Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਨਰਵਾਨਾ ਨਹਿਰ ਵਿਚ ਡਿਗੀ ਕਾਰ, ਚਾਲਕ ਸੁਖਪਾਲ ਸਿੰਘ ਦੀ ਮੋਤ

ਮੌਤ ਦੇ ਨਾਲ ਖੜੇ ਹੋਏ ਕਈ ਸਵਾਲ ,ਪੁਲਿਸ ਵਲੋਂ ਜਾਂਚ ਜਾਰੀ
Published On: fastway.news, Date: Feb 24, 2019

ਰਾਜਪੁਰਾ , 24 ਫਰਵਰੀ (ਰਾਜੇਸ਼ ਡਾਹਰਾ )
ਦੇਰ ਰਾਤ ਇਕ ਕਾਰ ਨਰਵਾਣਾ ਬ੍ਰਾਚ ਖੇੜੀ ਗੰਡਿਆਂ ਦੀ ਨਹਿਰ ਵਿਚ ਡਿੱਗਣ ਕਾਰਨ ਕਾਰ ਚਾਲਕ ਦੀ ਸ਼ੱਕੀ ਹਾਲਤ ਵਿਚ ਮੌਤ ਹੋ ਗਈ।ਜਾਣਕਾਰੀ ਅਨੁਸਾਰ ਰਾਜਪੁਰਾ ਪਟਿਆਲਾ ਰੋਡ ਤੇ ਪੈਂਦੇ ਇਕ ਮੈਰਿਜ ਪੈਲੇਸ ਵਿਚ ਹੋਣ ਵਾਲੇ
ਵਿਆਹ ਸਮਾਰੋਹ ਵਿਚ ਸ਼ਾਮਿਲ ਹੋਣ ਤੋਂ ਬਾਅਦ ਘਰ ਵਾਪਸ ਜਾਣ ਦੀ ਬਜਾਏ ਸੁਖਪਾਲ ਸਿੰਘ ਦੀ ਕਾਰ ਦੇ ਨਹਿਰ ਵਿਚ ਡਿਗਣ ਨਾਲ ਮੋਤ ਹੋ ਗਈ । ਸੁਖਪਾਲ ਸਿੰਘ ਦੀ ਮੋਤ ਨੇ ਕਈ ਤਰਾਂ ਦੇ ਸਵਾਲ ਖੜੇ ਕਰ ਦਿਤੇ ਹਨ । ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਦੇ ਬਾਅਦ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿਤਾ ਗਿਆ ।
ਥਾਣਾ ਗੰਡਾ ਖੇੜੀ ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਬਨੂੜ ਵਾਸੀ ਸੁਖਪਾਲ ਸਿੰਘ(32) ਆਪਣੀ ਕਾਰ ਤੇ ਸਵਾਰ ਹੋਕੇ ਰਾਜਪੁਰਾ ਪਟਿਆਲਾ ਰੋਡ ਤੇ ਪੈਂਦੇ ਮੈਰਿਜ ਪੈਲੇਸ ਵਿਚ ਇਕ ਵਿਆਹ ਸਮਾਰੋਹ ਵਿਚ ਸ਼ਾਮਲ ਹੋਣ ਆਇਆ ਸੀ। ਰਾਤ ਕਰੀਬ ਪੋਣੇ ਦਜ ਵਜੇ ਆਪਣੇ
ਪਰਿਵਾਰ ਨੂੰ ਫੋਨ ਕਰ ਕੇ ਦਸਿਆ ਕਿ ਉਹ ਵਾਪਸ ਘਰ ਆ ਰਿਹਾ ਹੈ।ਪਰ ਜਦੋ ਸੁਖਪਾਲ ਸਿੰਘ ਘਰ ਨਹੀ ਪਹੁਚਿਆ ਤਾਂ ਪਰਿਵਾਰ ਵਾਲਿਆਂ ਨੇ ਖੇੜੀ ਗੰਡਿਆ ਥਾਣੇ ਨੂੰ ਜਾਣੂ ਕਰਵਾਂਦੇ ਹੋਏ ਦਸਿਆ ਕਿ ਸੁਖਪਾਲ ਸਿੰਘ ਦਾ ਫੋਨ ਤਕ ਬੰਦ ਆ ਰਿਹਾ ਹੈ। ਇਸ ਦੋਰਾਨ ਪਤਾ ਚਲਿਆ ਕਿ ਰਾਤ ਨੂੰ ਰਾਜਪੁਰਾ ਪਟਿਆਲਾ ਰੋਡ ਤੋਂ ਲੰਘਣ ਵਾਲੀ ਨਰਵਾਣਾ ਭਾਖੜਾ ਨਹਿਰ ਵਿਚ ਇਕ ਕਾਰ ਡਿਗੀ ਹੈ।ਗੋਤਾਖੋਰਾਂ ਨੇ ਨਹਿਰ ਵਿਚ ਡਿਗੀ ਕਾਰ ਦੀ ਤਲਾਸ਼ ਕਰ ਕੇ ਕ੍ਰੇਨ ਦੀ ਮਦਦ ਨਾਲ ਕਾਰ
ਕਢਣ ਤੇ ਚਾਲਕ ਸੀਟ ਤੇ ਸੁਖਪਾਲ ਸਿੰਘ ਦੀ ਲਾਸ਼ ਪਈ ਮਿਲੀ। ਦਸਿਆ ਜਾਂਦਾ ਹੈ ਕਿ ਮ੍ਰਿਤਕ ਸੁਖਪਾਲ ਸਿੰਘ
ਲਾਲੜੂ ਚ ਪੈਂਦੀ ਫੈਕਟਰੀ ਵਿਚ ਜਰਨਲ ਮੈਨੇਜਰ ਦੇ ਤੋਂਰ ਤੇ ਕੰਮ ਕਰਦਾ ਸੀ।ਲੇਕਿਨ ਸੁਖਪਾਲ ਸਿੰਘ ਦੀ ਮੋਤ ਨੇ ਕਈ ਤਰਾਂ ਦੇ ਸਵਾਲ ਖੜੇ ਕਰ ਦਿਤੇ ਹਨ। ਜਿਸਦੀ
ਸਚਾਈ ਜਾਂਚ ਦੇ ਬਾਅਦ ਹੀ ਸਾਹਮਣੇ ਆ ਸਕਦੀ ਹੈ
।ਕਿਉਕਿ ਵਿਆਹ ਸਮਾਰੋਹ ਵਿਚ ਭਾਗ ਲੈਣ ਦੇ ਬਾਅਦ
ਸੁਖਪਾਲ ਸਿੰਘ ਬਨੂੜ ਜਾਣ ਦੀ ਬਜਾਏ ਉਲਟੇ ਪਾਸੇ
ਪਟਿਆਲਾ ਵਲ ਕਿਵੇਂ ਅਤੇ ਕਿਉ ਚਲਾ ਗਿਆ ?
ਕੀ ਕਹਿੰਦੇ ਹਨ ਏਸਏਚਓ ਖੇੜੀ ਗੰਢਿਆਂ
ਇਸ ਸਬੰਧੀ ਫੋਨ ਤੇ ਸੰਪਰਕ ਕਰਣ ਤੇ ਖੇੜੀ ਗੰਡਿਆ ਥਾਣੇ ਦੀ ਏਸਏਚਓ ਮਨਪ੍ਰੀਤ ਕੋਰ ਨੇ ਦਸਿਆ ਕਿ ਸੁਖਪਾਲ
ਸਿੰਘ ਦੀ ਮੋਤ ਨੂੰ ਲੈ ਕੇ ਫਿਲਹਾਲ ਧਾਰਾ 174 ਦੇ ਤਹਿਤ
ਕਾਰਵਾਹੀ ਨੂੰ ਅੰਜਾਮ ਦਿਤਾ ਗਿਆ,ਪਰ ਮਾਮਲੇ ਦੀ ਜਾਂਚ
ਜਾਰੀ ਹੈ ।

Tags: ਰਾਜਪੁਰਾ
  • Facebook
  • twitter
  • linked in
  • Print It

Last 20 Stories