Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਗੁਰੂ ਕਾਸ਼ੀ ਯੂਨੀਵਰਸਿਟੀ ਚ ਲਗਾਇਆ ਕਿਤਾਬ ਮੇਲਾ।

Published On: fastway.news, Date: Apr 23, 2019

ਤਲਵੰਡੀ ਸਾਬੋ, 23 ਅਪਰੈਲ (ਗੁਰਜੰਟ ਸਿੰਘ ਨਥੇਹਾ)- ਸਥਾਨਕ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਵਿਸ਼ਵ ਕਿਤਾਬ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਇਕ ਕਿਤਾਬ ਮੇਲੇ ਦਾ ਆਯੋਜਨ ਕੀਤਾ ਗਿਆ ਜੋ ਕਿ 24 ਅਪ੍ਰੈਲ ਸ਼ਾਮ ਤੱਕ ਜਾਰੀ ਰਹੇਗਾ। ਇਸ ਮੇਲੇ ਦਾ ਉਦਘਾਟਨ ਸ. ਸੁਖਰਾਜ ਸਿੰਘ ਸਿਧੂ ਮੇਨੈਜਿੰਗ ਡਾਇਰੈਕਟਰ ਗੁਰੂ ਕਾਸ਼ੀ ਯੂਨੀਵਰਸਿਟੀ ਨੇ ਕੀਤਾ। ਇਸ ਕਿਤਾਬ ਮੇਲੇ ਮੌਕੇ ਡਾ. ਜਸਵਿੰਦਰ ਸਿੰਘ ਢਿਲੋਂ ਵਾਇਸ ਚਾਂਸਲਰ, ਡਾ. ਨਰੇਂਦਰ ਸਿੰਘ ਡਾਇਰੈਕਟਰ ਫਾਇਨਾਂਸ, ਡਾ. ਜੇ. ਐਸ. ਬਰਾੜ ਡੀਨ ਅਕਾਦਮਿਕ, ਡਾ. ਅਮਿਤ ਟੁਟੇਜਾ ਡਿਪਟੀ ਰਜਿਸਟਰਾਰ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਹਾਜਰ ਹੌਏ। ਇਸ ਕਿਤਾਬ ਮੇਲੇ ਮੌਕੇ ਡਾ. ਜਸਵਿੰਦਰ ਸਿੰਘ ਢਿਲੋਂ ਵਾਇਸ ਚਾਂਸਲਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਿਤਾਬਾਂ ਵਿਦਆਰਥੀ ਦੀਆਂ ਸਭ ਤੋਂ ਚੰਗੀਆਂ ਦੋਸਤ ਹੁੰਦੀਆਂ ਹਨ। ਉਹ ਵਿਅਕਤੀ ਨੂੰ ਜੀਵਨ ਦੀ ਕਲਾ ਸਿਖਾਦੀਆਂ ਹਨ ਅਤੇ ਸੰਕਟ ਵੇਲੇ ਉਸ ਦਾ ਸਹੀ ਮਾਰਗ ਦਰਸ਼ਨ ਕਰਦਿਆ ਹਨ। ਵਿਦਿਆਰਥੀ ਉਨ੍ਹਾਂ ਨੂੰ ਪੜ ਕੇ ਜੀਵਨ ਸੁਧਾਰ ਸਕਦੇ ਹਨ। ਕਿਤਾਬਾਂ ਤੋਂ ਸੇਧ ਲੈ ਕੇ ਅਸੀਂ ਆਉਣ ਵਾਲੇ ਭਵਿੱਖ ਦੀ ਕਲਪਨਾ ਕਰ ਸਕਦੇ ਹਾਂ ਤੇ ਫੇਰ ਉਹਨਾਂ ਨੂੰ ਵਾਸਤਵਿਕ ਜੀਵਨ ਵਿਚ ਉਤਰ ਸਕਦੇ ਹਾਂ। ਇਸ ਮੇਲੇ ਵਿਚ ਵੱਖ ਵੱਖ ਪ੍ਰਕਾਸ਼ਕਾਂ ਵਲੋਂ ਪੰਜਾਬੀ ਹਿੰਦੀ, ਅੰਗਰੇਜ਼ੀ, ਉਰਦੂ ਸਾਹਿਤ ਤੋਂ ਇਲਾਵਾ ਖੇਡਾਂ, ਕੰਪਿਊਟਰ ਸਾਇੰਸ, ਹੋਟਲ ਮੈਨਾਜਮੈਂਟ, ਫਾਰਮੇਸੀ ਕਾਮਰਸ, ਐਕਾਂਊਟਸ, ਫੈਸ਼ਨ ਡਿਜ਼ਾਈਨੀਂਗ, ਆਮ ਜੀਵਨ ਨਾਲ ਸਬੰਧਤ ਲਗਭਗ 3000 ਕਿਤਾਬਾਂ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਕਿਤਾਬ ਮੇਲੇ ਨੂੰ ਸਫਲ ਬਣਾਉਣ ਵਿਚ ਪਰਮਜੀਤ ਸਿੰਘ, ਪਰੀਤਮ ਸਿੰਘ, ਸੁਖਵਿੰਦਰ ਕੌਰ, ਸਵਰਨਜੀਤ ਕੌਰ, ਗੁਰਜੀਤ ਕੌਰ ਅਤੇ ਗੁਰਪਾਲ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ।ਵਿਦਆਰਥੀਆਂ ਵਲੋਂ ਇਸ ਮੇਲੇ ਵਿੱਚ ਖੂਬ ਦਿਲਚਸਪੀ ਵਿਖਾਈ ਗਈ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • linked in
  • Print It

Last 20 Stories