Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਦੂਸਰਾ ਮਾਤਾ ਦਾ ਜਾਗਰਨ ਕਰਵਾਇਆ

Thursday, February 15, 2018

ਧੂਰੀ,15 ਫਰਵਰੀ (ਮਹੇਸ਼) ਸ਼ਿਵ ਸ਼ੰਕਰ ਮਹਿਲਾ ਮੰਡਲ ਧੂਰੀ ਵੱਲੋਂ ਵਾਰਡ ਨੰ: 11 ਵਿੱਚ ਦੂਸਰਾ ਮਾਤਾ ਦਾ ਜਾਗਰਨ ਕਰਵਾਇਆ ਗਿਆ। ਜਾਗਰਨ ਦੇ ਮੁੱਖ ਮਹਿਮਾਨ ਅਤੇ ਰੀਬਨ ਕੱਟਣ ਦੀ ਰਸਮ ਵਿਕਾਸ ਵਰਮਾ ਪ੍ਰਧਾਨ ਐਂਟੀ ਕਰੱਪਸ਼ਨ ਵੈੱਲਫੇਅਰ ਸੁਸਾਇਟੀ ਪੰਜਾਬ ਅਤੇ ਉਨ੍ਹਾਂ ਦੀ ਧਰਮ ਪਤਨੀ ਨਵਦੀਪ ਰਾਣੀ ਨੇ ਆਪਣੇ ਕਰ ਕਮਲਾ ਨਾਲ ਕੀਤੀ। ਇਸ ਮੌਕੇ ਉਨ੍ਹਾਂ ਨੇ ਕਿਹਾ ਇਹ ਪੋ੍ਰਗਰਾਮ ਸਾਨੂੰ ਭਾਈ ਚਾਰੇ ਦੀ ਸਾਂਝ ਦਾ ਸਨੇਹਾ ਦਿੰਦੇ ਹਨ। ਇੱਕ ਛੱਤ ਥੱਲੇ ਬਹਿ ਕੇ ਭਗਵਾਨ ਦਾ ਗੁਣਗਾਨ ਕਰਨ ਨਾਲ ਵਿਅਕਤੀ ਦੀਆ ਮਨ ਕਾਮਨਾ ਪੂਰੀਆਂ ਹੰੁਦੀਆਂ ਹਨ ਅਤੇ ਧਾਰਮਿਕ ਕੰਮਾਂ ਵੱਲ
Read Full Story

ਭੋਲੇ ਬਾਬਾ ਦਾ ਕੀਰਤਨ ਕਰਵਾਇਆ ਗਿਆ

Wednesday, February 14, 2018

ਧੂਰੀ,14 ਫਰਵਰੀ (ਮਹੇਸ਼ ਜਿੰਦਲ) ਸਥਾਨਕ ਸ਼ਿਵ ਮੰਦਿਰ ਵਿੱਚ ਮੰਡਲੀ ਵੱਲੋ ਭੋਲੇ ਬਾਬਾ ਦਾ ਸਿਵਰਾਤਰੀ ਮੌਕੇ ਕੀਰਤਨ ਹੋਇਆ | ਭਜਨ ਮੰਡਲੀ ਨੇ ਗਣੇਸ਼ ਬੰਦਨਾ ਨਾਲ ਕੀਰਤਨ ਦਾ ਆਰੰਭ ਕੀਤਾ | ਸ਼ਿਵ ਮੰਦਿਰ ਮੰਡਲੀ ਦੇ ਕਾਰਜਕਾਰੀ ਪ੍ਰਧਾਨ ਨੇ ਭਜਨਾਂ ਦੇ ਜ਼ਰੀਏ ਸਿਵਜੀ ਦੇ ਪ੍ਰਸੰਗ ਰੌਚਿਕ ਤਰੀਕੇ ਨਾਲ ਸੁਣਾਏ | ਪੂਰੀ ਮੰਡਲੀ ਵੱਲੋ ਸ਼ਿਵ ਭੋਲੇ ਦੀਆ ਭੇਟਾਂ ਗਾ ਕੇ ਗੂੰਨਗਾਨ ਕੀਤਾ ਗਿਆ| ਇਸ ਮੌਕੇ ਰਕਸ਼ਾ ਦੇਵੀ ਪ੍ਰਧਾਨ,ਮੰਜੂ ਜਿੰਦਲ,ਸਰੋਜ ਰਾਣੀ,ਸਾਨਤੀ ਰਾਣੀ,ਊਸਾ ਰਾਣੀ, ਆਦਿ ਮੌਕੇ ਤੇ ਹਾਜਰ ਸਨ
Read Full Story

ਬੁਲਟ ਮੋਟਰਸਾਈਕਲ ਦੇ ਪਟਾਕੇ ਮਾਰਨ ਵਾਲੀਆਂ ਤੇ ਕੱਸਿਆ ਸੱਕਜਾ

Tuesday, February 6, 2018

ਧੂਰੀ,06 ਫਰਵਰੀ (ਮਹੇਸ਼) ਸ੍ਰੀ ਮਾਨਯੋਗ ਐਸ.ਐਸ.ਪੀ ਮਨਦੀਪ ਸਿੰਘ ਸਿੱਧੂ ਜਿਲ੍ਹਾ ਪੁਲਿਸ ਮੁੱਖੀ ਸੰਗਰੂਰ ਅਤੇ ਡੀ.ਐਸ.ਪੀ ਅਕਾਸ਼ਦੀਪ ਔਲਖ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਟ੍ਰੈਫਿਕ ਪੁਲਿਸ ਇੰਚਾਰਜ ਪਵਨ ਸ਼ਰਮਾ ਵੱਲੋਂ ਤਰਵੈਨੀ ਚੌਕ ਵਿਖੇ ਨਾਕਾ ਲਗਾਇਆ ਗਿਆ। ਉਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਹਿਰ ਅੰਦਰ ਬੁਲਟ ਮੋਟਰ ਸਾਈਕਲ ਦੇ ਪਟਾਕੇ ਮਾਰਨ ਵਾਲੀਆ ਤੇ ਸੱਕਜਾ ਕੱਸਦੇ ਕਿਹਾ ਕਿ ਪਟਾਕੇ ਮਾਰਨ ਵਾਲੀਆ ਨੂੰ ਕਿਸੇ ਵੀ ਕੀਮਤ ਤੇ ਬਕਸਿਆਂ ਨਹੀਂ ਜਾਵੇਗਾ। ਉਨਾਂ ਨੇ ਨਾਕੇ ਦੌਰਾਨ 30 ਚਲਾਨ ਕੱਟੇ ਅਤੇ ਬੁਲਟ ਮੋਟਰ ਸਾਈਕਲਾਂ ਦੇ
Read Full Story

ਮਹਾਂਸ਼ਿਵਰਾਤਰੀ ਉਤਸਵ 13 ਫਰਵਰੀ ਨੂੰ

Monday, February 5, 2018

ਧੂਰੀ,5 ਫਰਵਰੀ (ਮਹੇਸ਼) ਹਰ ਸਾਲ ਦੀ ਤਰਾਂ ਇਸ ਵਾਰ ਵੀ ਮਾਤਾ ਮਨਸਾ ਦੇਵੀ ਮੰਦਰ ਧੂਰੀ ਵਿਖੇ ਮਹਾਂਸ਼ਿਵਰਾਤਰੀ ਉਤਸਵ 11,12,13 ਫਰਵਰੀ ਨੂੰ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਜਾਵੇਗਾ। ਇਸ ਉਤਸਵ ਵਿੱਚ ਸ਼ਰਧਾਲੂਆਂ ਦੀ ਭੀੜ ਨੂੰ ਦੇਖਦੇ ਹੋਏ ਮੰਦਰ ਦੇ ਪ੍ਰਬੰਧਕਾਂ ਵੱਲੋਂ ਤਿਆਰੀਆਂ ਜ਼ੋਰਾਂ `ਤੇ ਚੱਲ ਰਹੀਆਂ ਹਨ। ਜਾਣਕਾਰੀ ਦਿੰਦਿਆਂ ਮੰਦਰ ਦੇ ਚੇਅਰਮੈਨ ਸ਼੍ਰੀ ਮੈਂਗਲ ਸੈਨ ਨੇ ਦੱਸਿਆ ਕਿ ਮਹਾਂਸ਼ਿਵਰਾਤਰੀ ਵਾਲੇ ਦਿਨ ਸਵੇਰੇ ਚਾਰ ਵਜੇ ਤੋਂ ਓਮ ਨਾਗੇਸ਼ਵਰ ਦੀ ਗੁਫ਼ਾ ਅੰਦਰ ਸ਼ਿਵਲਿੰਗ `ਤੇ ਜਲ ਚੜ੍ਹਾਉਣ ਲਈ ਸ਼ਰਧਾਲੂਆਂ ਦੀ ਭੀੜ ਉਮਡਣ ਲੱਗ ਪਏਗੀ ਅਤੇ
Read Full Story

ਧੂਰੀ ਸਿਟੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ

Monday, February 5, 2018

ਧੂਰੀ,05 ਫਰਵਰੀ (ਮਹੇਸ਼ ਜਿੰਦਲ) ਸ.ਮਨਦੀਪ ਸਿੰਘ ਸਿੱਧੂ ਐਸ.ਐਸ.ਪੀ. ਸੰਗਰੂਰ ਅਤੇ ਸ. ਅਕਾਸ਼ਦੀਪ ਸਿੰਘ ਔਲਖ ਡੀ.ਐਸ.ਪੀ. ਧੂਰੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਰਾਜੇਸ਼ ਸਨੇਹੀ ਐਸ.ਐਚ.ਓ. ਸਿਟੀ ਧੂਰੀ ਦੀ ਰਹਿਨੁਮਾਈ ਵਿੱਚ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ, ਜਦੋਂ ਮਿਲੀ ਭਰੋਸੇਯੋਗ ਇਤਲਾਹ `ਤੇ ਕਾਰਵਾਈ ਕਰਦਿਆਂ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਕ੍ਰਾਂਤੀ ਚੌਕ ਧੂਰੀ ਵਿਖੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਕੀਤੀ ਅਤੇ ਚੈਕਿੰਗ ਦੌਰਾਨ ਮੋਹਿਤ ਪੁੱਤਰ ਸੰਤ ਰਾਮ ਵਾਸੀ ਨੇੜੇ ਸ਼ਿਵ ਮੋਟਰਜ਼ ਹਸਪਤਾਲ ਰੋਡ ਦੇ ਘਰ ਅੱਗੇ ਪਾਈ ਖਾਲੀ
Read Full Story

ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਰਾਣਾ ਰਣਬੀਰ ਨੇ ਵਿਦਿਆਰਥੀਆਂ ਨੂੰ ਦਿੱਤਾ ਵਿਸ਼ੇਸ਼ ਲੈਕਚਰ “ਜ਼ਿੰਦਗੀ ਜ਼ਿੰਦਾਬਾਦ“

Monday, February 5, 2018

ਧੂਰੀ,05 ਜਨਵਰੀ (ਮਹੇਸ਼ ਜਿੰਦਲ) ਯੂਨੀਵਰਸਿਟੀ ਕਾਲਜ ਬੇਨੜਾ-ਧੂਰੀ ਦੇ ਵਿਹੜੇ ਧੂਰੀ ਦੇ ਜੰਮਪਲ ਅਤੇ ਪੰਜਾਬੀ ਫਿਲਮ ਇੰਡਸਟਰੀ ਦੇ ਨਾਮਵਰ ਹਸਤਾਖਰ ਸ੍ਰੀ ਰਾਣਾ ਰਣਬੀਰ ਜੀ ਨੇ ਵਿਦਿਆਰਥੀਆਂ ਨੂੰ “ਜ਼ਿੰਦਗੀ ਜ਼ਿੰਦਾਬਾਦ“ ਵਿਸ਼ੇਸ਼ ਲੈਕਚਰ ਦਿੱਤਾ । ਆਪਣੀ ਵਿੱਲਖਣ ਸ਼ੈਲੀ ਵਿਚ ਦਿੱਤੇ ਅਸਰ-ਅੰਦਾਜ਼ ਭਾਸ਼ਣ ਰਾਹੀਂ ਉਹਨਾਂ ਨੇ ਵਿਦਿਆਰਥੀਆਂ ਨੂੰ ਸਾਹਿਤ ਦਾ ਜ਼ਿੰਦਗੀ ਵਿਚ ਮਹੱਤਵ ਸਮਝਾਇਆ ਅਤੇ ਕਿਤਾਬਾਂ ਨਾਲ ਮਿੱਤਰਤਾ ਪਾਉਣ ਲਈ ਪ੍ਰੇਰਿਤ ਕੀਤਾ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਜਵਾਨੀ ਦੀ ਉਮਰ ਸਭ ‘ਤੋਂ ਵੱਧ ਉਪਜਾਊ ਹੁੰਦੀ ਹੈ ਅਤੇ
Read Full Story

ਕਾਂਗਰਸ ਸਰਕਾਰ ਨੇ ਗਰੀਬਾਂ ਨੂੰ ਬਣਦੇ ਹੱਕਾਂ ਤੋਂ ਵਾਂਝਾ ਰੱਖਿਆ - ਹਰੀ ਸਿੰਘ

Sunday, February 4, 2018

ਧੂਰੀ,04 ਫਰਵਰੀ (ਮਹੇਸ਼ ਜਿੰਦਲ) ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਅਕਾਲੀ ਆਗੂ ਅਤੇ ਹਲਕਾ ਧੂਰੀ ਦੇ ਇੰਚਾਰਜ ਪ੍ਰੀਤ ਕੰਬਾਈਨ ਨਾਭਾ ਦੇ ਐਮ.ਡੀ. ਸ੍ਰੀ ਹਰੀ ਸਿੰਘ ਨੇ ਪਿੰਡ ਰਾਜੋਮਾਜਰਾ ਦੇ ਰਵੀਦਾਸ ਭਵਨ ਵਿਚ ਇੱਕ ਸਮਾਗਮ ਮੌਕੇ ਬੋਲਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਐਸ.ਸੀ. ਭਾਈਚਾਰੇ ਨੂੰ ਉਨ੍ਹਾਂ ਦੇ ਬਣਦੇ ਹੱਕਾਂ ਤੋਂ ਵਾਂਝਾ ਰੱਖਿਆ ਹੈ। ਉਨ੍ਹਾਂ ਕਿਹਾ ਕਿ ਗ਼ਰੀਬਾਂ ਨੂੰ ਆਟਾ ਦਾਲ ਦੇ ਨਾਲ ਚਾਹਪੱਤੀ ਤੇ ਚੀਨੀ ਦੇਣ ਵਾਲੀ ਸਰਕਾਰ ਨੇ ਗ਼ਰੀਬਾਂ ਦੀ ਕਣਕ-ਦਾਲ ਵੀ ਖੋਹ ਲਈ ਹੈ। ਉਨ੍ਹਾਂ ਨੂੰ ਪਿੰਡ ਬਰੜਵਾਲ ਭਲਵਾਨ ਅਤੇ ਰਾਜੋਮਾਜਰਾ ਦੇ ਰਵਿਦਾਸ
Read Full Story

ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਐਲਾਨ ਸਿਰਫ਼ ਇਕ ਜੁਮਲਾ

Sunday, February 4, 2018

ਧੂਰੀ,04 ਫਰਵਰੀ (ਮਹੇਸ਼ ਜਿੰਦਲ) ਕੇਂਦਰ ਸਰਕਾਰ ਵਲੋਂ ਬਜਟ ਪੇਸ਼ ਕਰਦਿਆਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਐਲਾਨ ਸਿਰਫ਼ ਇਕ ਜੁਮਲਾ ਕਰਾਰ ਦਿੰਦਿਆਂ ਕਿਸਾਨ ਮੁਕਤੀ ਮੋਰਚਾ ਦੀ ਮੀਟਿੰਗ ਨਿਰਮਲ ਸਿੰਘ ਰਣੀਕੇ ਦੀ ਅਗਵਾਈ ਵਿਚ ਕੀਤੀ ਗਈ। ਇਸ ਮੌਕੇ ਕਿਸਾਨ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਕਿਰਪਾਲ ਸਿੰਘ ਰਾਜੋਮਾਜਰਾ ਵਿਸ਼ੇਸ਼ ਤੌਰ ਉਤੇ ਸ਼ਾਮਲ ਹੋਏ। ਉਨ੍ਹਾਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਤੀ ਲਾਗਤ ਦਿਨੋਂ ਦਿਨ ਵਧ ਰਹੀ ਹੈ ਕਿਉਂਕਿ ਖੇਤੀਬਾੜੀ ਦੇ ਸੰਦਾਂ,ਖਾਦ ਕੀੜੇ ਮਾਰ ਦਵਾਈਆਂ`ਤੇ ਜੀ.ਐਸ.ਟੀ. ਲਾਈ ਗਈ ਹੈ। ਇਸ ਤੋਂ ਇਲਾਵਾ
Read Full Story

ਵਟਸਐਪ ਦੀ ਹੋ ਰਹੀ ਹੈ ਦੁਰਵਰਤੋ

Sunday, February 4, 2018

ਟੈਕਨਾਲੌਜੀ ਦੇ ਰੁਝਾਨ ‘ਚ ਹਰ ਦਿਨ ਕੋਈ ਨਾ ਕੋਈ ਨਵੀ ਟੈਕਨਾਲੌਜ਼ੀ ਆ ਰਹੀ ਹੈ । ਟੈਕਨਾਲੌਜੀ ਦੀ ਰਫਤਾਰ ਬਹੁਤ ਤੇਜ਼ੀ ਨਾਲ ਚਲ ਰਹੀ ਹੈ। ਸ਼ੋਸਲ ਨੈਟਵਰਕਿੰਗ ਵੈਬਸਾਈਟ ਫੇਸਬੁੱਕ ਤੋ ਬਾਅਦ ਵਟਸਐਪ ਨਵੀ ਟੈਕਨਾਲੌਜੀ ਆਈ ਹੈ। ਬਹੁਤ ਜਲਦੀ ਹੀ ਨਵੀਆਂ ਨਵੀਆਂ ਟੈਕਨਾਲੌਜੀ ਆ ਰਹੀਆਂ ਹਨ ।ਬਹੁਤ ਸਾਰੇ ਲੋਕ ਫੇਸਬੁੱਕ ਨੂੰ ਛੱਡ ਕੇ ਵਟਸਐਪ ਤੇ ਆ ਗਏ ਹਨ ।ਹਰ ਇੱਕ ਸੌਫਟਵੇਅਰ ਦੇ ਫਾਇਦੇ ਤੇ ਨੁਕਸਾਨ ਤਾ ਹੁੰਦੇ ਹੀ ਹਨ ਜਿਵੇ ਫੇਸਬੁੱਕ ਤੇ ਆਪਣੇ ਫਾਇਦੇ ਤੇ ਨੁਕਸਾਨ ਹਨ, ਉਸੇ ਤਰ੍ਹਾਂ ਵਟਸਐਪ ਦੇ ਵੀ ਹਨ। ਫੇਸਬੁੱਕ ਤੇ ਤਸਵੀਰਾਂ ਦਾ ਬੁਹੁਤ ਜ਼ਿਆਦਾ ਮਿਸਯੂਜ਼ ਹੋ
Read Full Story

ਮੁਫਤ ਦੰਦਾ ਦਾ ਚੈਕ ਅੱਪ ਕੈਂਪ ਲਗਾਇਆ ਗਿਆ

Saturday, February 3, 2018

ਧੂਰੀ,03 ਫਰਵਰੀ (ਮਹੇਸ਼ ਜਿੰਦਲ) ਨਿਸ਼ਕਾਮ ਸੇਵਾ ਸਭਾ (ਰਜਿ) ਧੂਰੀ ਵਲੋਂ ਸਰਕਾਰੀ ਮਿਡਲ ਸਕੂਲ ਲੱਛਮੀ ਬਾਗ ਧੂਰੀ ਵਿਖੇ ਮਹਾਸ਼ਾ ਪ੍ਰਤਿਗਿਆ ਪਾਲ ਦੀ ਪ੍ਰੇਰਨਾ ਤੇ ਅਗਵਾਈ ਹੇਠ ਮੁਫਤ ਦੰਦਾ ਦਾ ਚੈਕ ਅੱਪ ਕੈਂਪ ਲਗਾਇਆ ਗਿਆ ਜਿਸ ਵਿੱਚ ਦੰਦਾ ਦੀਆਂ ਬੀਮਾਰੀਆ ਦੇ ਮਾਹਿਰ ਡਾ: ਮੀਨਾ ਸ਼ਰਮਾ ਨੇ ਸਕੂਲ ਵਿੱਚ ਪੜ੍ਹਦੇ 6ਵੀਂ 7ਵੀਂ 8ਵੀਂ ਜਮ੍ਹਾਤ ਦੇ ਵਿਦਿ: ਦੇ ਦੰਦਾ ਦਾ ਮੁਆਇਨਾ ਕੀਤਾ ਅਤੇ ਇਹਨਾਂ ਸਾਰਿਆ ਨੂੰ ਨਿਸ਼ਕਾਮ ਸੇਵਾ ਸਭਾਂ ਦੇ ਚੇਅਰਮੈਨ ਮਹਾਸ਼ਾ ਪ੍ਰਤਿਗਿਆਪਾਲ ਨੇ ਟੂਥ ਪੇਸਟ ਤੇ ਬੁਰਸ ਦਿੱਤੇ । ਇਸ ਮੌਕੇ ਤੇ ਡਾ: ਮੀਨਾ ਸ਼ਰਮਾ ਨੇ ਬੱਚਿਆ ਨੂੰ ਸਹੀ ਬੁਰਸ
Read Full Story

ਨਾਰਾਜ਼ ਆੜਤੀਆਂ ਨੇ ਪੁਲਿਸ ਅਤੇ ਪ੍ਰਸ਼ਾਸਨ ਖਿਲਾਫ ਕੀਤੀ ਨਾਅਰੇਬਾਜ਼ੀ

Saturday, February 3, 2018

ਧੂਰੀ,03 ਫਰਵਰੀ (ਮਹੇਸ਼ ਜਿੰਦਲ) ਸਥਾਨਕ ਨਵੀਂ ਅਨਾਜ ਮੰਡੀ ਵਿਖੇ ਬੀਤੀ ਰਾਤ ਚੋਰਾਂ ਦੇ ਇੱਕ ਗਿਰੋਹ ਵੱਲੋਂ ਕਈ ਦੁਕਾਨਾਂ `ਤੇ ਹੱਥ ਸਾਫ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੋਰ ਗੈਸ ਕਟਰ ਸਮੇਤ ਹੋਰ ਕਈ ਤੇਜ਼ਧਾਰ ਹਥਿਆਰਾਂ ਨਾਲ ਲੈਸ ਸਨ, ਜਿੰਨਾਂ ਨੇ ਦੁਕਾਨਾਂ ਵਿੱਚ ਸ਼ਰੇਆਮ ਚੋਰੀ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤੀ ਪ੍ਰੰਤੂ ਫਸਲੀ ਸੀਜ਼ਨ ਨਾ ਹੋਣ ਕਾਰਨ ਆੜ੍ਹਤੀਆਂ ਦੀਆਂ ਉਕਤ ਦੁਕਾਨਾਂ `ਚ ਜ਼ਿਆਦਾ ਕੈਸ਼ ਜਾਂ ਹੋਰ ਸਮਾਨ ਨਹੀਂ ਸੀ। ਇਸ ਵਾਰਦਾਤ ਦੌਰਾਨ ਚੋਰਾਂ ਨੇ ਇੱਕ ਦੁਕਾਨ `ਚ ਦਾਖਲ ਹੋਣ ਲਈ ਛੱਤ `ਤੇ ਲੱਗਾ ਹੋਇਆ ਜਾਲ
Read Full Story

ਐਸ.ਟੀ.ਐਫ ਸੰਗਰੂਰ ਵੱਲੋ 26 ਗ੍ਰਾਮ ਹੈਰੋਇਨ ਸਮੇਤ ਇੱਕ ਔਰਤ ਕਾਬੂ

Saturday, February 3, 2018

ਧੂਰੀ,03 ਜਨਵਰੀ (ਮਹੇਸ਼ ਜਿੰਦਲ) ਸ੍ਰੀ ਹਰਪ੍ਰੀਤ ਸਿੰਘ,ਸਹਾਇਕ ਇੰਸਪੈਕਟਰ ਜਨਰਲ ਪੁਲਿਸ, ਐਸ.ਟੀ.ਐਫ ਪਟਿਆਲਾ ਰੇਜ ਪਟਿਆਲਾ ਅਤੇ ਸ੍ਰੀ ਮਨਜੀਤ ਸਿੰਘ ਬਰਾੜ ਸੁਪਰਡੈਟ ਪੁਲਿਸ,ਸਪੈਸ਼ਲ ਟਾਸਕ ਫੋਰਸ(ਐਸ.ਟੀ.ਐਫ) ਸੰਗਰੂਰ ਵੱਲੋ ਨਸ਼ਿਆ ਦਾ ਧੰਦਾ ਕਰਨ ਵਾਲੇ ਸੌਦਾਗਰਾਂ ਦੇ ਖਿਲਾਫ ਲਗਾਤਾਰ ਵਿੱਢੀ ਮੁਹਿੰਮ ਤਹਿਤ ਐਸ.ਟੀ.ਐਫ ਟੀਮ ਸੰਗਰੂਰ ਵੱੱਲੋ ਇੱਕ ਔਰਤ ਨੂੰ ਕਾਬੂ ਕਰਕੇ ਉਸ ਪਾਸੋ 26 ਗ੍ਰਾਮ ਹੈਰੋਇਨ ਬਰਾਮਦ ਕਰਵਾਉਣ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਸ੍ਰੀ ਮਨਜੀਤ ਸਿੰਘ ਬਰਾੜ ਸੁਪਰਡੈਟ ਪੁਲਿਸ,ਸਪੈਸ਼ਲ ਟਾਸਕ ਫੋਰਸ(ਐਸ.ਟੀ.ਐਫ) ਸੰਗਰੂਰ ਨੇ
Read Full Story

ਧੂਰੀ ‘ਚ ਤਿੰਨ ਦਿਨ ਵੱਖ-ਵੱਖ ਥਾਵਾਂ ‘ਤੇ ਬਿਜਲੀ ਬੰਦ ਰਹੇਗੀ

Friday, February 2, 2018

ਧੂਰੀ,02 ਫਰਵਰੀ (ਮਹੇਸ਼ ਜਿੰਦਲ) ਧੂਰੀ ਸਿਟੀ ਦੇ ਐਸ.ਡੀ.ਓ. ਪਰਦੀਪ ਗਰਗ ਨੇ ਪੈਰਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਧੂਰੀ ਸ਼ਹਿਰ ਵਿੱਚ ਚੱਲ ਰਹੇ ਬਿਜਲੀ ਸਿਸਟਮ ਸੁਧਾਰ ਦੇ ਕੰਮਾਂ ਤਹਿਤ 3 ਫਰਵਰੀ ਨੂੰ ਬਾਗੜੀਆ ਰੋਡ,ਮਹਾਵੀਰ ਮੰਦਿਰ ਏਰੀਆ,ਗਊਸਾਲਾ ਰੋਡ,ਜਨਤਾ ਨਗਰ,ਧਰਮਪੁਰਾ ਮੁਹੱਲਾ,5 ਫਰਵਰੀ ਨੂੰ ਤੋਤਾਪੁਰੀ ਰੋਡ,ਅਨਾਜ ਮੰਡੀ,ਰਤਨ ਪੈਲੇਸ ਏਰੀਆ ਅਤੇ 10 ਫਰਵਰੀ ਨੂੰ ਧੂਰੀ ਪਿੰਡ,ਅਨਾਜ ਮੰਡੀ,ਲੱਛਮੀ ਬਾਗ ਦੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰੱਖੀ ਜਾਵੇਗੀ
Read Full Story

ਪੀ.ਐਸ.ਈ.ਬੀ ਮੰਡਲ ਧੂਰੀ ਨੇ ਕਾਰਜਕਾਰੀ ਇੰਜੀਨੀਅਰ ਦਫਤਰ ਅੱਗੇ ਰੈਲੀ ਕੀਤੀ

Friday, February 2, 2018

ਧੂਰੀ,02 ਫਰਵਰੀ (ਮਹੇਸ਼ ਜਿੰਦਲ) ਪੀ.ਐਸ.ਈ.ਬੀ ਇੰਪਲਾਈਜ ਜੁਆਇੰਟ ਫੋਰਮ ਪੰਜਾਬ ਪੈਨਸ਼ਨ ਐਸੋਸੇਸ਼ਨ ਪੰਜਾਬ (ਰਜਿ:) ਦੇ ਫੈਸਲੇ ਅਨੁਸਾਰ ਧੂਰੀ ਮੰਡਲ ਦੇ ਬਿਜਲੀ ਕਰਮਚਾਰੀਆ ਨੇ ਕਾਰਜਕਾਰੀ ਇੰਜੀਨੀਅਰ ਮੰਡਲ ਧੂਰੀ ਦੇ ਦਫਤਰ ਗੇਟ ਅੱਗੇ ਭਰਵੀ ਰੈਲੀ ਕੀਤੀ ਗਈ। ਇਸ ਦੀ ਪ੍ਰਧਾਨਗੀ ਸੁਖਦੇਵ ਸਿੰਘ ਪੈਨਸ਼ਨ ਐਸੋਸੇਸ਼ਨ ਮੰਡਲ ਧੂਰੀ (ਕਾਰਜਕਾਰੀ) ਦਲਵੀਰ ਸਿੰਘ ਘਨੌਰ,ਅਮਰਜੀਤ ਸਿੰਘ ਪ੍ਰਧਾਨ ਦਿਹਾਤੀ ਧੂਰੀ ਅਤੇ ਹਰਦੇਵ ਸਿੰਘ ਬੁਲਾਰਿਆ ਨੇ ਮੰਗ ਕੀਤੀ ਕਿ ਰੈਗੂਲਰ ਕਰਮਚਾਰੀ ਅਤੇ ਪੈਨਸ਼ਨ ਐਸੋਸ਼ੇਸਨ ਕਰਮਚਾਰੀਆ ਦੀਆ ਪੈਨਸ਼ਨਾ ਅਤੇ ਤਨਖਾਹਾ ਤਰੁੰਤ ਰਲੀਜ ਕੀਤੀ ਜਾਣ।
Read Full Story

ਬਜਰੰਗ ਦਲ ਦੀ ਧੂਰੀ ਇਕਾਈ ਦੀ ਹੋਈ ਚੋਣ

Friday, February 2, 2018

ਧੂਰੀ,02 ਫਰਵਰੀ (ਮਹੇਸ਼ ਜਿੰਦਲ) ਬਜਰੰਗ ਦਲ ਪੰਜਾਬ ਦੀ ਧੂਰੀ ਇਕਾਈ ਵੱਲੋਂ ਸ਼੍ਰੀ ਹਨੂਮਾਨ ਚਾਲੀਸਾ ਦਾ ਪਾਠ ਸੰਸਥਾ ਦੇ ਪ੍ਰਧਾਨ ਮਹੰਤ ਸ਼੍ਰੀ ਰਵੀਕਾਂਤ ਜੀ ਪਟਿਆਲੇ ਵਾਲੇ (ਚੇਅਰਮੈਨ ਹਿੰਦੂ ਵੈਲਫੇਅਰ ਬੋਰਡ) ਦੀ ਅਗਵਾਈ ਵਿੱਚ ਕਰਵਾਇਆ ਗਿਆ ਅਤੇ ਧੂਰੀ ਮੰਡਲ ਦਾ ਟੀਮ ਨਿਯੁਕਤੀ ਪੱਤਰ ਵੀ ਸੌਂਪਿਆ ਗਿਆ। ਸਰਵ ਸੰਮਤੀ ਨਾਲ ਹੋਈ ਇਸ ਚੋਣ ਵਿੱਚ ਸ਼੍ਰੀ ਟਿੰਕੂ ਜਿੰਦਲ ਨੂੰ ਪ੍ਰਧਾਨ, ਸ਼੍ਰੀ ਸੰਜੇ ਸ਼ਰਮਾਂ ਨੂੰ ਸੈਕਟਰੀ ਅਤੇ ਸ਼੍ਰੀ ਸੰਜੀਵ ਬਾਂਸਲ ਨੂੰ ਸੀਨੀਅਰ ਉਪ ਪ੍ਰਧਾਨ ਨਿਯੁੱਕਤ ਕੀਤਾ ਗਿਆ। ਨਾਲ ਹੀ ਪਹੁੰਚੀਆਂ ਵੱਖ-ਵੱਖ ਸਮਾਜਿਕ ਅਤੇ ਧਾਰਮਿਕ
Read Full Story

ਨਸ਼ਿਆ ਵਿਰੁੱਧ ਜਾਗਰੂਕਤਾ ਸੈਮੀਨਾਰ ਕਰਵਾਇਆ

Friday, February 2, 2018

ਧੂਰੀ,02 ਫਰਵਰੀ (ਮਹੇਸ਼ ਜਿੰਦਲ) ਸਾਇੰਟੇਫਿਕ ਅਵੇਅਰਨੈਸ ਐਡ ਸੋਸ਼ਲ ਵੈਲਫੇਅਰ ਫੋਰਮ ਅਤੇ ਰੈਡ ਕਰਾਸ ਨਸ਼ਾ ਛੁਡਾਊ ਕੇਂਦਰ ਸੰਗਰੂਰ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਲੋਵਾਲ ਵਿਖੇ ਦੂਜਾ ਨਸ਼ਿਆ ਵਿਰੁੱਧ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਡਾ.ਏ.ਐਸ. ਮਾਨ ਪ੍ਰਧਾਨ ਸਾਇੰਟੇਫਿਕ ਅਵੇਅਰਨੈਸ ਫੋਰਮ ਨੇ ਕਿਹਾ ਕਿ ਨੌਜਵਾਨਾਂ ਨੰੂ ਪੜ੍ਹਾਈ ਤੋਂ ਵੀ ਵੱਧ ਲੋੜ ਨਸ਼ਿਆ ਤੋਂ ਬਚਾਉਣ ਦੀ ਹੈ। ਡਾ.ਮਾਨ ਨੇ ਬੱਚਿਆਂ ਨੰੂ ਜਿੰਦਗੀ ਵਿੱਚ ਕਦੇ ਵੀ ਨਸ਼ਾ ਨਾ ਕਰਨ ਦੀ ਸਹੁੰ ਚੁਕਾਈ। ਮੋਹਨ ਸ਼ਰਮਾ ਪੋ੍ਰਜੈਕਟ ਡਾਇਰੈਕਟਰ ਰੈਡ ਕਰਾਸ ਨਸ਼ਾ
Read Full Story

ਪੈਟਰੋਲ-ਡੀਜਲ ਦੀਆਂ ਕੀਮਤਾਂ ਵਧਾ ਕੇ ਸਰਮਾਏਦਾਰਾਂ ਦੇ ਘਰ ਭਰ ਰਹੀ ਹੈ ਕੇਂਦਰ ਸਰਕਾਰ ਦਲਵੀਰ ਗੋਲਡੀ`

Friday, February 2, 2018

ਧੂਰੀ,02 ਫਰਵਰੀ (ਮਹੇਸ਼ ਜਿੰਦਲ) ਵਿਧਾਨ ਸਭਾ ਹਲਕਾ ਧੂਰੀ ਤੋ ਕਾਂਗਰਸੀ ਵਿਧਾਇਕ ਅਤੇ ਪੰਜਾਬ ਯੂਥ ਕਾਂਗਰਸ ਦੇ ਜਰਨਲ ਸਕੱਤਰ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਪੈਟਰੋਲ ਅਤੇ ਡੀਜਲ ਦੀਆ ਕੀਮਤਾਂ ‘ਚ ਦਿਨ ਪ੍ਰਤੀ ਦਿਨ ਹੋ ਰਹੇ ਵਾਧੇ ਦੀ ਸਖਤ ਸਬਦਾਂ ‘ਚ ਨਿੰਦਾ ਕਰਦਿਆ ਕਿਹਾ ਕਿ ਪੈਟਰੋਲ-ਡੀਜਲ ਦੀਆ ਕੀਮਤਾਂ ‘ਚ ਵਾਧਾਂ ਕਰਕੇ ਆਮ ਜਨਤਾ ਨੂੰ ਲੁੱਟ ਕੇ ਸ਼ਰਮਾਏਦਾਰਾਂ ਦੇ ਘਰ ਭਰ ਰਹੀ ਹੈ । ਉਨ੍ਹਾ ਨੇ ਕਿਹਾ ਕਿ ਕੱਚੇ ਮਾਲ ਦੀਆਂ ਕੀਮਤਾਂ ਬਹੁਤ ਘੱਟ ਹਨ,ਪਰ ਦੇਸ਼ ‘ਚ ਡੀਜਲ ਅਤੇ ਪੈਟਰੋਲ ਦੀਆ ਲਗਾਤਾਰ ਵੱਧ ਰਹੀਆ ਕੀਮਤਾ ਤੇ ਆਮ ਲੋਕਾਂ ਦਾ ਲੱਕ ਤੋੜ ਕੇ ਰੱਖ
Read Full Story

ਸੰਤ ਬਾਬਾ ਅਤਰ ਸਿੰਘ ਜੀ ਨੂੰ ਸਮਰਪਿਤ ਖੂਨਦਾਨ ਕੈਪ ਵਿੱਚ 700 ਯੂਨਿਟ ਖੂਨ ਇਕੱਤਰ

Thursday, February 1, 2018

ਧੂਰੀ,01 ਫਰਵਰੀ (ਮਹੇਸ਼ ਜਿੰਦਲ) ਮਸਤੂਆਣਾ ਸਾਹਿਬ (ਬਾਠ) ਸੰਤ ਅਤਰ ਸਿੰਘ ਮਹਾਰਾਜ ਦੀ ਸਲਾਨਾ 91ਵੀਂ ਬਰਸੀ ਨੂੰ ਸਮਰਪਿਤ ਦੋ ਦਿਨਾ ਖੂਨਦਾਨ ਕੈਂਪ, ਅਕਾਲ ਕਾਜਲ ਆਫ ਫਾਰਮੇਸੀ ਐਂਡ ਟੈਕਨੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਦੇ ਐਨ ਐਸ. ਐਸ. ਯੂਨਿਟ ਅਤੇ ਫਿਜੀਕਲ ਕਾਲਜ ਦੇ ਰੈੱਡ ਰਿਬਨ ਕਲੱਬ ਦੇ ਸਹਿਯੋਗ ਨਾਲ਼ ਧੂਰੀ ਇਲਾਕੇ ਦੀ ਨਾਮਵਰ ਸੰਸਥਾ ਪਰਿਵਰਤਨ (ਮਾਲਵਾ ਫਰੈਂਡਜ਼ ਵੈਲਫੇਅਰ) ਸੋਸਾਇਟੀ ਵੱਲੋਂ ਸੰਸਥਾ ਦੇ ਆਗੂ ਗੁਰਦਰਸ਼ਨ ਡਿੰਪੀ ਦੀ ਰਹਿਨੁਮਾਈ ਹੇਠ ਅਕਾਲ ਕਾਲਜ ਆਫ ਫਾਰਮੇਸੀ ਵਿਖੇ ਲਗਾਇਆ ਗਿਆ। ਸਰਕਾਰੀ ਬਲੱਡ ਬੈਂਕ ਬਰਨਾਲਾ, ਗੁਲਾਬ ਦੇਵੀ ਬਲੱਡ
Read Full Story

ਪੰਜਾਬੀਆ ਨੂੰ ਅਪਣੇ ਵਿਰਸੇ ਤੋ ਜਾਗਰੂਕ ਹੋਣ ਦੀ ਲੋੜ : ਸਿੱਧੂ

Wednesday, January 31, 2018

ਧੂਰੀ,31 ਜਨਵਰੀ (ਮਹੇਸ਼ ਜਿੰਦਲ) ਪੰਜਾਬ ਦੇ ਨੌਜਵਾਨਾ ਨੂੰ ਖੇਡਾਂ ਵੱਲ ਉਤਸ਼ਾਹਤ ਕਰਨਾ ਅੱਜ ਦੇ ਸਮੇਂ ਦੀ ਸਭ ਤੋ ਵੱਡੀ ਗੱਲ ਹੈ ਕਿਉ ਕਿ ਜਿਹੜਾ ਪੰਜਾਬ ਕਿਸੇ ਵੇਲੇ ਦੁੱਧ ਘਿਉ ਅਤੇ ਮੱਖਣ ਦੀਆ ਵਗਦੀਆ ਨਦੀਆ ਦਾ ਪੰਜਾਬ ਕਹਾਉਦਾ ਸੀ ਅੱਜ ਉਹ ਨਸ਼ਿਆ ਦੇ ਗਹਿਰੇ ਸਮੁੰਦਰ ਵਿੱਚ ਡੁੱਬਦਾ ਜਾ ਰਿਹਾ ਹੈ। ਇਹ ਵਿਚਾਰ ਵਿਧਾਨ ਸਭਾ ਹਲਕਾ ਧੂਰੀ ਦੇ ਨੇੜਲੇ ਅਤੇ ਪ੍ਰਸਿੱਧ ਪਿੰਡ ਧਾਂਦਰਾ ਵਿਖੇ 45ਵੇਂ ਸਲਾਨਾ ਕਬੱਡੀ ਕੱਪ ਵਿਖੇ ਜੁੜੇ ਇਲਾਕਾ ਨਿਵਾਸੀਆ ਅਤੇ ਖੇਡ ਮੈਦਾਨ ਅੰਦਰ ਵਿਸ਼ਾਲ ਪੈਸਾਨੇ ਤੇ ਜੁੁੜੇ ਖਿਡਾਰੀਆ ਨੂੰ ਸੰਬੋਧਤ ਕਰਦਿਆ ਜਿਲ੍ਹਾ ਸੰਗਰੂਰ ਦੇ ਪੁਲਿਸ
Read Full Story

ਸ੍ਰੀ ਗੁਰੁ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ

Wednesday, January 31, 2018

ਧੂਰੀ,31 ਜਨਵਰੀ (ਮਹੇਸ਼ ਜਿੰਦਲ) ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਕਮੇਟੀ ਧੂਰੀ ਵੱਲੋ ਡਾ. ਬੀ.ਆਰ ਅੰਬੇਦਕਰ ਕੰਮਿਨਿਊਟੀ ਹਾਲ ਵਿੱਚ ਸ਼੍ਰੀ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਬੜੇ ਧੁਮ-ਧਾਮ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗਿਆਨੀ ਸੇਵਾ ਸਿੰਘ ਸ਼ਾਨ ਨੇ ਕੀਰਤਨ ਕੀਤਾ ਅਤੇ ਗੁਰਤੇਜ ਸਿੰਘ ਢੀਂਡਸਾ ਨੇ ਕਥਾ ਕਰਕੇ ਗੁਰੂ ਨਾਲ ਜੋੜਿਆ। ਗਿਆਨੀ ਗਿਆਨ ਸਿੰਘ ਨੇ ਰਵਿਦਾਸ ਜੀ ਦੀ ਜੀਵਨੀ ਬਾਰੇ ਚਾਨਣਾ ਪਾਇਆ। ਮਨਜੀਤ ਸਿੰਘ ਬਖਸ਼ੀ ਸੇਵਾ ਮੁਕਤ ਡੀ.ਪੀ.ਆਰ.ੳ ਨੇ ਆਈਆ ਸੰਗਤਾ ਦਾ ਧੰਨਵਾਦ ਕੀਤਾ। ਗੁਰੁ ਦਾ ਲੰਗਰ ਅਤੁੱਟ ਵਰਤਿਆ। ਇਸ
Read Full Story

1 2 3 4 5 > >>
Powered by Arash Info Corpopration