"/> ਨੌਜਵਾਨ ਦੀ ਚਿੱਟੇ ਨਾਲ ਮੌਤ ਹੋਣ ਤੋਂ ਬਾਅਦ ਸਾਬਕਾ ਡੀਆਈਜੀ ਨੇ ਪਰਿਵਾਰ ਨੂੰ ਦਿੱਤੀ ਦਸ ਹਜ਼ਾਰ ਦੀ ਵਿੱਤੀ ਮੱਦਦ।
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਨੌਜਵਾਨ ਦੀ ਚਿੱਟੇ ਨਾਲ ਮੌਤ ਹੋਣ ਤੋਂ ਬਾਅਦ ਸਾਬਕਾ ਡੀਆਈਜੀ ਨੇ ਪਰਿਵਾਰ ਨੂੰ ਦਿੱਤੀ ਦਸ ਹਜ਼ਾਰ ਦੀ ਵਿੱਤੀ ਮੱਦਦ।

Published On: fastway.news, Date: Aug 10, 2018

ਤਲਵੰਡੀ ਸਾਬੋ, 10 ਅਗਸਤ (ਗੁਰਜੰਟ ਸਿੰਘ ਨਥੇਹਾ)- ਬੀਤੇ ਦਿਨੀਂ ਲਹਿਰੀ 'ਚ ਚਿੱਟੇ ਨਾਲ ਹੋਈ ਗਰੀਬ ਪਰਿਵਾਰ ਦੇ ਨੌਜਵਾਨ ਹਰਗੋਬਿੰਦ ਸਿੰਘ ਗੋਬਿੰਦੀ ਦੀ ਮੌਤ ਤੋਂ ਬਾਅਦ ਉਸਦੇ ਵਾਰਸਾਂ ਨੂੰ ਜਾਗੋ ਨਸ਼ੇ ਤਿਆਗੋ ਦੇ ਮੋਢੀ ਸਾਬਕਾ ਡੀਆਈਜੀ ਹਰਿੰਦਰ ਸਿੰਘ ਚਾਹਲ ਅਤੇ ਉਹਨਾਂ ਦੇ ਬੇਟੇ ਫਿਲਮੀ ਅਦਾਕਾਰ ਤੇ ਨਿਰਮਾਤਾ ਗੁਲਜਾਰਇੰਦਰ ਸਿੰਘ ਚਾਹਲ ਨੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਦਿਆਂ ਪਰਿਵਾਰ ਨੂੰ ਦਸ ਹਾਜਰ ਰੁਪਏ ਦੀ ਸਹਾਇਤਾ ਰਾਸ਼ੀ ਦੇ ਕੇ ਸਰਕਾਰ ਤੋਂ ਪੈਨਸ਼ਨ ਅਤੇ ਵਾਰਸਾਂ ਲਈ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ। ਇਸ ਮੌਕੇ ਉਹਨਾਂ ਪੁਲਿਸ ਅਤੇ ਸਰਕਾਰ ਨੂੰ ਖੇਤਰ 'ਚ ਚੱਲ ਰਹੇ ਨਜਾਇਜ ਕੰਮ ਨੂੰ ਤਰੁੰਤ ਬੰਦ ਕਰਨ ਦੀ ਮੰਗ ਵੀ ਕੀਤੀ। ਮ੍ਰਿਤਕ ਦੀ ਮਾਤਾ ਗੁਲਾਬ ਕੌਰ, ਹਰਬੰਸ ਕੌਰ, ਬਲਜੀਤ ਸਿੰਘ ਤੇ ਕਿਸਾਨ ਆਗੂ ਦਲਜੀਤ ਸਿੰਘ ਨੇ ਸ. ਚਾਹਲ ਤੇ ਉਨ੍ਹਾਂ ਦੇ ਬੇਟੇ ਗੁਲਜਾਰ ਇੰਦਰ ਚਾਹਲ ਦਾ ਧੰਨਵਾਦ ਕਰਦੇ ਹੋਏ ਪੰਜਾਬ ਸਰਕਾਰ ਤੇ ਪ੍ਰਸ਼ਾਸ਼ਨ ਨੂੰ ਰੱਜ ਕੇ ਕੋਸਦਿਆਂ ਕਿਹਾ ਕਿ ਖੇਤਰ ਵਿੱਚ ਨਸ਼ੇ ਦੇ ਸੌਦਾਗਰਾਂ ਨੂੰ ਜਾਣਦੇ ਬੁੱਝਦੇ ਵੀ ਪੁਲਿਸ ਉਹਨਾਂ ਨੂੰ ਫੜ੍ਹ ਨਹੀਂ ਰਹੀ। ਇਸ ਮੌਕੇ ਸਰਪੰਚ ਕੁਲਵੰਤ ਸਿੰਘ, ਹੌਲਦਾਰ ਸੁਖਪਾਲ ਪਾਲੀ, ਸਹਾਇਕ ਥਾਣੇਦਾਰ ਗੁਰਪਾਲ ਸਿੰਘ, ਹੌਲਦਾਰ ਹਰਭਜਨ ਸਿੰਘ, ਬੱਸ ਮੈਨੇਜਰ ਚੰਦ ਸਿੰਘ, ਕਲੱਬ ਪ੍ਰਧਾਨ ਗੁਰਲਾਭ ਸਿੰਘ, ਬੱਬੂ ਸਿੰਘ, ਜਰਨੈਲ ਸਿੰਘ ਮਿੱਠੂ, ਯੂਥ ਆਗੂ ਸੱਤਪਾਲ ਲਹਿਰੀ ਸਮੇਤ ਵੱਡੀ ਤਦਾਦ ਵਿੱਚ ਪਿੰਡ ਵਾਸੀ ਮੌਜੂਦ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration