Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਅਧਿਆਪਕ ਨੂੰ ਸੜਕ ਉਤੇ ਉਤਰਨ ਲਈ ਹੋਣਾ ਪਿਆ ਮਜਬੂਰ - ਰਾਜਵੀਰ ਕੋਰ

Published On: fastway.news, Date: Oct 09, 2018

ਧੂਰੀ,8 ਅਕਤੂਬਰ (ਮਹੇਸ਼) ਪੰਜਾਬ ਸਰਕਾਰ ਦੁਆਰਾ ਅਧਿਆਪਕਾ ਦੀ ਤਨਖਾਹ 42,800/- ਰੁਪਏ ਤੋ ਘਟਾਕੇ 15,300/- ਰੁਪਏ ਪ੍ਰਤੀ ਮਹੀਨਾ ਕਰਨ ਦੇ ਵਿਰੋਧ ਵਿਚ ਪੂਰੇ ਪੰਜਾਬ ਵਿਚ ਅਧਿਆਪਕਾਂ ਨੇ ਮੁਖ ਮੰਤਰੀ ਦੇ ਜਿਲ੍ਹਾਂ ਪਟਿਆਲਾ ਵਿਚ ਪੱਕਾ ਡੇਰਾ ਲਾ ਕੇ ਪੰਜਾਬ ਸਰਕਾਰ ਖਿਲਾਫ ਮਰਨ ਵਰਤ ਸੁਰੂ ਕਰ ਦਿਤਾ ਹੈ।ਜਿਸ ਦੇ ਕਾਰਣ ਰਾਜਵੀਰ ਕੋਰ ਵਰਮਾ ਮੁਖ ਸੱਕਤਰ ਪੰਜਾਬ ਹਿੰਦੁਸਤਾਨ ਮਹਿਲਾਂ ਸੈਨਾ ਸਾਖਾ ਸਿਵ ਸੈਨਾ ਹਿੰਦੁਸਤਾਨ ਨੇ ਚਿੰਤਾਂ ਜਾਹਿਰ ਕਰਦਿਆ ਕਿਹਾ ਕਿ ਜਿਹੜੇ ਰਾਸਟਰ ਦਾ ਨਿਰਮਾਣ ਕਰਤਾ ਹਨ ਜੇਕਰ ਉਹ ਇਸ ਪ੍ਰਕਾਰ ਸੜਕਾਂ ਉਤੇ ਉਤਰਨਗੇ ਤਾਂ ਦੇਸ ਅਤੇ ਰਾਜ ਦਾ ਨਿਰਮਾਣ ਕਿਵੇ ਹੋ ਸਕਦਾ ਹੈ ।ਸਰਕਾਰੀ ਸਕੂਲਾਂ ਵਿਚ ਸਾਧਨਾਂ ਦੀ ਘਾਟ,ਅਧਿਆਪਕਾਂ ਦੀ ਘਾਟ ਦੇ ਕਾਰਣ ਪੰਜਾਬ ਦੇ ਗਰੀਬ ਪਰਿਵਾਰਾਂ ਦੇ ਬਚੇ ਪੜ੍ਹਾਈ ਤੋ ਪਿਛੇ ਰਹਿ ਜਾਂਦੇ ਹਨ ਜਿਸ ਦੀ ਮੁਖ ਜਿੰਮੇਵਾਰੀ ਰਾਜ ਅਤੇ ਕੇਂਦਰ ਸਰਕਾਰਾਂ ਹੁੰਦਿਆ ਹੈ। ਜੇਕਰ ਇਸ ਤਰਾਂ ਚਲਦਾ ਰਿਹਾ ਤਾਂ ਰਾਸਟਰ ਦੇੇ ਨਿਰਮਾਣ ਵਿਚ ਬਹੁਤ ਵਡੀ ਰੁਕਾਵਟ ਆ ਜਾਵੇਗੀ ਜਿਸ ਨਾਲ ਦੇਸ ਦੇ ਵਿਕਾਸ ਦੀ ਗਤੀ ਖਤਮ ਹੋ ਜਾਵੇਗੀ।ਜਿਸ ਕਾਰਣ ਦੇਸ ਵਿਚ ਆਰਥਿਕ ਸੰਕਟ ਪੈਦਾ ਹੋ ਜਾਵੇਗਾ।ਇਸ ਲਈ ਜਰੂਰੀ ਹੈ ਕਿ ਇਨਾਂ ਅਧਿਆਪਕਾਂ ਦਾ ਬਣਦਾ ਹੱਕ ਦਿਤਾ ਜਾਵੇ। ਪੰਜਾਬ ਸਰਕਾਰ ਨੂੰ ਇਸ ਮੁਦੇ ਉਤੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਸਾਧਨਾਂ ਦੀ ਘਾਟ ਨੂੰ ਪੂਰਾ ਕੀਤਾ ਜਾਵੇ, ਅਧਿਆਪਕਾ ਦੀ ਪੂਰਤੀ ਕੀਤੀ ਜਾਵੇ। ਅਤੇ ਉਹਨਾਂ ਦੀਆਂ ਤਨਖਾਹਾਂ ਸਬੰਧੀ ਸਹੀ ਫੈਸਲਾਂ ਲਿਆ ਜਾਵੇ।ਜੋ ਜਾਇਜ ਮੰਗਾਂ ਅਧਿਆਪਕ ਮੰਗ ਰਹੇ ਹਨ ਉਹਨਾਂ ਨੂੰ ਪੂਰਾ ਕੀਤਾ ਜਾਵੇ ।ਜਿਸ ਨਾਲ ਗਰੀਬ ਵਿਦਿਆਰਥੀਆਂ ਨੂੰ ਸਹੀ ਸਿਖਿਆ ਮਿਲ ਸਕੇ। ਪੰਜਾਬ ਦੇ ਸਰਕਾਰੀ ਸਕੂਲਾਂ ਦੇ ਸਿਖਿਆ ਵਿਚ ਕੋਈ ਰੁਕਾਵਟ ਨਾ ਆਵੇ।

Tags: mahesh jindal dhuri
  • Facebook
  • twitter
  • linked in
  • Print It

Last 20 Stories