"/> ਸਿਹਤ ਵਿਭਾਗ ਵਲੋ ਰਾਜਪੁਰਾ ਵਿਚ ਜਾਗਰੂਕ ਵੈਨ ਕੀਤੀ ਗਈ ਰਵਾਨਾ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸਿਹਤ ਵਿਭਾਗ ਵਲੋ ਰਾਜਪੁਰਾ ਵਿਚ ਜਾਗਰੂਕ ਵੈਨ ਕੀਤੀ ਗਈ ਰਵਾਨਾ

ਸਿਹਤ ਸੰਬਧੀ ਦਿਤੀ ਜਾਣਗੀਆਂ ਜਾਣਕਾਰੀਆਂ
Published On: fastway.news, Date: Aug 08, 2018

ਰਾਜਪੁਰਾ ਰਾਜੇਸ਼ ਡਾਹਰਾ
ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਤੰਦਰੁਸਤ ਪੰਜਾਬ ਮੁਹਿੰਮ ਅਧੀਨ ਸੂਬੇ ਨੂੰ ਡੇਂਗੂ ਮੁਕਤ ਕਰਨ ਲਈ ਅੱਜ ਸਿਵਲ ਸਰਜਨ ਪਟਿਆਲਾ ਦੀ ਰਹਿਨੁਮਾਈ ਹੇਠ ਐੱਸਐੱਮਓ ਰਾਜਪੁਰਾ ਡਾ. ਰਣਜੀਤ ਸਿੰਘ ਨੇ ਆਮ ਜਨਤਾ ਨੂੰ ਡੇਂਗੂ ਦੀ ਰੋਕਥਾਮ ਲਈ ਜਾਗਰੂਕ ਕਰਨ ਲਈ ਹਰੀ ਝੰਡੀ ਦੇ ਗੱਡੀ ਨੂੰ ਰਵਾਨਾ ਕੀਤਾ। ਇਸ ਗੱਡੀ ਵਿਚ ਡੇਂਗੂ ਰੋਕੋ ਮੁਹਿੰਮ ਸੰਬੰਧੀ ਸਮੂਹ ਸ਼ਹਿਰ ਵਾਸੀਆਂ ਨੂੰ ਜਾਣਕਾਰੀ ਦੇਣ ਲਈ ਸਲੋਗਨ ਅਤੇ ਜਾਣਕਾਰੀ ਵਰਧਕ ਸੁਣਨ ਯੋਗ ਕੈਸਟਾਂ ਉਪਲਬਧ ਹਨ।ਇਥੇ
ਸਹਿਤ ਵਿਭਾਗ ਦੀ ਇਕ ਟੀਮ ਜਿਸ ਵਿਚ ਡਾਕਟਰ ਬਿਪਨਦੀਪ ਖੋਸਾ,ਪਰਮਜੀਤ ਸਿੰਘ ਐਸ ਆਈ ਅਤੇ ਐਸ ਐਸ ਭੰਗੂ ਐਸ ਆਈ ਮੌਜੂਦ ਸਨ ਜੋ ਰਾਜਪੁਰਾ ਸ਼ਹਿਰ ਦੇ ਅਲੱਗ ਅਲੱਗ ਇਲਾਕਿਆਂ ਵਿਚ ਡੇਂਗੂ ਦੀ ਅਤੇ ਇਸਦੀ ਰੋਕਥਾਮ ਲਈ ਆਮ ਜਨਤਾ ਵਲੋਂ ਕਰਨ ਵਾਲੇ ਉਪਰਾਲਿਆਂ ਦੀ ਜਾਣਕਾਰੀ ਦੇਣ ਲਈ ਰਵਾਨਾ ਹੋਏ।ਇਸ ਮੌਕੇ ਤੇ ਮੈਡੀਕਲ ਅਫਸਰ ਡਾਕਟਰ ਐਸ ਜੇ ਸਿੰਘ ਅਤੇ ਡਾਕਟਰ ਲਲਿਤ ਗਰਗ ਵੀ ਹਾਜਰ ਸਨ।ਐਸ ਐਮ ਓ ਰਾਜਪੁਰਾ ਡਾਕਟਰ ਰਣਜੀਤ ਸਿੰਘ ਨੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਮੱਛਰ ਦੇ ਕੱਟਣ ਤੋਂ ਬਚਾਅ ਲਈ ਮੱਛਰਦਾਨਿਆ,ਮੱਛਰ ਮਾਰ ਦਵਾਈਆਂ ਮੱਛਰ ਭਜਾਉਣ ਦੀਆਂ ਮਸ਼ੀਨਾਂ ਟਿਊਬਾਂ ਅਤੇ ਅਗਰਬੱਤੀ ਦੀ ਵਰਤੋਂ ਕਰਨ ।ਆਪਣੇ ਘਰਾਂ ਅਤੇ ਆਸ ਪਾਸ ਪਾਣੀ ਨਾ ਖੜ੍ਹਨ ਦਿਓ ਅਤੇ ਬੁਖਾਰ ਦੇ ਮਰੀਜ਼ ਨੂੰ ਛੇਤੀ ਤੋਂ ਛੇਤੀ ਡੇਂਗੂ ਦੇ ਟੈਸਟ ਲਈ ਹਸਪਤਾਲ ਲੈ ਕੇ ਆਓ।

Tags: ਰਾਜਪੁਰਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration