Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪਟੇਲ ਕਾਲਜ ਵਿਖੇ ਮਾਤਾ-ਪਿਤਾ ਪੂਜਨ ਦਿਵਸ ਮਨਾਇਆ

Published On: fastway.news, Date: Feb 15, 2019

ਰਾਜਪੁਰਾ, 15 ਫਰਵਰੀ (ਰਾਜੇਸ਼ ਡਾਹਰਾ ) 
ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵਿਖੇ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ੍ਰੀ ਪੀ.ਸੀ. ਭਟੇਜਾ, ਜਨਰਲ ਸਕੱਤਰ ਸ੍ਰੀ ਮਹਿੰਦਰ ਸਹਿਗਲ, ਵਿੱਤ ਸਕੱਤਰ ਸ੍ਰੀ ਰਜੇਸ਼ ਅਨੰਦ, ਸਕੱਤਰ ਸ੍ਰੀਮਤੀ ਅਨੀਤਾ ਚਾਵਲਾ ਦੀ ਅਗਵਾਈ ਹੇਠ ਮਾਤਾ-ਪਿਤਾ ਪੂਜਨ ਦਿਵਸ ਮਨਾਇਆ ਗਿਆ। ਸਮਾਗਮ ਦੀ ਅਗਵਾਈ ਪ੍ਰਿੰਸੀਪਲ ਡਾ. ਗੁਰਮੀਤ ਸਿੰਘ ਭਾਟੀਆ ਨੇ ਕੀਤੀ ਜਦੋਂ ਕਿ ਮੁੱਖ ਪ੍ਰਬੰਧਕ ਡਾ ਸਰੇਸ਼ ਨਾਇਕ ਕੁਆਰਡੀਨੇਟਰ ਯੂਥ ਗਤੀਵਿਧੀਆਂ, ਪ੍ਰੋ. ਰਾਜੀਵ ਬਾਹੀਆ ਤੇ ਪ੍ਰੋ. ਪੂਜਾ ਅਗਰਵਾਲ ਦੀ ਦੇਖ ਰੇਖ ਹੇਠ ਸ੍ਰੀ ਯੋਗ ਵੇਦਾਂਤ ਸਮਿਤੀ ਦੁਆਰਾ ਯੁਵਾ ਸੇਵਾ ਸੰਘ ਵੱਲੋਂ ਨੌਜਵਾਨ ਵਿਦਿਆਰਥੀ ਵਿਦਿਆਰਥਣਾਂ ਵਿਚ ਮਾਤਾ-ਪਿਤਾ ਦੀ ਅਹਿਮੀਅਤ ਦੇ ਮਹੱਤਵ ਨੂੰ ਮਜ਼ਬੂਤੀ ਦੇਣ ਲਈ ਨੁੱਕੜ ਨਾਟਕ ਅਤੇ ਉਤਸ਼ਾਹ ਭਰਪੂਰ ਭਾਸ਼ਣ ਤੇ ਵਿਚਾਰ ਗੋਸ਼ਟੀ ਕਰਵਾਈ ਗਈ।
ਇਸ ਮੌਕੇ ਵਿਦਿਆਰਥੀਆਂ, ਅਧਿਆਪਕਾਂ ਤੇ ਸਥਾਨਕ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਕਾਲਜ ਪ੍ਰਬੰਧਕ ਕਮੇਟੀ ਨੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ ਨਸ਼ਿਆਂ ਤੇ ਦਾਜ ਵਰਗੀਆਂ ਸਮਾਜਿਕ ਲਾਹਨਤਾਂ ਵਿਰੁੱਧ ਇੱਕਜੁੱਟ ਹੋਣ ਅਤੇ ਆਪੋ-ਆਪਣੇ ਮਾਤਾ-ਪਿਤਾ ਦਾ ਨਾਮ ਸਮਾਜ ਤੇ ਦੇਸ਼ ਪੱਧਰ ਵਿਚ ਉੱਚਾ ਚੁੱਕਣ। ਉਨ੍ਹਾਂ ਨੇ ਮਾਤਾ-ਪਿਤਾ ਨੂੰ ਗੁਰੂ ਦਾ ਦਰਜਾ ਦਿੰਦੇ ਹੋਏ ਪੁੱਜਣਯੋਗ ਦੱਸਿਆ। ਜਦੋਂ ਕਿ ਪਿ੍ੰਸੀਪਲ ਡਾ ਗੁਰਮੀਤ ਸਿੰਘ ਨੇ ਆਪਣੇ ਮਾਤਾ-ਪਿਤਾ ਨੂੰ ਯਾਦ ਕਰਦਿਆਂ ਦੱਸਿਆ ਕਿ ਜੀਵਨ ਦਾ ਜੋ ਵੀ ਸਮਾਂ ਮਾਤਾ-ਪਿਤਾ ਨਾਲ ਬਤੀਤ ਹੁੰਦਾ ਹੈ,ਉਹ ਮਨੁੱਖ ਦੇ ਜੀਵਨ ਦਾ ਗੋਲਡਨ ਪੀਰੀਅਡ ਹੈ, ਇਸ ਨੂੰ ਸੰਭਾਲਣ ਵਾਲੇ ਹੀ ਅੱਗੇ ਵਧਦੇ ਹਨ। ਉਨ੍ਹਾਂ ਨੌਜਵਾਨਾਂ ਤੇ ਵਿਦਿਆਰਥੀਆਂ ਨੂੰ ਕਿਹਾ ਕਿ ਕਿਸੇ ਵੀ ਖੇਤਰ 'ਚ ਕੀਤੀ ਮਿਹਨਤ ਤਾਂ ਹੀ ਰੰਗ ਲਿਆਂਉਂਦੀ ਹੈ,ਜੇਕਰ ਉਨ੍ਹਾਂ ਦੇ ਸਿਰ ਤੇ ਮਾਤਾ-ਪਿਤਾ ਦਾ ਹੱਥ ਰਹਿੰਦਾ ਹੈ। ਇਸ ਮੌਕੇ ਡਾ ਸਰੇਸ਼ ਨਾਇਕ ਵੱਲੋਂ ਮਾਤਾ-ਪਿਤਾ ਦੀ ਉਸਤਤ ਵਿਚ ਕਵਿਤਾ ਵੀ ਉਚਾਰਨ ਕੀਤੀ ਗਈ। ਇਸ ਮੌਕੇ ਪੀ.ਐਮ.ਐਨ. ਕਾਲਜ ਕਮੇਟੀ ਦੇ ਪ੍ਰਧਾਨ ਪੀ.ਸੀ. ਭਟੇਜਾ, ਜਨਰਲ ਸਕੱਤਰ ਮਹਿੰਦਰ ਸਹਿਗਲ, ਸਕੱਤਰ ਅਨੀਤਾ ਚਾਵਲਾ, ਵਿੱਤ ਸਕੱਤਰ ਰਜੇਸ਼ ਅਨੰਦ, ਵਾਇਸ ਪ੍ਰਿੰਸੀਪਲ ਡਾ. ਜਗੀਰ ਸਿੰਘ ਢੇਸਾ, ਡਾ.ਪਵਨ ਕੁਮਾਰ, ਭਾਰਤ ਬੱਬਰ ਪੋ੍.ਮਨਦੀਪ ਕੌਰ, ਪ੍ਰੋ. ਬਲਜਿੰਦਰ ਸਿੰਘ ਗਿੱਲ, ਪੋ੍ ਰਮਨਦੀਪ ਸਿੰਘ ਸੋਢੀ,ਪ੍ਰੋ. ਅਸੀਸ ਗੁਪਤਾ, ਡਾ ਹਰਜਿੰਦਰ ਕੌਰ, ਪ੍ਰੋ. ਰਾਜਵਿੰਦਰ ਕੌਰ, ਪ੍ਰੋ. ਵੰਦਨਾ ਗੁਪਤਾ, ਪੋ੍. ਤਰਿਸ਼ਰਨਦੀਪ ਸਿੰਘ ਗਰੇਵਾਲ,ਪ੍ਰੋ. ਹੀਨਾ ਗੁਪਤਾ, ਪ੍ਰੋ. ਰਸ਼ਮੀ ਭੱਲਾ, ਪੋ੍.ਦਲਜੀਤ ਸਿੰਘ, ਕੋਚ ਹਰਪ੍ਰੀਤ ਸਿੰਘ ਸਮੇਤ ਵਿਦਿਆਰਥੀ ਤੇ ਅਧਿਆਪਕ ਮੌਜੂਦ ਸਨ। 

Tags: ਰਾਜਪੁਰਾ
  • Facebook
  • twitter
  • linked in
  • Print It

Last 20 Stories