Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਲੋਕਾਂ ਦੀ ਮੀਡੀਆ ਦੇ ਸਹਿਯੋਗ ਨਾਲ ਸਮਾਜਿਕ ਬੁਰਾਈਆਂ ਖਿਲਾਫ ਲੋਕ ਲਹਿਰ ਬਣਨੀ ਚੰਗੀ ਪਹਿਲਕਦਮੀ- ਵਾਈਸ ਚਾਂਸਲਰ

Tuesday, August 14, 2018

ਤਲਵੰਡੀ ਸਾਬੋ, 14 ਅਗਸਤ (ਗੁਰਜੰਟ ਸਿੰਘ ਨਥੇਹਾ)- ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਭਾਵੇਂ ਕਿ ਹਰ ਯੁੱਗ ਅੰਦਰ ਰਹੀਂ ਹੈ ਪਰ ਅਜੋਕੇ ਸਮੇਂ ਅੰਦਰ ਮੀਡੀਆ ਨੇ ਇਸ ਮੁੱਦੇ ਨੂੰ ਬਾਖੂਬੀ ਉਠਾਇਆ ਜਿਸ ਤਹਿਤ ਪਿੰਡਾਂ ­ਸ਼ਹਿਰਾਂ ਅੰਦਰ ਨਸ਼ਾ ਵਿਰੋਧੀ ਲਹਿਰ, ਵੱਖ ਵੱਖ ਕਾਨਫਰੰਸਾਂ, ­ਰੈਲੀਆਂ,­ ਸੈਮੀਨਾਰਾਂ ਦੇ ਜਰੀਏ ਲੋਕ ਲਹਿਰ ਬਣ ਚੁੱਕੀ ਹੈ। ਜਿਸ ਦੇ ਨਤੀਜੇ ਆਉਣ ਵਾਲੇ ਸਮਿਆਂ ਅੰਦਰ ਨੌਜਵਾਨਾਂ ਤੇ ਸੂਬੇ ਲਈ ਲਾਹੇਬੰਦ ਸਾਬਤ ਹੋਣਗੇ। ਉਕਤ ਵਿਚਾਰਾਂ ਦਾ ਪ੍ਰਗਟਾਵਾ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਉਪ ਕੁਲਪਤੀ ਡਾ. ਜਸਵਿੰਦਰ ਸਿੰਘ ਢਿੱਲੋਂ
Read Full Story

ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਸਿਹਤ ਕੇਂਦਰ ਸ਼ੇਖਪੁਰਾ ਵਿਖੇ ਲਗਾਏ ਗਏ ਪੌਦੇ।

Monday, August 13, 2018

ਤਲਵੰਡੀ ਸਾਬੋ, 13 ਅਗਸਤ (ਗੁਰਜੰਟ ਸਿੰਘ ਨਥੇਹਾ)- ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਅਤੇ ਮੈਡਮ ਸਾਕਸ਼ੀ ਸਾਹਨੀ, ਏ ਡੀ ਸੀ ਬਠਿੰਡਾ ਦੇ ਦਿਸ਼ਾ ਨਿਰਦੇਸ਼ ਹੇਠ ਡਾ. ਸੰਜੀਵ ਕੁਮਾਰ ਅਤੇ ਸਟਾਫ ਵੱਲੋਂ ਸਬਸਿਡਰੀ ਹੈਲਥ ਸੈਂਟਰ, ਸ਼ੇਖਪੁਰਾ ਵਿਖੇ ਪੋਦਾਰੋਪਣ ਕੀਤਾ ਗਿਆ। ਇਸ ਮੌਕੇ ਸਬ-ਸੈਂਟਰ ਅਤੇ ਆਂਗਣਵਾੜੀ ਕਰਮਚਾਰੀ ਵੀ ਹਾਜ਼ਿਰ ਸਨ। ਡਾ. ਸੰਜੀਵ ਨੇ ਦੱਸਿਆ ਕਿ ਲੋਕਾਂ ਨੂੰ ਸ਼ੁੱਧ ਤੇ ਸਾਫ਼ ਵਾਤਾਵਰਨ ਦੇਣ ਅਤੇ ਉਨਾਂ ਨੂੰ ਨਿਰੋਈ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਮਿਸ਼ਨ ਤੰਦਰੁਸਤ ਪੰਜਾਬ ਸ਼ੁਰੂ ਕੀਤਾ ਗਿਆ ਹੈ। ਸਾਰੇ
Read Full Story

ਤਖਤ ਸਾਹਿਬ ਦੇ ਗੁਰਦੁਆਰਾ ਜੰਡਸਰ ਸਾਹਿਬ ਦੇ ਸਰੋਵਰ ਦੀ ਕਾਰ ਸੇਵਾ ਸ਼ੁਰੂ।

Monday, August 13, 2018

ਤਲਵੰਡੀ ਸਾਬੋ, 13 ਅਗਸਤ (ਗੁਰਜੰਟ ਸਿੰਘ ਨਥੇਹਾ)- ਤਖਤ ਸ੍ਰੀ ਦਮਦਮਾ ਸਾਹਿਬ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਇਤਿਹਾਸਿਕ ਗੁਰਦੁਆਰਾ ਜੰਡਸਰ ਸਾਹਿਬ (ਪਾ: 10ਵੀਂ) ਦੇ ਪਾਵਨ ਸਰੋਵਰ ਦੀ ਕਾਰ ਸੇਵਾ ਜੋ ਬੀਤੇ ਦਿਨੀ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਗੁਰਜੰਟ ਸਿੰਘ ਵੱਲੋਂ ਅਰਦਾਸ ਉਪਰੰਤ ਆਰੰਭੀ ਗਈ ਸੀ ਵਿੱਚ ਅੱਜ ਹਿੱਸਾ ਪਾਉਂਦਿਆਂ ਗੁਰਦੁਆਰਾ ਬੁੰਗਾ ਮਸਤੂਆਣਾ ਦੇ ਪ੍ਰਬੰਧਕਾਂ ਤੇ ਵਿਦਿਆਰਥੀਆਂ ਨੇ ਸਰੋਵਰ ਵਿੱਚੋਂ ਗਾਰ ਕੱਢਣ ਦੀ ਧਾਰਮਿਕ ਸੇਵਾ ਸ਼ੁਰੂ ਕੀਤੀ। ਅੱਜ ਵੱਡੀ ਗਿਣਤੀ ਵਿੱਚ ਬੁੰਗਾ ਮਸਤੂਆਣਾ ਧਾਰਮਿਕ ਵਿਦਿਆਲਾ ਵਿੱਚ ਧਾਰਮਿਕ
Read Full Story

ਪ੍ਰਚਾਰਕਾਂ ਦੇ ਗੁਰਮਤਿ ਸਿਖਲਾਈ ਕੈਂਪ ਵਿੱਚ ਦੂਜੇ ਦਿਨ ਸ਼੍ਰੋਮਣੀ ਕਮੇਟੀ ਪ੍ਰਧਾਨ ਲੌਂਗੋਵਾਲ ਨੇ ਕੀਤੀ ਸ਼ਮੂਲੀਅਤ।

Monday, August 13, 2018

ਤਲਵੰਡੀ ਸਾਬੋ, 13 ਅਗਸਤ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਬੀਤੇ ਦਿਨਾਂ ਵਿੱਚ ਨਵੇਂ ਭਰਤੀ ਕੀਤੇ ਗਏ ਪ੍ਰਚਾਰਕਾਂ ਅਤੇ ਧਾਰਮਿਕ ਅਧਿਆਪਕਾਂ ਲਈ ਦਮਦਮਾ ਸਾਹਿਬ ਵਿਖੇ ਕਰਵਾਏ ਜਾ ਰਹੇ ਤਿੰਨ ਰੋਜਾ ਗੁਰਮਤਿ ਸਿਖਲਾਈ ਕੈਂਪ ਦੇ ਦੂਜੇ ਦਿਨ ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸ਼ਮੂਲੀਅਤ ਕੀਤੀ। ਸਥਾਨਕ ਗੁਰੁ ਕਾਸ਼ੀ ਗੁਰਮਤਿ ਇੰਸਟੀਚਿਊਟ ਵਿੱਚ ਲਗਾਏ ਗਏ ਗੁਰਮਤਿ ਸਿਖਲਾਈ ਕੈਂਪ ਵਿੱਚ ਧਰਮ ਪ੍ਰਚਾਰ ਕਮੇਟੀ ਨਾਲ ਸਬੰਧਿਤ ਟ੍ਰੇਨਿੰਗ ਲੈ ਰਹੇ ਵੱਡੀ ਗਿਣਤੀ
Read Full Story

ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਵਿਖੇ ਤੀਆਂ ਦਾ ਤਿਉਹਾਰ ਬੜੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ

Sunday, August 12, 2018

ਤਲਵੰਡੀ ਸਾਬੋ, 12 ਅਗਸਤ (ਗੁਰਜੰਟ ਸਿੰਘ ਨਥੇਹਾ)- ਸਥਾਨਕ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ਪ੍ਰਿੰਸੀਪਲ ਡਾ. ਕਵਲਜੀਤ ਕੌਰ ਦੀ ਅਗਵਾਈ ਅਧੀਨ ਵਿਦਿਆਰਥਣਾਂ ਵੱਲੋਂ ਤੀਆਂ ਦਾ ਤਿਉਹਾਰ ਬੜੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਤਿਉਹਾਰ ਨੂੰ ਦਿਲਕਸ਼ ਬਣਾਉਣ ਲਈ ਕਈ ਵੰਨਗੀਆਂ ਜਿਵੇਂ ਮਿਸ ਤੀਜ਼, ਮਹਿੰਦੀ, ਮੀਢੀਆਂ ਗੁੰਦਣਾ, ਸੇਵੀਆਂਂ ਵੱਟਣਾ ਅਤੇ ਲੰਮੀਆਂ ਹੇਕਾਂ ਵਾਲੇ ਗੀਤਾਂ ਦੇ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੀ ਸਮੁੱਚੀ ਰੂਪ ਰੇਖਾ ਡਾ. ਮਨੋਰਮਾ ਸਮਾਘ, ਡੀਨ ਸਟੂਡੈਂਟ ਵੈਲਫੇਅਰ ਅਤੇ ਪ੍ਰੋਫੈਸਰ ਸ਼ਾਲਿਨੀ ਸਹਿਗਲ, ਇੰਚਾਰਜ ਈਸੀਏ
Read Full Story

ਸ਼੍ਰੋਮਣੀ ਕਮੇਟੀ ਵੱਲੋਂ ਤਖਤ ਸਾਹਿਬ ਤੇ 29ਵਾਂ ਹਫਤਾਵਾਰੀ ਗੁਰਮਤਿ ਸਮਾਗਮ ਕਰਵਾਇਆ ਗਿਆ।

Sunday, August 12, 2018

ਤਲਵੰਡੀ ਸਾਬੋ, 12 ਅਗਸਤ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਕੇ ਸ਼ੁਰੂ ਕੀਤੀ ਗਈ ਗੁਰਮਤਿ ਪ੍ਰਚਾਰ ਲਹਿਰ ਅਤੇ ਹਫ਼ਤਾਵਾਰੀ ਸਮਾਗਮਾਂ ਦੀ ਲੜੀ ਤਹਿਤ ਅੱਜ ਤਖਤ ਸਾਹਿਬ ਵਿਖੇ 29ਵਾਂ ਹਫ਼ਤਾਵਾਰੀ ਗੁਰਮਤਿ ਸਮਾਗਮ ਕਰਵਾਇਆ ਗਿਆ। ਜਿਸ ਦੌਰਾਨ ਵਹੀਰ ਵਿੱਚ ਸ਼ਾਮਲ ਰਾਗੀ, ਢਾਡੀ, ਕਵੀਸ਼ਰੀ ਜਥੇ ਅਤੇ ਪ੍ਰਚਾਰਕ ਆਪੋ ਆਪਣੇ ਹਲਕੇ ਦੀਆਂ ਸੰਗਤਾਂ ਸਮੇਤ ਸ਼ਾਮਿਲ ਹੋਏ। ਹਫ਼ਤਾਵਾਰੀ ਗੁਰਮਤਿ ਸਮਾਗਮ
Read Full Story

ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਦਮਦਮਾ ਸਾਹਿਬ ਵਿਖੇ ਤਿੰਨ ਰੋਜਾ ਗੁਰਮਤਿ ਸਿਖਲਾਈ ਕੈਂਪ ਸ਼ੁਰੂ।

Sunday, August 12, 2018

ਤਲਵੰਡੀ ਸਾਬੋ,12 ਅਗਸਤ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਦਮਦਮਾ ਸਾਹਿਬ ਦੇ ਗੁਰੂ ਕਾਸ਼ੀ ਗੁਰਮਤਿ ਇੰਸਟੀਚਿਊਟ ਵਿੱਚ ਤਿੰਨ ਰੋਜਾ ਗੁਰਮਤਿ ਸਿਖਲਾਈ ਕੈਂਪ ਦੀ ਸ਼ੁਰੂਆਤ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਰਸਮੀ ਤੌਰ ਤੇ ਸ਼ੁਰੂਆਤ ਕੀਤੀ ਗਈ। ਉਕਤ ਕੈਂਪ ਵਿੱਚ ਧਰਮ ਪ੍ਰਚਾਰ ਕਮੇਟੀ ਵੱਲੋਂ ਨਵੇਂ ਭਰਤੀ ਕੀਤੇ ਗਏ ਪ੍ਰਚਾਰਕਾਂ ਅਤੇ ਧਾਰਮਿਕ ਅਧਿਆਪਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਅੱਜ ਆਰੰਭਤਾ ਸਮਾਗਮਾਂ ਨੂੰ
Read Full Story

ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਵਿੰਗਾਂ ਦੇ ਆਗੂਆਂ ਨਾਲ ਸਾਬਕਾ ਵਿਧਾਇਕ ਸਿੱਧੂ ਨੇ ਕੀਤੀ ਮੀਟਿੰਗ।

Saturday, August 11, 2018

ਤਲਵੰਡੀ ਸਾਬੋ, 11 ਅਗਸਤ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਵੱਲੋਂ ਪਾਰਟੀ ਦੇ ਵੱਖ-ਵੱਖ ਆਗੂਆਂ ਨਾਲ ਬੀਤੇ ਦਿਨ ਤੋਂ ਆਰੰਭੀਆਂ ਮੀਟਿੰਗਾਂ ਦੇ ਦੌਰ ਵਿੱਚ ਅੱਜ ਉਨਾਂ ਨੇ ਪਾਰਟੀ ਦੇ ਵੱਖ-ਵੱਖ ਵਿੰਗਾਂ ਦੇ ਮੌਜੂਦਾ ਅਹੁਦੇਦਾਰਾਂ ਨਾਲ ਮੀਟਿੰਗ ਕਰਕੇ ਪਾਰਟੀ ਦੇ ਵਿੰਗਾਂ ਨੂੰ ਮਜਬੂਤ ਕਰਨ ਦੀ ਲੋੜ `ਤੇ ਜੋਰ ਦਿੱਤਾ। ਸਾਬਕਾ ਵਿਧਾਇਕ ਨੇ ਇਸ ਮੌਕੇ ਪੁੱਜੇ ਆਗੂਆਂ ਨੂੰ ਦੱਸਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੁਝ ਵਿੰਗਾਂ ਦੇ ਅਹੁਦੇਦਾਰ ਐਲਾਨ
Read Full Story

ਸੁਖਦੇਵ ਸਿੰਘ ਚੌਥੀ ਵਾਰ ਬਣੇ ਸਹਾਰਾ ਕਲੱਬ ਦੇ ਪ੍ਰਧਾਨ, ਸਮੁੱਚੀ ਕਾਰਜਕਾਰਨੀ ਦੀ ਹੋਈ ਚੋਣ।

Saturday, August 11, 2018

ਤਲਵੰਡੀ ਸਾਬੋ, 11 ਅਗਸਤ (ਗੁਰਜੰਟ ਸਿੰਘ ਨਥੇਹਾ)- ਇਲਾਕੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਸਹਾਰਾ ਕਲੱਬ ਤਲਵੰਡੀ ਸਾਬੋ ਦੇ ਦੋ ਸਾਲਾ ਇਜਲਾਸ ਦੌਰਾਨ ਅੱਜ ਭੰਗ ਕੀਤੇ ਗਏ ਜਥੇਬੰਦਕ ਢਾਂਚੇ ਦੀ ਚੋਣ ਕੀਤੀ ਗਈ ਜਿਸ ਵਿੱਚ ਮੈਂਬਰਾਂ ਦੀ ਸਰਵਸੰਮਤੀ ਨਾਲ ਸੁਖਦੇਵ ਸਿੰਘ ਚੌਥੀ ਵਾਰ ਪ੍ਰਧਾਨ ਅਤੇ ਬਰਿੰਦਰਪਾਲ ਮਹੇਸ਼ਵਰੀ ਚੌਥੀ ਵਾਰ ਸਹਾਰਾ ਕਲੱਬ ਦੇ ਸਕੱਤਰ ਚੁਣ ਲਏ ਗਏ। ਇਜਲਾਸ ਦੌਰਾਨ ਸਭ ਤੋਂ ਪਹਿਲਾਂ ਪਿਛਲੀ ਕਾਰਜਕਾਰਨੀ ਨੂੰ ਭੰਗ ਕਰ ਦਿੱਤਾ ਗਿਆ ਤੇ ਪਿਛਲੇ ਸਮੇਂ ਵਿੱਚ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਗੁਰਤਿੰਦਰ ਸਿੰਘ ਰਿੰਪੀ ਮਾਨ
Read Full Story

ਵਿਆਹੁਤਾ ਧੀ ਅਤੇ ਬਾਪ ਨੂੰ ਘੇਰ ਕੇ ਜਾਨੋ ਮਾਰਨ ਦੀ ਕੋਸ਼ਿਸ਼ ਕਰਨ ਵਾਲਿਆਂ 'ਤੇ ਕਾਨੂੰਨੀ ਕਾਰਵਾਈ ਕਰਨ ਦੀ ਥਾਂ ਪੁਲਿਸ ਪਾ ਰਹੀ ਐ ਰਾਜ਼ੀਨਾਮੇ ਲਈ ਦਬਾਅ।

Saturday, August 11, 2018

ਤਲਵੰਡੀ ਸਾਬੋ, 11 ਅਗਸਤ (ਗੁਰਜੰਟ ਸਿੰਘ ਨਥੇਹਾ)- ਸਹੁਰਿਆਂ ਵੱਲੋਂ ਤੰਗ ਪ੍ਰੇਸ਼ਾਨ ਅਤੇ ਕੁੱਟਮਾਰ ਤੋਂ ਦੁਖੀ ਧੀ ਨੂੰ ਲੈਣ ਗਏ ਪਿਓ ਸਮੇਤ ਲੜਕੀ ਦੇ ਪਤੀ ਅਤੇ ਦਿਓੁਰ ਵਲੋਂ ਕੁੱਝ ਗੈਂਗਸਟਰ ਨੁਮਾ ਵਿਅਕਤੀਆਂ ਨੂੰ ਬੁਲਾ ਕੇ ਜਾਨੋਂ ਮਾਰਨ ਦੀ ਨੀਯਤ ਨਾਲ ਘੇਰਨ ਦੇ ਸੰਬੰਧ `ਚ ਦਿੱਤੀ ਦਰਖਾਸਤ ਤੇ ਕਾਰਵਾਈ ਕਰਕੇ ਸਜ਼ਾ ਦਿਵਾਉਣ ਦੀ ਥਾਂ ਪੁਲਿਸ ਥਾਣਾ ਸਰਦੂਲਗੜ੍ ਦੇ ਥਾਣਾ ਮੁਖੀ ਵੱਲੋਂ ਲੜਕੀ ਪਰਿਵਾਰ ਤੇ ਹੀ ਰਾਜ਼ੀਨਾਮਾ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਹੈ। ਘਟਨਾ ਬਾਰੇ ਜਾਣਕਾਰੀ ਦਿੰਦਿਆਂ ਤਲਵੰਡੀ ਸਾਬੋ ਵਾਸੀ ਰਾਮ ਰੇਸ਼ਮ ਸ਼ਰਨ ਨੇ ਦੱਸਿਆ ਕਿ ਉਸਦੀ ਬੇਟੀ
Read Full Story

ਪਿੰਡ ਬਚਾਓ ਪੰਜਾਬ ਬਚਾਓ ਵਿਸ਼ੇ ਤੇ ਪਿੰਡ ਗੋਲੇਵਾਲਾ ਵਿਖੇ ਹੋਈ ਵਿਚਾਰ ਗੋਸ਼ਟੀ।

Saturday, August 11, 2018

ਤਲਵੰਡੀ ਸਾਬੋ, 11 ਅਗਸਤ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਗੋਲੇਵਾਲਾ ਵਿਖੇ ਗ੍ਰਾਮ ਸਭਾ ਕਾਰਜਕਰਤਾਵਾਂ ਦੁਆਰਾ `ਪਿੰਡ ਬਚਾਓ ਪੰਜਾਬ ਬਚਾਓ` ਵਿਸ਼ੇ ਅਧੀਨ ਵਿਚਾਰ ਗੋਸ਼ਟੀ ਕਰਵਾਈ ਗਈ ਜਿਸ ਵਿੱਚ ਸ. ਹਮੀਰ ਸਿੰਘ (ਸਹਾਇਕ ਸੰਪਾਦਕ, ਪੰਜਾਬੀ ਟ੍ਰਿਬਿਊਨ) ਡਾਕਟਰ ਬਲਦੇਵ ਸਿੰਘ ਸੀਨੀਅਰ ਪ੍ਰੋਫੈਸਰ ਅਰਥਸ਼ਾਸਤਰੀ ਗੁਰੂ ਕਾਸ਼ੀ ਕਾਲਜ ਦਮਦਮਾ ਸਾਹਿਬ, ਸ. ਕਰਨੈਲ ਸਿੰਘ ਜਖੇਪਲ ਪ੍ਰਧਾਨ ਆਈਡੀਪੀ, ਸ. ਗੁਰਮੀਤ ਸਿੰਘ ਥੂਹੀ ਸੂਬਾ ਪ੍ਰਧਾਨ ਆਈਡੀਪੀ, ਪ੍ਰੋਫੈਸਰ ਬਿਕਰਜੀਤ ਸਿੰਘ ਸਮਾਜਿਕ ਕਾਰਜਕਰਤਾ, ਕਿਰਨਜੀਤ ਕੌਰ ਝੁਨੀਰ ਆਤਮ ਹੱਤਿਆ ਪ੍ਰਭਾਵਿਤ
Read Full Story

ਤਲਵੰਡੀ ਸਾਬੋ ਪਾਵਰ ਲਿਮਿਟਡ ਦਾ ਦੌਰਾ ਕਰਨ ਮੌਕੇ ਡੀਸੀ ਮਾਨਸਾ ਨੇ ਲਗਾਏ ਪੌਦੇ।

Saturday, August 11, 2018

ਤਲਵੰਡੀ ਸਾਬੋ, 11 ਅਗਸਤ (ਗੁਰਜੰਟ ਸਿੰਘ ਨਥੇਹਾ)- ਤਲਵੰਡੀ ਸਾਬੋ ਪਾਵਰ ਲਿਮਿਟਡ ਦਾ ਡੀਸੀ ਮਾਨਸਾ ਵੱਲੋਂ ਦੌਰਾ ਕੀਤਾ ਗਿਆ। ਆਪਣੇ ਦੌਰੇ ਦੌਰਾਨ ਮੈਡਮ ਅਪਨੀਤ ਰਿਆਇਤ ਆਈਏਐੱਸ ਡੀਸੀ. ਮਾਨਸਾ ਨੇ ਪਲਾਂਟ ਦੀ ਕਾਰਗੁਜ਼ਾਰੀ ਦਾ ਮੁਆਇਨਾ ਕੀਤਾ। ਕੰਪਨੀ ਕਰਮਚਾਰੀਆਂ ਵੱਲੋਂ ਪਲਾਂਟ ਸੰਬੰਧੀ ਇੱਕ ਪ੍ਰੈਜੇਨਟੇਸ਼ਨ ਵੀ ਦਿਖਾਈ ਗਈ ਜਿਸ ਵਿੱਚ ਥਰਮਲ ਦੇ ਵੱਖ-ਵੱਖ ਪ੍ਰਾਜੈਕਟਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ। ਇਸ ਉਪਰੰਤ ਮੈਡਮ ਅਪਨੀਤ ਰਿਆਇਤ ਡੀਸੀ ਮਾਨਸਾ ਵੱਲੋਂ ਪਲਾਂਟ ਦਾ ਦੌਰਾ ਵੀ ਕੀਤਾ ਗਿਆ ਅਤੇ ਕੰਪਨੀ ਵੱਲੋਂ ਸੁਚੱਜੇ ਢੰਗ ਨਾਲ
Read Full Story

ਤਲਵੰਡੀ ਸਾਬੋ 'ਚ ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਕੇਂਦਰ ਸਥਾਪਤ। ਹੁਣ ਲੋਕਾਂ ਨੂੰ ਮਿਲਣਗੀਆਂ ਘੱਟ ਕੀਮਤ 'ਤੇ ਦਵਾਈਆਂ।

Friday, August 10, 2018

ਤਲਵੰਡੀ ਸਾਬੋ, 10 ਅਗਸਤ (ਗੁਰਜੰਟ ਸਿੰਘ ਨਥੇਹਾ)- ਦਵਾਈਆਂ ਦੀਆਂ ਨਿੱਜੀ ਕੰਪਨੀਆਂ ਅਤੇ ਦਵਾਈ ਵਿਕ੍ਰੇਤਾਵਾਂ ਵੱਲੋਂ ਮਰੀਜ਼ਾਂ ਦੀ ਹੋ ਰਹੀ ਲੁੱਟ ਨੂੰ ਖਤਮ ਕਰਨ ਦੇ ਮਕਸਦ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਕੇਂਦਰ ਨਾਮੀ ਦਵਾਈਆਂ ਦੀ ਦੁਕਾਨ ਸਰਕਾਰੀ ਹਸਪਤਾਲ ਤਲਵੰਡੀ ਸਾਬੋ ਦੇ ਸਾਹਮਣੇ ਖੁੱਲ ਜਾਣ ਨਾਲ ਹੁਣ ਇਲਾਕੇ ਦੇ ਮਰੀਜ਼ਾਂ ਦੀ ਹੋ ਰਹੀ ਲੁੱਟ ਖਤਮ ਹੋ ਜਾਵੇਗੀ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਉਕਤ ਦੁਕਾਨ ਦੀ ਸ਼ੁਰੂਆਤ ਸਮੇਂ ਸ੍ਰੀ ਅਸ਼ਵਨੀ ਕੁਮਾਰ ਐੱਸਐੱਮਓ ਬਾਬਾ ਦੀਪ
Read Full Story

ਡਾ. ਕਵਲਜੀਤ ਕੌਰ ਨੇ ਗੁਰੂ ਕਾਸ਼ੀ ਕਾਲਜ ਆਫ ਸਿੱਖ ਸਟੱਡੀਜ਼ ਦਾ ਚਾਰਜ ਸੰਭਾਲਿਆ।

Friday, August 10, 2018

ਤਲਵੰਡੀ ਸਾਬੋ, 10 ਅਗਸਤ (ਗੁਰਜੰਟ ਸਿੰਘ ਨਥੇਹਾ)- ਸਥਾਨਕ ਮਾਤਾ ਸਾਹਿਬ ਕੌਰ ਗਲਰਜ਼ ਕਾਲਜ਼ ਦੇ ਪ੍ਰਿੰਸੀਪਲ ਡਾ. ਕਵਲਜੀਤ ਕੌਰ ਨੇ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਚਲਾਏ ਜਾ ਰਹੇ ਗੁਰੂ ਕਾਸ਼ੀ ਕਾਲਜ ਆਫ ਸਿੱਖ ਸਟੱਡੀਜ਼ ਦਾ ਬਤੌਰ ਪ੍ਰਿੰਸੀਪਲ ਐਡੀਸ਼ਨਲ ਚਾਰਜ ਸੰਭਾਲ ਲਿਆ। ਜ਼ਿਕਰਯੋਗ ਹੈ ਕਿ ਡਾ. ਕਵਲਜੀਤ ਕੌਰ ਹਿਊਮਨ ਜੈਨਿਟਿਕਸ ਵਿਸ਼ੇ ਵਿੱਚ ਪੀ. ਐਚ. ਡੀ ਦੀ ਡਿਗਰੀ ਪ੍ਰਾਪਤ ਹਨ। ਉਹਨਾਂ ਨੂੰ ਵੱਖ-ਵੱਖ ਕਾਲਜਾਂ ਵਿੱਚ ਲਗਭਗ 24 ਸਾਲ ਬਤੌਰ ਅਧਿਆਪਕ ਅਤੇ ਪ੍ਰਿੰਸੀਪਲ ਦਾ ਤਜ਼ਰਬਾ ਹਾਸਲ ਹੈ ਅਤੇ ਉਹ ਲੰਬੇ ਅਰਸੇ ਤੋਂ ਵਿਦਿਅਕ
Read Full Story

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਦੋ ਦਿਨਾਂ ਰਾਸ਼ਟਰੀ ਕਾਨਫਰੰਸ ਮੌਕੇ 250 ਖੋਜਾਰਥੀਆਂ ਨੇ ਖੋਜ ਪੱਤਰ ਪੜੇ।

Friday, August 10, 2018

ਤਲਵੰਡੀ ਸਾਬੋ, 10 ਅਗਸਤ (ਗੁਰਜੰਟ ਸਿੰਘ ਨਥੇਹਾ)- ਪ੍ਰਾਪਤ ਗਿਆਨ ਦਾ ਵਿਸ਼ਲੇਸ਼ਣ ਅਤੇ ਨਵਾਂ ਗਿਆਨ ਪੈਦਾ ਕਰਨ ਲਈ ਯੂਨੀਵਰਸਿਟੀ ਕਾਲਜ ਆਫ਼ ਬੇਸਿਕ ਸਾਇੰਸਜ਼ ਐਂਡ ਹਿਊਮੈਨਟੀਜ਼ ਵੱਲੋਂ `ਭਾਸ਼ਾਵਾਂ, ਸਾਹਿਤ ਅਤੇ ਸਮਾਜਿਕ ਵਿਗਿਆਨ ਦੀ ਖੋਜ ਆਧੁਨਿਕ ਪਰਿਪੇਖ ਅਤੇ ਸੰਭਾਵਨਾਵਾਂ` ਵਿਸ਼ੇ ਇੱਕ ਰਾਸ਼ਟਰੀ ਪੱਧਰ ਦੀ ਦੋ ਦਿਨਾਂ ਕਾਨਫਰੰਸ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਕਰਵਾਈ ਗਈ। ਕਾਨਫਰੰਸ ਦੇ ਚੀਫ ਪੈਟਰਨ ਯੂਨੀਵਰਸਿਟੀ ਚਾਂਸਲਰ ਜੇ. ਐਸ. ਧਾਲੀਵਾਲ ਪੈਟਰਨ ਗੁਰਲਾਭ ਸਿੰਘ ਸਿੱਧੂ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸੁਖਰਾਜ ਸਿੰਘ ਸਿੱਧੂ
Read Full Story

ਤੰਦਰੁਸਤ ਪੰਜਾਬ ਮੁਹਿੰਮ ਤਹਿਤ ਸਸਸ ਸਕੂਲ ਤਲਵੰਡੀ ਸਾਬੋ ਵਿਖੇ ਲਗਾਏ ਪੌਦੇ।

Friday, August 10, 2018

ਤਲਵੰਡੀ ਸਾਬੋ, 10 ਅਗਸਤ (ਗੁਰਜੰਟ ਸਿੰਘ ਨਥੇਹਾ)- ਤੰਦਰੁਸਤ ਪੰਜਾਬ ਮੁਹਿੰਮ ਅਧੀਨ ਪ੍ਰਿੰਸੀਪਲ ਕੁਲਵਿੰਦਰਜੀਤ ਕੌਰ ਦੀ ਦੇਖ-ਰੇਖ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਵਿਖੇ ਵੱਖ-ਵੱਖ ਪ੍ਰਕਾਰ ਦੇ ਛਾਂਦਾਰ ਅਤੇ ਦਵਾਈਆਂ ਵਾਲੇ ਪੌਦੇ ਲਗਾਏ ਗਏ। ਮਨਦੀਪ ਸਿੰਘ ਕੰਪਿਊਟਰ ਅਧਿਆਪਕ ਨੇ ਦੱਸਿਆ ਕਿ ਗਲੋਬਲ ਵਾਰਮਿੰਗ ਕਾਰਨ ਲਗਾਤਾਰ ਗਰਮੀ ਵਧ ਰਹੀ ਹੈ। ਰੁੱਖ ਗਲੋਬਲ ਵਾਰਮਿੰਗ ਅਤੇ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਂਦੇ ਹਨ ਅਤੇ ਸਾਨੂੰ ਸ਼ੁੱਧ ਹਵਾ ਦੇ ਕੇ ਤੰਦਰੁਸਤ ਰੱਖਦੇ ਹਨ। ਇਸ ਲਈ `ਹਰ ਮਨੁੱਖ ਲਾਵੇ
Read Full Story

ਨੌਜਵਾਨ ਦੀ ਚਿੱਟੇ ਨਾਲ ਮੌਤ ਹੋਣ ਤੋਂ ਬਾਅਦ ਸਾਬਕਾ ਡੀਆਈਜੀ ਨੇ ਪਰਿਵਾਰ ਨੂੰ ਦਿੱਤੀ ਦਸ ਹਜ਼ਾਰ ਦੀ ਵਿੱਤੀ ਮੱਦਦ।

Friday, August 10, 2018

ਤਲਵੰਡੀ ਸਾਬੋ, 10 ਅਗਸਤ (ਗੁਰਜੰਟ ਸਿੰਘ ਨਥੇਹਾ)- ਬੀਤੇ ਦਿਨੀਂ ਲਹਿਰੀ `ਚ ਚਿੱਟੇ ਨਾਲ ਹੋਈ ਗਰੀਬ ਪਰਿਵਾਰ ਦੇ ਨੌਜਵਾਨ ਹਰਗੋਬਿੰਦ ਸਿੰਘ ਗੋਬਿੰਦੀ ਦੀ ਮੌਤ ਤੋਂ ਬਾਅਦ ਉਸਦੇ ਵਾਰਸਾਂ ਨੂੰ ਜਾਗੋ ਨਸ਼ੇ ਤਿਆਗੋ ਦੇ ਮੋਢੀ ਸਾਬਕਾ ਡੀਆਈਜੀ ਹਰਿੰਦਰ ਸਿੰਘ ਚਾਹਲ ਅਤੇ ਉਹਨਾਂ ਦੇ ਬੇਟੇ ਫਿਲਮੀ ਅਦਾਕਾਰ ਤੇ ਨਿਰਮਾਤਾ ਗੁਲਜਾਰਇੰਦਰ ਸਿੰਘ ਚਾਹਲ ਨੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਦਿਆਂ ਪਰਿਵਾਰ ਨੂੰ ਦਸ ਹਾਜਰ ਰੁਪਏ ਦੀ ਸਹਾਇਤਾ ਰਾਸ਼ੀ ਦੇ ਕੇ ਸਰਕਾਰ ਤੋਂ ਪੈਨਸ਼ਨ ਅਤੇ ਵਾਰਸਾਂ ਲਈ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ। ਇਸ ਮੌਕੇ ਉਹਨਾਂ ਪੁਲਿਸ ਅਤੇ ਸਰਕਾਰ
Read Full Story

ਦਸਮੇਸ਼ ਪਬਲਿਕ ਸਕੂਲ ਤਲਵੰਡੀ ਸਾਬੋ ਨੇ ਕੱਢੀ ਨਸ਼ਿਆਂ ਖਿਲਾਫ਼ ਜਾਗਰੂਕਤਾ ਰੈਲੀ।

Wednesday, August 8, 2018

ਤਲਵੰਡੀ ਸਾਬੋ, 8 ਅਗਸਤ (ਗੁਰਜੰਟ ਸਿੰਘ ਨਥੇਹਾ)- ਵਿੱਦਿਅਕ ਖੇਤਰ ਵਿੱਚ ਇਲਾਕੇ ਦੀ ਮੰਨੀ ਪ੍ਰਮੰਨੀ ਸੰਸਥਾ ਸ੍ਰੀ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਵੱਲੋਂ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਮਕਸਦ ਨਾਲ ਸਕੂਲ ਵਿੱਚ ਨਸ਼ਾ ਵਿਰੋਧੀ ਸੈਮੀਨਾਰ ਕਰਵਾਇਆ ਗਿਆ ਅਤੇ ਵਿਸ਼ਾਲ ਰੈਲੀ ਕੱਢ ਕੇ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕ ਕੀਤਾ ਗਿਆ। ਸੂਬੇ ਵਿੱਚ ਨਸ਼ਿਆਂ ਦੇ ਵਧ ਰਹੇ ਪ੍ਰਕੋਪ ਤੋਂ ਵਿਦਿਆਰਥੀਆਂ ਅਤੇ ਆਉਣ ਵਾਲੀ ਪੀੜ੍ਹੀ ਨੂੰ ਬਚਾਉਣ ਦੇ ਮਕਸਦ ਨਾਲ ਸਥਾਨਕ ਸ੍ਰੀ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਸਕੂਲ
Read Full Story

ਸਾਬਕਾ ਡੀ ਆਈ ਜੀ ਵੱਲੋਂ ਸਹਿਯੋਗ ਗਰੁੱਪ ਨਥੇਹਾ ਨੂੰ ਦਿੱਤੀ ਵਿੱਤੀ ਸਹਾਇਤਾ, ਦਫਤਰ ਦੇ ਉਦਘਾਟਨ ਮੌਕੇ ਨੌਜਵਾਨਾਂ ਦੇ ਉਪਰਾਲੇ ਦੀ ਕੀਤੀ ਸ਼ਲਾਘਾ

Tuesday, August 7, 2018

ਤਲਵੰਡੀ ਸਾਬੋ, 7 ਅਗਸਤ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਨਥੇਹਾ ਵਿਖੇ ਪਿੰਡ ਨੂੰ ਹਰਿਆ-ਭਰਿਆ ਰੱਖਣ, ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ, ਸਰੀਰਕ ਤੌਰ `ਤੇ ਤੰਦਰੁਸਤ ਅਤੇ ਨੌਜਵਾਨਾਂ ਨੂੰ ਫੌਜ ਦੀ ਭਰਤੀ ਲਈ ਤਿਆਰ ਕਰਨ ਵਾਸਤੇ ਵੱਖ-ਵੱਖ ਕਲੱਬਾਂ ਅਤੇ ਸੰਸਥਾਵਾਂ ਦੇ ਸਹਿਯੋਗ ਨਾਲ ਬਣਾਏ ਗਏ ਸਹਿਯੋਗ ਗਰੁੱਪ ਨਥੇਹਾ ਦੇ ਦਫਤਰ ਦਾ ਉਦਘਾਟਨ ਪਿੰਡ ਦੇ ਜੰਮਪਲ ਸਾਬਕਾ ਡੀਆਈਜੀ ਸ. ਹਰਿੰਦਰ ਸਿੰਘ ਚਾਹਲ ਵੱਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ। ਖੇਤਰ ਦੇ ਵੱਖ-ਵੱਖ ਪਿੰਡਾਂ ਤੋਂ ਆ ਕੇ ਭਰਤੀ ਸਿਖਲਾਈ ਲੈ ਰਹੇ ਨੌਜਵਾਨਾਂ ਅਤੇ ਪਿੰਡ ਵਾਸੀਆਂ ਦੇ
Read Full Story

ਸਿੰਚਾਈ ਖਾਤਿਰ ਟਿਊਬਵੈੱਲਾਂ ਨੂੰ ਬਿਜਲੀ ਨਾਂ ਦੇਣ ਦੇ ਦੋਸ਼ਾਂ ਤਹਿਤ ਕਿਸਾਨਾਂ ਕੀਤੀ ਸਰਕਾਰ ਤੇ ਪਾਵਰਕਾਮ ਖਿਲਾਫ ਨਾਅਰੇਬਾਜੀ।

Tuesday, August 7, 2018

ਤਲਵੰਡੀ ਸਾਬੋ, 7 ਅਗਸਤ (ਗੁਰਜੰਟ ਸਿੰਘ ਨਥੇਹਾ)- ਨੇੜਲੇ ਪਿੰਡ ਸ਼ੇਖਪੁਰਾ ਵਿਖੇ ਕਿਸਾਨਾਂ ਨੂੰ ਸਿੰਚਾਈ ਵਾਸਤੇ ਟਿਊਬਵੈੱਲ ਚਲਾਉਣ ਲਈ ਪੂਰੀ ਬਿਜਲੀ ਨਾ ਮਿਲਣ ਕਰਕੇ ਪ੍ਰੇਸ਼ਾਨ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ ਖਿਲਾਫ ਰੱਜ ਕੇ ਨਾਅਰੇਬਾਜੀ ਕੀਤੀ।ਕਿਸਾਨਾਂ ਦਾ ਕਹਿਣਾ ਹੈ ਕਿ ਬਿਜਲੀ ਨਾ ਆਉਣ ਕਾਰਨ ਟਿਊਬਵੈੱਲ ਨਹੀ ਚੱਲ ਰਹੇ ਤੇ ਫਸਲਾਂ ਨੂੰ ਪਾਣੀ ਨਹੀ ਮਿਲ ਰਿਹਾ ਜਿਸ ਕਰਕੇ ਫਸਲਾਂ ਸੁਕ ਰਹੀਆਂ ਹਨ।ਉਨਾਂ ਨੇ ਮਾਮਲਾ ਹੱਲ ਨਾ ਹੋਣ ਦੀ ਸੂਰਤ ਵਿੱਚ ਸੰਘਰਸ਼ ਤਿੱਖਾ ਕਰਨ ਦੀ ਚੇਤਾਵਨੀ ਵੀ ਦਿੱਤੀ। ਪੀੜਿਤ ਕਿਸਾਨ ਜਗਸੀਰ ਸਿੰਘ ਅਤੇ
Read Full Story

1 2 3 4 5 > >>
Powered by Arash Info Corpopration