Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਗੱਲਾ ਮਜਦੂਰਾਂ ਨੇ ਕੈਪਟਨ ਸਰਕਾਰ ਦਾ ਪੁਤਲਾ ਫੂਕਿਆ

Published On: fastway.news, Date: Oct 05, 2018

ਧੂਰੀ, 5 ਅਕਤੂਬਰ (ਮਹੇਸ਼)- ਅੱਜ ਅਨਾਜ ਮੰਡੀ ਧੂਰੀ ਵਿੱਚ ਗੱਲਾ ਮਜਦੂਰ ਯੂਨੀਅਨ (ਰਜਿ:) ਪ੍ਰਧਾਨ ਰਾਕੇਸ਼ ਕੁਮਾਰ ਕੇਸ਼ੂ ਦੀ ਪ੍ਰਧਾਨਗੀ ਹੇਠ ਰੋਸ ਮੁਜਹਹਰਾ ਕਰਕੇ ਮਾਰਕਿਟ ਕਮੇਟੀ ਦੇ ਦਫਤਰ ਵਿਖੇ ਕੈਪਟਨ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਧਰਨੇ ਨੂੰ ਕਾਮਰੇਡ ਜਗਤਾਰ ਸਿੰਘ, ਆਪ ਆਗੂ ਡਾ. ਅਨਵਰ ਭਸੌੜ, ਨਗਰ ਕੌਸਲ ਦੇ ਸਾਬਕਾ ਪ੍ਰਧਾਨ ਰਾਮ ਨਾਥ ਸਾਰਸ, ਰਮੇਸ਼ ਚੰਦ, ਇੰਦਰਜੀਤ ਛੰਨਾਂ ਨੇ ਸੋੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਹੱਕਾਂ ਪ੍ਰਤੀ ਜਾਗੂਰਕ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਵਿਧਾਇਕ ਅਤੇ ਸਾਬਕਾ ਵਿਧਾਇਕ ਆਪਣੀਆਂ ਤਨਖਾਹਾਂ ਅਤੇ ਹੋਰ ਭੱਤਿਆਂ ਵਿੱਚ ਬੇਤਹਾਸ਼ਾ ਵਾਧਾ ਕਰ ਲੈਂਦੇ ਹਨ, ਜਿਸਦਾ ਕੋਈ ਵੀ ਵਿਰੋਧੀ ਧਿਰ ਵਿਰੋਧ ਨਹੀਂ ਕਰਦੀ, ਪਰ ਅੱਜ ਦੋ ਵਕਤ ਦੀ ਰੋਟੀ ਕਮਾਉਣ ਵਾਲੇ ਵਿਅਕਤੀ ਨੂੰ ਆਪਣੀ ਉਜਰਤ ਵਧਾਉਣ ਲਈ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪੈ ਰਿਹਾ ਹੈ, ਉਨ੍ਹਾਂ ਕਿਹਾ ਕਿ ਗੱਲਾ ਮਜਦੂਰਾਂ ਨੂੰ ਆਪਣੀ ਦੋ ਵਕਤ ਦੀ ਰੋਟੀ ਕਮਾਉਣ ਲਈ ਤੰਗੀਆਂ-ਤੁਸ਼ੀਆਂ ਦਾ ਸਾਹਮਣਾ ਕਰਨਾ ਪੈ ਰਿਾਹਾ ਹੈ।
ਗੱਲਾ ਮਜਦੂਰ ਯੂਨੀਅਨ ਦੇ ਪ੍ਰਧਾਨ ਰਾਕੇਸ਼ ਕੁਮਾਰ ਕੇਸ਼ੂ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਦੇ ਰੇਟ ਵਿੱਚ 25% ਵਾਧਾ, ਈ.ਪੀ.ਐਫ, ਮੰਡੀਆਂ ਵਿੱਚ ਅਰਾਮ ਘਰ ਅਤੇ ਡਾਕਟਰੀ ਸਹੂਲਤਾਂ, ਮੰਡੀ ਵਿੱਚ ਬਿਜਲੀ ਖਰਚਾ ਅਤੇ ਡੀਜਲ ਖਰਚ ਮਜਦੂਰ ਤੋਂ ਨਾ ਕੱਟਿਆ ਜਾਵੇ। ਮੰਡੀ ਵਿੱਚ ਖਰੀਦ ਕੀਤੀ ਫਸਲ ਦੀ ਲਿਫਟਿੰਗ 72 ਘੰਟਿਆਂਦੇ ਅੰਦਰ ਅੰਦਰ ਕਰਵਾਈ ਜਾਵੇ, ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨੂੰ ਪ੍ਰਵਾਨ ਨਾ ਕੀਤਾ ਤਾਂ ਸੰਘਰਸ਼ ਜਾਰੀ ਰਹੇਗਾ।
ਇਸ ਮੌਕੇ ਨੀਲੀ, ਲਵਲੀ ਵੈਦ, ਦੇਵ ਅਟਵਾਲ, ਸਤਵੀਰ ਵਾਦੜ, ਪ੍ਰਕਾਸ਼ ਵੈਦ, ਅਜੈ ਅਟਵਾਲ, ਬਲਵੰਤ ਸਿੰਘ ਆਦਿ ਵੀ ਹਾਜਰ ਸਨ।

Tags: mahesh jindal dhuri
  • Facebook
  • twitter
  • linked in
  • Print It

Last 20 Stories