Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪਿੰਡ ਸੈਦਖੇੜੀ ਵਿਚ ਐਕਸਾਈਜ਼ ਵਿਭਾਗ ਵਲੋਂ 132 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ

Published On: fastway.news, Date: May 02, 2019

ਰਾਜਪੁਰਾ, 2 ਮਈ (ਰਾਜੇਸ਼ ਡਾਹਰਾ  ) ਅੱਜ ਇਥੇ ਦੇ ਪਿੰਡ ਸੈਦਖੇੜੀ ਨੇੜੇ ਅਮਰਦਾਸ ਕਲੋਨੀ ਵਿਖੇ 1 ਘਰ ਵਿਚ ਐਕਸਾਈਜ ਵਿਭਾਗ ਦੇ ਇੰਸਪੈਕਟਰ ਸੁਰਜੀਤ ਸਿੰਘ ਢਿਲੋਂ ਵਲੋ ਸਮੇਤ ਪੁਲਿਸ ਪਾਰਟੀ ਛਾਪੇਮਾਰੀ ਕਰਕੇ ਹਰਿਆਣਾ ਮਾਰਕਾ ਸ਼ਰਾਬ ਬਰਾਮ ਕਰਕੇ ਅਗੇਲਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਐਕਸਾਈਜ਼ ਵਿਭਾਗ ਇੰਸਪੈਕਟਰ ਸੁਰਜੀਤ ਸਿੰਘ ਢਿਲੋਂ ਨੇ ਦੱਸਿਆ ਕਿ ਐਸਐਸਪੀ ਮਨਦੀਪ ਸਿੰਘ ਸਿੱਧੂ ਜੀ ਦੇ ਦੇਸ਼ਾਂ ਨਿਰਦੇਸ਼ਾਂ ਹੇਠ ਪਿੰਡ ਸੈਦਖੇੜੀ ਦੀ ਗੁਰੂ ਅਮਰਦਾਸ ਕਲੋਨੀ ਦੇ 1 ਘਰ ਵਿਚੋਂ ਗੁਪਤ ਸੁਚਨਾਂ ਦੇ ਅਧਾਰ ਤੇ ਥਾਣਾ ਖੇੜੀ ਗੰਡਿਆਂ ਪੁਲਿਸ ਦੇ ਸਹਿਯੋਗ ਨਾਲ ਛਾਪੇਰਮਾਰੀ ਕੀਤੀ ਗਈ।ਜਿਸ ਦੋਰਾਨ 132 ਬੋਤਲ਼ਾਂ ਸੰਤਰਾਂ ਹਰਿਆਣਾ ਮਾਰਕਾ ਬਰਾਮਦ ਕੀਤੀਆਂ। ਜਦਕਿ ਦੋਸ਼ੀ ਸੋਨੀ ਪਿਤਾ ਨਸੀਬ ਸਿੰਘ ਵਾਸੀ ਸੈਦਖੇੜੀ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।ਉਨ੍ਹਾਂ ਕਿਹਾਕਿ  ਐਕਸਾਇਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਰਵਾਈ ਸ਼ੁਰੂ ਕਰ ਦਿੱਤੀ ਹੈ।

Tags: ਰਾਜਪੁਰਾ
  • Facebook
  • twitter
  • linked in
  • Print It

Last 20 Stories