ਹਰਿਆਣਾ 'ਚੋਂ ਪੰਜਾਬ 'ਚ ਸ਼ਰਾਬ ਸਪਲਾਈ ਕਰਦਾ ਟਰੱਕ ਡਰਾਈਵਰ ਕਾਬੂ
ਸੰਗਰੂਰ, 23 ਨਵੰਬਰ (ਸਪਨਾ ਰਾਣੀ) - ਜ਼ਿਲ੍ਹਾ ਸੰਗਰੂਰ ਪੁਲਿਸ ਵਲੋਂ ਹਰਿਆਣਾ ਵਿਚੋਂ ਸ਼ਰਾਬ ਦਾ ਵੱਡਾ ਜਖੀਰਾ ਲਿਆ ਰਹੇ ਇਕ ਟਰੱਕ ਡਰਾਈਵਰ ਨੰੂ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਇੱਥੇ ਪੁਲਿਸ ਲਾਈਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ.ਪੀ.(ਡੀ.) ਸ੍ਰੀ ਗੁਰਮੀਤ ਸਿੰਘ ਸਿੱਧੂ ਨੇ ਦੱਸਿਆ ਕਿ ਸੰਗਰੂਰ ਪੁਲਿਸ ਵਲੋਂ ਚਲਾਈ ਨਸ਼ਾ ਵਿਰੋਧੀ ਮੁਹਿੰਮ ਤਹਿਤ ਜਦ ਸੀ.ਆਈ.ਏ. ਸਟਾਫ਼ ਬਹਾਦਰ ਸਿੰਘ ਵਾਲਾ ਦੇ ਹੌਲਦਾਰ ਯਾਦਵਿੰਦਰ ਸਿੰਘ ਪਿੰਡ ਕੁੰਨਰਾਂ ਵਿਖੇ ਮੌਜੂਦ ਸੀ ਤਾਂ ਉਸ ਨੰੂ ਇਤਲਾਹ ਮਿਲੀ ਕਿ ਕੁਲਵੀਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡੀ ਕੇਹਰ ਸਿੰਘ ਵਾਲੀ ਜੋ ਆਪਣੇ ਟਰੱਕ ਰਾਹੀਂ ਹਰਿਆਣਾ ਦੀ ਦੇਸੀ ਸ਼ਰਾਬ ਲਿਆ ਕੇ ਸੰਗਰੂਰ ਦੇ ਇਲਾਕੇ ਵਿਚ ਵੇਚਦਾ ਹੈ ਅਤੇ ਅੱਜ ਵੀ ਆਪਣੇ ਟਰੱਕ ਰਾਹੀਂ ਭਾਰੀ ਮਾਤਰਾ ਵਿਚ ਹਰਿਆਣਾ ਦੀ ਸ਼ਰਾਬ ਲੋਡ ਕਰ ਕੇ ਲੌਾਗੋਵਾਲ ਹੁੰਦਾ ਹੋਇਆ ਆਪਣੇ ਪਿੰਡ ਵੱਲ ਆਵੇਗਾ ਜਿਸ ਦੇ ਆਧਾਰ ਉੱਤੇ ਪੁਲਿਸ ਵਲੋਂ ਕੁਲਵੀਰ ਸਿੰਘ ਵਿਰੁੱਧ ਥਾਣਾ ਲੌਾਗੋਵਾਲ ਵਿਖੇ ਮਾਮਲਾ ਦਰਜ ਕਰਵਾ ਕੇ ਬਡਬਰ ਰੋਡ ਲੌਾਗੋਵਾਲ ਵਿਖੇ ਨਾਕਾਬੰਦੀ ਕਰ ਕੇ ਟਰੱਕ ਸਵਾਰ ਕੁਲਵੀਰ ਸਿੰਘ ਨੰੂ ਕਾਬੂ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਟਰੱਕ ਦੀ ਤਲਾਸੀ ਦੌਰਾਨ 9 ਵੱਡੇ ਡਰੱਮਾਂ ਵਿਚ ਭਰੀ 1710 ਲੀਟਰ ਸ਼ਰਾਬ ਅਤੇ 120 ਬੋਤਲਾਂ ਹੋਰ ਸ਼ਰਾਬ ਬਰਾਮਦ ਹੋਈ | ਸ੍ਰੀ ਸਿੱਧੂ ਨੇ ਦੱਸਿਆ ਕਿ ਟਰੱਕ ਵਿਚੋਂ ਬਰਾਮਦ ਹੋਈ ਦੀ ਕੁੱਲ ਮਾਤਰਾ 2400 ਬੋਤਲਾਂ ਬਣਦੀ ਹੈ | ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਵਿਰੁੱਧ ਪਹਿਲਾਂ ਵੀ ਲੌਾਗੋਵਾਲ ਥਾਣਾ ਵਿਖੇ ਸ਼ਰਾਬ ਤਸਕਰੀ ਦਾ ਮਾਮਲਾ ਦਰਜ ਹੈ ਅਤੇ ਹੁਣ ਉਕਤ ਵਿਅਕਤੀ ਨੰੂ ਅਦਾਲਤ ਵਿਚ ਪੇਸ਼ ਕਰਨ ਉਪਰੰਤ ਪੁਲਿਸ ਰਿਮਾਂਡ ਹਾਸਲ ਕਰ ਕੇ ਸ਼ਰਾਬ ਦੇ ਤਸਕਰੀ ਸਬੰਧੀ ਡੰਘਾਈ ਨਾਲ ਪੁੱਛ-ਪੜਤਾਲ ਕੀਤੀ ਜਾਵੇਗੀ | ਇਸ ਮੌਕੇ ਥਾਣੇਦਾਰ ਅਵਤਾਰ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ ਵੀ ਮੌਜੂਦ ਸਨ |