"/> ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਦੋ ਦਿਨਾਂ ਰਾਸ਼ਟਰੀ ਕਾਨਫਰੰਸ ਮੌਕੇ 250 ਖੋਜਾਰਥੀਆਂ ਨੇ ਖੋਜ ਪੱਤਰ ਪੜੇ।
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਦੋ ਦਿਨਾਂ ਰਾਸ਼ਟਰੀ ਕਾਨਫਰੰਸ ਮੌਕੇ 250 ਖੋਜਾਰਥੀਆਂ ਨੇ ਖੋਜ ਪੱਤਰ ਪੜੇ।

Published On: fastway.news, Date: Aug 10, 2018

ਤਲਵੰਡੀ ਸਾਬੋ, 10 ਅਗਸਤ (ਗੁਰਜੰਟ ਸਿੰਘ ਨਥੇਹਾ)- ਪ੍ਰਾਪਤ ਗਿਆਨ ਦਾ ਵਿਸ਼ਲੇਸ਼ਣ ਅਤੇ ਨਵਾਂ ਗਿਆਨ ਪੈਦਾ ਕਰਨ ਲਈ ਯੂਨੀਵਰਸਿਟੀ ਕਾਲਜ ਆਫ਼ ਬੇਸਿਕ ਸਾਇੰਸਜ਼ ਐਂਡ ਹਿਊਮੈਨਟੀਜ਼ ਵੱਲੋਂ 'ਭਾਸ਼ਾਵਾਂ, ਸਾਹਿਤ ਅਤੇ ਸਮਾਜਿਕ ਵਿਗਿਆਨ ਦੀ ਖੋਜ ਆਧੁਨਿਕ ਪਰਿਪੇਖ ਅਤੇ ਸੰਭਾਵਨਾਵਾਂ' ਵਿਸ਼ੇ ਇੱਕ ਰਾਸ਼ਟਰੀ ਪੱਧਰ ਦੀ ਦੋ ਦਿਨਾਂ ਕਾਨਫਰੰਸ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਕਰਵਾਈ ਗਈ। ਕਾਨਫਰੰਸ ਦੇ ਚੀਫ ਪੈਟਰਨ ਯੂਨੀਵਰਸਿਟੀ ਚਾਂਸਲਰ ਜੇ. ਐਸ. ਧਾਲੀਵਾਲ ਪੈਟਰਨ ਗੁਰਲਾਭ ਸਿੰਘ ਸਿੱਧੂ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸੁਖਰਾਜ ਸਿੰਘ ਸਿੱਧੂ ਨੇ ਵਿਭਾਗ ਦੇ ਇਸ ਉਪਰਾਲੇ ਨੂੰ ਵਿਦਿਆਰਥੀਆਂ ਲਈ ਇੱਕ ਨਿੱਗਰ ਕਦਮ ਦੱਸਿਆ। ਇਸ ਮੌਕੇ ਕਾਲਜ ਦੇ ਡੀਨ ਡਾ. ਲਾਭ ਸਿੰਘ ਖੀਵਾ ਨੇ ਕਿਹਾ ਕਿ ਦੋ ਦਿਨਾਂ ਤੋਂ ਚੱਲ ਰਹੀ ਇਸ ਕਾਨਫਰੰਸ ਵਿੱਚ ਵੱਖ-ਵੱਖ 9 ਰਾਜਾਂ ਤੋਂ ਆਏ 250 ਦੇ ਕਰੀਬ ਖੋਜਾਰਥੀਆਂ ਨੇ ਬੜੀ ਮਿਹਨਤ ਨਾਲ ਤਿਆਰ ਕੀਤੇ ਹੋਏ ਪੇਪਰ ਪੜੇ। ਇਸ ਮੌਕੇ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਪਹੁੰਚੇ ਡਾ. ਹਰਪਾਲ ਸਿੰਘ ਪੰਨੂੰ (ਚੇਅਰਪਰਸਨ, ਗੁਰੂ ਗੋਬਿੰਦ ਸਿੰਘ ਚੇਅਰ, ਕੇਂਦਰੀ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ) ਨੇ ਆਪਣੇ ਕੁੰਜੀਵਤ ਭਾਸ਼ਨ ਦੌਰਾਨ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਭਾਸ਼ਾਵਾਂ, ਸਾਹਿਤ, ਕਲਾ ਅਤੇ ਸੰਸਕ੍ਰਿਤੀ ਤੇ ਕੇਂਦਰਿਤ ਇਹ ਕਾਨਫਰੰਸ ਖੋਜਾਰਥੀਆਂ, ਖੋਜ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦਾ ਇੱਕ ਵਧੀਆ ਉਪਰਾਲਾ ਹੈ। ਅਧਿਆਪਕ ਦਾ ਇਹ ਸੁਭਾਗ ਹੁੰਦਾ ਹੈ ਕਿ ਉਹ ਸਦਾ ਗਿਆਨ ਪ੍ਰਾਪਤ ਕਰਦਾ ਰਹਿੰਦਾ ਹੈ ਤਾਂ ਕਿ ਖੋਜਾਰਥੀਆਂ ਨੂੰ ਸਮੇਂ ਦੇ ਹਾਣ ਦਾ ਬਣਾ ਸਕੇ। ਇਸ ਮੌਕੇ ਡਾ. ਕੁਲਦੀਪ ਸਿੰਘ ਚੇਅਰਪਰਸਨ ਸਤਿਗੁਰੂ ਰਾਮ ਸਿੰਘ ਚੇਅਰ ਕੇਂਦਰੀ ਯੂਨੀਵਰਸਿਟੀ ਬਠਿੰਡਾ ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਵਿੰਦਰ ਸਿੰਘ ਢਿੱਲੋਂਂ ਨੇ ਕਿਹਾ ਕਿ ਖੋਜ ਲਈ ਹਰ ਵੇਲੇ ਕੁੱਝ ਜਾਨਣ ਲਈ ਤਤਪਰ ਰਹਿਣਾ ਹੀ ਖੋਜ ਹੈ। ਉਨ੍ਹਾਂ ਵਿਭਾਗ ਦੇ ਸਫਲਤਾਪੂਰਵਕ ਰਾਸ਼ਟਰੀ ਕਾਨਫਰੰਸ ਕਰਵਾਉਣ ਦੇ ਉਪਰਾਲੇ ਦੀ ਦੀ ਸਲਾਘਾ ਵੀ ਕੀਤੀ। ਇਸ ਸ਼ੈਸਨ ਦੇ ਚੇਅਰਪਰਸਨ ਡਾ. ਨਰਿੰਦਰ ਸਿੰਘ ਨੇ ਕਿਹਾ ਕਿ ਅੱਜ ਦੇ ਪੈਸੇ ਦੇ ਯੁੱਗ ਵਿੱਚ ਖੋਜ ਦੀ ਗੁਣਵੱਤਾ ਕਾਇਮ ਰੱਖਣਾ ਇੱਕ ਚੁਣੌਤੀ ਭਰਿਆ ਕਾਰਜ ਹੈ ਕਿਉਂਕਿ ਖੋਜ ਪ੍ਰਕਿਰਿਆ ਇੱਕ ਵਪਾਰ ਵਿੱਚ ਤਬਦੀਲ ਹੋ ਰਹੀ ਹੈ। ਇਸ ਦੌਰਾਨ ਡੀਨ ਅਕਾਦਮਿਕ ਡਾ. ਜੀ. ਐਸ ਬਰਾੜ, ਡਿਪਟੀ ਰਜਿਸਟਰਾਰ ਅਮਿਤ ਟੁਟੇਜਾ, ਡਾ. ਅਸ਼ਵਨੀ ਸੇਠੀ ਡਾਇਰੈਕਟਰ ਯੋਜਨਾ ਤੇ ਵਿਕਾਸ, ਪੀਆਰਓ ਹਰਪ੍ਰੀਤ ਸ਼ਰਮਾ, ਡਾ. ਸੁਨੀਤਾ ਸੁਖੀਜਾ ਡੀਨ ਕਾਮਰਸ ਵਿਭਾਗ, ਡਾ. ਲੀਨਾ ਲੌਰ ਡੀਨ ਐਜੂਕੇਸ਼ਨ ਵਿਭਾਗ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration