"/> ਪਲਾਸਟਿਕ ਲਿਫ਼ਾਫ਼ੇ ਦੀ ਵਰਤੋਂ ਵਧਣ ਨਾਲ ਗਰੀਬ ਆਦਮੀ ਦੇ ਰੋਜਗਾਰ ਤੇ ਪਿਆ ਅਸਰ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪਲਾਸਟਿਕ ਲਿਫ਼ਾਫ਼ੇ ਦੀ ਵਰਤੋਂ ਵਧਣ ਨਾਲ ਗਰੀਬ ਆਦਮੀ ਦੇ ਰੋਜਗਾਰ ਤੇ ਪਿਆ ਅਸਰ

Published On: fastway.news, Date: Nov 13, 2018

ਧੂਰੀ,12 ਨਵੰਬਰ (ਮਹੇਸ਼)- ਪਲਾਸਟਿਕ ਦੀ ਵਰਤੋਂ ਉੱਪਰ ਕੰਟਰੋਲ ਕਰਨ ਦੀ ਮੰਗ ਉੱਠਦੀ ਰਹਿੰਦੀ ਹੈ ਪਰ ਇਸ ਦੀ ਖਪਤ ਘਟਣ ਦੀ ਬਜਾਏ ਇਸ ਦੀ ਵਰਤੋਂ ਦਿਨ-ਬ-ਦਿਨ ਵਧਦੀ ਹੀ ਜਾ ਰਹੀ ਹੈ। ਇਹ ਵਾਤਾਵਰਨ ਅਤੇ ਮਨੁੱਖੀ ਸੇਧ ਲਈ ਗੰਭੀਰ ਖ਼ਤਰਾ ਹਨ। ਪਲਾਸਟਿਕ ਨਾ ਪਾਣੀ ਵਿਚ,ਨਾ ਮਿੱਟੀ ਵਿਚ ਗਲਦਾ ਹੈ। ਇਹ ਤਾਂ ਸੀਵਰੇਜ ਵਿਚ ਫਸ ਕੇ ਸੀਵਰੇਜ ਨੂੰ ਜਾਮ ਕਰ ਦਿੰਦਾ ਹੈ। ਹੁਣ ਜਦ ਵਾਤਾਵਰਨ ਵਿਚ ਤੇ ਹੋਰ ਮਾਮਲਿਆਂ ਵਿਚ ਪਲਾਸਟਿਕ ਦੀ ਵਰਤੋਂ ਦੇ ਨਤੀਜੇ ਸਾਹਮਣੇ ਆਏ ਹਨ ਤਾਂ ਇਸ ਨੂੰ ਕੰਟਰੋਲ ਕਰਨ ਲਈ ਤਕੜੇ ਕਦਮ ਚੁੱਕੇ ਜਾ ਰਹੇ ਹਨ ਇਨ੍ਹਾਂ ਗੱਲਾ ਦਾ ਪ੍ਰਗਟਾਵਾ ਐਟੀਕਰਪਸਨ ਵੈਲਫੇਅਰ ਸੁਸਾਇਟੀ ਵਾਇਸ ਪ੍ਰਧਾਨ ਪ੍ਰਦੀਪ ਵਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪਹਿਲਾਂ ਗ਼ਰੀਬ ਆਦਮੀ ਕਾਗ਼ਜ਼ ਦੇ ਲਿਫ਼ਾਫ਼ੇ ਬਣਾ ਕੇ ਵੇਚਦੇ ਸਨ। ਜਿਸ ਨਾਲ ਬਹੁਤ ਹੀ ਘਰਾਂ ਦਾ ਰੁਜ਼ਗਾਰ ਜੁੜਿਆ ਹੋਇਆ ਸੀ ਪਰ ਪਲਾਸਟਿਕ ਦੀ ਵਰਤੋਂ ਵਧਣ ਨਾਲ ਹੀ ਕਾਗ਼ਜ਼ ਦੇ ਲਿਫ਼ਾਫਿ਼ਆਂ ਦੇ ਕਾਰੋਬਾਰ ਵਿਚ ਕਮੀ ਆ ਗਈ ਹੈ। ਪਲਾਸਟਿਕ ਦਾ ਧੂੰਆਂ ਪ੍ਰਦੂਸ਼ਣ ਫੈਲਾਉਂਦਾ ਹੈ ਅਤੇ ਵਾਤਾਵਰਨ ਨੂੰ ਵਿਗਾੜਦਾ ਹੈ। ਪਲਾਸਟਿਕ ਦੇ ਗੰਭੀਰ ਖ਼ਤਰਿਆਂ ਨੂੰ ਦੇਖਦੇ ਹੋਏ ਇੱਕ ਸਿਆਣੀ ਸਲਾਹ ਦਿੱਤੀ ਹੈ ਕਿ ਪਲਾਸਟਿਕ ਦੀ ਵਰਤੋਂ ਜਿੱਥੋਂ ਤੱਕ ਹੋ ਸਕੇ,ਨਾ ਕੀਤੀ ਜਾਵੇ ਅਤੇ ਪਲਾਸਟਿਕ ਦੇ ਕਚਰੇ ਨੂੰ ਇੱਧਰ-ਉੱਧਰ ਨਾ ਸੁੱਟਿਆ ਜਾਵੇ, ਕਿਉਂਕਿ ਇਸ ਦੀ ਦੁਰਵਰਤੋਂ ਦਾ ਨਤੀਜਾ ਸਾਨੂੰ ਹੀ ਭੁਗਤਣਾ ਪੈਣਾ ਹੈ। ਹੁਣ ਇਹ ਜ਼ਰੂਰੀ ਹੈ ਕਿ ਪਲਾਸਟਿਕ ਦੀ ਵਰਤੋਂ ਅਸੀਂ ਘੱਟ ਤੋਂ ਘੱਟ ਹੀ ਕਰੀਏ, ਤਾਂ ਹੀ ਇਹ ਮਨੁੱਖੀ ਜੀਵਨ ਤੇ ਵਾਤਾਵਰਨ ਇਨਸਾਨ ਦੇ ਰਹਿਣ ਯੋਗ ਰਹੇਗਾ ।

ਕੈਪਸ਼ਨ - ਹਿੰਦੁਸਤਾਨ ਵਿਦਿਆਰਥੀ ਸ਼ਿਵ ਸੈਨਾ ਪ੍ਰਧਾਨ ਪ੍ਰਦੀਪ ਵਰਮਾ

Tags: mahesh jindal dhuri
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration