ਬੰਗੀ ਕਲਾਂ ਦੇ ਸਿੱਧੂ ਪਰਿਵਾਰ ਨੇ ਨਿਵੇਕਲੇ ਢੰਗ ਨਾਲ਼ ਮਨਾਇਆ ਬੱਚੇ ਦਾ ਜਨਮ ਦਿਨ
ਰਾਮਾਂ ਮੰਡੀ,17 ਜਨਵਰੀ(ਬੁੱਟਰ)ਇੱਥੋਂ ਨੇੜਲੇ ਪਿੰਡ ਬੰਗੀ ਕਲਾਂ ਦੇ ਜੰਮਪਲ ਅਤੇ ਪੰਜਾਬ ਪੁਲਿਸ 'ਚ ਤਾਇਨਾਤ ਜਸਪਾਲ ਸਿੰਘ ਸਿੱਧੂ ਅਤੇ ਅਧਿਆਪਕਾ ਪਰਮਜੀਤ ਕੌਰ ਸਿੱਧੂ ਨੇ ਆਪਣੇ ਪੁੱਤਰ ਅਵੀਰਾਜ਼ਪ੍ਰੀਤ ਸਿੰਘ ਸਿੱਧੂ ਦਾ ਅੱਠਵਾਂ ਜਨਮ ਦਿਨ ਨਿਵੇਕਲੇ ਢੰਗ ਨਾਲ਼ ਮਨਾਇਆ।ਸਿੱਧੂ ਜੋੜੇ ਨੇ ਆਪਣੀ ਮਾਤਾ ਕੁਲਦੀਪ ਕੌਰ ਸਿੱਧੂ ਪਤਨੀ ਸਵ: ਮਹਿੰਦਰ ਸਿੰਘ ਸਿੱਧੂ ਦੀ ਪ੍ਰੇਰਨਾ ਸਦਕਾ ਸਰਕਾਰੀ ਪ੍ਰਾਇਮਰੀ ਸਕੂਲ ਬੰਗੀ ਕਲਾਂ 'ਚ ਪੜ੍ਹ ਰਹੇ ਲੋੜਵੰਦ ਬੱਚਿਆਂ ਨੂੰ ਬੂਟ ਅਤੇ ਜੁਰਾਬਾਂ ਵੰਡੀਆਂ।ਆਪਣੇ ਨਗਰ ਨਾਲ਼ ਦਿਲੀ ਮੋਹ ਰੱਖਣ ਵਾਲ਼ੇ ਜਸਪਾਲ ਸਿੰਘ ਸਿੱਧੂ ਨੇ ਕਿਹਾ ਕਿ ਅਜਿਹਾ ਉਪਰਾਲੇ ਦਾ ਮਕਸਦ ਲੋੜਵੰਦਾਂ ਦੀ ਸਹਾਇਤਾ ਕਰਨ ਦੇ ਨਾਲ਼-ਨਾਲ਼ ਆਪਣੇ ਬੇਟੇ ਦੇ ਹਿਰਦੇ 'ਚ ਮਾਨਵਤਾ ਲਈ ਸੇਵਾ ਭਾਵਨਾ ਪੈਦਾ ਕਰਨਾ ਹੈ।ਸਕੂਲ ਦੇ ਮੁੱਖ ਅਧਿਆਪਕ ਗੁਰਬਖਸ਼ ਸਿੰਘ ਨੇ ਸਿੱਧੂ ਪਰਿਵਾਰ ਦੇ ਇਸ ਸਮਾਜ ਸੇਵਾ ਦੇ ਕਾਰਜ ਦੀ ਭਾਵਪੂਰਤ ਸ਼ਬਦਾਂ ਨਾਲ਼ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਵਿਸ਼ੇਸ਼ ਉਪਰਾਲੇ ਨਾਲ਼ ਹੋਰ ਸਮਾਜ ਸੇਵਕਾਂ ਨੂੰ ਵੀ ਸਰਕਾਰੀ ਅਦਾਰਿਆਂ 'ਚ ਪੜ੍ਹ ਰਹੇ ਲੋੜਵੰਦ ਬੱਚਿਆਂ ਦੀ ਮੱਦਦ ਲਈ ਦਾਨ ਦੇ ਖ਼ਜ਼ਾਨੇ ਖੋਲ੍ਹਣ ਲਈ ਪ੍ਰੇਰਨਾ ਮਿਲ਼ੇਗੀ।ਇਸ ਮੌਕੇ ਜਸਪਾਲ ਸਿੰਘ ਸਿੱਧੂ ਨੇ ਸਰਕਾਰੀ ਪ੍ਰਾਇਮਰੀ ਸਕੂਲ ਬੰਗੀ ਕਲਾਂ 'ਚ ਗੁਜਾਰੇ ਭਾਵੁਕ ਪਲਾਂ ਨੂੰ ਯਾਦ ਕੀਤਾ।ਇਸ ਵਕਤ ਨਿਰਮਲ ਸਿੰਘ,ਸਤਨਾਮ ਸਿੰਘ,ਲਾਲ ਚੰਦ,ਅਮਨਦੀਪ,ਗੁਰਵਿੰਦਰ ਕੌਰ,ਗੁਰਪ੍ਰੀਤ ਕੌਰ ਅਤੇ ਰਛਪਾਲ ਸਿੰਘ ਸਿੱਧੂ ਆਦਿ ਹਾਜ਼ਰ ਸਨ।