"/> ਡਾ. ਕਵਲਜੀਤ ਕੌਰ ਨੇ ਗੁਰੂ ਕਾਸ਼ੀ ਕਾਲਜ ਆਫ ਸਿੱਖ ਸਟੱਡੀਜ਼ ਦਾ ਚਾਰਜ ਸੰਭਾਲਿਆ।
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਡਾ. ਕਵਲਜੀਤ ਕੌਰ ਨੇ ਗੁਰੂ ਕਾਸ਼ੀ ਕਾਲਜ ਆਫ ਸਿੱਖ ਸਟੱਡੀਜ਼ ਦਾ ਚਾਰਜ ਸੰਭਾਲਿਆ।

Published On: fastway.news, Date: Aug 10, 2018

ਤਲਵੰਡੀ ਸਾਬੋ, 10 ਅਗਸਤ (ਗੁਰਜੰਟ ਸਿੰਘ ਨਥੇਹਾ)- ਸਥਾਨਕ ਮਾਤਾ ਸਾਹਿਬ ਕੌਰ ਗਲਰਜ਼ ਕਾਲਜ਼ ਦੇ ਪ੍ਰਿੰਸੀਪਲ ਡਾ. ਕਵਲਜੀਤ ਕੌਰ ਨੇ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਚਲਾਏ ਜਾ ਰਹੇ ਗੁਰੂ ਕਾਸ਼ੀ ਕਾਲਜ ਆਫ ਸਿੱਖ ਸਟੱਡੀਜ਼ ਦਾ ਬਤੌਰ ਪ੍ਰਿੰਸੀਪਲ ਐਡੀਸ਼ਨਲ ਚਾਰਜ ਸੰਭਾਲ ਲਿਆ। ਜ਼ਿਕਰਯੋਗ ਹੈ ਕਿ ਡਾ. ਕਵਲਜੀਤ ਕੌਰ ਹਿਊਮਨ ਜੈਨਿਟਿਕਸ ਵਿਸ਼ੇ ਵਿੱਚ ਪੀ. ਐਚ. ਡੀ ਦੀ ਡਿਗਰੀ ਪ੍ਰਾਪਤ ਹਨ। ਉਹਨਾਂ ਨੂੰ ਵੱਖ-ਵੱਖ ਕਾਲਜਾਂ ਵਿੱਚ ਲਗਭਗ 24 ਸਾਲ ਬਤੌਰ ਅਧਿਆਪਕ ਅਤੇ ਪ੍ਰਿੰਸੀਪਲ ਦਾ ਤਜ਼ਰਬਾ ਹਾਸਲ ਹੈ ਅਤੇ ਉਹ ਲੰਬੇ ਅਰਸੇ ਤੋਂ ਵਿਦਿਅਕ ਖੇਤਰ ਨਾਲ ਜੁੜੇ ਹੋਏ ਹਨ। ਪ੍ਰਿੰਸੀਪਲ ਕਵਲਜੀਤ ਕੌਰ ਨੇ ਆਏ ਹੋਏ ਪਤਵੰਤੇ ਸੱਜਣਾਂ ਦਾ ਧੰਨਵਾਦ ਕਰਦਿਆਂ ਕਾਲਜ ਦੇ ਸਰਵਪੱਖੀ ਵਿਕਾਸ ਲਈ ਯਤਨਸ਼ੀਲ ਹੋਣ ਪ੍ਰਤੀ ਵਚਨਬੱਧਤਾ ਪ੍ਰਗਟਾਈ । ਉਹਨਾਂ ਇਸ ਮੌਕੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਜਲਦ ਹੀ ਢੁਕਵੇਂ ਹੱਲ ਕਰਨ ਦਾ ਭਰੋਸਾ ਪ੍ਰਗਟਾਇਆ। ਇਸ ਮੌਕੇ ਭੋਲਾ ਸਿੰਘ ਇੰਚਾਰਜ਼ ਸਬ-ਆਫਿਸ ਧਰਮ ਪ੍ਰਚਾਰ ਕਮੇਟੀ ਤਖ਼ਤ ਸ੍ਰੀ ਦਮਦਮਾ ਸਾਹਿਬ, ਭਾਈ ਅਮਰਜੀਤ ਸਿੰਘ ਪ੍ਰਿੰਸੀਪਲ ਗੁਰੂ ਕਾਸ਼ੀ ਗੁਰਮਤਿ ਇੰਸਟੀਚਿਊਟ, ਰਜਿੰਦਰ ਸਿੰਘ ਸੁਪਰਡੈਂਟ ਮਾਤਾ ਸਾਹਿਬ ਕੌਰ ਗਰਲਜ਼ ਕਾਲਜ਼ ਤੋਂ ਇਲਾਵਾ ਕਾਲਜ ਦੇ ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration