ਕੇ.ਆਰ.ਬੀ.ਐਲ ਦੇ ਅੱਗੇ ਰੋਡ ਤੇ ਖੜੇ ਟਰੱਕ ਦੇ ਰਹੇ ਨੇ ਕਿਸੇ ਵੱਡੇ ਹਾਦਸੇ ਨੂੰ ਸੱਦਾ
ਧੂਰੀ,11 ਨਵੰਬਰ (ਮਹੇਸ਼) ਧੂਰੀ ਦੇ ਨੇੜੇ ਪਿੰਡ ਭਸੌੜ ਵਿਖੇ ਲੱਗੀ ਇੱਕ ਵੱਡੀ ਉਦਯੋਗਿਕ ਇਕਾਈ ਕੇ.ਆਰ.ਬੀ.ਐਲ ਲੁਧਿਆਣਾ ਸੰਗਰੂਰ ਮੁੱਖ ਮਾਰਗ ਤੇ ਚੱਲ ਰਹੀ ਟਰੈਫਿ਼ਕ ਲਈ ਵੱਡਾ ਬਿਘਨ ਪਾ ਰਹੀ ਹੈ।ਕਿਉਂਕਿ ਲੁਧਿਆਣਾ ਸੰਗਰੂਰ ਮੁੱਖ ਮਾਰਗ ਤੇ ਕੇ.ਆਰ.ਬੀ.ਐਲ ਦੇ ਸਾਹਮਣੇ ਜੀਰੀ ਨਾਲ ਭਰੇ ਹੋਏ ਟਰੱਕ ਰੋਡ ਦੀ ਦੋਵੇਂ ਸਾਈਡ ਵੱਡੀ ਗਿਣਤੀ ਵਿਚ ਖੜੇ ਹੋਣ ਕਾਰਨ ਰਾਹਗੀਰਾਂ ਨੂੰ ਭਾਰੀ ਸਮੱਸਿਆਵਾਂ ਦੀ ਚੁਨੌਤੀ ਬਣੇ ਹੋਏ ਹਨ।ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਹ ਟਰੱਕ ਹਰ ਸਾਲ ਰੋਡ ਤੇ ਹੀ ਇਸ ਤਰਾਂ ਖੜਦੇ ਹਨ।ਜਿਸ ਨਾਲ ਕਈ ਵਾਰ ਰਾਹਗੀਰਾਂ ਦਾ ਐਕਸੀਡੈਂਟ ਹੋਣ ਕਾਰਨ ਜਾਨੀ-ਮਾਲੀ ਨੁਕਸਾਨ ਵੀ ਹੋਇਆ ਹੈ ਪ੍ਰੰਤੂ ਕੇ.ਆਰ.ਬੀ.ਐਲ ਦੇ ਪ੍ਰਬੰਧਕਾ ਵੱਲੋਂ ਇਨ੍ਹਾਂ ਟਰੱਕਾਂ ਤੇ ਹੱਲ ਲਈ ਹਰ ਬਾਰ ਝੂਠਾ ਵਾਅਦਾ ਕੀਤਾ ਜਾਦਾ ਹੈ ਕਿ ਅਸੀ ਕੁੱਝ ਸਮੇਂ ਵਿਚ ਹੀ ਜਗਾ ਲੈ ਕੇ ਜੀਰੀ ਨਾਲ ਲੋੜ ਟਰੱਕਾਂ ਦੀ ਪਾਰਕਿੰਗ ਬਣਾਵਾਂਗੇ ਪ੍ਰੰਤੂ ਨਤੀਜਾ ਬਿਲਕੁਲ ਜ਼ੀਰੋ ਨਿਕਲਦਾ ਹੈ ਜੋ ਕਿ ਲੋਕਾਂ ਦੇ ਬਿਲਕੁਲ ਸਾਹਮਣੇ ਹੈ।ਜੱਦੋ ਇਸ ਸਬੰਧੀ ਥਾਣਾ ਸਦਰ ਧੂਰੀ ਦੇ ਐੱਸ.ਐੱਚ.ੳ ਗੁਰਭਜਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਮੇਰੇ ਹੁਣ ਹੀ ਧਿਆਨ ਵਿਚ ਆਇਆ ਹੈ ਇਸ ਸਬੰਧੀ ਮੈ ਕੇ.ਆਰ.ਬੀ.ਐਲ ਦੇ ਪ੍ਰਬੰਧਕਾ ਨਾਲ ਗੱਲ ਕਰ ਕੇ ਮਸਲਾ ਹੱਲ ਕਰਵਾਇਆ ਜਾਵੇਗਾ। ਹੁਣ ਦੇਖਣਾ ਹੋਵੇਗਾ ਕਿ ਰਾਹਗੀਰਾਂ ਲਈ ਬਣੀ ਵੱਡੀ ਸਮੱਸਿਆ ਦਾ ਹੱਲ ਕਦੋਂ ਹੋਵੇਗਾ ਤਾਂ ਕਿ ਸੰਗਰੂਰ-ਲੁਧਿਆਣਾ ਮੁੱਖ ਮਾਰਗ ਤੇ ਕੋਈ ਵੱਡਾ ਟੈਫਿ੍ਰਕ ਹਾਦਸਾ ਨਾ ਹੋ ਸਕੇ ।