Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਰਖੜੀ ਦੇ ਤਿਉਹਾਰ ਨੂੰ ਲੈ ਕੇ ਸਜੇ ਬਜ਼ਾਰ

ਤਿਉਹਾਰਾਂ ਦੇ ਸੀਜਨ ਦੀ ਹੋਈ ਸ਼ੁਰੂਆਤ
Published On: fastway.news, Date: Aug 14, 2019

ਰਖੜੀ ਦਾ ਤਿਉਹਾਰ ਭੈੈਣ- ਭਰ ਦੇ ਪਿਆਰ ਦਾ ਪ੍ਰਤੀਕ ਹੈ ਅਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰਖੜੀ ਦੇ ਤਿਉਹਾਰ ਦੀ ਆਮਦ ਨੂੰ ਲੈ ਕੇ ਬਜ਼ਾਰ ਸਜ ਗਏ ਹਨ l 15 ਅਗਸਤ ਵਾਲੇ ਦਿਨ ਆ ਰਹੇ ਰਖੜੀ ਦੇ ਤਿਉਹਾਰ ਦੇ ਮੱਦੇਨਜ਼ਰ 14 ਅਗਸਤ ਨੂੰ ਬਜ਼ਾਰ ਭਰੇ ਰਹਿਣ ਦੀ ਸੰਭਾਵਨਾ ਹੈ ਅਤੇ ਖਰੀਦ ਦਾਰਾਂ ਕੋਲ ਵੀ 14 ਅਗਸਤ ਜਾਨਿਕੀ ਬੁਧਵਾਰ ਦਾ ਦਿਨ ਹੀ ਰਖੜੀ ਦੇ ਤਿਉਹਾਰ ਦੀ ਖ਼ਰੀਦਦਾਰੀ ਲਈ ਬਾਕੀ ਹੈ l 15 ਅਗਸਤ ਨੂੰ ਭਾਰਤ ਦੇ ਆਜ਼ਾਦੀ ਦਿਹਾੜੇ ਦੇ ਸਬੰਧ ਵਿਚ ਸਰਕਾਰੀ ਦਫਤਰਾਂ ਦੇ ਨਾਲ ਹੀ ਹੋਰ ਵੀ ਅਦਾਰੇ ਬੰਦ ਰਹਿਣ ਗੇ ਜਿਸ ਕਰਕੇ ਆਮ ਜਨਤਾ ਨੂੰ ਬੈਂਕਾਂ ਅਤੇ ਸਰਕਾਰੀ ਅਦਾਰਿਆਂ ਨਾਲ ਸਬੰਧਿਤ ਆਪਣੇ ਕੰਮ ਵੀ 14 ਅਗਸਤ ਵਾਲੇ ਦਿਨ ਹੀ ਨਿਪਟਾਉਣੇ ਪੈਣਗੇ l
ਰਖੜੀ ਦੇ ਤਿਉਹਾਰ ਦੇ ਨਾਲ ਹੀ ਤਿਉਹਾਰਾਂ ਦੇ ਸੀਜਨ ਦੀ ਸ਼ੁਰੂਆਤ ਹੋ ਜਾਂਦੀ ਹੈ ਜਿਸ ਉਪਰੰਤ ਇਕ ਤੋਂ ਬਾਅਦ ਇਕ ਤਿਉਹਾਰ ਆਉਂਦੇ ਰਹਿੰਦੇ ਹਨ l ਅਸੀਂ ਪੰਜਾਬ ਇੰਫੋਲਾਈਨ ਗਰੁਪ ਵਲੋਂ ਸਮੂਹ ਪਾਠਕਾਂ ਨੂੰ ਇਸ ਤਿਉਹਾਰ ਦੀ ਵਧਾਈ ਦਿੰਦੇ ਹਾਂ l ਇਹਨਾਂ ਤਿਉਹਾਰਾਂ ਅਤੇ ਖਾਸ ਕਰਕੇ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਸੁਰਖੀਆਂ ਦੇ ਵੀ ਕੜੇ ਪ੍ਰਬੰਧ ਕੀਤੇ ਗਏ ਹਨ l

Tags: ਰਖੜੀ ਤਿਉਹਾਰ ਬਜ਼ਾਰ ਸਜੇ ਤਿਉਹਾਰਾਂ ਦਾ ਸੀਜਨ
  • Facebook
  • twitter
  • linked in
  • Print It

Last 20 Stories