Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਆਦਰਸ਼ ਸਕੂਲ ਭਾਗੂ ਵਿਖੇ ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਲਾਇਆ

ਵਲੰਟੀਅਰਾਂ ਨੇ ਸਕੂਲ ਦੀ ਨੁਹਾਰ ਬਦਲੀ:ਪ੍ਰਿੰਸੀਪਲ ਜਗਜੀਤ ਕੌਰ
Published On: fastway.news, Date: Nov 08, 2018

ਲੰਬੀ,8 ਨਵੰਬਰ(ਬੁੱਟਰ) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭਾਗੂ ਵਿਖੇ ਪ੍ਰਿੰਸੀਪਲ ਜਗਜੀਤ ਕੌਰ ਦੀ ਦਿਸ਼ਾ ਨਿਰਦੇਸ਼ਨਾਂ,ਲੈਕਚਰਾਰ ਕਮ ਪ੍ਰੋਗਰਾਮ ਅਫ਼ਸਰ ਵਿਸ਼ਾਲ ਬੱਤਾ ਦੀ ਸੁਚੱਜੀ ਅਗਵਾਈ ਅਤੇ ਵਾਈਸ ਪ੍ਰਿੰਸੀਪਲ ਤਰਸੇਮ ਸਿੰਘ ਬੁੱਟਰ ਦੀ ਹੱਲਾਸ਼ੇਰੀ ਨਾਲ਼ ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਲਾਇਆ ਗਿਆ।ਕੈਂਪ ਦੀ ਸਮਾਪਤੀ ਮੌਕੇ ਪ੍ਰਿੰਸੀਪਲ ਜਗਜੀਤ ਕੌਰ ਨੇ ਵਲੰਟੀਅਰਾਂ ਦੀ ਸਿਫ਼ਤ ਕਰਦੇ ਹੋਏ ਕਿਹਾ ਕਿ ਸੀਨੀਅਰ ਸੈਕੰਡਰੀ ਵਿੰਗ ਦੇ ਵਲੰਟੀਅਰਾਂ ਨੇ ਸਕੂਲ ਦੀ ਵੱਖ-ਵੱਖ ਕੰਮ ਕਰ ਕੇ ਨੁਹਾਰ ਬਦਲ ਦਿੱਤੀ ਹੈ।ਪ੍ਰੋਗਰਾਮ ਅਫ਼ਸਰ ਵਿਸ਼ਾਲ ਬੱਤਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੇਵਲ ਦਿਨ ਸਮੇਂ ਲਾਏ ਜਾਣ ਵਾਲ਼ੇ ਇਸ ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਵਿੱਚ ਵਲੰਟੀਅਰਾਂ ਨੇ ਸਕੂਲ ਕੈਂਪਸ ਦੀ ਸਫ਼ਾਈ,ਦਰਖਤਾਂ ਦੀ ਹਲਕੀ-ਫੁਲਕੀ ਕਾਂਟ-ਛਾਂਟ,ਰੰਗ-ਰੋਗਨ,ਛੱਤਾਂ ਦੀ ਸਫ਼ਾਈ,ਸਕੂਲ ਖੇਡ ਮੈਦਾਨਾਂ ਦਾ ਪੱਧਰਾਪਨ,ਕਿਆਰੀਆਂ ਅਤੇ ਪਾਰਕਾਂ ਦੀ ਦੇਖ-ਰੇਖ,ਸਿੰਚਾਈ ਪ੍ਰਬੰਧਨ ਅਤੇ ਗਮਲਿਆਂ ਦਾ ਰੱਖ-ਰਖਾਓ ਤਸੱਲੀਬਖਸ਼ ਤਰੀਕੇ ਨਾਲ਼ ਕੀਤਾ।ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਮੋਹਾਲੀ ਦੇ ਮੀਤ ਪ੍ਰਧਾਨ ਵਕੀਲ ਸਿੰਘ ਸਿੱਧੂ ਨੇ ਕਿਹਾ ਕਿ ਅਜਿਹੇ ਕੈਂਪਾਂ 'ਚ ਭਾਗ ਲੈਣ ਨਾਲ਼ ਬੱਚਿਆਂ 'ਚ ਮਿਹਨਤ,ਇਮਾਨਦਾਰੀ,ਅਗਵਾਈ ਅਤੇ ਹੱਥੀਂ ਕੰਮ ਕਰਨ ਦੀ ਭਾਵਨਾ ਪੈਦਾ ਹੁੰਦੀ ਹੈ।ਕੈਂਪ ਦੀ ਕਾਮਯਾਬੀ 'ਚ ਸਕੂਲ ਦੇ ਸਮੁੱਚੇ ਸਟਾਫ਼ ਦਾ ਵਿਸ਼ੇਸ਼ ਯੋਗਦਾਨ ਰਿਹਾ।ਇਸ ਵਕਤ ਲੈਕਚਰਾਰ ਅੰਮ੍ਰਿਤਪਾਲ ਕੌਰ ਧਾਲੀਵਾਲ਼,ਲੈਕਚਰਾਰ ਰਿੰਕੂ ਗੁਪਤਾ,ਲੈਕਚਰਾਰ ਸੋਨੀ ਗਰਗ,ਲੈਕਚਰਾਰ ਸੁਨੇਹ ਲਤਾ,ਲੈਕਚਰਾਰ ਸੰਜੀਤ ਅਤਰੀ,ਮੈਡਮ ਮਮਤਾ ਦੁਆ,ਹਮੀਰ ਸਿੰਘ ਸੇਖੂ,ਇੰਦਰਜੀਤ ਕੌਰ ਭਗਵਾਨਗੜ੍ਹ,ਜਸਵਿੰਦਰ ਕੌਰ ਲੰਬੀ,ਰਜੇਸ਼ ਬਾਂਸਲ,ਰਾਜਬੀਰ ਕੌਰ ਭਾਗੂ, ਪ੍ਰਿਥੀਪਾਲ ਸਿੰਘ,ਕਾਂਤਾ ਰਾਣੀ, ਵਕੀਲ ਸਿੰਘ ਸਿੱਧੂ,ਕੁਲਦੀਪ ਸਿੰਘ ਸੀਨੀਅਰ ਲੈਬ.ਅਟੈਡੈਂਟ,ਕੁਲਦੀਪ ਸਿੰਘ ਜੂਨੀਅਰ ਸਹਾਇਕ,ਅਮਰਪਾਲ ਸਿੰਘ ਲੰਬੀ,ਵੀਰਪਾਲ ਕੌਰ,ਸੁਖਜੀਤ ਕੌਰ,ਪ੍ਰਮੇਸ਼ਰੀ ਦੇਵੀ,ਜਸਵਿੰਦਰ ਕੌਰ,ਰਿੰਪੂ ਕੌਰ,ਕਮਲਜੀਤ ਕੌਰ ਆਦਿ ਹਾਜ਼ਰ ਸਨ।

Tags: tarsem singh butter
  • Facebook
  • twitter
  • linked in
  • Print It

Last 20 Stories