"/> ਟਰੈਫਿਕ ਪੁਲਿਸ ਰਾਜਪੁਰਾ ਵਲੋਂ 30ਵਾਂ ਸੜਕ ਸੁਰੱਖਿਆ ਸਪਤਾਹ ਮਨਾਇਆ ਗਿਆ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਟਰੈਫਿਕ ਪੁਲਿਸ ਰਾਜਪੁਰਾ ਵਲੋਂ 30ਵਾਂ ਸੜਕ ਸੁਰੱਖਿਆ ਸਪਤਾਹ ਮਨਾਇਆ ਗਿਆ

Published On: fastway.news, Date: Feb 05, 2019

ਰਾਜਪੁਰਾ : 5 ਫਰਵਰੀ (ਰਾਜੇਸ਼ ਡਾਹਰਾ)
ਸ਼੍ਰੀ ਮਨਦੀਪ ਸਿੰਘ ਸਿੱਧੂ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼੍ਰੀ ਐਚ ਐਸ ਹੁੰਦਲ ਐਸ ਪੀ ਟਰੈਫਿਕ ਪੁਲਿਸ ਪਟਿਆਲਾ ਅਤੇ ਸ੍ਰੀ ਸੌਰਵ ਜਿੰਦਲ ਡੀਐਸਪੀ ਟਰੈਫਿਕ ਪੁਲਿਸ ਪਟਿਆਲਾ ਜੀ ਦੇ ਸਹਿਯੋਗ ਨਾਲ 30ਵਾਂ ਸੜਕ ਸੁਰੱਖਿਆ ਸਪਤਾਹ ਮਨਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਅੱਜ ਰਾਜਪੁਰਾ ਟਰੈਫਿਕ ਪੁਲਿਸ ਦੇ ਏ ਐਸ ਆਈ ਅਮਰਜੀਤ ਸਿੰਘ ਸਮੇਤ ਹੈਡ ਕਾਂਸਟੇਬਲ ਗੁਰਬਚਨ ਸਿੰਘ ਅਤੇ ਗੁਰਨਾਮ ਸਿੰਘ ਦੇ ਸਹਿਯੋਗ ਨਾਲ ਰਾਜਪੁਰਾ ਦੇ ਟਾਹਲੀ ਵਾਲਾ ਚੋਕ ਤੇ ਟਰੈਕਟਰ ਟਰਾਲੀਆਂ ਅਤੇ ਥਰੀਵਿਲਰ ਵਗੈਰਾ ਤੇ ਰਿਫਲੈਕਟਰ ਲਗਾਏ ਗਏ ਅਤੇ ਲੋਕਾਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ।"ਸੜਕ ਤੇ ਸੁਰੱਖਿਆ ਹੀ ਜੀਵਨ ਰੱਖਿਆ ਹੈ " ਜੋ ਲੋਗੋ ਜਾਰੀ ਕੀਤਾ ਗਿਆ ਉਸ ਸੰਬਧੀ ਵੀ ਆਮ ਲੋਕਾਂ ਨੂੰ ਸੜਕ ਸੁਰੱਖਿਆ ਬਾਰੇ ਜਾਗਰੂਕ ਕਰਦਿਆਂ ਜਾਣਕਾਰੀ ਦਿੱਤੀ ਗਈ।ਇਸ ਮੌਕੇ ਤੇ ਏ ਐਸ ਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਇਹ ਸੜਕ ਸੁਰੱਖਿਆ ਸਪਤਾਹ 4 ਫਰਵਰੀ ਤੋਂ 10 ਫਰਵਰੀ ਤਕ ਮਨਾਇਆ ਜਾ ਰਿਹਾ ਹੈ ਪਰ ਲੋਕਾਂ ਨੂੰ ਹਮੇਸ਼ਾਂ ਹੀ ਸੜਕ ਸੁਰੱਖਿਆ ਦੇ ਨਿਯਮਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਕਿ ਸਡ਼ਕ ਤੇ ਟਰੈਫਿਕ ਦੇ ਨਿਯਮਾਂ ਨਾਲ ਚੱਲ ਕੇ ਅਸੀਂ ਹੋਰਾਂ ਦੇ ਨਾਲ ਨਾਲ ਆਪਣੀ ਵੀ ਸੁਰੱਖਿਆ ਕਰਦੇ ਹਾਂ।

Tags: ਰਾਜਪੁਰਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration