Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਰਾਜਾ ਵੜਿੰਗ ਦੇ ਸਵਾਗਤ ਲਈ ਲਾਏ ਫਲੈਕਸ ਚੋਣ ਅਧਿਕਾਰੀ ਨੇ ਉਤਰਵਾਏ।

ਤਖਤ ਸਾਹਿਬ ਗਲਿਆਰੇ ਵਿੱਚ ਲਹਿਰਾਏ ਕਾਂਗਰਸੀ ਝੰਡੇ, ਸਿੰਘ ਸਾਹਿਬ ਨੇ ਝੰਡੇ ਲਹਿਰਾਉਣ ਨੂੰ ਦੱਸਿਆ ਗਲਤ।
Published On: fastway.news, Date: Apr 23, 2019

ਤਲਵੰਡੀ ਸਾਬੋ, 23 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਜੂਨ 1984 ਵਿੱਚ ਵਾਪਰੇ ਸਾਕਾ ਨੀਲਾ ਤਾਰਾ ਅਤੇ ਨਵੰਬਰ 1984 ਵਿੱਚ ਦਿੱਲੀ ਵਿੱਚ ਹੋਏ ਸਿੱਖ ਕਤਲੇਆਮ ਦੀ ਮੁੱਖ ਦੋਸ਼ੀ ਕਾਂਗਰਸ ਪਾਰਟੀ ਵੱਲੋਂ ਸਮੇਂ ਸਮੇਂ ਤੇ ਸਿੱਖ ਮਰਿਯਾਦਾ ਦਾ ਉਲ਼ੰਘਣ ਕਰਨ ਦੇ ਮਾਮਲੇ ਸਾਹਮਣੇ ਆਂਉਦੇ ਰਹਿੰਦੇ ਹਨ ਅਤੇ ਅਜਿਹਾ ਹੀ ਮਾਮਲਾ ਅੱਜ ਉਸ ਸਮੇਂ ਸਾਹਮਣੇ ਆਇਆ ਜਦੋਂ ਬਠਿੰਡਾ ਤੋਂ ਲੋਕ ਸਭਾ ਲਈ ਕਾਂਗਰਸ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਅੱਜ ਟਿਕਟ ਮਿਲਣ ਦੇ ਸ਼ੁਕਰਾਨੇ ਵਜੋਂ ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਣ ਦੌਰਾਨ ਉਦੋਂ ਚੋਣ ਜਾਬਤੇ ਦੀ ਉਲੰਘਣਾ ਦੇ ਨਾਲ ਨਾਲ ਸਿੱਖ ਮਰਿਯਾਦਾ ਦਾ ਘਾਣ ਹੁੰਦਾ ਦਿਖਾਈ ਦਿੱਤੀ ਜਦੋਂ ਕਾਂਗਰਸ ਵਰਕਰ ਕਾਂਗਰਸ ਦੇ ਨਿਸ਼ਾਨ ਵਾਲੇ ਵੱਡੇ ਝੰਡੇ ਲੈ ਕੇ ਤਖਤ ਸਾਹਿਬ ਦੇ ਅੰਦਰ ਤੱਕ ਪੁੱਜ ਗਏ।ਉੱਧਰ ਰਾਜਾ ਵੜਿੰਗ ਦੇ ਸਵਾਗਤ ਲਈ ਸਥਾਨਕ ਕਾਂਗਰਸ ਆਗੂਆਂ ਵੱਲੋਂ ਲਗਾਏ ਗਏ ਸਵਾਗਤੀ ਫਲੈਕਸ ਵੀ ਚੋਣ ਅਧਿਕਾਰੀ ਵੱਲੋਂ ਉਤਾਰ ਦਿੱਤੇ ਜਾਣ ਦੀ ਜਾਣਕਾਰੀ ਮਿਲੀ ਹੈ।
ਇੱਥੇ ਦੱਸਣਾ ਬਣਦਾ ਹੈ ਕਿ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਰੋਡ ਸ਼ੋਅ ਸਮੇਤ ਤਖਤ ਸਾਹਿਬ ਮੱਥਾ ਟੇਕਣ ਲਈ ਪੁੱਜੇ ਤੇ ਉਨਾਂ ਦੇ ਸਵਾਗਤ ਲਈ ਕਾਂਗਰਸੀਆਂ ਵੱਲੋਂ ਨਿਸ਼ਾਨ ਏ ਖਾਲਸਾ ਚੌਂਕ ਵਿੱਚ ਫਲੈਕਸ ਲਗਾਏ ਗਏ ਸਨ।ਜਿਉਂ ਹੀ ਇਹ ਮਾਮਲਾ ਚੋਣ ਅਧਿਕਾਰੀਆਂ ਦੇ ਧਿਆਨ ਵਿੱਚ ਆਇਆ ਤਾਂ ਪਤਾ ਲੱਗਾ ਹੈ ਕਿ ਚੋਣ ਜਾਬਤੇ ਦੀ ਪਾਲਣਾ ਤਹਿਤ ਐੱਸ.ਡੀ.ਐੱਮ ਤਲਵੰਡੀ ਸਾਬੋ ਕਮ ਚੋਣ ਅਧਿਕਾਰੀ ਬਬਨਦੀਪ ਸਿੰਘ ਦੇ ਨਿਰਦੇਸ਼ਾਂ ਤੇ ਫਲੈਕਸ ਉਤਾਰ ਦਿੱਤੇ ਗਏ।ਦੂਜੇ ਪਾਸੇ ਅੱਜ ਰਾਜਾ ਵੜਿੰਗ ਦੇ ਤਖਤ ਸਾਹਿਬ ਮੱਥਾ ਟੇਕਣ ਸਮੇਂ ਨਗਰ ਦੇ ਬਜਾਰ ਵਾਲੇ ਪਾਸਿਉਂ ਗੁ: ਬੀਰ ਸਿੰਘ ਧੀਰ ਸਿੰਘ ਕੋਲ ਦੀ ਗੱਡੀਆਂ ਦੇ ਕਾਫਲੇ ਸਮੇਤ ਬਿਲਕੁਲ ਤਖਤ ਸਾਹਿਬ ਦੇ ਚਰਨਕੁੰਡ ਤੱਕ ਪੁੱਜ ਗਏ ਤੇ ਸੰਗਤਾਂ ਦੀ ਹੈਰਾਨੀ ਦੀ ਉਸ ਵੇਲੇ ਹੱਦ ਨਾ ਰਹੀ ਜਦੋਂ ਚਰਨਕੁੰਡ ਕੋਲ ਬਿਲਕੁਲ ਤਖਤ ਸਾਹਿਬ ਕੋਲ ਪੁੱਜ ਚੁੱਕੀ ਰਾਜਾ ਵੜਿੰਗ ਦੀ ਸਕਿਉਰਟੀ ਵਿੱਚ ਤੈਨਾਤ ਪਾਇਲਟ ਗੱਡੀ ਦੇ ਡਰਾਈਵਰ ਨੇ ਹੂਟਰ ਮਾਰ ਦਿੱਤਾ ਜਦੋਂਕਿ ਤਖਤ ਸਾਹਿਬ ਤੇ ਆ ਕੇ ਕਿਸੇ ਵੀ ਵੀ.ਆਈ.ਪੀ ਦੀ ਗੱਡੀ ਭਾਂਵੇ ਉਹ ਕਿੱਡੇ ਵੀ ਵੱਡੇ ਅਹੁਦੇ ਤੇ ਕਿਉਂ ਨਾ ਹੋਵੇ ਹੂਟਰ ਨਹੀ ਮਾਰ ਸਕਦੀ।ਦੂਜੀ ਭੁੱਲ ਉਸ ਸਮੇਂ ਸਾਹਮਣੇ ਆਈ ਜਦੋ ਕਿ ਕਾਂਗਰਸ ਵਰਕਰ ਤਖਤ ਸਾਹਿਬ ਦੇ ਗਲਿਆਰੇ ਵਿੱਚ ਕਾਂਗਰਸ ਦੇ ਚੋਣ ਨਿਸ਼ਾਨ ਵਾਲੇ ਝੰਡੇ ਲਹਿਰਾਂਉਦੇ ਆਮ ਹੀ ਦਿਖਾਈ ਦਿੱਤੇ। ਜਦੋਂ ਉਕਤ ਵਰਕਰ ਝੰਡੇ ਲੈ ਕੇ ਤਖਤ ਸਾਹਿਬ ਦੇ ਅੰਦਰ ਜਾਣ ਲੱਗੇ ਤਾਂ ਉੱਥੇ ਮੌਜੂਦ ਸੇਵਾਦਾਰ ਨੇ ਕੁਝ ਨੂੰ ਤਾਂ ਰੋਕ ਦਿੱਤਾ ਪ੍ਰੰਤੂ ਕੁਝ ਵਰਕਰ ਤਖਤ ਸਾਹਿਬ ਦੇ ਅੰਦਰ ਤੱਕ ਝੰਡੇ ਲਪੇਟ ਕੇ ਲੈਜਾਣ ਵਿੱਚ ਸਫਲ ਰਹੇ ਤੇ ਉਨਾਂ ਨੇ ਮੱਥਾ ਟੇਕਣ ਉਪਰੰਤ ਜਦੋਂ ਰਾਜਾ ਵੜਿੰਗ ਨੇ ਤਖਤ ਸਾਹਿਬ ਦੀਆਂ ਪੌੜੀਆਂ ਤੇ ਸਮੂਹਿਕ ਤਸਵੀਰ ਕਰਵਾਈ ਤਾਂ ਉਕਤ ਝੰਡੇ ਫਿਰ ਲਹਿਰਾ ਦਿੱਤੇ।
ਇਸ ਮਾਮਲੇ ਸਬੰਧੀ ਜਦੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨਾਂ ਨੇ ਸਮੁੱਚੀਆਂ ਸਿਆਸੀ ਪਾਰਟੀਆਂ ਨੂੰ ਵਰਜਦਿਆਂ ਕਿਹਾ ਕਿ ਤਖਤ ਸਾਹਿਬ ਪਰਿਸਰ ਅੰਦਰ ਕਿਸੇ ਵੀ ਸਿਆਸੀ ਪਾਰਟੀ ਦਾ ਝੰਡਾ ਲੈ ਕੇ ਜਾਣਾ ਗਲਤ ਹੈ ਤੇ ਸਿਆਸੀ ਪਾਰਟੀਆਂ ਤਖਤ ਸਾਹਿਬ ਦੀ ਮਰਿਯਾਦਾ ਬਣਾਈ ਰੱਖਣ ਵੱਲ ਉਚੇਚਾ ਧਿਆਨ ਦੇਣ। ਮਾਮਲੇ ਸਬੰਧੀ ਜਦੋਂ ਚੋਣ ਅਧਿਕਾਰੀ ਕਮ ਐੱਸ.ਡੀ.ਐੱਮ ਤਲਵੰਡੀ ਸਾਬੋ ਬਬਨਦੀਪ ਸਿੰਘ ਨਾਲ ਸੰਪਰਕ ਕੀਤਾ ਤਾਂ ਉਨਾਂ ਕਿਹਾ ਕਿ ਸਵਾਗਤੀ ਫਲੈਕਸ ਲਗਾਏ ਜਾਣ ਦੀ ਸੂਚਨਾ ਮਿਲਦਿਆਂ ਹੀ ਉਨਾਂ ਨੇ ਇਹ ਉਤਰਵਾ ਦਿੱਤੇ ਸਨ ਪ੍ਰੰਤੂ ਤਖਤ ਸਾਹਿਬ ਪਰਿਸਰ ਵਿੱਚ ਝੰਡੇ ਲਹਿਰਾਉਣ ਸਬੰਧੀ ਅਜੇ ਉਨਾਂ ਨੂੰ ਕੋਈ ਸੂਚਨਾ ਨਹੀ ਮਿਲੀ ਜੇ ਮਿਲਦੀ ਹੈ ਤਾਂ ਬਣਦੀ ਕਾਰਵਾਈ ਹੋਵੇਗੀ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • linked in
  • Print It

Last 20 Stories