Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪੰਜਾਬ ਸਰਕਾਰ ਚੋਣ ਮੈਨੀਫੈਸਟੋ ਵਿੱਚ ਲਿਖੀਆਂ ਮੰਗਾਂ ਜਲਦੀ ਪੂਰੀਆਂ ਕਰੇ- ਡਾਕਟਰ ਘਈ।

Published On: fastway.news, Date: Nov 06, 2018

ਤਲਵੰਡੀ ਸਾਬੋ, 6 ਨਵੰਬਰ (ਗੁਰਜੰਟ ਸਿੰਘ ਨਥੇਹਾ)- ਮੈਡੀਕਲ ਪ੍ਰੈਕਟੀਸ਼ਨ ਐਸੋਸੀਏਸ਼ਨ ਬਲਾਕ ਤਲਵੰਡੀ ਸਾਬੋ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਡਾ ਗੁਰਮੇਲ ਘਈ ਦੀ ਪਧਾਨਗੀ ਹੇਠ ਹੋਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਮੈਡੀਕਲ ਮੈਂਬਰਾਂ ਨੇ ਭਾਗ ਲਿਆ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਬਲਾਕ ਪ੍ਰਧਾਨ ਡਾਕਟਰ ਗੁਰਮੇਲ ਸਿੰਘ ਘਈ ਅਤੇ ਮਲਕੀਤ ਸਿੰਘ ਮਿਰਜੇਆਣਾ ਮੀਤ ਪ੍ਰਧਾਨ, ਸਹਾਇਕ ਸੈਕਟਰੀ ਬਲਵੰਤ ਲਹਿਰੀ ਅਤੇ ਨਛੱਤਰ ਸਿੰਘ ਨਥੇਹਾ ਨੇ ਆਪਣੇ ਭਾਸ਼ਣ ਵਿੱਚ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਜੋ ਮੰਗਾਂ ਚੋਣ ਮੈਨੀਫੈਸਟੋ ਵਿੱਚ ਪਾਈਆਂ ਗਈਆਂ ਸਨ ਉਨ੍ਹਾਂ ਨੂੰ ਲਾਗੂ ਕੀਤਾ ਜਾਵੇ। ਮੀਟਿੰਗ ਨੂੰ ਸਬੋਧਨ ਕਰਦੇ ਹੋਏ ਕੁਆਰਡੀਨੇਟਰ ਅਵਤਾਰ ਸਿੰਘ ਅਤੇ ਗੁਰਜੀਤ ਸਿੰਘ ਸਿਹਤ ਵਿਭਾਗ ਨੇ ਸਰਕਾਰ ਵੱਲੋਂ ਵੱਖ-ਵੱਖ ਸਕੀਮਾਂ ਤਹਿਤ ਜਾਣੂ ਕਰਵਾਇਆ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਰਕਲ ਸੀਂਗੋ ਦੇ ਪ੍ਰਧਾਨ ਭਰਭੂਰ ਸਿੰਘ ਸੀਂਗੋ ਸਰਕਲ, ਰਾਮਾਂ ਪ੍ਰਧਾਨ ਸੁਖਵਿਦਰ ਸਿੰਘ ਮਾਨ, ਦਿਹਾਤੀ ਪ੍ਰਧਾਨ ਜਸਵੀਰ ਸਿੰਘ ਕੋਟ ਬਖਤੂ, ਅਤਰ ਸਿੰਘ ਮਾਨਵਾਲਾ, ਕੇਵਲ ਸਿੰਘ, ਦਰਸ਼ਨ ਸਿੰਘ ਸੁਖਲੱਧੀ, ਗੁਲਾਬ ਫੁਲੋੂਖਾਰੀ, ਬਲਵੰਤ ਕਣਕਵਾਲਾ, ਬਲਵਿੰਦਰ ਸਿੰਘ, ਆਤਮਾ ਸਿੰਘ ਮਿਰਜ਼ੇਆਣਾ, ਸੁਖਦੇਵ ਸਿੰਘ, ਡਾਕਟਰ ਬਾਬੂ ਸਿਘ, ਜਨਕ ਰਾਜ ਬਹਿਮਣ, ਡਾਕਟਰ ਭੋਲਾ ਸਿੰਘ, ਬੱਗਾ ਸਿੰਘ ਸ਼ੇਖਪੁਰਾ, ਸੁਖਚਰਨ ਸਿੰਘ ਲੇਲੇਵਾਲਾ, ਸਲਾਹਕਾਰ ਡਾਕਟਰ ਜੀ ਐਸ ਖੋਖਰ, ਸੁਪਨੀਤ ਸਿੰਘ, ਡਾਕਟਰ ਪਰਮਜੀਤ ਸਿੰਘ ਕੌਰੇਆਣਾ, ਨਿਰਮਲ ਸਿੰਘ, ਜਗਰੂਪ ਸਿੰਘ ਗੋਲੇਵਾਲਾ, ਸੁਖਪਾਲ ਸਿੰਘ ਬਹਿਮਣ, ਜਰਨੈਲ ਸਿੰਘ ਕੌਰੇਆਣਾ, ਗੁਰਪ੍ਰੀਤ ਸਿੰਘ ਕੋਟਫੱਤਾ, ਨਿੰਦਰ ਸਿੰਘ ਬਹਿਮਣ, ਡਾਕਟਰ ਜਗਦੀਸ਼ ਭੱਟੀ ਸੀਂਗੋ, ਗੱਗੜ ਗਹਿਲੇਵਾਲਾ ਤੇ ਗੁਰਦੀਪ ਸਿੰਘ ਚੱਠੇਵਾਲਾ ਆਦਿ ਹਾਜ਼ਰ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • linked in
  • Print It

Last 20 Stories