"/> ਜਥੇਦਾਰ ਸੁਰਜੀਤ ਸਿੰਘ ਗੜੀ ਨੂੰ ਕਿਸਾਨ ਵਿੰਗ ਜ਼ਿਲ੍ਹਾ ਪ੍ਰਧਾਨ ਬਣਨ ਤੇ ਸਨਮਾਨਿਤ ਕੀਤਾ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਜਥੇਦਾਰ ਸੁਰਜੀਤ ਸਿੰਘ ਗੜੀ ਨੂੰ ਕਿਸਾਨ ਵਿੰਗ ਜ਼ਿਲ੍ਹਾ ਪ੍ਰਧਾਨ ਬਣਨ ਤੇ ਸਨਮਾਨਿਤ ਕੀਤਾ

Published On: fastway.news, Date: Aug 09, 2018

ਰਾਜਪੁਰਾ (ਰਾਜੇਸ਼ ਡਾਹਰਾ )
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ
ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ  ਵੱਲੋਂ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ  ਜਥੇਦਾਰ ਸ. ਸੁਰਜੀਤ ਸਿੰਘ ਗੜੀ ਨੂੰ ਕਿਸਾਨ ਵਿੰਗ ਜ਼ਿਲ੍ਹਾ ਪਟਿਆਲਾ ਅਕਾਲੀ ਦਲ
ਦਾ ਪ੍ਰਧਾਨ ਬਣਾਉਣ ਤੇ ਸਾਬਕਾ ਭਾਜਪਾ ਕੌਮੀ ਸਕੱਤਰ ਅਤੇ ਹਲਕਾ ਇੰਚਾਰਜ ਰਾਜਪੁਰਾ ਸ.
ਹਰਜੀਤ ਸਿੰਘ ਗਰੇਵਾਲ ਦੀ ਅਗਵਾਈ ਵਿੱਚ ਬਨੂੜ ਦੇ ਅਕਾਲੀ ਅਤੇ ਭਾਜਪਾ ਵਰਕਰਾਂ ਵੱਲੋਂ
ਜਥੇਦਾਰ ਸੁਰਜੀਤ ਸਿੰਘ ਗੜੀ ਨੂੰ ਬਨੂੜ ਪਹੁੰਚਣ ਤੇ ਸਰੋਪਾ ਅਤੇ ਕਿਰਪਾਨ ਭੇਟ ਕਰ ਕੇ
ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਥੇਦਾਰ ਸੁਰਜੀਤ ਸਿੰਘ ਗੜੀ ਨੇ ਸਾਬਕਾ ਉਪ ਮੁੱਖ
ਮੰਤਰੀ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਪਾਰਟੀ ਲਈ ਦਿਨ ਰਾਤ
ਮਿਹਨਤ ਕਰਨਗੇ ਤੇ ਪਾਰਟੀ ਦੀਆ ਗਤੀਵਿਧੀਆਂ ਨੂੰ ਘਰ ਘਰ ਤੱਕ ਪਹੁੰਚਾਉਣਗੇ। ਉਨ੍ਹਾਂ
ਕਿਹਾ ਕਿ ਜੋ ਜ਼ਿੰਮੇਵਾਰੀ ਪਾਰਟੀ ਨੇ ਮੈਨੂੰ ਸੌਂਪੀ ਹੈ ਉਹ ਜ਼ਿੰਮੇਵਾਰੀ ਆਪਣੀ
ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਹਲਕਾ ਇੰਚਾਰਜ ਰਾਜਪੁਰਾ ਹਰਜੀਤ
ਸਿੰਘ ਗਰੇਵਾਲ, ਭਾਜਪਾ ਆਗੂ ਰਿੰਕੂ ਸਲੇਮਪੁਰ,ਜਸਵਿੰਦਰ ਸਿੰਘ ਜੱਸੀ,ਭਾਜਪਾ ਮੰਡਲ
ਪ੍ਰਧਾਨ ਪ੍ਰਿਥੀ ਚੰਦ, ਪ੍ਰੇਮ ਚੰਦ ਥਮਣ,ਸੰਧੂ ਸਿੰਘ,ਸਰਪੰਚ ਬਲਵਿੰਦਰ ਸਿੰਘ
ਨੇਪਰਾ,ਸੁਰਿੰਦਰ ਸਿੰਘ ਘੁਮਾਣਾ,ਨੰਬਰਦਾਰ ਕੁਲਵੀਰ ਸਿੰਘ,ਅਮਰੀਕ ਸਿੰਘ
ਧਰਮਗੜ੍ਹ,ਜਤਿੰਦਰ ਸਿੰਘ ਰੋਮੀ ਅਬਰਾਵਾਂ,ਜਸਵੰਤ ਸਿੰਘ ਹੁਲਕਾ,ਮੇਜਰ ਸਿੰਘ
ਖ਼ਾਨਪੁਰ,ਜੱਸੀ ਸਿੰਘ ਕੋਟਲਾ,ਕੁਲਵਿੰਦਰ ਸਿੰਘ ਤਸੋਲੀ,ਲਖਵੀਰ ਸਿੰਘ ਧਰਮਗੜ੍ਹ,ਹਰਜੀਤ
ਸਿੰਘ ਢਿੱਲੋਂ,ਗੁਰਚਰਨ ਸਿੰਘ,ਅਵਤਾਰ ਸਿੰਘ ਧਰਮਗੜ੍ਹ ਅਤੇ ਕੁਲਦੀਪ ਸਿੰਘ ਮੌਜੂਦ ਸਨ।

Tags: ਰਾਜਪੁਰਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration