Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸਾਹਿਤ ਜਾਗਰਿਤੀ ਸਭਾ ਦੀ ਮਾਸਿਕ ਮਿਲਣੀ ਦੌਰਾਨ ਹੋਇਆ ਕਵੀ ਦਰਬਾਰ

Tuesday, May 22, 2018

ਰਾਮਾਂ ਮੰਡੀ 22 ਮਈ(ਬੁੱਟਰ)ਸਾਹਿਤਕ ਖੇਤਰ ਵਿੱਚ ਸਰਗਰਮ ਸਾਹਿਤ ਜਾਗਰਿਤੀ ਸਭਾ ਬਠਿੰਡਾ ਵੱਲੋਂ ਅਮਰਜੀਤ ਜੀਤ ਦੀ ਪ੍ਰਧਾਨਗੀ `ਚ ਮਾਸਿਕ ਇਕੱਤਰਤਾ ਦੌਰਾਨ ਭਰਵਾਂ ਕਵੀ ਦਰਬਾਰ ਪ੍ਰਿੰਸੀਪਲ ਜਗਦੀਸ਼ ਸਿੰਘ ਘਈ ਦੀ ਸਰਪ੍ਰਸਤੀ ਵਾਲ਼ੇ ਫੁਲਵਾੜੀ ਕਾਲਜ ਬਠਿੰਡਾ ਵਿਖੇ ਕਰਵਾਇਆ ਗਿਆ।ਸਭਾ ਦੇ ਪ੍ਰਧਾਨ ਅਮਰਜੀਤ ਜੀਤ ਨੇ ਹਾਜ਼ਰ ਅਦੀਬਾਂ ਦਾ ਭਾਵਪੂਰਤ ਸ਼ਬਦਾਂ ਨਾਲ਼ ਸਵਾਗਤ ਕੀਤਾ ।ਕਵੀ ਦਰਬਾਰ ਦੇ ਤਹਿਤ ਸੂਫ਼ੀ ਸ਼ਾਇਰ ਜਨਕ ਸ਼ਰਮੀਲਾ, ਅਮਰਜੀਤ ਜੀਤ ,ਨਿਰੰਜਣ ਸਿੰਘ ਪ੍ਰੇਮੀ,ਮੰਗਤ ਕੁਲਜਿੰਦ,ਕੰਵਲਜੀਤ ਸਿੰਘ ਕੁਟੀ,ਦਿਲਜੀਤ ਬੰਗੀ,ਕੁਲਦੀਪ ਸਿੰਘ ਬੰਗੀ,ਗੁਰਸੇਵਕ
Read Full Story

ਮਾਲਵਾ ਵੈੱਲਫੇਅਰ ਕਲੱਬ ਦੇ ਸਹਿਯੋਗ ਨਾਲ਼ ਸਕੂਲੀ ਬੱਚਿਆਂ ਵੱਲੋਂ ਵਿਸ਼ਵ ਧਰਤ ਦਿਵਸ ਮਨਾਇਆ ਗਿਆ

Tuesday, April 24, 2018

ਰਾਮਾਂ ਮੰਡੀ,24 ਅਪ੍ਰੈਲ (ਬੁੱਟਰ) ਸਮਾਜ ਸੇਵਾ ਦੇ ਹਰੇਕ ਖੇਤਰ `ਚ ਮੋਹਰੀ ਭੂਮਿਕਾ ਅਦਾ ਕਰਨ ਵਾਲ਼ੇ ਮਾਲਵਾ ਵੈੱਲਫੇਅਰ ਕਲੱਬ ਬੰਗੀ ਨਿਹਾਲ ਸਿੰਘ ਵੱਲੋਂ ਗੁਰਮੀਤ ਸਿੰਘ ਬੁੱਟਰ ਦੀ ਪ੍ਰਧਾਨਗੀ ਹੇਠ ਸਥਾਨਕ ਸਰਕਾਰੀ ਐਲੀਮੈਂਟਰੀ ਸਕੂਲ `ਚ ਵਿਸ਼ਵ ਧਰਤ ਦਿਵਸ ਮਨਾਇਆ ਗਿਆ।ਇਸ ਮੌਕੇ ਸਕੂਲ ਦੇ ਬੱਚਿਆਂ ਦੇ ਚਿੱਤਰਕਲਾ ਮੁਕਾਬਲੇ ਕਰਵਾਏ ਗਏ,ਜਿਸ ਵਿੱਚ ਬੱਚਿਆਂ ਨੇ ਧਰਤੀ ਦੀ ਹੋਂਦ,ਮਹੱਤਤਾ ਅਤੇ ਸੁਰੱਖਿਆ ਆਦਿ ਬਾਰੇ ਬਾਖ਼ੂਬੀ ਚਿੱਤਰਕਾਰੀ ਕੀਤੀ।ਇਹਨਾਂ ਮੁਕਾਬਲਿਆਂ `ਚੋਂ ਪਹਿਲਾ ਸਥਾਨ ਸਿਮਰਨ ਕੌਰ ਚੌਥੀ,ਦੂਜਾ ਸਥਾਨ ਪੂਜਾ ਨਾਇਕ ਜਮਾਤ ਤੀਜੀ ਅਤੇ ਤੀਜਾ
Read Full Story

ਮਾਲਵਾ ਵੈੱਲਫੇਅਰ ਕਲੱਬ ਵੱਲੋਂ ਮੁੱਖ ਖੇਤੀਬਾੜੀ ਅਫ਼ਸਰ ਨੂੰ ਮੰਗ ਪੱਤਰ

Sunday, April 22, 2018

ਰਾਮਾਂ ਮੰਡੀ,22 ਅਪ੍ਰੈਲ (ਬੁੱਟਰ) ਪੰਜਾਬ ਦੀ ਕਿਸਾਨੀ ਦੀ ਦਸ਼ਾ ਤੇ ਦਿਸ਼ਾ ਨਿਖਾਰਨ ਅਤੇ ਸੁਧਾਰਨ ਲਈ ਪ੍ਰਧਾਨ ਗੁਰਮੀਤ ਸਿੰਘ ਬੁੱਟਰ ਦੀ ਅਗਵਾਈ `ਚ ਪਿਛਲੇ ਦਿਨੀ ਮੁੱਖ ਖੇਤੀਬਾੜੀ ਅਫ਼ਸਰ ਬਠਿੰਡਾ ਗੁਰਦਿੱਤ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ।ਜਿਸ ਵਿੱਚ ਨਰਮੇ ਦੇ ਨਕਲੀ ਬੀਜਾਂ ਦੀ ਰੋਕਥਾਮ ਬਾਰੇ ਅਤੇ ਖੇਤੀਬਾੜੀ ਜਾਗਰੂਕਤਾ ਬਾਰੇ ਉਚੇਚੇ ਤੌਰ `ਤੇ ਜ਼ਿਕਰ ਕੀਤਾ ਗਿਆ।ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਉਨਾਂ ਵੱਲੋਂ ਜਿਲ੍ਹੇ ਅੰਦਰ ਖੇਤੀਬਾੜੀ ਨੂੰ ਵਿਕਾਸ ਦੇ ਰਾਹਾਂ `ਤੇ ਤੋਰਨ ਲਈ ਹਮੇਸ਼ਾ ਬਿਹਤਰ ਉਪਰਾਲੇ ਕੀਤੇ ਜਾਂਦੇ ਹਨ।ਇਸ ਮੌਕੇ ਕਲੱਬ ਦੇ
Read Full Story

ਸਾਹਿਤ ਜਾਗਰਿਤੀ ਸਭਾ ਦੀ ਮਾਸਿਕ ਮਿਲਣੀ ਦੌਰਾਨ ਹੋਇਆ ਭਰਵਾਂ ਕਵੀ ਦਰਬਾਰ

Saturday, April 21, 2018

ਰਾਮਾਂ ਮੰਡੀ 21 ਅਪ੍ਰੈਲ(ਬੁੱਟਰ)ਸਾਹਿਤਕ ਖੇਤਰ ਵਿੱਚ ਸਰਗਰਮ ਸਾਹਿਤ ਜਾਗਰਿਤੀ ਸਭਾ ਬਠਿੰਡਾ ਵੱਲੋਂ ਅਮਰਜੀਤ ਜੀਤ ਦੀ ਪ੍ਰਧਾਨਗੀ `ਚ ਮਾਸਿਕ ਇਕੱਤਰਤਾ ਦੌਰਾਨ ਭਰਵਾਂ ਕਵੀ ਦਰਬਾਰ ਸ਼ਿਵਾਲਿਕ ਪਬਲਿਕ ਸਕੂਲ ਵਿਖੇ ਕਰਵਾਇਆ ਗਿਆ।ਸਭਾ ਦੇ ਜਨਰਲ ਸਕੱਤਰ ਤਰਸੇਮ ਬਸ਼ਰ ਨੇ ਹਾਜ਼ਰ ਅਦੀਬਾਂ ਦਾ ਭਾਵਪੂਰਤ ਸ਼ਬਦਾਂ ਨਾਲ਼ ਸਵਾਗਤ ਕੀਤਾ।ਇਸ ਉਪਰੰਤ ਹਾਜ਼ਰ ਲੇਖਕਾਂ ਨੇ ਬੇਟੀ ਅਸੀਫ਼ਾ ਨਾਲ਼ ਹੋਏ ਗ਼ੈਰ ਮਨੁੱਖੀ ਤੇ ਘਿਨਾਉਣੇ ਵਰਤਾਰੇ ਦੀ ਸਖ਼ਤ ਸ਼ਬਦਾਂ `ਚ ਨਿਖੇਧੀ ਕਰਦਿਆਂ ਅਪਰਾਧੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਅਪੀਲ ਕੀਤੀ।ਪ੍ਰਿੰਸੀਪਲ ਜਗਦੀਸ਼ ਸਿੰਘ ਘਈ ਨੇ
Read Full Story

ਮਾਲਵਾ ਵੈੱਲਫੇਅਰ ਕਲੱਬ ਲਈ ਖੇਤੀਬਾੜੀ ਮਾਸਟਰ ਨੇ ਭੇਜੀਆਂ ਸਬਜ਼ੀ ਬੀਜ ਕਿੱਟਾਂ

Tuesday, April 3, 2018

ਰਾਮਾਂ ਮੰਡੀ,੩ ਅਪ੍ਰੈਲ(ਬੁੱਟਰ) ਪਸਸਬ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਨੰਦਗੜ੍ਹ ਵਿਖੇ ਬਤੌਰ ਖੇਤੀਬਾੜੀ ਮਾਸਟਰ ਤਾਇਨਾਤ ਭੁਪਿੰਦਰ ਕੁਮਾਰ ਖੰਨਾ ਗਿੱਦੜਬਾਹਾ ਨੇ ਮਾਲਵਾ ਵੈੱਲਫੇਅਰ ਕਲੱਬ ਬੰਗੀ ਨਿਹਾਲ ਸਿੰਘ ਦੇ ਉੱਦਮੀ ਨੌਜਵਾਨਾਂ ਲਈ ਤਿੰਨ ਦਰਜਨ ਸਬਜ਼ੀ ਬੀਜ ਕਿੱਟਾਂ ਘਰੇਲੂ ਬਗ਼ੀਚੀ ਲਾਉਣ ਲਈ ਭੇਜੀਆਂ।ਕਲੱਬ ਦੇ ਪ੍ਰਧਾਨ ਗੁਰਮੀਤ ਸਿੰਘ ਬੁੱਟਰ ਨੇ ਕਿਹਾ ਕਿ ਘਰੇਲੂ ਬਗ਼ੀਚੀ ਲਾਉਣ ਨਾਲ਼ ਸ਼ੁੱਧ,ਤਾਜ਼ਾ,ਸਸਤੀ ਸਬਜ਼ੀ ਹਾਸਿਲ ਹੋਣ ਦੇ ਨਾਲ਼-ਨਾਲ਼ ਹੱਥੀਂ ਕੰਮ ਕਰਨ ਦੀ ਕਲਾ ਅਤੇ ਵਾਤਾਵਰਣ ਨਾਲ਼ ਮਨੁੱਖੀ ਸਾਂਝ ਗੂੜ੍ਹੀ ਹੁੰਦੀ ਹੈ।ਇਸ ਮੌਕੇ ਸਟੇਟ
Read Full Story

ਸਟੇਟ ਐਵਾਰਡੀ ਪ੍ਰੋ:ਅੰਗਰੇਜ ਸਿੰਘ, ਮਾਲਵਾ ਵੈੱਲਫੇਅਰ ਕਲੱਬ ਦੇ ਰੂ ਬ ਰੂ ਹੋਏ

Tuesday, April 3, 2018

ਰਾਮਾਂ ਮੰਡੀ,3 ਅਪ੍ਰੈਲ(ਬੁੱਟਰ) ਅੰਤਰ-ਰਾਸ਼ਟਰੀ ਯੁਵਕ ਕਮੇਟੀ ਦੇ ਨਵ-ਨਿਯੁਕਤ ਮੈਂਬਰ,ਸਟੇਟ ਐਵਾਰਡੀ ਪ੍ਰੋ: ਅੰਗਰੇਜ ਸਿੰਘ ਬੀਤੇ ਦਿਨੀਂ ਮਾਲਵਾ ਵੈੱਲਫੇਅਰ ਕਲੱਬ ਬੰਗੀ ਨਿਹਾਲ ਸਿੰਘ ਦੇ ਨੌਜਵਾਨਾਂ ਦੇ ਰੂ-ਬ-ਰੂ ਹੋਏ।ਕਲੱਬ ਦੇ ਪ੍ਰਧਾਨ ਗੁਰਮੀਤ ਸਿੰਘ ਬੁੱਟਰ ਨੇ ਮੁੱਖ ਮਹਿਮਾਨ ਪ੍ਰੋ: ਅੰਗਰੇਜ ਸਿੰਘ ਨੂੰ ਜੀ ਆਇਆਂ ਕਿਹਾ।ਤਰਸੇਮ ਸਿੰਘ ਬੁੱਟਰ ਨੇ ਉਹਨਾਂ ਨੂੰ ਕਲੱਬ ਦੀਆਂ ਵੱਖ-ਵੱਖ ਗਤੀਵਿਧੀਆਂ ਤੋਂ ਜਾਣੂ ਕਰਵਾਇਆ।ਪ੍ਰੋ: ਅੰਗਰੇਜ ਸਿੰਘ ਨੇ ਕਲੱਬ ਦੇ ਹਾਜ਼ਰ ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਆਪਣੇ ਜੀਵਨ ਸੰਘਰਸ਼,ਪ੍ਰਾਪਤੀਆਂ,ਸਮਾਜ ਸੇਵਾ
Read Full Story

ਸੰਗਤ ਪ੍ਰੈੱਸ ਕਲੱਬ ਦੇ ਖ਼ਜ਼ਾਨਚੀ ਚਰਨਜੀਤ ਸਿੰਘ ਮਛਾਣਾ ਨੂੰ ਸਦਮਾ,

Monday, March 26, 2018

ਰਾਮਾਂ ਮੰਡੀ,26 ਮਾਰਚ(ਤਰਸੇਮ ਸਿੰਘ ਬੁੱਟਰ) ਸੰਗਤ ਪ੍ਰੈੱਸ ਕਲੱਬ ਦੇ ਖ਼ਜ਼ਾਨਚੀ ਚਰਨਜੀਤ ਸਿੰਘ ਮਛਾਣਾ ਨੂੰ ਉਸ ਵਕਤ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੇ ਵੱਡੇ ਭਰਾ ਗੁਰਮੇਲ ਸਿੰਘ (੪੩) ਅਚਾਨਕ ਅਕਾਲ ਚਲਾਣਾ ਕਰ ਗਏ।ਗੁਰਮੇਲ ਸਿੰਘ ਪੁੱਤਰ ਗੁਰਬਚਨ ਸਿੰਘ ਦੇ ਬੇਵਕਤ ਅਕਾਲ ਚਲਾਣੇ `ਤੇ ਪ੍ਰੈੱਸ ਕਲੱਬ ਸੰਗਤ ਦੇ ਪ੍ਰਧਾਨ ਧਰਮਪਾਲ ਸਿੰਘ ਗੁਰਥੜੀ,ਚੇਅਰਮੈਨ ਰੁਪਿੰਦਰਜੀਤ ਸਿੰਘ,ਸੀਨੀਅਰ ਉੱਪ ਪ੍ਰਧਾਨ ਭੀਮ ਰਾਜ ਭੋਲਾ,ਪ੍ਰੈੱਸ ਸਕੱਤਰ ਮਨਜੀਤ ਨਰੂਆਣਾ,ਸਲਾਹਕਾਰ ਅੰਮ੍ਰਿਤ ਸ਼ਰਮਾਂ,ਰਾਜਦੀਪ ਜੋਸ਼ੀ,ਸ਼ਾਮ ਸੁੰਦਰ ਜੋਸ਼ੀ,ਸੁਖਤੇਜ ਧਾਲੀਵਾਲ਼,ਬਲਵੀਰ
Read Full Story

ਮਾਲਵਾ ਵੈੱਲਫੇਅਰ ਕਲੱਬ ਬੰਗੀ ਨਿਹਾਲ ਸਿੰਘ ਨੇ ਸ਼ਹੀਦ ਭਗਤ ਸਿੰਘ,ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਮਨਾਇਆ

Sunday, March 25, 2018

ਰਾਮਾਂ ਮੰਡੀ,25 ਮਾਰਚ(ਬੁੱਟਰ) ਮਾਲਵਾ ਵੈੱਲਫੇਅਰ ਕਲੱਬ ਬੰਗੀ ਨਿਹਾਲ ਸਿੰਘ ਨੇ ਸ਼ਹੀਦ ਭਗਤ ਸਿੰਘ,ਰਾਜਗੁਰੂ ਅਤੇ ਸੁਖਦੇਵ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾਪੂਰਵਕ ਮਨਾਇਆ।ਕਲੱਬ ਦੇ ਪ੍ਰਧਾਨ ਗੁਰਮੀਤ ਸਿੰਘ ਬੁੱਟਰ ਨੇ ਸ਼ਹੀਦ ਭਗਤ ਸਿੰਘ,ਰਾਜਗੁਰੂ ਅਤੇ ਸੁਖਦੇਵ ਦੇ ਜੀਵਨ ਅਤੇ ਬੇਮਿਸਾਲ ਸ਼ਹਾਦਤ `ਤੇ ਚਾਨਣਾ ਪਾਇਆ।ਕਲੱਬ ਦੇ ਉੱਦਮੀ ਨੌਜਵਾਨਾਂ ਨੇ ਪਿੰਡ ਦੇ ਸ਼ਮਸ਼ਾਨਘਾਟ ਦੀ ਸਫ਼ਾਈ ਕੀਤੀ ਅਤੇ ਰੁੱਖਾਂ ਦੀ ਸਾਂਭ-ਸੰਭਾਲ਼ ਕੀਤੀ।ਕਲੱਬ ਦੇ ਇਸ ਉਪਰਾਲੇ ਦੀ ਹਰਪਾਲ ਸਿੰਘ ਚਹਿਲ ਕਨੇਡਾ,ਵੀਰਪਾਲ ਕੌਰ ਕਨੇਡਾ,ਅਭੇਦੀਪ ਸਿੰਘ ਚਹਿਲ ਕਨੇਡਾ ਅਤੇ ਜੌਤੀ ਨਾਰਵੇ ਨੇ
Read Full Story

ਵਹੀਕਲਾਂ 'ਤੇ ਸਟੀਕਰ ਲਾ ਕੇ ਦੇਸ਼ ਭਗਤਾਂ ਦਾ ਸ਼ਹੀਦੀ ਦਿਹਾੜਾ ਮਨਾਇਆ

Sunday, March 25, 2018

ਰਾਮਾਂ ਮੰਡੀ,25 ਮਾਰਚ(ਤਰਸੇਮ ਸਿੰਘ ਬੁੱਟਰ) ਸਥਾਨਕ ਸ਼ਹਿਰ ਦੇ ਲੋਕ ਗਾਇਕ ਤੇ ਲੇਖਕ ਜੱਸੀ ਭੁੱਲਰ ਨੇ ਸ਼ਹੀਦ ਭਗਤ ਸਿੰਘ,ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਨਿਵੇਕਲੇ ਤਰੀਕੇ ਨਾਲ਼ ਸ਼ਰਧਾਪੂਰਵਕ ਮਨਾਇਆ।ਜੱਸੀ ਆਰਟਸ ਨੇ ਇਸ ਮੌਕੇ ਬਜ਼ਾਰ `ਚੋਂ ਗੁਜ਼ਰਨ ਵਾਲ਼ੇ ਰਾਹਗੀਰਾਂ ਦੇ ਮੋਟਰ ਸਾਈਕਲ,ਕਾਰਾਂ ਤੇ ਜੀਪਾਂ ਆਦਿ ਵਹੀਕਲ ਰੋਕ ਕੇ ਉਹਨਾਂ `ਤੇ ਮੁਫ਼ਤ `ਚ ਸ਼ਹੀਦ ਭਗਤ ਸਿੰਘ ਦੀ ਫੋਟੋ ਵਾਲ਼ੇ ਸਟੀਕਰ ਲਾਏ ਅਤੇ ਵਹੀਕਲ ਮਾਲਕਾਂ ਨੂੰ ਸ਼ਹੀਦਾਂ ਦੀ ਸੋਚ `ਤੇ ਪਹਿਰਾ ਦੇਣ ਲਈ ਪ੍ਰੇਰਤ ਕੀਤਾ।ਸਾਡੇ ਦੇਸ਼ ਵਿੱਚ ਆਮ ਤੌਰ `ਤੇ ਅਜਿਹੇ ਮੌਕਿਆਂ `ਤੇ ਕੇਵਲ ਸ਼ਹੀਦਾਂ ਦੇ
Read Full Story

ਸਵ: ਇੰਜੀਨੀਅਰ ਜੋਗਿੰਦਰ ਸਿੰਘ ਸੰਧੂ ਦੀ ਪਹਿਲੀ ਬਰਸੀ ਮੌਕੇ ਪੌਦੇ ਲਾਏ

Thursday, March 8, 2018

ਰਾਮਾਂ ਮੰਡੀ,9 ਮਾਰਚ(ਬੁੱਟਰ) ਇੱਥੋਂ ਨੇੜਲੇ ਪਿੰਡ ਬੰਗੀ ਨਿਹਾਲ ਸਿੰਘ ਵਿਖੇ ਦਾਦਾ -ਪੋਤਾ ਪਾਰਕ `ਚ ਮਾਲਵਾ ਵੈੱਲਫੇਅਰ ਕਲੱਬ ਦੇ ਸਹਿਯੋਗ ਨਾਲ਼ ਸਵ:ਇੰਜੀਨੀਅਰ ਜੋਗਿੰਦਰ ਸਿੰਘ ਸੰਧੂ ਦੀ ਪਹਿਲੀ ਬਰਸ਼ੀ ਮੌਕੇ ਉਹਨਾਂ ਦੇ ਪੁੱਤਰਾਂ ਲੋਕ ਗਾਇਕ ਨਵਦੀਪ ਸੰਧੂ,ਪੈਸਟੀਸਾਈਡ ਅਧਿਕਾਰੀ ਕੁਲਦੀਪ ਸਿੰਘ ਸੰਧੂ,ਪੋਤਰੇ ਇੰਜੀਨੀਅਰ ਜਸਪ੍ਰੀਤ ਸਿੰਘ ਸੰਧੂ ਵੱਲੋਂ ਵੱਖ-ਵੱਖ ਕਿਸਮ ਦੇ ਪੌਦੇ ਲਾਏ ਗਏ।ਇਸ ਮੌਕੇ ਲੈਕਚਰਾਰ ਤਰਸੇਮ ਸਿੰਘ ਬੁੱਟਰ ਨੇ ਸਵ: ਜੋਗਿੰਦਰ ਸਿੰਘ ਸੰਧੂ ਦੇ ਜੀਵਨ,ਧਾਰਮਿਕ ਦੇਣ ਤੇ ਸਾਹਿਤਕ ਪੱਖਾਂ ਬਾਰੇ ਚਾਨਣਾ ਪਾਇਆ।ਕਲੱਬ ਦੇ ਪ੍ਰਧਾਨ
Read Full Story

ਮਾਲਵਾ ਵੈੱਲਫੇਅਰ ਕਲੱਬ ਵੱਲੋਂ ਦਾਨਵੀਰਾਂ ਦੀ ਮੱਦਦ ਨਾਲ਼ ਲੜਕੀਆਂ ਦੇ ਵਿਆਹ ਸਮੇਂ ਸਹਾਇਤਾ

Thursday, March 8, 2018

ਰਾਮਾਂ ਮੰਡੀ,9 ਮਾਰਚ (ਬੁੱਟਰ) ਸਮਾਜ ਸੇਵਾ ਦੇ ਖੇਤਰ `ਚ ਵੱਖ-ਵੱਖ ਪੱਖਾਂ ਤੋਂ ਯੋਗਦਾਨ ਪਾਉਣ ਵਾਲ਼ੇ ਮਾਲਵਾ ਵੈੱਲਫੇਅਰ ਕਲੱਬ ਬੰਗੀ ਨਿਹਾਲ ਸਿੰਘ ਵੱਲੋਂ ਦਾਨਵੀਰਾਂ ਦੇ ਸਹਿਯੋਗ ਨਾਲ਼ ਨਗਰ ਦੀਆਂ ਦੋ ਲੜਕੀਆਂ ਦੇ ਵਿਆਹਾਂ ਸਮੇਂ ਲੋੜ ਅਨੁਸਾਰ ਲੋੜੀਂਦਾ ਘਰੇਲੂ ਵਰਤੋਂ ਯੋਗ ਸਮਾਨ ਭੇਂਟ ਕੀਤਾ ਗਿਆ।ਲੋਕ ਗਾਇਕ ਨਵਦੀਪ ਸੰਧੂ ਦੀ ਪ੍ਰੇਰਨਾ ਨਾਲ਼ ਬਾਬਾ ਫ਼ਰੀਦ ਨਗਰ ਬਠਿੰਡਾ ਦੀ ਸੰਗਤ ਨੇ ਅਮਰਜੀਤ ਸਿੰਘ ਚੀਮਾ ਦੀ ਅਗਵਾਈ `ਚ ਕੌਮਾਂਤਰੀ ਮਹਿਲਾ ਦਿਵਸ ਮੌਕੇ ਮਨਪ੍ਰੀਤ ਕੌਰ ਪੁੱਤਰੀ ਹਰਦੀਪ ਸਿੰਘ ਦੀ ਸ਼ਾਦੀ ਮੌਕੇ ਫ਼ਰਨੀਚਰ,ਬਰਤਨ ਅਤੇ ਕੱਪੜੇ ਆਦਿ ਭੇਂਟ
Read Full Story

ਆਦਰਸ਼ ਸਕੂਲ ਨੰਦਗੜ੍ਹ ਦੇ ਖੇਤੀਬਾੜੀ ਅਧਿਆਪਕ ਭਪਿੰਦਰ ਖੰਨਾ ਨੇ ਵੰਡੀਆਂ ਮੁਫ਼ਤ 'ਚ ਸਬਜ਼ੀ ਬੀਜ ਕਿੱਟਾਂ

Wednesday, February 28, 2018

ਰਾਮਾਂ ਮੰਡੀ,28 ਫਰਵਰੀ(ਬੁੱਟਰ) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਨੰਦਗੜ੍ਹ ਵਿਖੇ ਬਤੌਰ ਖੇਤੀਬਾੜੀ ਮਾਸਟਰ ਵਜੋਂ ਆਪਣੀ ਸੇਵਾ ਤਨਦੇਹੀ ਨਾਲ਼ ਨਿਭਾਉਣ ਵਾਲ਼ੇ ਭੁਪਿੰਦਰ ਕੁਮਾਰ ਖੰਨਾ ਵੱਲੋਂ ਗ਼ਰਮ ਰੁੱਤ ਵਿੱਚ ਪੈਦਾ ਕੀਤੀਆਂ ਜਾਣ ਵਾਲ਼ੀਆਂ ਸਬਜ਼ੀਆਂ ਦੇ ਦੇਸੀ ਬੀਜਾਂ ਦੀਆਂ ਕਿੱਟਾਂ ਮੁਫ਼ਤ `ਚ ਈਕੋ ਕਲੱਬ ਦੇ ਬੈਨਰ ਹੇਠ ਸਕੂਲ ਦੇ ਸਾਰੇ ਵਿਦਿਆਰਥੀਆਂ ਤੇ ਸਟਾਫ਼ ਨੂੰ ਵੰਡੀਆਂ ਗਈਆਂ।ਇੱਕ ਸਾਦੇ ਪਰ ਮਹੱਤਵਪੂਰਨ ਸਮਾਗਮ ਦੌਰਾਨ ਸਬਜ਼ੀਆਂ ਦੇ ਪ੍ਰਸਿੱਧ ਮਾਹਰ ਡਾਕਟਰ ਅਮਰਜੀਤ ਸਿੰਘ ਸੰਧ, ਫ਼ਾਰਮ ਸਲਾਹਕਾਰ ਸੇਵਾ ਕੇਂਦਰ
Read Full Story

ਜੰਝ ਚੜ੍ਹਨ ਤੋਂ ਪਹਿਲਾ ਲਾੜੇ ਨੇ ਪੌਦਾ ਲਾ ਕੇ ਕੀਤੀ ਨਿਵੇਕਲੀ ਪਹਿਲਕਦਮੀ

Thursday, February 22, 2018

ਰਾਮਾਂ ਮੰਡੀ,22 ਫਰਵਰੀ(ਤਰਸੇਮ ਸਿੰਘ ਬੁੱਟਰ) ਕੁਝ ਲੋਕ ਅਜਿਹੇ ਹੁੰਦੇ ਹਨ ਜੋ ਉਸਾਰੂ ਅਤੇ ਲੀਹ-ਪਾੜੂ ਕਾਰਜ ਕਰ ਕੇ ਲੋਕ-ਹਿਰਦਿਆਂ `ਤੇ ਅਮਿੱਟ ਛਾਪ ਛੱਡਣ `ਚ ਕਾਮਯਾਬੀ ਹਾਸਿਲ ਕਰਦੇ ਹਨ।ਅਜਿਹੀ ਪੁਖਤਾ ਉਦਾਹਰਨ ਬਣਿਆ ਹੈ ਨੇੜਲੇ ਪਿੰਡ ਬੰਗੀ ਨਿਹਾਲ ਸਿੰਘ ਵਸਦੇ ਨੰਬਰਦਾਰ ਪਰਿਵਾਰ ਦਾ ਹਰਮਨਪ੍ਰੀਤ ਸਿੰਘ ਸਿੱਧੂ।ਮਾਲਵਾ ਵੈੱਲਫੇਅਰ ਕਲੱਬ ਦਾ ਸਰਗਰਮ ਮੈਂਬਰ ਹਰਮਨਪ੍ਰੀਤ ਸਿੰਘ ਸਿੱਧੂ ਪੁੱਤਰ ਗੁਲਾਬ ਸਿੰਘ ਨੰਬਰਦਾਰ ਪਿਛਲੇ ਦਿਨੀਂ ਆਪਣੇ ਵਿਆਹ ਮੌਕੇ ਪਿੰਡ ਦੇ ਦਾਦਾ-ਪੋਤਾ ਪਾਰਕ ਦੇ ਨਜ਼ਦੀਕ ਖ਼ਾਲੀ ਥਾਂ `ਚ ਫਾਈਕਸ ਦਾ ਬੂਟਾ ਲਾ ਕੇ ਅਮਨਦੀਪ ਕੌਰ
Read Full Story

ਮਾਲਵਾ ਵੈਲਫੇਅਰ ਕਲੱਬ ਵੱਲੋਂ ਲੇਖਕ ਮਿੰਟੂ ਬਰਾੜ ਦਾ ਸਨਮਾਨ

Thursday, February 22, 2018

ਰਾਮਾਂ ਮੰਡੀ 22 ਫਰਵਰੀ (ਬੁੱਟਰ )ਮਾਲਵਾ ਵੈਲਫੇਅਰ ਕਲੱਬ ਬੰਗੀ ਨਿਹਾਲ ਸਿੰਘ ਵੱਲੋਂ ਸੰਸਾਰ ਪ੍ਰਸਿੱਧ ਲਿਖਾਰੀ ਮਿੰਟੂ ਬਰਾੜ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ।ਨਹਿਰੂ ਯੁਵਾ ਕੇਂਦਰ ਬਠਿੰਡਾ ਦੇ ਪ੍ਰੋਗਰਾਮ ਵਿਚ ਮਿੰਟੂ ਬਰਾੜ ਨੇ ਆਪਣੀ ਜਿੰਦਗੀ ਦੇ ਤਜਰਬੇ ਸਾਂਝੇ ਕਰੇ।ਕਲੱਬਾਂ ਤੇ ਸਮਾਜ ਸੇਵੀ ਵੀਰਾਂ ਨੂੰ ਅਪੀਲ ਕੀਤੀ ਕਿ ਜ਼ਮੀਰ ਨੂੰ ਜਗਾ ਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੱਚ ਦੇ ਰਸਤੇ `ਤੇ ਚੱਲਣ ਲਈ ਪ੍ਰੇਰਿਤ ਕਰਨ । ਉਹਨਾਂ ਚੰਗੀਆ ਕਿਤਾਬਾਂ ਪੜ੍ਹਨ ਬਾਰੇ ਵੀ ਵਿਚਾਰ ਰੱਖੇ । ਉਹਨਾਂ ਕਿਹਾ ਕਿ ਉਹ
Read Full Story

ਬੰਗੀ ਨਿਹਾਲ ਸਿੰਘ ਵਿਖੇ ਨਹਿਰੂ ਯੁਵਾ ਕੇਂਦਰ ਵੱਲੋਂ ਗੁਆਂਢ ਯੁਵਾ ਸੰਸਦ ਸਮਾਗਮ ਭਲ਼ਕੇ 22 ਫਰਵਰੀ ਨੂੰ

Wednesday, February 21, 2018

ਰਾਮਾਂ ਮੰਡੀ,21 ਫਰਵਰੀ (ਬੁੱਟਰ) ਇੱਥੋਂ ਨਜ਼ਦੀਕੀ ਪਿੰਡ ਬੰਗੀ ਨਿਹਾਲ ਸਿੰਘ ਦੇ ਪ੍ਰਸਿੱਧ ਮਾਲਵਾ ਵੈੱਲਫੇਅਰ ਕਲੱਬ ਵੱਲੋਂ ਨਹਿਰੂ ਯੁਵਾ ਕੇਂਦਰ ਦੇ ਕੋਆਰਡੀਨੇਟਰ ਜਗਜੀਤ ਸਿੰਘ ਮਾਨ ਦੀ ਗਤੀਸ਼ੀਲ ਦਿਸ਼ਾ-ਨਿਰਦੇਸ਼ਨਾਂ `ਚ ਗੁਆਂਢ ਯੁਵਾ ਸੰਸਦ ਸਮਾਗਮ ਪਿੰਡ ਦੇ ਦਾਦਾ-ਪੋਤਾ ਪਾਰਕ `ਚ ਭਲ਼ਕੇ 22 ਫਰਵਰੀ ਨੂੰ ਸਵੇਰੇ ਦਸ ਵਜੇ ਕਰਵਾਇਆ ਜਾਵੇਗਾ।ਕਲੱਬ ਦੇ ਪ੍ਰਧਾਨ ਗੁਰਮੀਤ ਸਿੰਘ ਬੁੱਟਰ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਇਸ ਸਮਾਗਮ `ਚ ਮੁੱਖ ਮਹਿਮਾਨ ਦੇ ਤੌਰ `ਤੇ ਸ਼ਾਮਿਲ ਹੋ ਕੇ ਮੈਡਮ ਸ਼ੇਨਾ ਅਗਰਵਾਲ ਵਧੀਕ ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਕਲੱਬ
Read Full Story

ਯੁਵਕ ਸੇਵਾਵਾਂ ਵੱਲੋਂ ਰੈੱਡ ਰਿਬਨ,ਕੌਮੀ ਸੇਵਾ ਯੋਜਨਾ ਤੇ ਆਰ.ਆਰ.ਸੀ. ਮੀਟਿੰਗ ਅਤੇ ਸੈਮੀਨਾਰ

Thursday, February 15, 2018

ਰਾਮਾਂ ਮੰਡੀ,15 ਫਰਵਰੀ(ਤਰਸੇਮ ਸਿੰਘ ਬੁੱਟਰ) ਸਰਕਾਰੀ ਬਹੁਤਕਨੀਕੀ ਕਾਲਜ ਬਠਿੰਡਾ ਵਿਖੇ ਕੁਲਵਿੰਦਰ ਸਿੰਘ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਬਠਿੰਡਾ ਦੀ ਗਤੀਸ਼ੀਲ ਦਿਸ਼ਾ-ਨਿਰਦੇਸ਼ਨਾਂ `ਚ ਜਿਲ੍ਹੇ ਦੇ ਕੌਮੀ ਸੇਵਾ ਯੋਜਨਾ ਦੇ ਪ੍ਰੋਗਰਾਮ ਅਫ਼ਸਰਾਂ,ਰੈੱਡ ਰਿਬਨ ਕਲੱਬ ਅਤੇ ਆਰ.ਆਰ.ਸੀ. ਇੰਚਾਰਜਾਂ ਨਾਲ਼ ਮੀਟਿੰਗ ਕਮ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਤਿੰਨ ਦਰਜਨ ਦੇ ਕਰੀਬ ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਸਹਾਇਕ ਡਾਇਰੈਕਟਰ ਕੁਲਵਿੰਦਰ ਸਿੰਘ ਨੇ ਵਿੱਦਿਅਕ ਅਦਾਰਿਆਂ ਨੂੰ ਅਗਾਮੀ ਵਿੱਦਿਅਕ ਸਾਲ ਲਈ ਉਕਤ ਸੰਕਲਪਾਂ ਨੂੰ ਸੁਚਾਰੂ ਢੰਗ ਨਾਲ ਆਯੋਜਤ ਕਰਨ
Read Full Story

'ਸੱਤ ਦਿਨ' ਗੀਤ ਨੂੰ ਦਰਸ਼ਕਾਂ/ਸਰੋਤਿਆਂ ਨੇ ਅਥਾਹ ਮਾਣ ਬਖਸ਼ਿਆ:ਨਵਦੀਪ ਸੰਧੂ

Sunday, February 11, 2018

ਰਾਮਾਂ ਮੰਡੀ,11 ਫਰਵਰੀ(ਬੁੱਟਰ)ਪੰਜਾਬੀ ਗਾਇਕੀ ਨੂੰ ਦਰਜਨਾਂ ਹਿੱਟ ਟੇਪਾਂ ਦੇਣ ਵਾਲ਼ੇ ਲੋਕ ਗਾਇਕ ਨਵਦੀਪ ਸੰਧੂ ਦੇ ਦੋਗਾਣੇ ਸੱਤ ਦਿਨ ਨੂੰ ਦਰਸ਼ਕਾਂ/ਸਰੋਤਿਆਂ ਵੱਲੋਂ ਬੇਅੰਤ ਮਾਣ ਮਿਲ਼ ਰਿਹਾ ਹੈ।ਸਥਾਨਕ ਸ਼ਹਿਰ `ਚ ਨਿੱਜੀ ਸਮਾਗਮ `ਚ ਸ਼ਾਮਿਲ ਹੋਣ ਵਕਤ ਨਵਦੀਪ ਸੰਧੂ ਨੇ ਚੋਣਵੇਂ ਪੱਤਰਕਾਰਾਂ ਨਾਲ਼ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਉਹਨਾਂ ਦਾ ਸਿੰਗਲ ਟਰੈਕ `ਸੱਤ ਦਿਨ` ਸਾਹੇ ਬੱਧੇ ਔਰਤ/ਮਰਦ ਦੀ ਵਿਆਹ ਪ੍ਰਤੀ ਚਾਅ ਤੇ ਉਤਸ਼ਾਹ ਵਾਲ਼ੀ ਮਾਨਸਿਕਤਾ ਦਾ ਸੱਭਿਆਚਾਰਕ ਰੰਗਾਂ ਵਿੱਚ ਰੰਗ ਕੇ ਸੁੰਦਰ ਪ੍ਰਗਟਾਵਾ ਕਰਦਾ ਹੈ।ਸਹਿ ਗਾਇਕਾ ਵਜੋਂ ਪਾਲੀ ਸਿੱਧੂ
Read Full Story

ਸਾਹਿਤ ਜਾਗਰਿਤੀ ਸਭਾ ਵੱਲੋਂ ਰੂ ਬ ਰੂ ਤੇ ਕਵੀ ਦਰਬਾਰ ਕਰਵਾਇਆ

Sunday, February 11, 2018

ਰਾਮਾਂ ਮੰਡੀ,11 ਫਰਵਰੀ(ਬੁੱਟਰ) ਸਾਹਿਤਕ ਸਿਰਜਣਾ ਅਤੇ ਪ੍ਰਚਾਰ ਦੇ ਖੇਤਰ `ਚ ਸਰਗਰਮ ਸਾਹਿਤ ਜਾਗਰਿਤੀ ਸਭਾ ਬਠਿੰਡਾ ਵੱਲੋਂ ਪ੍ਰਿੰਸੀਪਲ ਜਗਦੀਸ਼ ਸਿੰਘ ਘਈ ਦੀ ਸਰਪ੍ਰਸਤੀ ਵਾਲੇ ਫੁਲਵਾੜੀ ਕਾਲਜ ਬਠਿੰਡਾ ਵਿਖੇ ਰੂ ਬ ਰੂ ਅਤੇ ਕਵੀ ਦਰਬਾਰ ਕਰਵਾਇਆ ਗਿਆ।ਸਭਾ ਦੇ ਜਨਰਲ ਸਕੱਤਰ ਤਰਸੇਮ ਬਸ਼ਰ ਨੇ ਹਾਜ਼ਰੀਨ ਨੂੰ ਜੀ ਆਇਆਂ ਕਹਿਣ ਦੇ ਨਾਲ਼-ਨਾਲ਼ ਸਮਾਗਮ ਦੀ ਰੂਪ-ਰੇਖਾ ਸਾਂਝੀ ਕੀਤੀ।ਸਮਾਗਮ ਦੇ ਪਹਿਲੇ ਪੜਾਅ ਤਹਿਤ ਬਠਿੰਡਾ ਦੇ ਜੰਮਪਲ ਅਤੇ ਕਨੇਡਾ ਰਹਿੰਦੇ ਅੰਗਰੇਜ਼ੀ ਭਾਸ਼ਾ `ਚ ਨਾਵਲ ਸਿਰਜਣ ਵਾਲ਼ੇ ਸਤਵਿੰਦਰ ਸਿੰਘ ਬੋਨੀ ਢਿੱਲੋਂ ਨੇ ਸਾਹਿਤਕਾਰਾਂ ਦੇ ਰੂ ਬ ਰੂ
Read Full Story

ਆਦਰਸ਼ ਸਕੂਲ ਨੰਦਗੜ੍ਹ ਵਿਖੇ ਅੰਤਰ-ਸਦਨ ਖੇਡ ਮੁਕਾਬਲੇ ਕਰਵਾਏ

Sunday, February 4, 2018

ਰਾਮਾਂ ਮੰਡੀ,4 ਫਰਵਰੀ(ਬੁੱਟਰ) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਨੰਦਗੜ੍ਹ ਵਿਖੇ ਪ੍ਰਿੰਸੀਪਲ ਅਮਨਦੀਪ ਕੌਰ ਦੀ ਗਤੀਸ਼ੀਲ ਦਿਸ਼ਾ-ਨਿਰਦੇਸ਼ਨਾਂ,ਡੀ.ਪੀ.ਈ. ਗੁਰਜੀਤ ਸਿੰਘ ਭੀਟੀਵਾਲਾ ਅਤੇ ਲੈਕਚਰਾਰ ਕੰਵਲਜੀਤ ਕੌਰ ਦੀ ਯੋਗ ਅਗਵਾਈ `ਚ ਸਕੂਲ ਦੇ ਖਿਡਾਰੀਆਂ(ਲੜਕਿਆਂ) ਦਰਮਿਆਨ ਇੱਕ ਰੋਜ਼ਾ ਅੰਤਰ ਸਦਨ ਖੇਡ ਮੁਕਾਬਲੇ ਕਰਵਾਏ ਗਏ।ਛੇਵੀਂ ਤੋਂ ਨੌਵੀਂ ਦੇ ਖਿਡਾਰੀ ਵਰਗ `ਚੋਂ ਸੌ ਮੀਟਰ ਦੌੜ ਲਾ ਕੇ ਪੀਲ਼ੇ ਸਦਨ ਦੇ ਮਨਿੰਦਰ ਸਿੰਘ ਨੇ ਪਹਿਲਾ,ਨੀਲੇ ਸਦਨ ਦੇ ਮਨਜਿੰਦਰ ਸਿੰਘ ਨੇ ਦੂਜਾ ਅਤੇ ਲਾਲ ਸਦਨ ਦੇ ਕਮਲਪ੍ਰੀਤ ਸਿੰਘ ਨੇ ਤੀਜਾ
Read Full Story

ਹਾਦਸਾ ਪੀੜਤ ਦਾ ਮਾਲਵਾ ਵੈੱਲਫੇਅਰ ਕਲੱਬ ਨੇ ਇਲਾਜ ਕਰਵਾਇਆ।

Wednesday, January 31, 2018

ਰਾਮਾਂ ਮੰਡੀ, 31 ਜਨਵਰੀ(ਬੁੱਟਰ) ਸਮਾਜ ਸੇਵਾ ਨੂੰ ਸਮਰਪਿਤ ਮਾਲਵਾ ਵੈੱਲਫੇਅਰ ਕਲੱਬ ਬੰਗੀ ਨਿਹਾਲ ਸਿੰਘ ਵੱਲੋਂ ਬੀਤੇ ਦਿਨੀ ਧੁੰਦ ਕਾਰਨ ਹਾਦਸਾਗ੍ਰਸਤ ਹੋਏ ਪੱਪੂ ਸਿੰਘ ਮਾਹੀਨੰਗਲ ਨੂੰ ਮੁਢਲੀ ਸਹਾਇਤਾ ਦੇਣ ਬਾਅਦ ਆਪਣੇ ਪੱਧਰ `ਤੇ ਨਿੱਜੀ ਡਾਕਟਰ ਤੋਂ ਲੋੜੀਂਦਾ ਇਲਾਜ ਕਰਵਾ ਕੇ ਪੀੜਤ ਨੂੰ ਵਾਰਸਾਂ ਦੇ ਹਵਾਲੇ ਕੀਤਾ।ਕਲੱਬ ਦੇ ਪ੍ਰਧਾਨ ਗੁਰਮੀਤ ਸਿੰਘ ਬੁੱਟਰ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਜਿਉਂ ਹੀ ਘਟਨਾ ਬਾਰੇ ਸੂਚਨਾ ਮਿਲ਼ੀ ਤਾਂ ਕਲੱਬ ਦੇ ਨੌਜਵਾਨਾਂ ਨੇ ਬਿਨਾਂ ਕਿਸੇ ਦੇਰੀ ਦੇ ਮੌਕਾ ਸਾਂਭ ਕੇ ਪੀੜਤ ਦਾ ਇਲਾਜ
Read Full Story

1 2 > >>
Powered by Arash Info Corpopration