"/> ਗਾਂਧੀ ਜੇਯੰਤੀ ਮੌਕੇ ਪ੍ਰਸਾਸਨਿਕ ਅਧਿਕਾਰੀਆਂ ਵੱਲੋਂ ਸਰਕਾਰੀ ਸਕੀਮਾਂ ਦੇ ਫਾਰਮ ਭਰਵਾਉਣ ਲਈ ਕੀਤਾ ਇਕੱਠ, ਪੀੜਿਤਾਂ ਨੇ ਇਸਨੂੰ ਡਰਾਮਾਂ ਦੱਸਿਆ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਗਾਂਧੀ ਜੇਯੰਤੀ ਮੌਕੇ ਪ੍ਰਸਾਸਨਿਕ ਅਧਿਕਾਰੀਆਂ ਵੱਲੋਂ ਸਰਕਾਰੀ ਸਕੀਮਾਂ ਦੇ ਫਾਰਮ ਭਰਵਾਉਣ ਲਈ ਕੀਤਾ ਇਕੱਠ, ਪੀੜਿਤਾਂ ਨੇ ਇਸਨੂੰ ਡਰਾਮਾਂ ਦੱਸਿਆ

Published On: fastway.news, Date: Oct 02, 2018

ਤਲਵੰਡੀ ਸਾਬੋ, 2 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਤਲਵੰਡੀ ਸਾਬੋ ਦੇ ਕਮਿਉਨਟੀ ਹਾਲ ਵਿੱਚ ਪ੍ਰਸਾਸਨਿਕ ਅਧਿਕਾਰੀ ਐਸਡੀਐਮ ਵਰਿੰਦਰ ਕੁਮਾਰ ਵੱਲੋਂ ਗਾਂਧੀ ਜੇਯੰਤੀ ਮੌਕੇ ਮਨਾਈ ਗਈ ਪਰ ਸਰਕਾਰੀ ਸਕੀਮਾਂ ਦੇ ਫਾਰਮ ਭਰਵਾਉਣ ਲਈ ਸਰਕਾਰੀ ਅਧਿਕਾਰੀਆਂ ਨੇ ਇਸਦਾ ਲਾਭ ਕਾਗਰਸੀਆਂ ਨੂੰ ਦੇਣਾ ਚਾਹਿਆ ਪਰ ਕੈਂਪ ਵਿੱਚ ਪੀੜਿਤ ਪ੍ਰੇਸਾਨ ਹੁੰਦੇ ਦਿਖਾਈ ਦਿੱਤੇ। ਇਸ ਮੌਕੇ ਐਸਡੀਐਮ ਵਰਿੰਦਰ ਕੁਮਾਰ ਨੇ ਦੱਸਿਆ ਕਿ ਗਾਂਧੀ ਜੇਯੰਤੀ ਮੌਕੇ ਪ੍ਰੋਗਰਾਮ ਕਰਵਾਇਆ ਗਿਆ ਹੈ ਜਿਸ ਵਿੱਚ ਸਾਰੀਆਂ ਸਕੀਮਾਂ ਲਈ ਇੱਕੋ ਛੱਤ ਹੇਠ ਫਾਰਮ ਭਰਵਾਏ ਗਏ ਹਨ ਜਿਸਦਾ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ। ਉੱਧਰ ਇਸ ਮੌਕੇ ਜਿੱਥੇ ਪੀੜਿਤਾਂ ਨੇ ਸਰਕਾਰੀ ਅਧਿਕਾਰੀਆਂ ਨੂੰ ਘੇਰਿਆ ਉੱਥੇ ਇੱਕ ਔਰਤ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਸਰਕਾਰੀ ਅਧਿਕਾਰੀ ਇੱਥੇ ਕੁੱਝ ਨਹੀ ਕਰ ਰਹੇ ਸਿਰਫ ਇਕੱਠ ਕਰਨ ਲਈ ਸਾਨੂੰ ਇੱਥੇ ਸੱਦਿਆ ਹੈ। ਉੱਧਰ ਸਾਬਕਾ ਪ੍ਰਧਾਨ ਗੁਰਤਿੰਦਰ ਸਿੰਘ ਰਿੰਪੀ ਨੇ ਦੱਸਿਆ ਕਿ ਗਰੀਬ ਲੋਕਾਂ ਨੂੰ ਬਿਜਲੀ ਬੋਰਡ ਵੱਲੋਂ 200 ਯੂਨਿਟਾਂ ਦਾ ਬਿਜਲੀ ਬਿੱਲ ਮਾਫ ਕਰਨ ਲਈ ਸਰਟੀਫਿਕੇਟ ਵੰਡੇ ਗਏ ਹਨ। ਹਾਜਰ ਅਧਿਕਾਰੀਆਂ ਅਤੇ ਨਗਰ ਨਿਵਾਸੀਆਂ ਨੂੰ ਸਬੋਧਨ ਕਰਦਿਆਂ ਐਸਡੀਐਮ ਤਲਵੰਡੀ ਸਾਬੋ ਵਰਿੰਦਰ ਸਿੰਘ ਨੇ ਕਿਹਾ ਕਿ ਮਹਾਤਮਾ ਗਾਂਧੀ ਦੀ ਇਸ ਦੇਸ਼ ਲਈ ਕੀਤੀ ਮਹਾਨ ਕੁਰਬਾਨੀ ਨੂੰ ਕਦੀ ਵੀ ਭੁਲਾਇਆ ਨਹੀ ਜਾ ਸਕਦਾ। ਇਸ ਮੌਕੇ ਤਹਿਸੀਲਦਾਰ ਸੁਖਰਾਜ ਸਿੰਘ ਢਿੱਲੋਂ, ਨਾਇਬ ਤਹਿਸੀਲਦਾਰ ਐਸ.ਕੇ ਸਿੰਗਲਾ, ਐਸਡੀਓ ਸੈਨੀਟੇਸ਼ਨ ਸ਼ੰਭੂਨਾਥ ਗਰਗ, ਬਲਾਕ ਕਾਂਗਰਸ ਪ੍ਰਧਾਨ ਕ੍ਰਿਸ਼ਨ ਸਿੰਘ ਭਾਗੀਵਾਂਦਰ ਬੀਪੀਓ ਜਗਜੀਤ ਸਿੰਘ ਚੀਮਾ, ਕੌਂਸਲਰ ਅਜੀਜ ਖਾਨ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ, ਵਾਰਡਾਂ ਦੇ ਕੌਸਲਰ, ਬਲਾਕ ਸੰਮਤੀ ਮੈਂਬਰ ਅਤੇ ਮੋਹਤਬਰ ਆਗੂ ਵੱਡੀ ਗਿਣਤੀ 'ਚ ਹਾਜਰ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration