Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪੰਜਾਬੀ ਫਿਲਮ ਸਟਾਰ ਬੀਨੂੰ ਢਿਲੋਂ ਅਤੇ ਸਰਗੁਣ ਮਹਿਤਾ ਟੀਵੀ ਐਕਟਰ ਰਵੀ ਦੂਬੇ ਸਹਿਤ ਆਰੀਅਨਜ਼ ਕਾਲੇਜ ਰਾਜਪੁਰਾ ਪੂਜ ਕੇ ਵਿਦਆਰਥੀਆਂ ਦਾ ਕੀਤਾ ਮਨੋਰੰਜਨ

ਪੰਜਾਬੀ ਫ਼ਿਲਮ
Published On: fastway.news, Date: Feb 14, 2019

ਰਾਜਪੁਰਾ 14 ਫਰਵਰੀ (ਰਾਜੇਸ਼ ਡਾਹਰਾ )
ਪੰਜਾਬੀ ਫ਼ਿਲਮਾਂ ਦੇ ਮਸ਼ਹੂਰ ਕਾਮੇਡੀਅਨ ਅਤੇ ਅਦਾਕਾਰ ਬੀਨੂ ਢਿਲੋਂ ਅਤੇ ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਆਪਣੀ
ਆਉਣ ਵਾਲੀ ਪੰਜਾਬੀ ਫਿਲਮ ‘‘ਕਾਲਾ ਸ਼ਾਹ ਕਾਲਾ’’ ਦੀ ਪਰਮੋਸ਼ਨ ਲਾਇ ਅੱਜ ਰਾਜਪੁਰਾ ਦੇ ਆਰਿਆਨਜ ਕਾਲੇਜ ਵਿਚ ਬਾਲੀਵੁੱਡ ਟੀਵੀ ਅਭਿਨੇਤਾ ਰਵੀ ਦੂਬੇ ਫਿਲਮ ਡਾਇਰੇਕਟਰ ਅਮਰਜੀਤ ਸਿੰਘ, ਰਾਇਜ਼ਿੰਗ ਸਟਾਰ ਕੰਟਸਟ ਅਫਸਾਨਾ ਖਾਨ ਸਹਿਤ ਕਾਲੇਜ ਦੇ ਕੈਂਪਸ ਵਿਚ ਪੂਜ ਕੇ ਅੱਜ ਇਕ ਅਭਿਵਾਦਨ ਸਤਰ ਦੇ ਦੌਰਾਨ ਵਿਦਆਰਥੀਆਂ ਅਤੇ ਸਟਾਫ ਨਾਲ ਗਲਬਾਤ ਕੀਤੀ।ਜਿਥੇ ਉਹਨਾਂ ਦਾ ਕਾਲੇਜ ਸਟਾਫ ਅਤੇ ਕਾਲੇਜ ਦੇ ਚੇਅਰਮੈਨ ਅੰਸ਼ੂ ਕਟਾਰੀਆ ਨੇ ਫੁੱਲਾਂ ਨਾਲ ਫਿਲਮ ਕਾਸਟ ਦਾ ਸਵਾਗਤ ਕੀਤਾ। ਇਸ ਮੌਕੇ ਤੇ
ਆਰੀਅਨਜ਼ ਗਰੂਪ ਦੇ ਚੈਅਰਮੈਨ ਡਾ.ਅੰਸ਼ੂ ਕਟਾਰੀਆ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ।
ਵਿਦਆਰਥੀਆਂ ਦੀ ਮੰਗ ਤੇ ਅਫਸਾਨਾ ਖਾਨ ਨੇ ਆਪਣੇ ਹਿੱਟ ਗੀਤਾਂ ਤੇ ਪਰਫਾਰਮੈਂਸ ਦਿਤੀ। ਜਿਹਨਾਂ ਵਿਚ ਯੈਂਕਣਾ, ਰੱਬਾ ਮੇਰੇ, ਰੱਬ ਜਾਣੇ ਆਦਿ ਸ਼ਾਮਿਲ ਹਨ। ਸਟਾਰ ਕਾਸਟ ਨੇ ਆਉਣ ਵਾਲੀ
ਪੰਜਾਬੀ ਫਿਲਮ ‘‘ਕਾਲਾ ਸ਼ਾਹ ਕਾਲਾ’’ ਦੇ ਗੀਤਾਂ ਤੇ ਡਾਂਸ ਕਰਕੇ ਦਰਸ਼ਕਾਂ ਦਾ ਮੰਨੋਰੰਜਨ ਕੀਤਾ। ਜਿਥੇ ਬੀਨੂ ਢਿਲੋਂ ਨੇ ਵਿਦਿਆਰਥੀਆਂ ਨਾਲ ਡਾਂਸ ਵੀ ਕੀਤਾ।
ਐਕਟਰ ਅਤੇ ਪਰਡਯੂਸਰ ਬੀਨੂ ਢਿਲੋਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਫਿਲਮ ਮਸਤੀ ਅਤੇ ਕਾਮੇਡੀ ਨਾਲ
ਭਰਪੂਰ ਹੈ ਅਤੇ ਇਕ ਸਮਾਜਿਕ ਸੰਦੇਸ਼ ਤੇ ਅਧਾਰਿਤ ਹੈ। ਫਿਲਮ ਦੀ ਕਹਾਣੀ ਸਮਾਜ ਵਿਚ ਰੰਗ ਅਤੇ ਰੰਗ ਦੇ ਆਧਾਰ ਤੇ ਭੇਦਭਾਵ ਤੇ ਅਧਾਰਿਤ ਹੈ।
ਫਿਲਮ ਦੀ ਹੋਰ ਸਟਾਰਕਾਸਟ ਨੇ ਵੀ ਫਿਲਮ ਵਿਚ ਕੀਤੇ ਗਏ ਆਪਣੀਆਂ ਵੱਖਰੀਆਂ ਵੱਖਰੀਆਂ ਭੂਮਿਕਾਵਾਂ ਦੇ ਬਾਰੇ ਆਪਣੇ ਅਨੂੰਭਵ ਸਾਂਝੇ ਕੀਤੇ। ਸਰਗੁਣ ਮਹਿਤਾ, ਬੀਨੂੰ
ਢਿਲੋਂ ਅਤੇ ਜਾਰਡਨ ਸੰਧੂ ਇਸ ਫਿਲਮ ਵਿਚ ਮੁੱਖ ਭੂਮਿਕਾ ਵਿਚ ਹਨ। ਇਹ ਫਿਲਮ ਦੁਨੀਆਂ ਭਰ ਵਿਚ 14 ਫਰਵਰੀ ਨੂੰ ਵੈਂਲੇਨਟਾਈਨ ਡੇ
ਤੇ ਰਲੀਜ ਹੋ ਰਹੀ ਹੈ ।

Tags: ਰਾਜਪੁਰਾ
  • Facebook
  • twitter
  • linked in
  • Print It

Last 20 Stories