"/> ਪਟਾਖਿਆਂ ਦੀ ਵਿਕਰੀ ਕੇਵਲ ਨਿਰਧਾਰਤ ਥਾਵਾਂ 'ਤੇ ਹੀ ਕੀਤੀ ਜਾ ਸਕੇਗੀ-ਵਧੀਕ ਜ਼ਿਲਾ ਮੈਜਿਸਟੇ੍ਰਟ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪਟਾਖਿਆਂ ਦੀ ਵਿਕਰੀ ਕੇਵਲ ਨਿਰਧਾਰਤ ਥਾਵਾਂ 'ਤੇ ਹੀ ਕੀਤੀ ਜਾ ਸਕੇਗੀ-ਵਧੀਕ ਜ਼ਿਲਾ ਮੈਜਿਸਟੇ੍ਰਟ

Published On: fastway.news, Date: Nov 06, 2018

ਬਠਿੰਡਾ, 6 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਵਧੀਕ ਜ਼ਿਲਾ ਮੈਜਿਸਟੇ੍ਰਟ ਸ਼੍ਰੀ ਸੁਖਪ੍ਰੀਤ ਸਿੰਘ ਸਿੱਧੂ ਨੇ ਫੌਜਦਾਰੀ ਸੰਘਤਾ 1974 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲਾ ਬਠਿੰਡਾ ਵਿੱਚ ਪਟਾਕੇ ਵੇਚਣ ਦੀਆਂ 5 ਥਾਵਾਂ ਨਿਸ਼ਚਿਤ ਕੀਤੀਆਂ ਹਨ। ਉਨਾਂ ਕਿਹਾ ਕਿ ਇਨਾਂ ਨਿਸ਼ਚਿਤ ਥਾਵਾਂ ਤੋਂ ਇਲਾਵਾ ਹੋਰ ਕਿਤੇ ਪਟਾਕੇ ਨਹੀਂ ਵੇਚੇ ਜਾ ਸਕਦੇ। ਹੁਣ ਦੀਵਾਲੀ ਅਤੇ ਗੁਰਪੁਰਬ ਲਈ ਬਠਿੰਡਾ ਸ਼ਹਿਰ ਵਿੱਚ ਪਟਾਖੇ ਬੁਹ-ਮੰਤਵੀ ਖੇਡ ਸਟੇਡੀਅਮ, ਸਰਕਾਰੀ ਰਜਿੰਦਰਾ ਕਾਲਜ, ਨਗਰ ਨਿਗਮ ਬਠਿੰਡਾ ਦੀ ਕਾਰ ਪਾਰਕਿੰਗ ਮਾਲ ਰੋਡ, ਡੀ. ਡੀ. ਮਿੱਤਲ ਟਾਵਰ, ਮੁਲਤਾਨੀਆਂ ਰੋਡ ਦੇ ਸਾਹਮਣੇ ਪਟਾਖੇ ਵੇਚਣ ਲਈ ਥਾਵਾਂ ਨਿਸ਼ਚਿਤ ਕੀਤੀਆ ਗਈਆਂ ਹਨ। ਇਸੇ ਤਰਾਂ ਐਸ. ਡੀ. ਹਾਈ ਸਕੂਲ ਖੇਡ ਗਰਾਊਂਡ ਮੌੜ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇਡ ਗਰਾਊਂਡ ਭਗਤਾ ਭਾਈਕਾ ਅਤੇ ਐਸ. ਐਸ. ਡੀ ਹਾਈ ਸਕੂਲ ਦੁਸਹਿਰਾ ਗਰਾਊਂਡ ਰਾਮਾਂ ਮੰਡੀ ਦੇ ਸਾਹਮਣੇ ਪਟਾਖੇ ਵੇਚਣ ਦੀਆਂ ਥਾਵਾਂ ਨਿਸ਼ਚਿਤ ਕੀਤੀਆਂ ਗਈਆਂ ਹਨ। ਜ਼ਿਲਾ ਪ੍ਰਸ਼ਾਸਨ ਵਲੋਂ ਪਟਾਖੇ ਵੇਚਣ ਵਾਲੀ ਥਾਵਾਂ ਵਿੱਚ ਜਿਹੜੇ ਪਟਾਖਾ ਵਿਕਰੇਤਾਵਾਂ ਨੂੰ ਰੇਲਵੇ ਨਾਚ ਘਰ ਬਠਿੰਡਾ ਵਿਖੇ ਪਟਾਖੇ ਵੇਚਣ ਦੀ ਥਾਂ ਮੁਹੱਈਆ ਕਰਵਾਈ ਗਈ ਸੀ, ਉਹ ਹੁਣ ਬਦਲ ਕੇ ਡੀ. ਡੀ. ਮਿੱਤਲ ਟਾਵਰ, ਮੁਲਤਾਨੀਆਂ ਰੋਡ ਦੇ ਸਾਹਮਣੇ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਪ੍ਰਨੀਤ ਨੇ ਦੱਸਿਆ ਕਿ ਰੇਲਵੇ ਵਿਭਾਗ ਵਲੋਂ ਉਸ ਦੀ ਜ਼ਮੀਨ ਦੀ ਵਰਤੋਂ ਨਾ ਕਰਨ ਦੀ ਬੇਨਤੀ ਕੀਤੀ ਗਈ ਸੀ। ਇਸ ਸਬੰਧੀ ਤਹਿਸੀਲਦਾਰ, ਬਠਿੰਡਾ ਵਲੋਂ ਪੜਤਾਲ ਕੀਤੀ ਗਈ। ਪੜਤਾਲ ਦੌਰਾਨ ਉਨਾਂ ਵੱਲੋਂ ਡੀ. ਡੀ. ਮਿੱਤਲ ਟਾਵਰ, ਮੁਲਤਾਨੀਆਂ ਰੋਡ, ਬਠਿੰਡਾ ਦੇ ਸਾਹਮਣੇ ਖਾਲੀ ਜਗਾ ਪਟਾਖੇ ਵੇਚਣ ਲਈ ਨਿਰਧਾਰਤ ਕਰਨ ਦੀ ਸਿਫ਼ਾਰਸ਼ ਕੀਤੀ ਗਈ, ਜਿਸ ਨੂੰ ਮੰਨਦਿਆਂ ਇਹ ਥਾਂ ਨਿਸ਼ਚਿਤ ਕੀਤੀ ਗਈ ਹੈ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration