ਸ਼ੂਗਰ ਮਿਲ ਅੱਗੇ ਦੂਜੇ ਦਿਨ ਵੀ ਕਿਸਾਨਾਂ ਦਾ ਧਰਨਾ ਰਿਹਾ ਜਾਰੀ
ਧੂਰੀ,5 ਅਕਤੂਬਰ (ਮਹੇਸ਼)- ਅੱਜ ਕਿਸਾਨ ਗੰਨਾ ਮਿਲ ਕਮੇਟੀ ਧੂਰੀ ਵੱਲੋਂ ਕਿਸਾਨਾਂ ਦੇ ਗੰਨੇ ਦੇ ਬਕਾਏ ਨੂੰ ਮੁੱਖ ਰੱਖਦਿਆਂ ਕਿਸਾਨਾਂ ਦਾ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ ਪਰ ਸ਼ੂਗਰ ਮਿਲ ਧੂਰੀ ਦੀ ਮੈਨੇਜਮੈਂਟ ਤੇ ਇਸ ਗੱਲ ਦਾ ਕੋਈ ਅਸਰ ਨਹੀਂ ਹੋਇਆ ਇੱਥੋਂ ਦਾ ਜੀ.ਐਮ ਹਰ ਰੋਜ਼ ਇਹ ਕਹਿ ਰਿਹਾ ਕਿ ਅੱਸੀ 15 ਲੱਖ ਖਾਤਿਆਂ ‘ਚ ਪਾ ਦੇਵਾਂਗੇ ਪਰ ਅਜੇ ਤੱਕ ਕਿਸੇ ਕਿਸਾਨ ਨੂੰ ਕੋਈ ਪੈਸਾ ਨਹੀਂ ਮਿਲਿਆ। ਇੱਕ ਪਾਸੇ ਸਰਕਾਰਾਂ ਕਿਸਾਨ ਨੂੰ ਕਹਿ ਰਹੀਆਂ ਹਨ ਕਿ ਖੇਤੀ ਵਭਿੰਨਤਾ ਅਪਣਾਊ ਪਰ ਜੇ ਕਿਸਾਨ ਗੰਦੇ ਦੀ ਫ਼ਸਲ ਵੱਲ ਮੁੜ ਰਹੇ ਹਨ ਤਾਂ ਇੱਥੋਂ ਦਾ ਮਿਲ ਮਾਲਕ ਪੈਸੇ ਨਹੀਂ ਦੇ ਰਿਹਾ ਪਰ ਖੇਤੀ ਬਾਦਲਾ ਸਰਕਾਰਾਂ ਦੇ ਫੋਕੇ ਨਾਅਰੇ ਬਣ ਕੇ ਰਹਿ ਗਏ ਹਨ। ਸਰਕਾਰ ਸਿਰਫ਼ ਮੁੱਠੀ ਲੋਕਾਂ ਦਾ ਵਿਕਾਸ ਕਰ ਰਹੀਆਂ ਹਨ। ਸਰਕਾਰਾਂ ਖੇਤੀ ਕਿੱਤੇ ਨੂੰ ਤਬਾਹ ਕਰਨ ਤੇ ਤੁਲਿਆ ਹੋਈਆ ਹਨ। ਅੱਜ ਕਿਸਾਨ ਆਰਥਿਕ ਸੰਕਟ ਵਿਚ ਦੀ ਗੁੱਜਰ ਰਿਹਾ ਹੈ।ਭਾਰਤੀ ਕਿਸਾਨ ਯੂਨੀਅਨ ਏਕਤਾ ਉਗਹਾਰਾਂ ਵੱਲੋਂ ਕਿਸਾਨਾਂ ਦੀ ਹਮਾਇਤ ਕੀਤੀ ਅਤੇ ਵੱਖ-ਵੱਖ ਬੁਲਾਰਿਆਂ ਨੇ ਸੰਬੋਧਿਤ ਕੀਤਾ ਇਸ ਮੌਕੇ ਐਕਸ਼ਨ ਕਮੇਟੀ ਦੇ ਆਗੂ ਗੁਰਤੇਜ ਸਿੰਘ,ਅਮਰ ਸਿੰਘ,ਹਰਿੰਦਰ ਸਿੰਘ ਕਹੇਰੂ,ਨਰਿੰਦਰ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਦਰਸ਼ਨ ਸਿੰਘ ਕਿਲਾ ਹਕੀਮਾ,ਕਿਰਪਾਲ ਸਿੰਘ,ਨਾਜ਼ਰ ਸਿੰਘ,ਸ਼ਿਆਮ ਸਿੰਘ ਕਾਂਝਲੀ,ਸੁਖਜਿੰਦਰ ਸਿੰਘ,ਧੰਨਾ ਸਿੰਘ ਚੰਗਾਲ ਤੋ ਇਲਾਵਾ ਹੋਰ ਵੀ ਹਾਜ਼ਰ ਸਨ।