Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸੇਫਟੀ ਦਿਵਸ ਮੋਕੇ ਅੰਬਰ ਫੈਕਟਰੀ ਵਰਕਰਾਂ ਨੇ ਸਿਖੇ ਬਚਾਓ ਤੇ ਮਦਦ ਦੇ ਗੁਰ

Published On: fastway.news, Date: Mar 12, 2019

ਰਾਜਪੁਰਾ (ਰਾਜੇਸ਼ ਡਾਹਰਾ)
ਰਾਸ਼ਟਰੀ ਸੇਫਟੀ ਦਿਵਸ ਮੋਕੇ ਅੱਜ ਅੰਬਰ ਇੰਟਰਪ੍ਰਾਈਜ਼ ਇੰਡੀਆ ਲਿਮਟਿਡ ਫੋਕਲ
ਪੁਆਇੰਟ ਵਿਖੇ ਚੇਅਰਮੈਨ ਸ੍ਰ. ਕਰਤਾਰ ਸਿੰਘ ਦੀ ਅਗਵਾਈ ਹੇਠ ਸਾਰੇ ਵਰਕਰਾਂ
ਤੇ ਅਧਿਕਾਰੀਆਂ ਨੂੰ ਕੰਮ ਕਰਦੇ ਸਮੇਂ, ਸੜਕਾਂ ਤੇ ਚਲਦੇ ਸਮੇਂ ਤੇ ਘਰਾਂ ਅੰਦਰ ਹਾਦਸਾ ਹੋਣ ਦੀ ਸੂਰਤ ਵਿਚ ਜਾਨੀ ਤੇ ਮਾਲੀ ਨੂੰਕਸਾਨ ਰੋਕਣ ਹਿਤ ਵਿਚ ਇਕ
ਵਿਸ਼ੇਸ਼ ਪ੍ਰੋਗਰਾਮ ਡਿਪਟੀ ਡਾਇਰੈਕਟਰ ਆਫ ਫੈਕਟਰੀਜ਼ ਇੰਜੀ: ਮੋਹਿਤ ਸਿੰਗਲਾ
ਵਲੋ ਕਰਵਾਇਆ ਗਿਆ। ਇਸ ਮੋਕੇ ਸ੍ਰੀ ਕਾਕਾ ਰਾਮ ਵਰਮਾ ਨੇ ਕਿਸੇ ਦੀ ਜਿੰਦਗੀ
ਬਚਾਉਣ ਹਿੱਤ ਬੇਸਿਕ ਫਸਟ ਏਡ, ਸੀ.ਪੀ.ਆਰ. ਤੇ ਦੂਸਰੇ ਪ੍ਰਬਧਾਂ ਬਾਰੇ ਜਾਣਕਾਰੀ ਦਿਤੀ। ਇਸ ਸਿਖਲਾਈ ਪ੍ਰੋਗਰਾਮ ਵਿਚ
ਅੱਗ ਬੁਝਾਉਣ ਦੇ, ਹਾਦਸਾ ਹੋਣ ਤੇ ਰੈਸਕਿਯੂ ਤੇ ਟਰਾਂਸਪੋਰਟ
ਸਿਸਟਮ ਹਿੱਤ ਟੀਮਾਂ ਬਨਾਕੇ ਮੋਕ ਡਰਿਲ ਬਾਰੇ ਵੀ ਜਾਣਕਾਰੀ ਦਿਤੀ ਗਈ। ਏ.ਐਸ.ਆਈ. ਗੁਰਜਾਪ
ਸਿੰਘ ਨੇ ਸੜਕਾਂ ਤੇ ਚਲਦੇ ਸਮੇਂ ਹਾਦਸਿਆਂ ਦੇ ਕਾਰਨਾਂ, ਸੇਫਟੀ ਚਿੰਨ, ਸੜਕਾਂ ਤੇ
ਲਗੀਆਂ ਲਾਇਟਾਂ ਅਤੇ ਪਹਿਲਾਂ ਲੰਘਣ ਦੇ ਅਧਿਕਾਰ ਬਾਰੇ ਵਿਸਤਾਰ ਨਾਲ ਸਮਝਾਇਆ ਤੇ
ਮਲਟੀ ਮੀਡੀਆ ਰਾਹੀਂ ਫਿਲਮਾਂ ਦਿਖਾਈਆਂ। ਫੈਕਟਰੀ ਹੈਡ ਸ੍ਰੀ ਦੀਪ ਮੂਥ ਪਾਲ,
ਮੈਨੇਜਰ ਹਰਸਿਮਰਨ ਪਾਲ ਸਿੰਘ, ਸੰਦੀਪ ਸਿੰਘ, ਮਨਜੀਤ ਸਿੰਘ ਨੇ ਦੱਸਿਆ ਕਿ
ਸਰਕਾਰ ਦੀਆਂ ਹਦਾਇਤਾਂ ਅਤੇ ਵਰਕਰਾਂ ਤੇ ਉਨਾਂ ਦੇ ਪਰਿਵਾਰਾਂ ਦੀ ਸਿਹਤ,
ਸੇਫਟੀ ਬਚਾਓ, ਖੁਸ਼ਹਾਲੀ ਤੇ ਤੰਦਰੁਸਤੀ ਹਿੱਤ ਹਰ ਸਾਲ ਦੋਵਾਰ ਟਰੇਨਿੰਗ ਤੇ
ਮੈਕ ਡਰਿਲ ਕਰਵਾਕੇ ਹਰੇਕ ਵਰਕਰਾਂ ਨੂੰ ਸਿਖਿਅਕ ਕੀਤਾ ਜਾ ਰਿਹਾ ਹੈ। ਸ੍ਰੀ
ਮੋਹਿਤ ਸਿੰਗਲਾ, ਡਿਪਟੀ ਡਾਇਰੈਕਟਰ ਆਫ ਫੈਕਟਰੀਜ਼, ਪਟਿਆਲਾ ਨੇ ਫੈਕਟਰੀ
ਪ੍ਰਬਧਕਾਂ ਤੇ ਸ੍ਰੀ ਕਾਕਾ ਰਾਮ ਵਰਮਾ ਦਾ ਧੰਨਵਾਦ ਕੀਤਾ। ਕਿਉਕਿ ਵਰਕਰਾਂ ਨੂੰ
ਸਿਖਿਅਕ ਕਰਕੇ ਹੀ ਹਾਦਸੇ ਰੋਕੇ ਜਾ ਸਕਦੇ ਹਨ ਤੇ ਜਿੰਦਗੀਆਂ ਦਾ ਬਚਾਓ ਹੋ
ਸਕਦਾ ਹੈ। ਸ੍ਰੀ ਕਾਕਾ ਰਾਮ ਵਰਮਾ ਤੇ ਗੁਰਜਾਪ ਸਿੰਘ ਨੇ ਵਰਕਰਾਂ ਨੂੰ ਜੀਵਨ ਵਿਚ ਨਿਯਮਾਂ, ਅਸੂਲਾਂ
ਅਤੇ ਸਿਸਟਮ ਦੀ ਪਾਲਣਾ ਕਰਨ ਅਤੇ ਆਪਣੀ ਫੈਕਟਰੀ ਦਾ ਸਨਮਾਨ ਕਰਨ ਦੀ ਕਸਮ
ਚੂਕਾਈ।

Tags: ਰਾਜਪੁਰਾ
  • Facebook
  • twitter
  • linked in
  • Print It

Last 20 Stories