Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਬਾਰਵੀਂ ਦੇ ਨਤੀਜੇ 'ਚ ਨਥੇਹੇ ਦੇ ਚਸ਼ਨਦੀਪ ਨੇ ਚਮਕਾਇਆ ਨਾਂਅ

Published On: fastway.news, Date: May 07, 2019

ਤਲਵੰਡੀ ਸਾਬੋ, 7 ਮਈ (ਗੁਰਜੰਟ ਸਿੰਘ ਨਥੇਹਾ)- ਸੀਬੀਐੱਸਈ ਦੁਆਰਾ ਬੀਤੇ ਦਿਨੀਂ ਬਾਰਵੀਂ ਜਾਮਤ ਦੇ ਐਲਾਨੇ ਗਏ ਨਤੀਜੇ 'ਚ ਖੇਤਰ ਦੇ ਪਿੰਡ ਨਥੇਹਾ ਦੇ ਚਸ਼ਨਦੀਪ ਸਿੰਘ ਨੇ ਪਟਿਆਲਾ ਦੇ ਅਕਾਲ ਅਕੈਡਮੀ ਰੀਠਖੇੜੀ 'ਚ ਬਾਰਵੀਂ ਨਾਨ-ਮੈਡੀਕਲ ਦੇ ਨਤੀਜੇ 'ਚੋਂ 94 ਪ੍ਰਤੀਸ਼ਤ ਅੰਕ ਲੈ ਕੇ ਆਪਣੇ ਇਲਾਕੇ ਦਾ ਮਾਣ ਵਧਾਇਆ ਹੈ।
ਐਲਾਨੇ ਗਏ ਨਤੀਜੇ ਤੋਂ ਬਾਅਦ ਪਿੰਡ ਨਥੇਹਾ ਵਿਖੇ ਆਪਣੇ ਪਰਿਵਾਰ ਨਾਲ ਖੁਸ਼ੀ ਸਾਂਝੀ ਕੀਤੀ ਗਈ। ਇਸ ਮੌਕੇ ਚਸ਼ਨਦੀਪ ਸਿੰਘ ਦੇ ਪਿਤਾ ਬਿੱਕਰ ਸਿੰਘ ਖਾਲਸਾ ਨੇ ਦੱਸਿਆ ਕਿ ਉਹਨਾਂ ਦਾ ਬੇਟੇ ਨੇ ਦਸਵੀਂ ਜਮਾਤ 'ਚੋਂ ਵੀ 10 ਸੀਜੀਪੀਏ ਅੰਕ ਲੈ ਕੇ ਉਹਨਾਂ ਦਾ ਮਾਣ ਵਧਾਇਆ ਸੀ ਜਿਸ ਬਦਲੇ ਪਿੰਡ ਦੇ ਹੀ ਰਿਟਾ. ਡੀ ਆਈ ਜੀ ਸ. ਹਰਿਂੰਦਰ ਸਿੰਘ ਚਾਹਲ ਨੇ ਚਸ਼ਨਦੀਪ ਸਿੰਘ ਨੂੰ 3100 ਰੁਪਏ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਸੀ, ਨੇ ਇੱਕ ਵਾਰ ਫਿਰ ਪਿੰਡ ਅਤੇ ਮਾਪਿਆਂ ਤੋਂ ਦੂਰ ਰਹਿ ਕੇ ਬਾਰਵੀਂ ਜਮਾਤ ਬਹੁਤ ਹੀ ਚੰਗੇ ਨੰਬਰਾਂ ਨਾਲ ਪਾਸ ਕੀਤੀ ਹੈ। ਇਸ ਗੱਲ ਦਾ ਉਹਨਾਂ ਨੇ ਫਖਰ ਮਹਿਸੂਸ ਕਰਦਿਆਂ ਸਮੁੱਚੇ ਪਰਵਾਰਿਕ ਮੈਂਬਰਾਂ ਨੇ ਚਸ਼ਨਦੀਪ ਸਿੰਘ ਦਾ ਮੂੰਹ ਮਿੱਠਾ ਕਰਵਾਇਆ ਅਤੇ ਉਮੀਦ ਜਿਤਾਈ ਕਿ ਉਹ ਭਵਿੱਖ ਵਿੱਚ ਮਾਪਿਆਂ ਦੀ ਸ਼ਾਨ ਨੂੰ ਚਾਰ ਚੰਨ ਲਾਵੇਗਾ। ਇਸ ਮੌਕੇ ਸਮੁੱਚੇ ਪਰਿਵਾਰ ਨੇ ਅਕਾਲ ਅਕੈਡਮੀ ਰੀਠਖੇੜੀ ਦੇ ਪ੍ਰਿੰਸੀਪਲ ਅਤੇ ਸਮੁੱਚੇ ਸਟਾਫ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਹਨਾਂ ਦੀ ਅਣਥੱਕ ਮਿਹਨਤ ਸਦਕਾ ਇਹ ਪ੍ਰਾਪਤੀ ਹੋਈ ਹੈ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • linked in
  • Print It

Last 20 Stories