Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਯੂਥ ਨੂੰ ਸਿਰਫ ਮੋਦੀ ਤੇ ਹੀ ਭਰੋਸਾ -ਸੁਰਜੀਤ ਸਿੰਘ ਗੜ੍ਹੀ

Published On: fastway.news, Date: May 02, 2019

ਰਾਜਪੁਰਾ (ਰਾਜੇਸ਼ ਡਾਹਰਾ)
ਅੱਜ ਰਾਜਪੁਰਾ ਵਿਚ ਡਾਲੀਮਾ ਵਿਹਾਰ ਵਿਚ ਲੋਕਸਭਾ ਪਟਿਆਲਾ ਤੋਂ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਦੇ ਦਫਤਰ ਵਿਚ ਰਮਨ ਟਿਵਾਣਾ ਦੀ ਅਗੁਵਾਈ ਵਿਚ ਸੈਕੜੇ ਦੀ ਤਾਦਾਤ ਵਿਚ ਯੂਥ ਮੁੰਡਿਆ ਦਾ ਹਜੂਮ ਪੂਜਿਆ ਜਿਥੇ ਐਸ ਜੀ ਪੀ ਸੀ ਮੇਮਬਰ ਸੁਰਜੀਤ ਸਿੰਘ ਗੜ੍ਹੀ ਵਿਸ਼ੇਸ਼ ਤੋਰ ਤੇ ਪੁਜੇ। ਪਤਰਕਾਰਾਂ ਨਾਲ ਗੱਲ ਕਰਦਿਆਂ ਸ. ਸੁਰਜੀਤ ਸਿੰਘ ਗੜ੍ਹੀ ਨੇ ਕਿਹਾ ਕਿ ਅੱਜ ਦੇ ਯੂਥ ਨੂੰ ਸਿਰਫ ਤੇ ਸਿਰਫ ਸ੍ਰੀ ਨਰਿੰਦਰ ਮੋਦੀ ਦੀ ਸਰਕਾਰ ਤੇ ਭਰੋਸਾ ਹੈ ਉਹਨਾਂ ਕਿਹਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਸ.ਰੱਖੜਾ ਜੀ ਨੂੰ ਪਟਿਆਲਾ ਸੀਟ ਤੋਂ ਵੱਧ ਤੋਂ ਵੱਧ ਵੋਟਾਂ ਤੋਂ ਜਿਤਾਉਣ ਲਈ ਯੰਗ ਜਨਰੇਸ਼ਨ ਨੇ ਵੀ ਕਮਰ ਕੱਸ ਲਈ ਹੈ।ਕਿਉਂਕਿ ਉਹ ਦੋਬਾਰਾ ਕੇਂਦਰ ਵਿਚ ਮੋਦੀ ਸਰਕਾਰ ਨੂੰ ਹੀ ਵੇਖਣਾ ਚਾਹੁੰਦੇ ਹਨ।ਇਸ ਮੌਕੇ ਤੇ ਰਮਨ ਟਿਵਾਣਾ ਦੇ ਨਾਲ ਤਿਰਲੋਚਨ ਰੱਖੜਾ,ਹੈਪੀ ,ਮੌਂਟੀ ,ਸੁਖਵਿੰਦਰ,ਬਲਕਾਰ ਸਿੰਘ,ਪਰਮਿੰਦਰ ਸਹਿਤ ਵਡੀ ਸੰਖਿਆ ਵਿਚ ਯੂਥ ਹਾਜਰ ਸਨ।

Tags: ਰਾਜਪੁਰਾ
  • Facebook
  • twitter
  • linked in
  • Print It

Last 20 Stories