Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਹਲਕਾ ਘਨੌਰ ਵਿੱਚ ਕਾਂਗਰਸ ਨੂੰ ਮਿਲੀ ਹੋਰ ਮਜਬੂਤੀ-ਪਰਨੀਤ ਕੌਰ

ਸ਼੍ਰੋਮਣੀ ਅਕਾਲੀ ਦਲ ਅਤੇ ਆਪ ਪਾਰਟੀ ਦੇ ਵਰਕਰ ਕਾਂਗਰਸ ਵਿੱਚ ਸ਼ਾਮਲ
Published On: fastway.news, Date: May 04, 2019

ਰਾਜਪੁਰਾ, 4 ਮਈ- ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਆਈ ਦੀ ਉਮੀਦਵਾਰ ਪਰਨੀਤ ਕੌਰ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਅ ਜਦੋਂ ਘਨੌਰ ਹਲਕੇ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਪ੍ਰੇਰਣਾ ਸਦਕਾ ਪਿੰਡ ਸੇਹਰਾ ਵਿਖੇ ਕਰਵਾਏ ਗਏ ਚੋਣ ਜੱਲਸੇ ਦੌਰਾਨ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਆਪ ਪਾਰਟੀ ਦੇ ਅਹੁੱਦੇਦਾਰ ਅਤੇ ਵਰਕਰ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਪਰਨੀਤ ਕੌਰ ਨੇ ਨਵੇਂ ਆਗੂਆਂ ਦਾ ਪਾਰਟੀ ਵਿੱਚ ਸਵਾਗਤ ਕੀਤਾ ਅਤੇ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਹਮੇਸ਼ਾਂ ਹੀ ਮਿਹਨਤੀ ਅਤੇ ਇਮਾਨਦਾਰ ਆਗੂਆਂ ਨੂੰ ਪੂਰਾ ਮਾਣ ਅਤੇ ਸਤਿਕਾਰ ਮਿਲਿਆ ਹੈ ਅਤੇ ਨਵੇਂ ਆਗੂ ਵੀ ਕਾਂਗਰਸ ਪਾਟਰੀ ਲਈ ਦਿਨ ਰਾਤ ਪ੍ਰਚਾਰ ਕਰਕੇ ਪਾਰਟੀ ਨੂੰ ਹੋਰ ਮਜਬੂਤੀ ਦੇਣਗੇ। ਇਸ ਮੌਕੇ ਅਕਾਲੀ ਦਲ ਤੋਂ ਮਾਸਟਰ ਨਸੀਬ ਸਿੰਘ ਸੇਹਰਾ, ਨਛੱਤਰ ਸਿੰਘ ਸੇਹਰਾ, ਜਤਿੰਦਰ ਸਿੰਘ ਸੇਹਰਾ, ਬਲਵਿੰਦਰ ਸਿੰਘ ਮੰਟੂ ਠੇਕੇਦਾਰ, ਫਕੀਰ ਮੁਹੰਮਦ, ਸੁਰਜਨ ਸਿੰਘ ਖੱਟੜਾ, ਦਮਨਜੀਤ ਸਿੰਘ, ਗੋਲਡੀ ਤਖਤੂ ਮਾਜਰਾ, ਸਤਵਿੰਦਰ ਸਿੰਘ ਆਕੜ ਅਤੇ ਆਪ ਪਾਰਟੀ ਦੇ ਹਰਜੀਤ ਸਿੰਘ ਪ੍ਰਧਾਨ ਕਿਸਾਨ ਵਿੰਗ, ਬੀਬੀ ਕ੍ਰਿਸ਼ਨਾ ਅਤੇ ਇਹਨਾਂ ਦੇ ਹੋਰ ਵੀ ਸਾਥੀ ਸ਼ਾਮਲ ਸਨ। ਇਸ ਮੌਕੇ ਜਿਲ੍ਹਾ ਪ੍ਰੀਸ਼ਦ ਦੇ ਮੈਂਬਰ ਜੋਲੀ ਜਲਾਲਪੁਰ, ਤੇਜਿੰਦਰ ਸਿੰਘ ਸੰਧੂ, ਜਿਲ੍ਹਾ ਪ੍ਰਧਾਨ ਕਾਂਗਰਸ ਦਿਹਾਤੀ ਗੁਰਦੀਪ ਸਿੰਘ ਉਂਟਸਰ ਅਤੇ ਹੋਰ ਕਾਂਗਰਸੀ ਆਗੂ ਵੱਡੀ ਗਿਣਤੀ ਵਿੱਚ ਹਾਜ਼ਰ ਸਨ

Tags: ਰਾਜਪੁਰਾ
  • Facebook
  • twitter
  • linked in
  • Print It

Last 20 Stories