Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਝੀਂਗਾ ਫਾਰਮਿੰਗ ਨਾਲ ਕਿਸਾਨ ਕਮਾ ਸਕਦੇ ਹਨ ਚੰਗਾ ਮੁਨਾਫ਼ਾ- ਮੰਤਰੀ ਬਲਬੀਰ ਸਿੰਘ ਸਿੱਧੂ

Monday, January 14, 2019

ਮਾਨਸਾ, 14 ਜਨਵਰੀ (ਗੁਰਜੰਟ ਸਿੰਘ ਨਥੇਹਾ)- ਪੰਜਾਬ ਦੇ ਖਾਰੇ ਪਾਣੀ ਨਾਲ ਪ੍ਰਭਾਵਿਤ ਜ਼ਿਲ੍ਹਿਆਂ ਵਿਚ ਝੀਂਗਾ ਕਿਸਮ ਦੀ ਮੱਛੀ ਪਾਲਣ ਸਬੰਧੀ ਬਲਾਕ ਝੁਨੀਰ ਦੇ ਪਿੰਡ ਝੇਰਿਆਂਵਾਲੀ ਵਿਖੇ ਕਿਸਾਨਾਂ ਲਈ ਇਕ ਵਿਸ਼ੇਸ਼ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ ਜਿੱਥੇ ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਅਤੇ ਕਿਰਤ ਵਿਭਾਗ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿੱਧੂ ਨੇ ਵਿਸ਼ੇਸ਼ ਤੌਰ `ਤੇ ਸ਼ਿਰਕਤ ਕੀਤੀ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਖਾਰੇ ਪਾਣੀ ਅਤੇ ਸੇਮ ਵਾਲਾ ਇਲਾਕਾ ਹੋਣ ਕਾਰਨ ਇਥੋਂ ਦਾ ਕਿਸਾਨ ਆਰਥਿਕ ਮੰਦਹਾਲੀ ਨਾਲ ਜੂਝਦਾ ਰਿਹਾ ਹੈ, ਕਿਉਂਕਿ
Read Full Story

ਭੀਮ ਸੈਨ ਸੱਚਰ ਨੂੰ ਯਾਦ ਕਰਦਿਆਂ

Monday, January 14, 2019

ਭੀਮ ਸੈਨ ਸੱਚਰ ਆਜ਼ਾਦੀ ਪਿੱਛੋਂ (1947) ਦੇ ਪੰਜਾਬ ਦਾ ਦੂਜਾ ਮੁੱਖ ਮੰਤਰੀ ਹੋ ਗੁਜ਼ਰਿਆ ਹੈ। ਉਹ ਦੋ ਵੇਰ ਪੰਜਾਬ ਦਾ ਮੁੱਖ ਮੰਤਰੀ ਰਿਹਾ: ਪਹਿਲਾਂ 188 ਦਿਨਾਂ ਲਈ, ਫੇਰ 3 ਸਾਲ 281 ਦਿਨਾਂ ਲਈ। ਪਹਿਲੀ ਵਾਰ ਉਹ ਪੰਜਾਬ ਦੇ ਮੁੱਖ ਮੰਤਰੀ ਗੋਪੀਚੰਦ ਭਾਰਗਵ ਤੋਂ ਪਿੱਛੋਂ ਅਤੇ ਦੂਜੀ ਵਾਰ ਪੰਜਾਬ ਵਿੱਚ ਪਹਿਲੀ ਵਾਰ ੩੦੨ ਦਿਨਾਂ ਦੇ ਰਾਸ਼ਟਰਪਤੀ ਰਾਜ (20. 06. 1951 ਤੋਂ 17. 04. 1952 ਤੱਕ) ਤੋਂ ਪਿੱਛੋਂ ਮੁੱਖ ਮੰਤਰੀ ਦੇ ਅਹੁਦੇ ਤੇ ਬਿਰਾਜਮਾਨ ਹੋਇਆ। ਭੀਮ ਸੈਨ ਸੱਚਰ ਦਾ ਜਨਮ 1 ਦਸੰਬਰ 1894 ਈ. ਨੂੰ ਪੇਸ਼ਾਵਰ (ਪਾਕਿਸਤਾਨ) ਵਿਖੇ ਹੋਇਆ। ਬੀ. ਏ. ਤੇ ਲਾਅ ਪਾਸ ਕਰਨ ਪਿੱਛੋਂ ਉਹਨੇ ਕੁਝ ਚਿਰ
Read Full Story

ਸ਼ੇਖਪੁਰੀਆ ਨੇ ਸੱਤ ਸਮੁੰਦਰੋਂ ਪਾਰ ਮਨਾਈ ਪੋਤਰੀ ਦੀ ਪਹਿਲੀ ਲੋਹੜੀ, ਪੁਸਤਕ 'ਮੇਰਾ ਮਿਲਗੋਭਾ' ਸ਼ਗਨ ਰੂਪ ਵਿੱਚ ਭੇਂਟ

Sunday, January 13, 2019

ਤਲਵੰਡੀ ਸਾਬੋ, 13 ਜਨਵਰੀ (ਗੁਰਜੰਟ ਸਿੰਘ ਨਥੇਹਾ)- ਰੱਬ ਦੀ ਰਹਿਮਤ ਨਾਲ ਨਿਊਜ਼ੀਲੈਂਡ ਦੀ ਧਰਤੀ `ਤੇ ਆਕਲੈਂਡ ਦੇ ਪਾਪਾਟੋਏਟੋਏ ਟਾਊਨ ਵਿੱਚ ਪੈਦਾ ਹੋਈ `ਰਹਿਮਤ` ਦੀ ਪਹਿਲੀ ਲੋਹੜੀ ਸੱਤ ਸਮੁੰਦਰੋਂ ਪਾਰ ਸੱਤ ਸਾਹਿਤਕ ਤੇ ਸਮਾਜਿਕ ਸੰਸਥਾਵਾਂ ਪੰਜਾਬ ਦੇ ਕਾਰਜਕਰਤਾ ਸਾਹਿਤਕਾਰ ਤੇ ਪੱਤਰਕਾਰ ਹਰਗੋਬਿੰਦ ਸਿੰਘ ਸ਼ੇਖਪੁਰੀਆ ਨੇ ਪਰਿਵਾਰਕ ਮੈਂਬਰਾਂ ਨਾਲ ਮਨਾਉਂਦਿਆਂ ਸਭ ਮਿੱਤਰਾਂ ਦੋਸਤਾਂ ਨੂੰ ਜਿੱਥੇ ਨਵੇਂ ਸਾਲ ਦੀ ਖੁਸ਼ਾਮਦੀਦ ਆਖੀ ਉੱਥੇ ਉਨ੍ਹਾਂ ਦੇ ਗ੍ਰਹਿ ਵਿਖੇ ਗੁਰਜਿੰਦਰ ਸਿੰਘ ਗੈਰੀ ਮਾਨ ਅਤੇ ਕਿਰਨਦੀਪ ਕੌਰ ਦੇ ਘਰ ਨੂੰ ਭਾਗ ਲਾਉਣ ਆਈ ਰਹਿਮਤ
Read Full Story

ਐੱਫ. ਐੱਸ. ਡੀ ਸਕੂਲ ਜੋਧਪੁਰ ਪਾਖਰ ਵਿਖੇ ਮਨਾਈ ਗਈ ਧੀਆਂ ਦੀ ਲੋਹੜੀ

Sunday, January 13, 2019

ਤਲਵੰਡੀ ਸਾਬੋ, 13 ਜਨਵਰੀ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਜੋਧਪੁਰ ਪਾਖਰ ਦੇ ਐੱਫ ਐੱਸ ਡੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਧੀਆਂ ਦੀ ਲੋਹੜੀ ਮਨਾਈ ਗਈ। ਜਿਸ ਮੌਕੇ ਇੱਕ ਸੱਭਿਆਚਾਰਿਕ ਪ੍ਰੋਗਰਾਮ ਦਾ ਆਯੋਜਨ ਵੀ ਕੀਤਾ ਗਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਅੱਠਵੀ ਕਲਾਸ ਦੇ ਵਿਦਿਆਰਥੀਆਂ ਵੱਲੋਂ ਕਵੀਸ਼ਰੀ ਗਾਇਨ ਕਰਕੇ ਕੀਤੀ ਗਈ। ਸੱਤਵੀ, ਨੌਵੀ, ਮੈਟ੍ਰਿਕ ਅਤੇ ਬਾਰ੍ਹਵੀ ਕਲਾਸ ਦੀਆਂ ਲੜਕੀਆਂ ਵੱਲੋ ਭਰੂਣ ਹੱਤਿਆ ਤੇ ਕੋਰੀਓਗਰਾਫੀ ਪੇਸ਼ ਕੀਤੀ ਗਈ ਜਿਸ ਨੂੰ ਸਰੋਤਿਆ ਨੂੰ ਕੀਲ ਲਿਆ। ਨੰਨੇ-ਮੰਨੇ ਬੱਚਿਆ ਵੱਲੋਂ ਲੋਹੜੀ ਨਾਲ ਸਬੰਧਤ ਝਾਕੀਆਂ, ਗੀਤ,
Read Full Story

ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਬੀਬਾ ਬਾਦਲ ਤਖਤ ਸ੍ਰੀ ਦਮਦਮਾ ਸਾਹਿਬ ਹੋਏ ਨਤਮਸਤਕ

Sunday, January 13, 2019

ਤਲਵੰਡੀ ਸਾਬੋ, 13 ਜਨਵਰੀ (ਗੁਰਜੰਟ ਸਿੰਘ ਨਥੇਹਾ)- ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਜਿੱਥੇ ਅੱਜ ਹਜਾਰਾਂ ਸੰਗਤਾਂ ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਈਆਂ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਅਤੇ ਬਠਿੰਡਾ ਤੋਂ ਲੋਕ ਸਭਾ ਮੈਂਬਰ ਅਤੇ ਕੇਂਦਰੀ ਫੂਡ ਅਤੇ ਪ੍ਰਾਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵੀ ਅੱਜ ਪਵਿੱਤਰ ਦਿਹਾੜੇ ਮੌਕੇ ਤਖਤ ਸਾਹਿਬ ਨਤਮਸਤਕ ਹੋਏ। ਅੱਜ ਤਖਤ ਸਾਹਿਬ ਪੁੱਜਣ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ
Read Full Story

ਮਾਤਾ ਗੁਜ਼ਰ ਕੌਰ, ਛੋਟੇ ਸਾਹਿਜ਼ਾਦਿਆਂ, ਮੋਤੀ ਰਾਮ ਮਹਿਰਾ ਅਤੇ ਦੀਵਾਨ ਟੋਡਰ ਮੱਲ ਦੀ ਸ਼ਹੀਦੀ ਨੂੰ ਸਪਰਪਿਤ ਮੰਡੀ ਡੱਬਵਾਲੀ ਤੋਂ ਕੱਢਿਆ ਵਿਸਾਲ ਨਗਰ ਕੀਰਤਨ

Thursday, December 27, 2018

ਡੱਬਵਾਲੀ, 27 ਦਸੰਬਰ (ਗੁਰਜੰਟ ਸਿੰਘ ਨਥੇਹਾ)- ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜ਼ਰ ਕੌਰ ਜੀ, ਦੋਨੇਂ ਛੋਟੇ ਸਾਹਿਬਜ਼ਾਦਿਆਂ ਤੋਂ ਇਲਾਵਾ ਠੰਢੇ ਬੁਰਜ `ਤੇ ਮਾਤਾ ਅਤੇ ਸਾਹਿਬਜਾਦਿਆਂ ਨੂੰ ਦੁੱਧ ਪਿਲਾਉਣ ਵਾਲੇ ਭਾਈ ਮੋਤੀ ਰਾਮ ਮਹਿਰਾ ਅਤੇ ਛੋਟੇ ਸਾਹਿਬਜਾਦਿਆਂ ਦੇ ਸਰੀਰਾਂ ਦਾ ਸੰਸਕਾਰ ਕਰਨ ਲਈ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਜਮੀਨ ਖਰੀਦਣ ਵਾਲੇ ਦੀਵਾਨ ਟੋਡਰ ਮੱਲ ਦੀ ਮਿੱਠੀ ਯਾਦ ਨੂੰ ਸਮਰਪਿਤ ਮੰਡੀ ਡੱਬਵਾਲੀ ਦੇ ਵਾਰਡ ਨੰ: ੪ ਦੇ ਗੁਰਦੁਆਰਾ ਸਾਹਿਬ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਵੱਖ-ਵੱਖ ਪਿੰਡਾਂ ਵਿੱਚੋਂ ਦੀ ਗੁਜ਼ਰਦਾ
Read Full Story

ਗੁਰੂ ਹਰਗੋਬਿੰਦ ਸਕੂਲ ਲਹਿਰੀ ਦਾ ਸਲਾਨਾ ਇਨਾਮ ਵੰਡ ਅਤੇ ਸੱਭਿਆਚਾਰਕ ਸਮਾਗਮ ਹੋਇਆ ਧੂੰਮ ਧੜੱਕੇ ਨਾਲ ਸਮਾਪਤ

Monday, December 24, 2018

ਤਲਵੰਡੀ ਸਾਬੋ, 24 ਦਸੰਬਰ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਲਹਿਰੀ ਦੇ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਸਲਾਨਾ ਇਨਾਮ ਵੰਡ ਅਤੇ ਸੱਭਿਆਚਾਰਿਕ ਪ੍ਰੋਗਰਾਮ ਬੜੀ ਸ਼ਾਨੋ-ਸ਼ੌਕਤ ਅਤੇ ਧੂੰਮ ਧੜੱਕੇ ਨਾਲ ਸਮਾਪਤ ਹੋਇਆ। ਇਸ ਸਮਾਗਮ ਮੌਕੇ ਸ. ਜਗਜੀਤ ਸਿੰਘ ਚੀਮਾ ਰਿਟਾ. ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਤਲਵੰਡੀ ਸਾਬੋ ਦੁਆਰਾ ਮੁੱਖ ਮਹਿਮਾਨ ਦੇ ਤੌਰ `ਤੇ ਹਾਜ਼ਰੀ ਭਰੀ ਅਤੇ ਮਾਸਟਰ ਮਾਈਂਡ ਸਕੂਲ ਬੰਗੀ ਰੁਘੂ ਦੇ ਪ੍ਰਬੰਧਕ ਸ. ਸਰਬਜੀਤ ਸਿੰਘ ਬੰਗੀ ਅਤੇ ਸੈਂਟਰ ਹੈੱਡ ਟੀਚਰ ਸ੍ਰੀ ਗੋਬਿੰਦ ਰਾਮ ਲਹਿਰੀ ਵਿਸ਼ੇਸ਼ ਮਹਿਮਾਨ ਵਜੋਂ ਸਾਮਿਲ
Read Full Story

ਨੇਕਦਿਲ ਅਤੇ ਹਿੰਮਤ ਵਾਲੀ ਸਖਸ਼ੀਅਤ ਦੇ ਮਾਲਿਕ ਸਨ ਬੀਬੀ ਅਮਰਜੀਤ ਕੌਰ

Thursday, December 13, 2018

ਤਲਵੰਡੀ ਸਾਬੋ, 13 ਦਸੰਬਰ (ਗੁਰਜੰਟ ਸਿੰਘ ਨਥੇਹਾ)- ਜੋ ਮਨੁੱਖ ਦੁਨੀਆ ਤੇ ਆਇਆ ਹੈ ਉਸ ਨੇ ਵਾਹਿਗੁਰੂ ਵੱਲੋਂ ਬਖਸ਼ੀ ਸੁਆਸਾਂ ਰੂਪੀ ਪੂੰਜੀ ਨੂੰ ਭੋਗ ਕੇ ਇੱਕ ਦਿਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਣਾ ਹੁੰਦਾ ਹੈ। ਆਵਾਗਮਨ ਦੇ ਇਸ ਚੱਕਰ ਵਿੱਚ ਕਈ ਵਿਅਕਤੀ ਅਜਿਹੇ ਹੁੰਦੇ ਹਨ ਜੋ ਆਪਣੇ ਕਰਮਾਂ ਦੇ ਚਲਦਿਆਂ ਮੌਤ ਤੋਂ ਬਾਅਦ ਵੀ ਯਾਦ ਕੀਤੇ ਜਾਂਦੇ ਹਨ। ਅਜਿਹੇ ਹੀ ਸਨ ਬੀਬੀ ਅਮਰਜੀਤ ਕੌਰ ਜੋ ਨੇਕਦਿਲ ਹੋਣ ਦੇ ਨਾਲ ਨਾਲ ਕਾਫੀ ਹਿੰਮਤ ਵੀ ਰੱਖਦੇ ਸਨ ਕਿ ਉਨਾਂ ਨੇ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਹੋਣ ਤੋਂ ਬਾਅਦ ਵੀ ਕਦੇ ਹੌਂਸਲਾ ਨਹੀ ਸੀ
Read Full Story

ਦੁਬਈ ਦੀ ਧਰਤੀ ਤੇ ਵੱਸਦੇ ਗੁਰਸਿੱਖ ਵੀਰਾਂ ਵੱਲੋਂ ਵੱਡੀ ਲਹਿਰ ਸਿਰ ਦਾ ਤਾਜ ਦਸਤਾਰ ਦਾ ਅਗਾਜ਼

Thursday, December 13, 2018

ਤਲਵੰਡੀ ਸਾਬੋ, 13 ਦਸੰਬਰ (ਗੁਰਜੰਂਟ ਸਿੰਘ ਨਥੇਹਾ)- ਇਸ ਸਾਲ ਦੀ 28 ਦਸੰਬਰ ਨੂੰ ਬਾਬਾ ਜੁਝਾਰ ਸਿੰਘ ਦਸਤਾਰ ਲਹਿਰ ਦੇ ਸਮੂਹ ਵੀਰਾਂ ਵੱਲੋਂ ਬਹੁਤ ਵੱਡੇ ਪੱਧਰ ਤੇ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਦਸਤਾਰ ਮੁਕਾਬਲਾ ਕਰਵਾਇਆ ਜਾ ਰਿਹਾ ਹੈ, ਜਿਸ ਮੌਕੇ ਸੋਹਣੀਆਂ ਦਸਤਾਰਾਂ ਸਜਾਉਣ ਵਾਲੇ ਗੁਰਸਿੱਖ ਵੀਰਾਂ, ਨੌਜਵਾਨਾਂ ਨੂੰ ਉਕਤ ਦਸਤਾਰ ਲਹਿਰ ਵੱਲੋਂ ਇਨਾਮ ਤਕਸੀਮ ਕੀਤੇ ਜਾਣਗੇ। ਸਾਡੇ ਪੱਤਰਕਾਰ ਨਾਲ ਦੁਬਈ ਤੋਂ ਫੋਨ `ਤੇ ਜਾਣਕਾਰੀ ਸਾਂਝੀ ਕਰਦਿਆਂ ਦਸਤਾਰ ਲਹਿਰ ਦੇ ਪ੍ਰਚਾਰਕ ਭਾਈ ਪ੍ਰਗਟ ਸਿੰਘ ਮੋਗਾ ਨੇ ਦਿੱਤੀ। ਉਹਨਾਂ ਦੱਸਿਆ ਕਿ
Read Full Story

ਵਿਸ਼ਵਕਰਮਾ ਦਿਵਸ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।

Thursday, November 8, 2018

ਤਲਵੰਡੀ ਸਾਬੋ, 8 ਨਵੰਬਰ (ਗੁਰਜੰਟ ਸਿੰਘ ਨਥੇਹਾ)- ਸ਼੍ਰਿਸਟੀ ਦੇ ਨਿਰਮਾਤਾ ਮੰਨੇ ਜਾਂਦੇ ਭਗਵਾਨ ਵਿਸ਼ਵਕਰਮਾ ਜੀ ਦਾ ਪ੍ਰਕਾਸ਼ ਪੁਰਬ ਅੱਜ ਸੰਗਤਾਂ ਖਾਸ ਕਰਕੇ ਮਿਸਤਰੀ ਭਾਈਚਾਰੇ ਵੱਲੋਂ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਤੇ ਤਲਵੰਡੀ ਸਾਬੋ ਨਗਰ ਸਮੇਤ ਕਈ ਪਿੰਡਾਂ ਵਿੱਚ ਮਿਸਤਰੀ ਭਾਈਚਾਰੇ ਵੱਲੋਂ ਧਾਰਮਿਕ ਸਮਾਗਮ ਕਰਵਾਏ ਜਾਣ ਦੀ ਸੂਚਨਾ ਮਿਲੀ ਹੈ। ਅੱਜ ਸਵੇਰੇ ਹੀ ਨਗਰ ਅੰਦਰ ਜਿੱਥੇ ਆਟੋ ਅਤੇ ਵੱਖ-ਵੱਖ ਵਹੀਕਲਾਂ ਦੀ ਮੁਰੰਮਤ ਦਾ ਕੰਮ ਕਰਦੇ ਮਿਸਤਰੀਆਂ ਨੇ ਦੁਕਾਨਾਂ ਖੋਲਦਿਆਂ ਹੀ ਕੱਚੀ ਲੱਸੀ ਨਾਲ ਆਪੋ ਆਪਣੇ ਔਜਾਰਾਂ ਨੂੰ ਧੋ ਕੇ
Read Full Story

ਧੂਮਧਾਮ ਨਾਲ ਮਨਾਇਆ ਗਿਆ ਦਿਵਾਲੀ ਦਾ ਪਾਵਨ ਦਿਹਾੜਾ, ਤਖਤ ਸਾਹਿਬ 'ਤੇ ਲੋਕਾਂ ਜਗਾਏ ਦੀਪ।

Thursday, November 8, 2018

ਤਲਵੰਡੀ ਸਾਬੋ, 9 ਨਵੰਬਰ (ਗੁਰਜੰਟ ਸਿੰਘ ਨਥੇਹਾ)- ਬੰਦੀਛੋੜ ਦਿਵਸ ਅਤੇ ਰੌਸ਼ਨੀਆਂ ਦਾ ਤਿਉਹਾਰ ਦਿਵਾਲੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਮੁੱਚੇ ਦੇਸ਼ ਵਾਂਗ ਤਲਵੰਡੀ ਸਾਬੋ ਵਾਸੀਆਂ ਵੱਲੋਂ ਧੂਮਧਾਮ ਨਾਲ ਮਨਾਇਆ ਗਿਆ। ਲੋਕਾਂ ਵੱਲੋਂ ਆਪਣੇ ਘਰਾਂ ਦੇ ਨਾਲ ਨਾਲ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋ ਕੇ ਦੀਪ ਜਲਾਏ ਗਏ। ਪੁਲਿਸ ਪ੍ਰਸ਼ਾਸਨ ਜਿੱਥੇ ਮਾਣਯੋਗ ਸਰਵਉੱਚ ਅਦਾਲਤ ਦੇ ਪਟਾਕੇ ਚਲਾਉਣ ਸਬੰਧੀ ਹੁਕਮਾਂ ਨੂੰ ਲਾਗੂ ਕਰਵਾਉਣ ਵਿੱਚ ਨਾਕਾਮ ਰਿਹਾ ਉੱਥੇ ਇਸ ਵਾਰ ਨਗਰ ਵਿੱਚ ਥਾਂ-ਥਾਂ ਮਠਿਆਈ ਵਿਕ੍ਰੇਤਾਵਾਂ ਨੇ ਖੁੱਲੇ ਵਿੱਚ ਰੱਖ ਕੇ ਮਠਿਆਈ
Read Full Story

ਬੱਚਿਆਂ ਦਾ ਭਾਸ਼ਣ ਮੁਕਾਬਲਾ ਕਰਵਾ ਕੇ ਮਨਾਈ ਗੁਰੂ ਹਰਗੋਬਿੰਦ ਸਕੂਲ ਲਹਿਰੀ 'ਚ ਦੀਵਾਲੀ

Thursday, November 8, 2018

ਤਲਵੰਡੀ ਸਾਬੋ, 9 ਨਵੰਬਰ (ਗੁਰਜੰਟ ਸਿੰਘ ਨਥੇਹਾ)- ਵਾਤਾਵਰਨ ਅੰਦਰ ਫੈਲ ਰਹੇ ਧੂੰਏ ਕਾਰਨ ਵਧ ਰਹੀਆਂ ਬਿਮਾਰੀਆਂ ਦੇ ਮੱਦੇਨਜ਼ਰ ਇਸ ਵਾਰ ਦੀ ਦੀਵਾਲੀ ਪਟਾਕੇ ਰਹਿਤ ਮਨਾਉਣ ਦੇ ਕੀਤੇ ਗਏ ਅਹਿਦ ਨੂੰ ਲੈ ਕੇ ਨਜ਼ਦੀਕੀ ਪਿੰਡ ਲਹਿਰੀ ਦੇ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਸਕੂਲ ਅੰਦਰ ਇੱਕ ਜਾਗਰੂਕਤਾ ਭਾਸ਼ਣ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਸਕੂਲੀ ਬੱਚਿਆਂ ਨੇ ਵੱਧ-ਚੜ੍ਹ ਕੇ ਸ਼ਮੂਲੀਅਤ ਕੀਤੀ। ਇਸ ਮੌਕੇ ਚੌਥੀ ਜਮਾਤ ਤੋਂ ਲੈ ਕੇ ਬਾਰਵੀਂ ਜਮਾਤ ਤੱਕ ਦੇ ਬੱਚਿਆਂ ਨੇ ਅੰਤਰ ਹਾਊਸ ਮੁਕਾਬਲਿਆਂ
Read Full Story

ਗੁਰਦੁਆਰਾ ਸੰਤ ਖ਼ਾਲਸਾ ਸਾਹਿਬ ਰੋਡੇ ਵਿਖੇ ਇੰਟਰਨੈਸ਼ਨਲ ਪੰਥਕ ਦਲ ਦੀ ਅਹਿਮ ਮੀਟਿੰਗ ਭਲਕੇ

Tuesday, November 6, 2018

ਜਲੰਧਰ/ ਬਠਿੰਡਾ, 6 ਨਵੰਬਰ (ਗੁਰਜੰਟ ਸਿੰਘ ਨਥੇਹਾ)- ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ (ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ) ਦੀ ਸਰਪ੍ਰਸਤੀ ਅਧੀਨ ਪੰਥਕ ਕਾਰਜਾਂ ਵਿੱਚ ਵੱਧ-ਚੜ੍ਹ ਕੇ ਯੋਗਦਾਨ ਪਾ ਰਹੀ ਜਥੇਬੰਦੀ ਇੰਟਰਨੈਸ਼ਨਲ ਪੰਥਕ ਦਲ ਦੀ ਅਹਿਮ ਮੀਟਿੰਗ ਵੀਹਵੀਂ ਸਦੀ ਦੇ ਮਹਾਨ ਸਿੱਖ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਜਨਮ ਅਸਥਾਨ ਗੁਰਦੁਆਰਾ ਸੰਤ ਖ਼ਾਲਸਾ ਸਾਹਿਬ, ਪਿੰਡ ਰੋਡੇ ਵਿਖੇ 9 ਨਵੰਬਰ 2018 ਨੂੰ ਸਵੇਰੇ 10 ਵਜੇ ਹੋ ਰਹੀ ਹੈ। ਇਸ ਬਾਰੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਇੰਟਰਨੈਸ਼ਨਲ ਪੰਥਕ
Read Full Story

ਪੰਜਾਬ ਸਰਕਾਰ ਚੋਣ ਮੈਨੀਫੈਸਟੋ ਵਿੱਚ ਲਿਖੀਆਂ ਮੰਗਾਂ ਜਲਦੀ ਪੂਰੀਆਂ ਕਰੇ- ਡਾਕਟਰ ਘਈ।

Tuesday, November 6, 2018

ਤਲਵੰਡੀ ਸਾਬੋ, 6 ਨਵੰਬਰ (ਗੁਰਜੰਟ ਸਿੰਘ ਨਥੇਹਾ)- ਮੈਡੀਕਲ ਪ੍ਰੈਕਟੀਸ਼ਨ ਐਸੋਸੀਏਸ਼ਨ ਬਲਾਕ ਤਲਵੰਡੀ ਸਾਬੋ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਡਾ ਗੁਰਮੇਲ ਘਈ ਦੀ ਪਧਾਨਗੀ ਹੇਠ ਹੋਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਮੈਡੀਕਲ ਮੈਂਬਰਾਂ ਨੇ ਭਾਗ ਲਿਆ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਬਲਾਕ ਪ੍ਰਧਾਨ ਡਾਕਟਰ ਗੁਰਮੇਲ ਸਿੰਘ ਘਈ ਅਤੇ ਮਲਕੀਤ ਸਿੰਘ ਮਿਰਜੇਆਣਾ ਮੀਤ ਪ੍ਰਧਾਨ, ਸਹਾਇਕ ਸੈਕਟਰੀ ਬਲਵੰਤ ਲਹਿਰੀ ਅਤੇ ਨਛੱਤਰ ਸਿੰਘ ਨਥੇਹਾ ਨੇ ਆਪਣੇ ਭਾਸ਼ਣ ਵਿੱਚ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਜੋ ਮੰਗਾਂ ਚੋਣ ਮੈਨੀਫੈਸਟੋ ਵਿੱਚ ਪਾਈਆਂ
Read Full Story

ਪਟਾਖਿਆਂ ਦੀ ਵਿਕਰੀ ਕੇਵਲ ਨਿਰਧਾਰਤ ਥਾਵਾਂ 'ਤੇ ਹੀ ਕੀਤੀ ਜਾ ਸਕੇਗੀ-ਵਧੀਕ ਜ਼ਿਲਾ ਮੈਜਿਸਟੇ੍ਰਟ

Tuesday, November 6, 2018

ਬਠਿੰਡਾ, 6 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਵਧੀਕ ਜ਼ਿਲਾ ਮੈਜਿਸਟੇ੍ਰਟ ਸ਼੍ਰੀ ਸੁਖਪ੍ਰੀਤ ਸਿੰਘ ਸਿੱਧੂ ਨੇ ਫੌਜਦਾਰੀ ਸੰਘਤਾ 1974 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲਾ ਬਠਿੰਡਾ ਵਿੱਚ ਪਟਾਕੇ ਵੇਚਣ ਦੀਆਂ 5 ਥਾਵਾਂ ਨਿਸ਼ਚਿਤ ਕੀਤੀਆਂ ਹਨ। ਉਨਾਂ ਕਿਹਾ ਕਿ ਇਨਾਂ ਨਿਸ਼ਚਿਤ ਥਾਵਾਂ ਤੋਂ ਇਲਾਵਾ ਹੋਰ ਕਿਤੇ ਪਟਾਕੇ ਨਹੀਂ ਵੇਚੇ ਜਾ ਸਕਦੇ। ਹੁਣ ਦੀਵਾਲੀ ਅਤੇ ਗੁਰਪੁਰਬ ਲਈ ਬਠਿੰਡਾ ਸ਼ਹਿਰ ਵਿੱਚ ਪਟਾਖੇ ਬੁਹ-ਮੰਤਵੀ ਖੇਡ ਸਟੇਡੀਅਮ, ਸਰਕਾਰੀ ਰਜਿੰਦਰਾ ਕਾਲਜ, ਨਗਰ ਨਿਗਮ ਬਠਿੰਡਾ ਦੀ ਕਾਰ ਪਾਰਕਿੰਗ ਮਾਲ ਰੋਡ, ਡੀ. ਡੀ. ਮਿੱਤਲ ਟਾਵਰ,
Read Full Story

ਹਰੀ ਦੀਵਾਲੀ: ਆਈ. ਜੀ., ਡੀ.ਸੀ., ਐਸ.ਐਸ.ਪੀ. ਨੇ ਪੌਦੇ, ਕੱਪੜੇ ਦੇ ਬੈਗ, ਦੀਵੇ ਦੀਵਾਲੀ ਤੋਹਫ਼ੇ ਵਜੋਂ ਵੰਡੇ

Monday, November 5, 2018

ਬਠਿੰਡਾ, 5 ਨਵੰਬਰ (ਗੁਰਜੰਟ ਸਿੰਘ ਨਥੇਹਾ)- ਹਰੀ ਦੀਵਾਲੀ ਦੇ ਸੁਨੇਹੇ ਨੂੰ ਹੁੰਗਾਰਾ ਦਿੰਦਿਆਂ ਆਈ.ਜੀ. ਬਠਿੰਡਾ ਸ਼੍ਰੀ ਐਮ.ਐਫ਼ ਫਾਰੂਕੀ, ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਪ੍ਰਨੀਤ ਅਤੇ ਜ਼ਿਲਾ ਪੁਲਿਸ ਮੁਖੀ ਡਾ. ਨਾਨਕ ਸਿੰਘ ਨੇ ਅੱਜ ਦੀਵਾਲੀ ਦੇ ਤੋਹਫ਼ੇ ਵਜੋਂ ਪੌਦੇ, ਕੱਪੜੇ ਦੇ ਬਣੇ ਬੈਗ, ਦੀਵੇ ਅਤੇ ਮਿਠਾਇਆਂ ਪੁਲਿਸ ਵਿਭਾਗ ਦੇ ਕਰਮਚਾਰੀਆਂ ਨੂੰ ਵੰਡੇ। ਦੀਵਾਲੀ ਦੇ ਮੌਕੇ 200 ਪੁਲਿਸ ਕਰਮਚਾਰੀਆਂ ਨੂੰ ਇਹ ਚੀਜ਼ਾਂ ਵੰਡਦਿਆਂ ਆਈ. ਜੀ. ਸ਼੍ਰੀ ਐਮ.ਐਫ਼ ਫਾਰੂਕੀ ਨੇ ਅਪੀਲ ਕੀਤੀ ਕਿ ਉਹ ਬਿਨਾਂ ਪਟਾਕਿਆਂ ਦੀ ਹਰੀ ਦੀਵਾਲੀ ਮਨਾਉਣ ਅਤੇ ਹਰ ਪ੍ਰਕਾਰ ਦੇ ਪ੍ਰਦੂਸ਼ਣ
Read Full Story

ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਵਿਖੇ ਕਾਨਵੋਕੇਸ਼ਨ ਸਮਾਗਮ 11 ਨਵੰਬਰ ਨੂੰ

Monday, November 5, 2018

ਤਲਵੰਡੀ ਸਾਬੋ, 5 ਨਵੰਬਰ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਹੇਠ ਚੱਲ ਰਹੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ, ਤਲਵੰਡੀ ਸਾਬੋ ਵਿਖੇ ਡਿਗਰੀ ਵਿਤਰਨ ਸਮਾਗਮ ਆਯੋਜਿਤ ਕੀਤਾ ਜਾ ਰਿਹਾ ਹੈ। ਮਿਤੀ 11 ਨਵੰਬਰ 2018 ਨੂੰ ਹੋਣ ਵਾਲੇ ਇਸ ਸਮਾਗਮ ਵਿੱਚ ਬੀਬੀ ਹਰਸਿਮਰਤ ਕੌਰ ਬਾਦਲ, ਕੇਂਦਰੀ ਮੰਤਰੀ, ਭਾਰਤ ਸਰਕਾਰ, ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨਗੇ। ਇਸ ਡਿਗਰੀ ਵੰਡ ਸਮਾਗਮ ਵਿੱਚ 2014-15, 2015-16 ਅਤੇ 2016-17 ਦੇ ਬੈਚ ਦੀਆਂ ਯੋਗ ਵਿਦਿਆਰਥਣਾਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ। ਕਾਲਜ
Read Full Story

ਗੁਰੂ ਕਾਸ਼ੀ ਯੂਨੀਵਰਸਿਟੀ ਦੇ ਮਹਿਲਾ ਵਿਕਾਸ ਸੈੱਲ ਵੱਲੋਂ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਦਾ ਸੱਦਾ

Monday, November 5, 2018

ਤਲਵੰਡੀ ਸਾਬੋ, 5 ਨਵੰਬਰ (ਗੁਰਜੰਟ ਸਿੰਘ ਨਥੇਹਾ)- ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਮਹਿਲਾ ਵਿਕਾਸ ਸੈੱਲ ਵੱਲੋਂ ਤਿਉਹਾਰਾਂ ਨੂੰ ਪ੍ਰਦੂਸ਼ਣ ਮੁਕਤ ਮਨਾਉਣ ਦਾ ਸੱਦਾ ਦਿੱਤਾ ਗਿਆ। ਸਮਾਗਮ ਦੌਰਾਨ ਦੀਵਾਲੀ ਤਿਉਹਾਰ ਨੂੰ ਸਮਰਪਿਤ ਦੀਵਾ ਥਾਲੀ ਸਜਾਵਟ ਤੇ ਬਹਿਸ ਮੁਕਾਬਲੇ ਆਯੋਜਤ ਕਰਵਾਏ ਗਏ। ਜਿਸ ਵਿੱਚ `ਵਰਸਿਟੀ ਦੇ ਵੱਖ ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਅਹਿਦ ਕੀਤਾ ਕਿ ਦੀਵਾਲੀ ਤਿਉਹਾਰ ਨੂੰ ਆਪਸੀ ਭਾਈਚਾਰਕ ਸਾਂਝ ਸਥਾਪਤ ਰੱਖ ਕੇ ਬਿਨਾ ਪ੍ਰਦੂਸ਼ਨ ਕੀਤੇ ਮਨਾਇਆ ਜਾਵੇਗਾ। ਉਕਤ ਚੰਗੇ ਵਿਚਾਰਾਂ ਅਤੇ ਮਹਿਲਾ ਵਿਕਾਸ
Read Full Story

ਤਰਕਸ਼ੀਲ ਪਰਿਵਾਰ ਨੇ ਬਜੁਰਗ ਮ੍ਰਿਤਕ ਦੇਹ ਡਾਕਟਰੀ ਖੋਜਾਂ ਲਈ ਮੈਡੀਕਲ ਕਾਲਜ ਨੂੰ ਸੌਂਪੀ

Monday, November 5, 2018

ਤਲਵੰਡੀ ਸਾਬੋ 5 ਨਵੰਬਰ (ਗੁਰਜੰਟ ਸਿੰਘ ਨਥੇਹਾ)- ਤਰਕਸ਼ੀਲ ਸੁਸਾਇਟੀ ਇਕਾਈ ਤਲਵੰਡੀ ਸਾਬੋ ਦੇ ਆਗੂ ਤੇ ਉੱਘੇ ਵਕੀਲ ਅਵਤਾਰ ਸਿੰਘ ਸਿੱਧੂ ਦੇ ਪਿਤਾ ਜੱਗਰ ਸਿੰਘ ਸਿੱਧੂ (88 ਸਾਲ)ਦੇ ਅੱਜ ਅਕਾਲ ਚਲਾਣਾ ਕਰ ਜਾਣ ਬਾਅਦ ਉਨ੍ਹਾਂ ਦੀ ਇੱਛਾ ਮੁਤਾਬਿਕ ਮ੍ਰਿਤਕ ਦੇਹ ਰਿਆਤ ਬਾਹਰਾ ਡੈਂਟਲ ਕਾਲਜ ਮੋਹਾਲੀ ਨੂੰ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਹੋਰ ਸਨੇਹੀਆਂ ਵੱਲੋਂ ਸੌਂਪੀ ਗਈ| ਇਸ ਮੌਕੇ ਸਵਰਗੀ ਜੱਗਰ ਸਿੰਘ ਦੇ ਪੁੱਤਰਾਂ ਵਕੀਲ ਅਵਤਾਰ ਸਿੰਘ ਸਿੱਧੂ ਅਤੇ ਜਗਦੇਵ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਜੀ ਇੱਕ ਤਰਕਸ਼ੀਲ ਸੋਚ ਦੇ ਧਾਰਨੀ
Read Full Story

ਸਾਂਝਾ ਅਧਿਆਪਕ ਮੋਰਚਾ ਵੱਲੋਂ ਪਿੰਡ ਲਹਿਰੀ 'ਚ ਕੀਤਾ ਕੈਂਡਲ ਮਾਰਚ।

Saturday, November 3, 2018

ਤਲਵੰਡੀ ਸਾਬੋ, 3 ਨਵੰਬਰ (ਗੁਰਜੰਟ ਸਿੰਘ ਨਥੇਹਾ)- ਅੱਜ ਤਲਵੰਡੀ ਸਾਬੋ ਦੇ ਨੇੜਲੇ ਪਿੰਡ ਲਹਿਰੀ ਵਿਖੇ ਸਾਂਝਾ ਅਧਿਆਪਕ ਮੋਰਚਾ ਦੇ ਅਧਿਆਪਕਾਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕੈਂਡਲ ਮਾਰਚ ਕੀਤਾ ਗਿਆ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਐੱਸਐੱਸਏ ਦੇ ਬਲਾਕ ਪ੍ਰਧਾਨ ਜਗਸੀਰ ਸਿੰਘ ਤੇ ਡੀਟੀਅੈੱਫ ਆਗੂ ਭੋਲਾ ਰਾਮ ਤਲਵੰਡੀ ਨੇ ਦੱਸਿਆ ਕਿ ਪਿਛਲੇ ਨੌਂ ਸਾਲਾਂ ਤੋਂ ਐੱਸਐੱਸਏ/ ਰਮਸਾ ਅਧੀਨ 8886 ਅਧਿਆਪਕ ਭਰਤੀ ਕੀਤੇ ਸਨ ਜੋ ਲਗਭਗ 42800 ਰੁਪਏ ਤਨਖਾਹ ਲੈ ਰਹੇ ਸਨ ਪਰ ਮੌਜੂਦਾ ਸਰਕਾਰ ਅਧਿਆਪਕਾਂ ਨੂੰ ਪੱਕੇ ਕਰਨ ਦੀ ਬਜਾਏ ਅਧਿਆਪਕਾਂ
Read Full Story

1 2 3 4 5 > >>
Powered by Arash Info Corpopration