Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਬੀਬਾ ਬਾਦਲ ਦੇ ਖੋਲੇ ਜਾਣ ਵਾਲੇ ਚੋਣ ਦਫਤਰ ਦੇ ਪ੍ਰਬੰਧਾਂ ਦਾ ਸਾਬਕਾ ਵਿਧਾਇਕ ਨੇ ਲਿਆ ਜਾਇਜਾ

Published On: fastway.news, Date: Apr 24, 2019

ਤਲਵੰਡੀ ਸਾਬੋ, 24 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਚਰਚਿਤ ਲੋਕ ਸਭਾ ਸੀਟ ਬਠਿੰਡਾ ਤੋਂ ਤੀਜੀ ਵਾਰ ਚੋਣ ਮੈਦਾਨ ਵਿੱਚ ਉਤਾਰੇ ਗਏ ਅਕਾਲੀ ਭਾਜਪਾ ਉਮੀਦਵਾਰ ਅਤੇ ਮੌਜੂਦਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦੇ ਤਲਵੰਡੀ ਸਾਬੋ ਵਿੱਚ ਖੋਲੇ ਜਾਣ ਵਾਲੇ ਹਲਕਾ ਪੱਧਰੀ ਚੋਣ ਦਫਤਰ ਦੇ ਪ੍ਰਬੰਧਾਂ ਦਾ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸ. ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਨੇ ਜਾਇਜਾ ਲਿਆ।
ਸ. ਸਿੱਧੂ ਨੇ ਇਸ ਮੌਕੇ ਦੱਸਿਆ ਕਿ ਬੀਬਾ ਹਰਸਿਮਰਤ ਕੌਰ ਬਾਦਲ 26 ਅਪ੍ਰੈਲ ਨੂੰ ਟਿਕਟ ਮਿਲਣ ਦੇ ਸ਼ੁਕਰਾਨੇ ਵਜੋਂ ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਣ ਪੁੱਜਣਗੇ ਤੇ ਮੱਥਾ ਟੇਕਣ ਉਪਰੰਤ ਚੋਣ ਪ੍ਰਚਾਰ ਦੀ ਰਸਮੀ ਸ਼ੁਰੂਆਤ ਕਰਨਗੇ। ਉਨਾਂ ਕਿਹਾ ਕਿ ਬੀਬਾ ਬਾਦਲ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਯੂਥ ਅਕਾਲੀ ਦਲ ਦੇ ਸਰਪ੍ਰਸਤ ਬਿਕਰਮ ਸਿੰਘ ਮਜੀਠੀਆ ਦੇ ਵੀ ਪੁੱਜਣ ਦੀ ਸੰਭਾਵਨਾ ਹੈ ਤੇ ਇਸੇ ਦਿਨ ਹੀ ਉਨਾਂ ਵੱਲੋਂ ਤਲਵੰਡੀ ਸਾਬੋ ਵਿਖੇ ਹਲਕਾ ਪੱਧਰੀ ਚੋਣ ਦਫਤਰ ਦਾ ਉਦਘਾਟਨ ਕੀਤੇ ਜਾਣ ਦੀ ਉਮੀਦ ਹੈ। ਉਨਾਂ ਦੱਸਿਆ ਕਿ ਦਫਤਰ ਵਿੱਚ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਥ ਹਲਕਾ ਪ੍ਰਧਾਨ ਸੁਖਬੀਰ ਚੱਠਾ, ਅਵਤਾਰ ਮੈਨੂੰਆਣਾ, ਬਾਬੂ ਸਿੰਘ ਮਾਨ ਸਰਕਲ ਪ੍ਰਧਾਨ, ਰਣਜੀਤ ਮਲਕਾਣਾ, ਸੁਰਜੀਤ ਭੱਮ ਦੋਵੇਂ ਸਾਬਕਾ ਕੌਂਸਲਰ, ਅਕਾਲੀ ਆਗੂ ਡਾ. ਗੁਰਮੇਲ ਸਿੰਘ ਘਈ, ਨੈਬ ਸਿੰਘ ਦਫਤਰ ਇੰਚਾਰਜ ਆਦਿ ਹਾਜਿਰ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • linked in
  • Print It

Last 20 Stories