕੱਠਾ ਹੁੰਦਾ ਹੈ ਜਿਸ ਨੂੰ ਸਫ਼ਾਈ ਕਰਮਚਾਰੀਆਂ ਵਲੋਂ ਨਿਰਧਾਰਿਤ ਕਰੀਬ 12 ਕੂੜਾ ਡੰਪਾਂ `ਤੇ ਪਹੁੰਚਾਇਆ ਜਾਂਦਾ ਹੈ ਜਿੱਥੋਂ ਟਰਾਲੀਆਂ ਨਾਲ ਕੂੜੇ ਨੂੰ
Read Full Story

ਕੈਪਟਨ ਨੇ ਚੌਣਾ ਦੌਰਾਨ ਲੋਕਾਂ ਨਾਲ ਕੀਤੇ ਝੂਠੇ ਵਾਅਦੇ - ਵਰਮਾਂ

Wednesday, June 27, 2018

ਸੰਗਰੂਰ,27 ਜੂਨ (ਸਪਨਾ) ਪਵਨ ਕੁਮਾਰ ਗੁਪਤਾ ਜੀ ਰਾਸਟਰੀ ਪ੍ਰਮੁਖ ਸਿਵ ਸੈਨਾ ਹਿੰਦੁਸਤਾਨ ਜੀ ਦੇ ਦਿਸਾ ਨਿਰਦੇਸਾ ਅਨੁਸਾਰ ਅਜ ਪ੍ਰਦੀਪ ਵਰਮਾ ਪ੍ਰਧਾਨ ਹਿੰਦੁਸਤਾਨ ਵਿਦਿਆਰਥੀ ਸੈਨਾ ਵੱਲੋ ਕੈਪਟਨ ਅਮਰਿਦਰ ਸਿੰਘ ਜੀ ਮੁਖ ਮੰਤਰੀ ਪੰਜਾਬ ਤੋ ਬੇਰੁਜਗਾਰਾ ਲਈ ਜੋ ਵਾਅਦੇ ਚੌਣਾਂ ਸਮੇਂ ਕੀਤੇ ਸਨ ਉਹ ਜਲਦ ਤੋ ਜਲਦ ਪੂਰੀਆ ਕੀਤੀਆ ਜਾਣ ਕਿਉ ਕਿ ਪੰਜਾਬ ਦੇ ਨੋਜਵਾਨ ਬੇਰੁਜਗਾਰਾ ਵਿਚ ਅਸਾਂਤੀ ਵਧ ਰਹੀ ਹੈ। ਚੌਣਾਂ ਸਮੇ ਹਰ ਇਕ ਘਰ ਵਿਚੋ ਨੋਕਰੀ ਦੇਣ ਦਾ ਵਾਆਦਾ ਕੀਤਾ ਸੀ ਉਹ ਛੇਤੀ ਤੋ ਛੇਤੀ ਪੂਰੀਆ ਕੀਤੀਆ ਜਾਣ ਅਤੇ ਪੈਟਰੋਲੀਆਮ ਪਦਾਰਥਾਂ ਤੋ ਵੈਟ ਵੀ ਖਤਮ
Read Full Story

ਸੰਗਰੂਰ ਦਾ ਰਣਬੀਰ ਕਲੱਬ ਨਵੇਂ ਰੂਪ 'ਚ ਦਿਵਾਲੀ ਤੋਂ ਪਹਿਲਾਂ ਹੋਵੇਗਾ ਲੋਕ ਅਰਪਿਤ

Sunday, June 17, 2018

ਸੰਗਰੂਰ, 16 ਜੂਨ ( ਸਪਨਾ ਰਾਣੀ)-ਰਿਆਸਤੀ ਸ਼ਹਿਰ ਸੰਗਰੂਰ ਵਿਚ ਮਹਾਰਾਜਾ ਰਣਬੀਰ ਸਿੰਘ ਦੇ ਨਾਂਅ `ਤੇ ਬਣੇ ਮਹਾਰਾਜਾ ਰਣਬੀਰ ਕਲੱਬ ਦੀ ਖਸਤਾ ਹਾਲਤ ਨੂੰ ਖੂਬਸੂਰਤੀ ਵਿਚ ਬਦਲਣ ਲਈ ਯਤਨ ਆਰੰਭ ਹੋ ਗਏ ਹਨ | ਕਲੱਬ ਦੇ ਜਨਰਲ ਸਕੱਤਰ ਡਾ: ਗੁਨਿੰਦਰਜੀਤ ਸਿੰਘ ਜਵੰਧਾ ਨੇ ਦੱਸਿਆ ਹੈ ਕਿ ਦਿਵਾਲੀ ਤੋਂ ਪਹਿਲਾਂ ਇਸ ਕਲੱਬ ਨੂੰ ਬਿਲਕੁਲ ਨਵੇਂ ਅਤੇ ਖੂਬਸੂਰਤ ਰੂਪ ਵਿਚ ਲੋਕ ਅਰਪਣ ਕਰ ਦਿੱਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀ ਘਣਸ਼ਿਆਮ ਥੋਰੀ ਇਸ ਮਾਮਲੇ ਵਿਚ ਵਿਸ਼ੇਸ਼ ਦਿਲਚਸਪੀ ਦਿਖਾ ਰਹੇ ਹਨ | ਉਨ੍ਹਾਂ ਦੱਸਿਆ ਕਿ ਬੈੱਡਮਿੰਟਨ ਹਾਲ ਅਤੇ
Read Full Story

ਗੁਰੂ ਘਰਾਂ ਦੇ ਸਪੀਕਰਾਂ ਦੀਆਂ ਆਵਾਜ਼ਾਂ ਸੀਮਿਤ ਕਰਨ ਦੇ ਜਾਰੀ ਹੋਏ ਹੁਕਮਾਂ ਦੀ ਚੌਤਰਫਾ ਸ਼ਲਾਘਾ

Sunday, June 17, 2018

ਸੰਗਰੂਰ, 16 ਜੂਨ ( ਸਪਨਾ ਰਾਣੀ)-ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਗੁਰੂ ਘਰਾਂ ਦੇ ਸਪੀਕਰਾਂ ਦੀ ਆਵਾਜ਼ ਨੂੰ ਗੁਰੂ ਘਰਾਂ ਦੀ ਚਾਰ ਦੀਵਾਰੀ ਅੰਦਰ ਹੀ ਸੀਮਤ ਰੱਖਣ ਅਤੇ ਅਰਦਾਸ ਸਮੇਂ ਸਪੀਕਰ ਬੰਦ ਕਰਨ ਦੇ ਜਾਰੀ ਕੀਤੇ ਗਏ ਹੁਕਮਾਂ ਦੀ ਸਮਾਜ ਵਿਚ ਚੌਤਰਫਾ ਸ਼ਲਾਘਾ ਹੋ ਰਹੀ ਹੈ | ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀ ਕੇਂਦਰੀ ਕਾਰਜਕਾਰਨੀ ਦੇ ਮੈਂਬਰ ਸ: ਨਰਿੰਦਰਪਾਲ ਸਿੰਘ ਸਾਹਨੀ ਐਡਵੋਕੇਟ ਦਾ ਕਹਿਣਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਲਿਆ ਗਿਆ ਫ਼ੈਸਲਾ ਬਿਲਕੁਲ ਦਰੁਸਤ ਹੈ ਕਿਉਂਕਿ ਜ਼ਰੂਰੀ ਨਹੀਂ ਕਿ ਗੁਰਬਾਣੀ ਦਾ ਪ੍ਰਚਾਰ ਅਤੇ ਪ੍ਰਸਾਰ
Read Full Story

ਝੋਨੇ ਦੇ ਮਾਮਲੇ 'ਤੇ ਖੇਤੀਬਾੜੀ ਵਿਭਾਗ ਅਤੇ ਕਿਸਾਨ ਯੂਨੀਅਨਾਂ ਨੇ ਕੀਤੇ ਆਪੋ-ਆਪਣੇ ਦਾਅਵੇ

Sunday, June 17, 2018

ਸੰਗਰੂਰ, 16 ਜੂਨ ( ਸਪਨਾ ਰਾਣੀ) - ਜ਼ਿਲ੍ਹਾ ਸੰਗਰੂਰ ਵਿਚ ਇਸ ਵਾਰ 2.84 ਲੱਖ ਹੈਕਟੇਅਰ ਰਕਬੇ ਵਿਚ ਝੋਨਾ ਲਗਾਇਆ ਜਾਣਾ ਹੈ | ਸਰਕਾਰ ਵਲੋਂ ਝੋਨੇ ਦੀ ਲਵਾਈ ਲਈ 20 ਜੂਨ ਤੋਂ ਕਰਨ ਲਈ ਹੁਕਮ ਜਾਰੀ ਕੀਤੇ ਹੋਏ ਹਨ ਪਰ ਸੰਘਰਸ਼ ਕਰ ਰਹੇ ਕਿਸਾਨ ਇਹ ਗੱਲ ਮੰਨਣ ਨੰੂ ਤਿਆਰ ਨਹੀਂ | ਝੋਨੇ ਦੀ ਲਵਾਈ ਨੰੂ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਕਿਸਾਨ ਯੂਨੀਅਨਾਂ ਆਹਮੋ-ਸਾਹਮਣੇ ਹਨ | ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਨੇ `ਅਜੀਤ` ਨੰੂ ਦੱਸਿਆ ਹੈ ਕਿ ਜ਼ਿਲ੍ਹਾ ਸੰਗਰੂਰ ਦੇ ਸਾਰੇ ਪਿੰਡਾਂ ਵਿਚ ਝੋਨੇ ਦੀ ਲਵਾਈ ਸ਼ੁਰੂ ਹੋ
Read Full Story

ਮੋਦੀ ਸਰਕਾਰ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ

Sunday, June 17, 2018

ਸੰਗਰੂਰ, 16 ਜੂਨ (ਸਪਨਾ ਰਾਣੀ) - ਡੀਜ਼ਲ-ਪੈਟਰੋਲ ਦੀਆਂ ਵੱਡੇ ਪੱਧਰ ਤੇ ਵਧੀਆਂ ਕੀਮਤਾਂ ਨੂੰ ਲੈ ਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੱਦੇ `ਤੇ ਮੋਦੀ ਸਰਕਾਰ ਵਿਰੁੱਧ ਪਿੰਡ ਪੱਧਰ `ਤੇ ਧਰਨੇ ਦੇਣ ਦੀ ਸ਼ੁਰੂਆਤ ਕਰਦਿਆਂ ਬੀਬੀ ਪੂਨਮ ਕਾਂਗੜਾ ਮੈਂਬਰ ਪੀ.ਪੀ.ਸੀ.ਸੀ. ਜਨਰਲ ਸਕੱਤਰ ਪੰਜਾਬ ਯੂਥ ਕਾਂਗਰਸ ਦੀ ਅਗਵਾਈ ਹੇਠ ਨੇੜਲੇ ਪਿੰਡ ਅਕੋਈ ਸਾਹਿਬ ਵਿਖੇ ਕਾਂਗਰਸੀਆਂ ਵਲੋਂ ਮੋਦੀ ਸਰਕਾਰ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਹਰਗੁਰਭਗਤ ਸਿੰਘ, ਲਖਮੀਰ ਸਿੰਘ, ਜਗਸੀਰ ਸਿੰਘ, ਮਹਿੰਦਰ ਸਿੰਘ, ਬਲਜੀਤ ਕੌਰ, ਲਖਵਿੰਦਰ ਲੱਕੀ, ਸਰਬਨ ਸਿੰਘ,
Read Full Story

ਅਧਿਆਪਕ ਯੂਨੀਅਨ ਨੇ ਵਿਚਾਰੇ ਮਸਲੇ

Tuesday, May 29, 2018

ਸੰਗਰੂਰ, 29 ਮਈ (ਸਪਨਾ ਰਾਣੀ) - 3582 ਮਾਸਟਰ ਕਾਡਰ ਅਧਿਆਪਕ ਭਰਤੀ ਸੰਬੰਧੀ, ਅਧਿਆਪਕਾਂ ਦੀ ਨਿਯੁਕਤੀ ਪੱਤਰ ਦੀ ਮੰਗ ਨੰੂ ਮੁੱਖ ਰੱਖਦਿਆਂ ਲਿਖਤੀ ਪ੍ਰੀਖਿਆ ਪਾਸ ਬੇਰੁਜ਼ਗਾਰ ਅਧਿਆਪਕਾਂ ਵਲੋਂ ਜ਼ਿਲਾਵਾਰ ਮੀਟਿੰਗਾਂ ਦੀ ਲੜੀ ਤਹਿਤ ਅੱਜ ਸੰਗਰੂਰ ਵਿਖੇ ਮੀਟਿੰਗ ਕੀਤੀ ਗਈ | ਇਸ ਮੀਟਿੰਗ ਵਿਚ ਸੰਗਰੂਰ ਜ਼ਿਲ੍ਹੇ ਦੇ ਵੱਖ-ਵੰਖ ਵਿਸ਼ੇ ਪਾਸ ਕਰ ਚੁੱਕੇ ਬੇਰੁਜ਼ਗਾਰ ਅਧਿਆਪਕਾਂ ਨੇ ਹਿੱਸਾ ਲਿਆ | ਯੂਨੀਅਨ ਦੇ ਆਗੂਆਂ ਦਲਜੀਤ ਸਫੀਪੁਰ, ਗੌਰਵਜੀਤ ਅਤੇ ਸੁਖਵਿੰਦਰ ਲਹਿਰਾ ਨੇ ਕਿਹਾ ਕਿ ਨਿਯੁਕਤੀ ਦੀ ਮੰਗ ਨੰੂ ਲੈ ਕੇ ਪੰਜਾਬ ਦੇ ਵੱਖ-ਵੱਖ ਮੰਤਰੀਆਂ ਜਿਨ੍ਹਾਂ
Read Full Story

ਪੰਜਾਬ ਅੰਦਰ ਘੱਟ ਗਿਣਤੀਆਂ ਦੇ ਹੱਕ ਸੁਰੱਖਿਅਤ-ਰਾਜਾ

Wednesday, May 9, 2018

ਸੰਗਰੂਰ, 9 ਮਈ (ਸਪਨਾ ਰਾਣੀ)- ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਅਬਦੁਲ ਕਯੂਮ ਰਾਜਾ ਨੇ ਕਿਹਾ ਹੈ ਕਿ ਸੂਬੇ ਅੰਦਰ ਘੱਟ ਗਿਣਤੀਆਂ ਦੇ ਹੱਕ ਬਿਲਕੁਲ ਸੁਰੱਖਿਅਤ ਹਨ | ਸ੍ਰੀ ਰਾਜਾ ਅੱਜ ਇੱਥੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸ੍ਰੀ ਗੁਰਬਿੰਦਰ ਸਿੰਘ ਚੀਮਾ ਐਡਵੋਕੇਟ ਦੇ ਦਫਤਰ ਵਿਖੇ ਪਹੁੰਚੇ ਹੋਏ ਸਨ | ਉਨ੍ਹਾਂ ਕਿਹਾ ਕਿ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਪਾਸ ਘੱਟ ਗਿਣਤੀਆਂ ਨਾਲ ਸਬੰਧਿਤ ਲੋਕਾਂ ਦੀਆਂ ਪਹੁੰਚਦੀਆਂ ਸ਼ਿਕਾਇਤਾਂ ਨੂੰ ਸਮੇਂ ਸਿਰ ਹੱਲ ਕਰਨ ਲਈ ਵਿਸ਼ੇਸ਼ ਯਤਨ ਆਰੰਭੇ ਜਾ ਰਹੇ ਹਨ | ਸ੍ਰੀ ਰਾਜਾ ਨੇ ਕਿਹਾ ਕਿ
Read Full Story

ਸੰਗਰੂਰ ਵਿਚ ਰੌਸ਼ਨੀ ਸਕੀਮ ਅਤੇ ਪੰਘੂੜਾ ਸਕੀਮ ਤਹਿਤ ਪ੍ਰੋਗਰਾਮ ਹੋਵੇਗਾ

Wednesday, May 9, 2018

ਸੰਗਰੂਰ, 9 ਮਈ (ਸਪਨਾ ਰਾਣੀ)- ਸਥਾਨਕ ਨੈਸ਼ਨਲ ਨਰਸਿੰਗ ਇੰਸਟੀਚਿਊਟ ਵਿਖੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਵਿਸ਼ਵ ਰੈੱਡ ਕਰਾਸ ਦਿਵਸ ਸਬੰਧੀ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ | ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਡਾ. ਗਗਨ ਕੁੰਦਰਾ ਚੇਅਰਪਰਸਨ ਰੈੱਡ ਕਰਾਸ ਹਸਪਤਾਲ ਭਲਾਈ ਸ਼ਾਖਾ ਨੇ ਸ਼ਿਰਕਤ ਕੀਤੀ | ਉਨ੍ਹਾਂ ਨਾਲ ਸ੍ਰੀਮਤੀ ਇਸਮਤ ਵਿਜੈ ਸਿੰਘ ਸਹਾਇਕ ਕਮਿਸ਼ਨਰ (ਸ਼ਿਕਾਇਤਾਂ)-ਕਮ-ਅਵੇਤਨੀ ਸਕੱਤਰ ਰੈੱਡ ਕਰਾਸ ਸੁਸਾਇਟੀ ਅਤੇ ਹੋਰ ਮੈਂਬਰ ਹਾਜ਼ਰ ਸਨ | ਸਮਾਗਮ ਦੀ ਸ਼ੁਰੂਆਤ ਸ੍ਰੀਮਤੀ ਗਗਨ ਕੁੰਦਰਾ ਨੇ ਹੈਨਰੀ ਡੋਨਾਂਟ ਦੀ ਤਸਵੀਰ `ਤੇ
Read Full Story

ਗੋਲਡਨ ਅਰਥ ਸਕੂਲ ਵਿਚ ਸ਼ਾਨਦਾਰ ਰਿਹਾ ਜ਼ਿੰਮੇਵਾਰੀ ਵੰਡ ਸਮਾਰੋਹ

Wednesday, May 9, 2018

ਸੰਗਰੂਰ, 9 ਮਈ (ਸਪਨਾ ਰਾਣੀ)- ਸਥਾਨਕ ਗੋਲਡਨ ਅਰਥ ਗਲੋਬਲ ਸਕੂਲ ਵਿਖੇ ਇਨਵੈਸਟੀਚਰ ਸੈਰੇਮਨੀ ਕਰਵਾਈ ਗਈ | ਸਮਾਰੋਹ ਵਿਚ ਸਕੂਲ ਦੇ ਚਾਰੇ ਹਾਊਸ `ਅਜੀਤ ਹਾਊਸ`, `ਅਟਾਰੀ ਹਾਊਸ`, `ਨਲਵਾ ਹਾਊਸ`, ਅਤੇ `ਰਣਜੀਤ ਹਾਊਸ` ਦੇ ਵਿਦਿਆਰਥੀਆਂ ਨੇ ਆਪਣੇ -ਆਪਣੇ ਹਾਊਸ ਮੁਤਾਬਿਕ ਭਾਗ ਲਿਆ | ਇਸ ਪ੍ਰੋਗਰਾਮ ਦੀ ਸ਼ੁਰੂਆਤ ਬੱਚਿਆਂ ਨੇ ਮਾਰਚ ਪਾਸਟ ਕਰ ਕੇ ਬਹੁਤ ਹੀ ਸੁੰਦਰ ਤੇ ਸਲੀਕੇ ਅਨੁਸਾਰ ਕੀਤੀ | ਇਸ ਭਾਵੁਕ ਪ੍ਰਦਰਸ਼ਨ ਤੋਂ ਬਾਅਦ ਹੀ ਯੂਨੀਅਰ ਵਿੰਗ ਅਤੇ ਸੀਨੀਅਰ ਵਿੰਗ ਵਿਦਿਆਰਥੀਆਂ ਵਿਚੋਂ ਸਪੋਰਟਸ ਕੈਪਟਨ, ਹੈੱਡ ਬੁਆਏ, ਹੈੱਡ ਗਰਲ, ਕੈਪਟਨ, ਵਾਇਸ ਕੈਪਟਨ, ਸਕੂਲ
Read Full Story

ਜ਼ਿਲ੍ਹਾ ਸੰਗਰੂਰ ਵਿਚ ਨਕਲੀ ਖਾਦਾਂ ਅਤੇ ਕੀਟਨਾਸ਼ਕਾਂ ਤੋਂ ਕਿਸਾਨ ਦੁਖੀ

Wednesday, May 9, 2018

ਸੰਗਰੂਰ,9 ਮਈ (ਸਪਨਾ ਰਾਣੀ)- ਜ਼ਿਲ੍ਹਾ ਸੰਗਰੂਰ ਵਿਚ ਨਕਲੀ ਖ਼ਾਦਾਂ ਅਤੇ ਨਕਲੀ ਕੀੜੇਮਾਰ ਦਵਾਈਆਂ ਤੋਂ ਪੀੜਤ ਕਿਸਾਨਾਂ ਨੇ ਖੇਤੀਬਾੜੀ ਵਿਭਾਗ ਨੰ ਹਰਕਤ ਵਿਚ ਆਉਣ ਦੀ ਅਪੀਲ ਕੀਤੀ ਹੈ | ਬਲਦੇਵ ਸਿੰਘ ਗਿੱਲ, ਰਣਜੀਤ ਸਿੰਘ ਸੰਧੂ ਅਤੇ ਗੁਰਮੇਲ ਸਿੰਘ ਭਵਾਨੀਗੜ੍ਹ ਨੇ ਕਿਹਾ ਹੈ ਕਿ ਮਾਰਕਿਟ ਵਿਚ ਨਕਲੀ ਕੀੜੇਮਾਰ ਦਵਾਈਆਂ, ਬੀਜਾਂ ਅਤੇ ਖਾਦਾਂ ਦੀ ਭਰਮਾਰ ਹੈ ਪਰ ਖੇਤੀਬਾੜੀ ਵਿਭਾਗ ਰਸਮੀ ਕਾਰਵਾਈਆਂ ਤੋਂ ਵਧ ਕੁਝ ਨਹੀਂ ਕਰ ਰਿਹਾ ਜਿਸ ਕਾਰਨ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ | ਇਸ ਸਬੰਧੀ ਸੰਗਰੂਰ ਦੇ ਕਾਰਜਕਾਰੀ ਮੁੱਖ ਖੇਤੀਬਾੜੀ ਅਫ਼ਸਰ ਸ੍ਰੀ
Read Full Story

ਦਸਵੀਂ ਦੇ ਨਤੀਜੇ ਵਿਚ ਜ਼ਿਲ੍ਹਾ ਸੰਗਰੂਰ ਦੀਆਂ ਲੜਕੀਆਂ ਦੀ ਝੰਡੀ

Wednesday, May 9, 2018

ਸੰਗਰੂਰ, 9 ਮਈ (ਸਪਨਾ ਰਾਣੀ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਮਾਰਚ 2018 ਵਿਚ ਲਈ ਦਸਵੀਂ ਦੀ ਪ੍ਰੀਖਿਆ ਦੇ ਅੱਜ ਐਲਾਨੇ ਨਤੀਜੇ ਵਿਚ ਜ਼ਿਲ੍ਹਾ ਸੰਗਰੂਰ ਦੇ 19741 ਵਿਦਿਆਰਥੀਆਂ ਵਿਚੋਂ 12869 ਨੇ ਪਾਸ ਹੋਣ ਵਿਚ ਸਫਲਤਾ ਪ੍ਰਾਪਤ ਕੀਤੀ ਹੈ | ਜ਼ਿਲ੍ਹੇ ਨੇ 65.19 ਪਾਸ ਪ੍ਰਤੀਸ਼ਤਤਾ ਨਾਲ ਸੂਬੇ ਵਿਚ ਨੌਵਾਂ ਸਥਾਨ ਪ੍ਰਾਪਤ ਕੀਤਾ ਹੈ | ਜ਼ਿਲ੍ਹੇ ਦੇ 31 ਵਿਦਿਆਰਥੀ ਮੈਰਿਟ ਸੂਚੀ ਵਿਚ ਆਏ ਹਨ ਜਿਨ੍ਹਾਂ ਵਿਚੋਂ 24 ਲੜਕੀਆਂ ਹਨ | ਇੱਥੋਂ ਦੇ ਇਕ ਨਿੱਜੀ ਸਕੂਲ ਦੀਆਂ 11 ਵਿਦਿਆਰਥਣਾਂ ਨੇ ਮੈਰਿਟ ਸੂਚੀ ਵਿਚ ਸਥਾਨ ਪ੍ਰਾਪਤ ਕਰ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ | ਮੈਰਿਟ ਸੂਚੀ
Read Full Story

ਸਿਹਤ ਵਿਭਾਗ ਨੂੰ ਦਿਸ਼ਾ ਨਿਰਦੇਸ਼ ਜਾਰੀ, ਲਾਇਸੰਸੀ ਹਥਿਆਰ ਦੀ ਦੁਰਵਰਤੋਂ ਰੋਕਣ ਲਈ ਸਰਕਾਰ ਨੇ ਕੀਤਾ ਅਹਿਮ ਉਪਰਾਲਾ

Saturday, May 5, 2018

ਸੰਗਰੂਰ, 4 ਮਈ(ਸਪਨਾ ਰਾਣੀ):ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲਾ ਸੰਗਰੂਰ ਵਿੱਚ ਵੀ ਅਸਲਾ ਧਾਰਕਾਂ ਲਈ ਡੋਪ ਟੈਸਟ ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਸਿਵਲ ਹਸਪਤਾਲ ਸੰਗਰੂਰ ਵਿਖੇ ਹੁਣ ਤੱਕ 270 ਪ੍ਰਾਰਥੀਆਂ ਦੇ ਡੋਪ ਟੈਸਟ ਕੀਤੇ ਜਾ ਚੁੱਕੇ ਹਨ ਅਤੇ ਸੰਗਰੂਰ ਜ਼ਿਲੇ ਦੇ ਨਾਲ-ਨਾਲ ਪਟਿਆਲਾ, ਮਾਨਸਾ, ਬਰਨਾਲਾ ਅਤੇ ਮੁਹਾਲੀ ਆਦਿ ਜ਼ਿਲਿਆਂ ਦੇ ਬਿਨੇਕਾਰ ਵੀ ਡੋਪ ਟੈਸਟ ਕਰਵਾਉਣ ਲਈ ਇਥੇ ਪੁੱਜ ਰਹੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਹਤ ਵਿਭਾਗ ਦੇ
Read Full Story

1 2 3 4 5 > >>
Powered by Arash Info Corpopration