"/> ਪਾਰਟੀ ਦੀ ਇੱਕਜੁਟਤਾ ਲਈ ਯੂਥ ਦੇ ਸੂਬਾ ਮੀਤ ਪ੍ਰਧਾਨ ਵਲੋ ਭੁੱਖ ਹੜਤਾਲ ਭਲਕੇ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪਾਰਟੀ ਦੀ ਇੱਕਜੁਟਤਾ ਲਈ ਯੂਥ ਦੇ ਸੂਬਾ ਮੀਤ ਪ੍ਰਧਾਨ ਵਲੋ ਭੁੱਖ ਹੜਤਾਲ ਭਲਕੇ

ਖੁਨ ਨਾਲ ਸਿੰਜੀ ਹੋਈ ਪਾਰਟੀ ਦੇ ਲੀਡਰਾਂ ਵਿੱਚ ਚਲ ਰਹੀ ਤਕਰਾਰ ਦਿੰਦੀ ਹੈ ਤਕਲੀਫ:-ਬਾਜਵਾ
Published On: fastway.news, Date: Aug 09, 2018

ਭਵਾਨੀਗੜ 9 ਅਗਸਤ { ਗੁਰਵਿੰਦਰ ਰੋਮੀ ਭਵਾਨੀਗੜ} ਵੈਸੇ ਤਾਂ ਆਮ ਆਦਮੀ ਪਾਰਟੀ ਵਿੱਚ ਕਈ ਸਾਲਾਂ ਦਾ ਘਮਾਸਾਨ ਮੱਚਿਆ ਹੋਇਆ ਹੈ ਪਰ ਪਿਛਲੇ ਦਿਨੀ ਵਿਰੋਧੀ ਧਿਰ ਦੇ ਤੇਜ ਤਰਾਰ ਨੇਤਾ ਸੁਖਪਾਲ ਖਹਿਰਾ ਨੂੰ ਜਦੋ ਤੋ ਪਾਰਟੀ ਹਾਈਕਮਾਡ ਵਲੋ ਅੋਹਦੇ ਤੋ ਲਾਂਭੇ ਕੀਤਾ ਗਿਆ ਹੈ ਉਦੋ ਤੋ ਹੀ ਸ਼ੋਸਲ ਮੀਡੀਆ ਅਤੇ ਪ੍ਰਿੰਟ ਮੀਡੀਆ ਵਿੱਚ ਨਿੱਤ ਹੋ ਰਹੀ ਬਿਆਨਬਾਜੀ ਹੁਣ ਉਹਨਾਂ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣ ਬੈਠੀ ਹੈ ਜਿੰਨਾਂ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਆਪਣੇ ਹਰ ਹੀਲੇ ਵਸੀਲੇ ਨਾਲ ਇਲਾਕੇ ਦੇ ਪਿੰਡਾਂ ਵਿੱਚ ਆਪਣੇ ਖਰਚਿਆਂ ਤੇ ਘਰ ਘਰ ਜਾ ਕੇ ਪੈਰਾ ਤੇ ਖੜਾ ਕੀਤਾ । ਇਲਾਕਾ ਭਵਾਨੀਗੜ ਜੋ ਕਿ ਜਿਲਾ ਸੰਗਰੂਰ ਵਿੱਚ ਹੈ ਅਤੇ ਹਰਪਾਲ ਚੀਮਾ ਜੋ ਵਿਰੋਧੀ ਧਿਰ ਦੇ ਨਵੇ ਥਾਪੇ ਲੀਡਰ ਹਨ ਵੀ ਸੰਗਰੂਰ ਦੇ ਦਿੜਬਾ ਹਲਕੇ ਦੀ ਨੁਮਾਇੰਦਗੀ ਕਰਦੇ ਹਨ ਦੇ ਵਿਰੋਧੀ ਧਿਰ ਦੇ ਨੇਤਾ ਬਣਨ ਤੋ ਬਾਅਦ ਭਾਂਵੇ ਕਿ ਸੰਗਰੂਰ ਇਲਾਕੇ ਵਿੱਚ ਆਉਦਿਆਂ ਉਹਨਾਂ ਦਾ ਭਰਵਾਂ ਸੁਆਗਤ ਕੀਤਾ ਗਿਆ ਪਰ ਪਾਰਟੀ ਲੀਡਰਾਂ ਵਲੋ ਨਿੱਤ ਦਿਨ ਦਿੱਤੇ ਜਾ ਰਹੇ ਬਿਆਨਾਂ ਤੋ ਪਾਰਟੀ ਵਲੰਟੀਅਰ ਹੁਣ ਧੁਰ ਅੰਦਰੋ ਦੁਖੀ ਜਾਪ ਰਹੇ ਹਨ। ਉਥੇ ਹੀ ਇਲਾਕਾ ਭਵਾਨੀਗੜ ਵਿੱਚ ਹਰਪ੍ਰੀਤ ਸਿੰਘ ਬਾਜਵਾ ਵਲੋ ਆਪ ਦੀ ਇੱਕਜੁਟਤਾ ਲਈ ਭੁੱਖ ਹੜਤਾਲ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ।ਇਸ ਸਬੰਧੀ ਜਦੋ ਯੂਥ ਦੇ ਸੂਬਾ ਮੀਤ ਪ੍ਰਧਾਨ ਹਰਪ੍ਰੀਤ ਬਾਜਵਾ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਜਦੋ ਆਪ ਦਾ ਗਠਨ ਹੋਇਆ ਸੀ ਤਾਂ ਵਲੰਟੀਅਰਾਂ ਨੇ ਪੂਰਾ ਤਾਣ ਲਾ ਕੇ ਪਾਰਟੀ ਨੂੰ ਖੜਾ ਕੀਤਾ ਸੀ ਉਹਨਾ ਕਿਹਾ ਕਿ ਉਹ ਕਿਸੇ ਵੀ ਧੜੇਬੰਦੀ ਵਿੱਚ ਨਹੀ ਪੈਣਾ ਚਾਹੰੁਦੇ ਅਤੇ ਨਾਂ ਹੀ ਪਾਰਟੀ ਨੂੰ ਧੜਿਆਂ ਵਿੱਚ ਵੰਡਿਆ ਦੇਖਣਾ ਚਾਹੰਦੇ ਹਨ । ਸੋ ਇਸੇ ਕਰਕੇ ਹਾਈਕਮਾਡ ਤੱਕ ਅਵਾਜ ਪੁੱਜਦੀ ਕਰਨ ਲਈ ਵਲੰਟੀਅਰਾਂ ਦੀ ਅਵਾਜ ਹਾਈਕਮਾਂਡ ਤੀਕ ਅੱਪੜਦੀ ਕਰਨ ਲਈ ਉਹ ਅਤੇ ਆਪ ਦੇ ਵਲੰਟੀਅਰ ਭੁੱਖ ਹੜਤਾਲ ਸ਼ੁਰੂ ਕਰ ਰਹੇ ਹਨ। ਉਹਨਾਂ ਕਿਹਾ ਕਿ ਆਪ ਵਲੋ ਪੰਜਾਬ ਪੰਜਾਬੀਅਤ ਲਈ ਮਸਲੇ ਚੱੁਕਣ ਲਈ ਹੀ ਇਸ ਪਾਰਟੀ ਦਾ ਗਠਨ ਹੋਇਆ ਸੀ ਪਰ ਜੋ ਹੁਣ ਹੋ ਰਿਹਾ ਹੈ ਉਸ ਤੋ ਵਲੰਟੀਅਰ ਚਿੰਤਾ ਵਿੱਚ ਹਨ। ਇਸ ਮੋਕੇ ਉਹਨਾਂ ਆਪ ਦੇ ਮਿਹਨਤੀ ਅਤੇ ਅਣਥੱਕ ਵਲੰਟੀਅਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਿਛਲੇ ਸਮੇ ਤੋ ਪਾਰਟੀ ਅੋਖੇ ਸਮੇ ਵਿਚੋ ਲੰਘ ਰਹੀ ਹੈ ਅਤੇ ਪਾਰਟੀ ਲੀਡਰ ਆਪਸ ਵਿੱਚ ਤਕਰਾਰਬਾਜੀ ਕਰ ਰਹੇ ਹਨ।ਜਿਸ ਕਾਰਨ ਉਹ ਅਤੇ ਹੋਰ ਵਲੰਟੀਅਰ ਚਿੰਤਤ ਹਨ ਸੋ ਪਾਰਟੀ ਦੀ ਇੱਕਜੁਟਤਾ ਲਈ ਵਲੰਟੀਅਰਾਂ ਦੀ ਅਵਾਜ ਹਾਈਕਮਾਂਡ ਤੱਕ ਪੁੱਜਦੀ ਕੀਤੀ ਜਾ ਸਕੇ ਅਤੇ ਪਾਰਟੀ ਮੁੜ ਪਹਿਲਾਂ ਵਾਂਗ ਇਕੱਠੀ ਹੋ ਕੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਹੰਭਲਾ ਮਾਰਿਆ ਜਾ ਸਕੇ । ਇਸ ਮੋਕੇ ਉਹਨਾਂ ਵੱਧ ਤੋ ਵੱਧ ਪਾਰਟੀ ਵਲੰਟੀਅਰਾਂ ਨੂੰ ਪਾਰਟੀ ਦੀ ਇੱਕਜੁਟਤਾ ਲਈ ਸਾਥ ਦੇਣ ਦੀ ਅਪੀਲ ਵੀ ਕੀਤੀ।ਉਹਨਾਂ ਦੱਸਿਆ ਕਿ ਭਲਕੇ 10 ਅਗਸਤ ਨੂੰ ਦੁਪਹਿਰ 12 ਵਜੇ ਤੋ ਸ਼ਹੀਦ ਭਗਤ ਸਿੰ੍ਹ ਚੋਕ ਭਵਾਨੀਗੜ ਵਿਖੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਜਾਵੇਗੀ।

Tags: vikas kumar
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration