Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਅਕਾਸ਼ਵਾਣੀ ਐੱਫ.ਐੱਮ. ਬਠਿੰਡਾ ਵੱਲੋਂ ਪਿੰਡ ਨੰਦਗੜ੍ਹ ਵਿਖੇ ਪ੍ਰੋਗਰਾਮ ਰਿਕਾਰਡ ਕੀਤਾ

ਕੱਲ੍ਹ ਸ਼ਾਮੀ ਪੰਜ ਵਜੇ ਪ੍ਰਸਾਰਤ ਹੋਵੇਗਾ ਪ੍ਰੋਗਰਾਮ 'ਨੁਹਾਰ ਮੇਰੇ ਪਿੰਡ ਦੀ'
Published On: fastway.news, Date: Feb 14, 2019

ਸੰਗਤ ਮੰਡੀ,14 ਫਰਵਰੀ(ਬੁੱਟਰ) ਅਕਾਸ਼ਵਾਣੀ ਐੱਫ. ਐੱਮ. ਬਠਿੰਡਾ ਵੱਲੋਂ ਸ਼੍ਰੀ ਸੰਜੇ ਕੁਮਾਰ ਬਾਲੀ ਦੀ ਗਤੀਸ਼ੀਲ ਦਿਸ਼ਾ-ਨਿਰਦੇਸ਼ਨਾਂ ਅਤੇ ਜਨਾਬ ਮੁਹੰਮਦ ਇਮਤਿਆਜ਼ ਦੀ ਸੁਚੱਜੀ ਅਗਵਾਈ 'ਚ ਸਿਲਸਿਲਾ 'ਨੁਹਾਰ ਮੇਰੇ ਪਿੰਡ ਦੀ' ਲਈ ਪਿੰਡ ਨੰਦਗੜ੍ਹ ਵਿਖੇ ਰਿਕਾਰਡਿੰਗ ਕੀਤੀ ਗਈ।ਪ੍ਰੋਗਰਾਮ ਕਿਸਾਨਵਾਣੀ ਦੌਰਾਨ ਪ੍ਰਸਾਰਤ ਹੋਣ ਵਾਲ਼ਾ ਇਹ ਸਿਲਸਿਲਾ ਭਲ਼ਕੇ ਦਿਨ ਸ਼ਨੀਵਾਰ ਨੂੰ ਸ਼ਾਮੀ ਪੰਜ ਵਜੇ ਪ੍ਰਸਾਰਤ ਹੋਵੇਗਾ।ਪ੍ਰੋਗਰਾਮ ਦਾ ਸੰਚਾਲਨ ਰੇਡੀਓ ਅਨਾਉਂਸਰ ਤਰਸੇਮ ਸਿੰਘ ਬੁੱਟਰ ਅਤੇ ਅਨੁਮੀਤ ਕੌਰ ਸਿੱਧੂ ਨੇ ਕੀਤਾ।ਇਸ ਪ੍ਰੋਗਰਾਮ 'ਚ ਸਰਪੰਚ ਮਨਪ੍ਰੀਤ ਕੌਰ ਸਿੱਧੂ ਨੇ ਸਾਰਿਆਂ ਨੂੰ ਜੀ ਆਇਆਂ ਕਿਹਾ।ਜਵਾਹਰ ਸਿੰਘ ਸਾਬਕਾ ਸਰਪੰਚ ਤੇ ਨੰਬਰਦਾਰ ਨੇ ਪਿੰਡ ਦੇ ਇਤਿਹਾਸਕ ਪਿਛੋਕੜ ਬਾਰੇ, ਸੇਵਾ ਮੁਕਤ ਲੈਕਚਰਾਰ ਸਿਕੰਦਰ ਸਿੰਘ ਢਿੱਲੋਂ ਨੇ ਪਿੰਡ ਦੀਆਂ ਮਾਣਮੱਤੀਆਂ ਹਸਤੀਆਂ ਬਾਰੇ,ਬਲਜਿੰਦਰ ਸਿੰਘ ਬਰਾੜ ਖੇਤੀਬਾੜੀ ਵਿਕਾਸ ਅਫ਼ਸਰ ਨੇ ਪਿੰਡ 'ਚ ਸਰਕਾਰੀ ਸਹੂਲਤਾਂ ਸਬੰਧੀ,ਪੰਚ ਵੀਰਪਾਲ ਕੌਰ ਬਰਾੜ ਨੇ ਪਿੰਡ ਦੀਆਂ ਅਹਿਮ ਮੰਗਾਂ ਬਾਬਤ,ਰਾਜਾ ਸਿੰਘ ਬਰਾੜ ਨੇ ਪੰਚਾਇਤ ਦੇ ਭਵਿੱਖਮੁਖੀ ਕੰਮਾਂ ਬਾਰੇ,ਲਖਵਿੰਦਰ ਸਿੰਘ ਨੇ ਮਧੂ ਮੱਖੀ ਪਾਲਣ ਬਾਰੇ,ਸ਼ਿਵਰਾਜ ਸਿੰਘ ਨੇ ਸਹਿਕਾਰੀ ਸਭਾ ਦੀ ਕਾਰਜ ਸ਼ੈਲੀ ਬਾਰੇ,ਨੌਜਵਾਨ ਸ਼ਮਸ਼ੇਰ ਸਿੰਘ ਨੇ ਪਿੰਡ ਦੀ ਫੁੱਟਬਾਲ ਟੀਮ ਬਾਰੇ,ਜਗਜੀਤ ਕੌਰ ਤੇ ਜਸਵੀਰ ਕੌਰ ਨੇ ਲੰਬੀ ਹੇਕ ਦੇ ਗੀਤ,ਓਮ ਪ੍ਰਕਾਸ਼ ਸ਼ਰਮਾਂ ਨੇ ਰੇਡੀਓ ਪ੍ਰੋਗਰਾਮਾਂ ਬਾਰੇ, ਗੀਤਕਾਰ ਬਲਵਿੰਦਰ ਸਿੰਘ ਢਿੱਲੋਂ ਨੇ ਅਜੋਕੀ ਗੀਤਕਾਰੀ ਬਾਰੇ ,ਗੁਰਨੂਰ ਸਿੰਘ ਸਿੱਧੂ ਨੇ ਕਵਿਤਾ,ਇਸ ਤੋਂ ਇਲਾਵਾ ਪੰਚ ਗੁਰਮੀਤ ਸਿੰਘ,ਗੁਰਨਾਮ ਸਿੰਘ,ਬਾਬੂ ਸਿੰਘ,ਸੰਪੂਰਨ ਸਿੰਘ,ਨੰਬਰਦਾਰ ਮੋਹਰ ਸਿੰਘ,ਮਹਿੰਦਰ ਸਿੰਘ ਢਿੱਲੋਂ ਅਤੇ ਤੇਜ ਕੌਰ ਆਦਿ ਨੇ ਖੇਤੀਬਾੜੀ ਬਾਰੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ।ਦਲਵਾਰਾ ਸਿੰਘ ਸਿੱਧੂ ਨੇ ਸਾਰੀ ਟੀਮ ਦਾ ਧੰਨਵਾਦ ਕੀਤਾ।ਇਸ ਪ੍ਰੋਗਰਾਮ ਦੀ ਰਿਕਾਰਡਿੰਗ ਮੌਕੇ ਕੁਲਵੀਰ ਸਿੰਘ,ਮਨਦੀਪ ਸਿੰਘ,ਦਰਸ਼ਨ ਸਿੰਘ,ਰਮਨਦੀਪ ਕੌਰ,ਮਨਦੀਪ ਸਿੰਘ ਸਿੱਧੂ,ਸੁਖਨੰਦਨ ਸਿੰਘ ਸਿੱਧੂ, ਸਮੇਤ ਵੱਡੀ ਗਿਣਤੀ 'ਚ ਪਿੰਡ ਵਾਸੀ ਹਾਜ਼ਰ ਸਨਹਾਜ਼ਰ ਸਨ।

Tags: tarsem singh butter
  • Facebook
  • twitter
  • linked in
  • Print It

Last 20 Stories