Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦਾ ਮਨਾਇਆ 65ਵਾਂ ਜਨਮ ਦਿਹਾੜਾ

Published On: fastway.news, Date: Feb 23, 2019

ਰਾਜਪੁਰਾ (ਰਾਜੇਸ਼ ਡਾਹਰਾ)
ਸੰਤ ਨਿਰੰਕਾਰੀ ਮਿਸ਼ਨ ਵਲੋਂ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੇ ਜਨਮ ਦਿਹਾੜੇ ਤੇ ਪੂਰੇ ਵਿਸ਼ਵ ਸਹਿਤ ਭਾਰਤ ਵਿਚ ਵੀ ਨਿਰੰਕਾਰੀ ਚੈਰੀਟੇਬਲ ਟਰੱਸਟ ਵਲੋਂ ਅੱਜ ਰਾਜਪੁਰਾ ਦੇ ਸਿਵਿਲ ਹਸਪਤਾਲ ਵਿਚ ਜੋਨਲ ਇੰਚਾਰਜ ਪਟਿਆਲਾ ਸ਼੍ਰੀ ਰਾਧੇ ਸ਼ਾਮ ਜੀ ਦੀ ਅਗੁਵਾਈ ਵਿਚ ਸੈਂਕੜਿਆਂ ਦੀ ਤਾਦਾਤ ਵਿਚ ਸੇਵਾਦਾਰ ਵਲੋਂ ਜਿਸ ਵਿਚ ਔਰਤਾਂ ,ਬੁਜਰਗਾਂ, ਬੱਚਿਆਂ ਅਤੇ ਜਵਾਨਾਂ ਨੇ ਸਾਫ ਸਫਾਈ ਕਰਕੇ ਬਾਬਾ ਜੀ ਦਾ ਜਨਮ ਦਿਨ ਮਨਾਇਆ। ਇਸ ਅਵਸਰ ਤੇ ਨਗਰ ਕੌਂਸਿਲ ਦੇ ਪ੍ਰਧਾਨ ਸ਼੍ਰੀ ਨਰਿੰਦਰ ਸ਼ਾਸਤਰੀ ਨੇ ਵੀ ਸੇਵਾ ਕੀਤੀ ਅਤੇ ਮਿਸ਼ਨ ਦੇ ਕੰਮ ਦੀ ਸ਼ਲਾਘਾ ਕੀਤੀ। ਇਸ ਮੌਕੇ ਤੇ ਉਹਨਾਂ ਨਾਲ ਹਸਪਤਾਲ ਦੇ ਐਸ ਐਮ ਓ ਡਾਕਟਰ ਰਣਜੀਤ ਸਿੰਘ ਅਤੇ ਉਨਾਂ ਦੀ ਟੀਮ ਦੇ ਨਾਲ ਨਾਲ ਸ਼੍ਰੀ ਹਾਕਮ ਚੰਦ, ਪ੍ਰਮੋਦ ਬੱਬਰ,ਆਤਮ ਪ੍ਰਕਾਸ਼, ਦੀਪਕ ਅਰੋੜਾ ,ਵਿਨੇ ਨਿਰੰਕਾਰੀ, ਸੁਰੇਸ਼ ਗੋਗੀਆ, ਮਨਮੋਹਨ ਸਹਿਤ ਵੱਡੀ ਗਿਣਤੀ ਵਿਚ ਸੇਵਾ ਦਲ ਦੇ ਭੈਣਾਂ ਆਦਿ ਮੌਜੂਦ ਸਨ।

Tags: ਰਾਜਪੁਰਾ
  • Facebook
  • twitter
  • linked in
  • Print It

Last 20 Stories