"/> ਸਾਬਕਾ ਡੀ ਆਈ ਜੀ ਵੱਲੋਂ ਸਹਿਯੋਗ ਗਰੁੱਪ ਨਥੇਹਾ ਨੂੰ ਦਿੱਤੀ ਵਿੱਤੀ ਸਹਾਇਤਾ, ਦਫਤਰ ਦੇ ਉਦਘਾਟਨ ਮੌਕੇ ਨੌਜਵਾਨਾਂ ਦੇ ਉਪਰਾਲੇ ਦੀ ਕੀਤੀ ਸ਼ਲਾਘਾ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸਾਬਕਾ ਡੀ ਆਈ ਜੀ ਵੱਲੋਂ ਸਹਿਯੋਗ ਗਰੁੱਪ ਨਥੇਹਾ ਨੂੰ ਦਿੱਤੀ ਵਿੱਤੀ ਸਹਾਇਤਾ, ਦਫਤਰ ਦੇ ਉਦਘਾਟਨ ਮੌਕੇ ਨੌਜਵਾਨਾਂ ਦੇ ਉਪਰਾਲੇ ਦੀ ਕੀਤੀ ਸ਼ਲਾਘਾ

Published On: fastway.news, Date: Aug 07, 2018

ਤਲਵੰਡੀ ਸਾਬੋ, 7 ਅਗਸਤ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਨਥੇਹਾ ਵਿਖੇ ਪਿੰਡ ਨੂੰ ਹਰਿਆ-ਭਰਿਆ ਰੱਖਣ, ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ, ਸਰੀਰਕ ਤੌਰ 'ਤੇ ਤੰਦਰੁਸਤ ਅਤੇ ਨੌਜਵਾਨਾਂ ਨੂੰ ਫੌਜ ਦੀ ਭਰਤੀ ਲਈ ਤਿਆਰ ਕਰਨ ਵਾਸਤੇ ਵੱਖ-ਵੱਖ ਕਲੱਬਾਂ ਅਤੇ ਸੰਸਥਾਵਾਂ ਦੇ ਸਹਿਯੋਗ ਨਾਲ ਬਣਾਏ ਗਏ ਸਹਿਯੋਗ ਗਰੁੱਪ ਨਥੇਹਾ ਦੇ ਦਫਤਰ ਦਾ ਉਦਘਾਟਨ ਪਿੰਡ ਦੇ ਜੰਮਪਲ ਸਾਬਕਾ ਡੀਆਈਜੀ ਸ. ਹਰਿੰਦਰ ਸਿੰਘ ਚਾਹਲ ਵੱਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ। ਖੇਤਰ ਦੇ ਵੱਖ-ਵੱਖ ਪਿੰਡਾਂ ਤੋਂ ਆ ਕੇ ਭਰਤੀ ਸਿਖਲਾਈ ਲੈ ਰਹੇ ਨੌਜਵਾਨਾਂ ਅਤੇ ਪਿੰਡ ਵਾਸੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ. ਚਾਹਲ ਨੇ ਜਿੱਥੇ ਨੌਜਵਾਨਾਂ ਨੂੰ ਪਿੰਡ ਪੱਧਰ 'ਤੇ ਕੀਤੇ ਗਏ ਇਸ ਵੱਡੇ ਉਪਰਾਲੇ ਪ੍ਰਤੀ ਵਧਾਈ ਦਿੱਤੀ ਉੱਥੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਵੀ ਪ੍ਰੇਰਣਾ ਦਿੱਤੀ। ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਫੌਜ ਜਾਂ ਪੁਲਿਸ ਦੀ ਭਰਤੀ ਸਮੇਂ ਲੋੜੀਂਦੀਆਂ ਸ਼ਰਤਾਂ ਪੂਰੀਆਂ ਕਰਨ ਲਈ ਹੀ ਇਹ ਸਿਖਲਾਈ ਨਹੀਂ ਦਿੱਤੀ ਜਾ ਰਹੀ ਸਗੋਂ ਇਸ ਨਾਲ ਸਭ ਤੋਂ ਪਹਿਲਾਂ ਤੁਸੀਂ ਇੱਕ ਚੰਗੇ ਇਨਸਾਨ ਵੀ ਬਣਦੇ ਹੋ। ਇਸ ਮੌਕੇ ਸ. ਚਾਹਲ ਵੱਲੋਂ ਉਕਤ ਗਰੁੱਪ ਨੂੰ ਦਸ ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਵੀ ਦਿੱਤੀ ਗਈ। ਇਸ ਮੌਕੇ ਸਹਿਯੋਗ ਗਰੁੱਪ ਵੱਲੋਂ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਸਮਾਰਟ ਕਲਾਸ ਸ਼ੁਰੂ ਕਰਨ ਲਈ ਐੱਲਈਡੀ ਭੇਂਟ ਕੀਤੀ ਗਈ। ਗਰੁੱਪ ਦੇ ਸਰਪ੍ਰਸਤ ਮੈਂਬਰ ਡਾਕਟਰ ਸੁਖਜਿੰਦਰ ਸਿੰਘ, ਭਾਈ ਬਲਵੀਰ ਸਿੰਘ ਸਨੇਹੀ, ਮਨਪ੍ਰੀਤ ਸਿੰਘ ਚਾਹਲ ਦੁਆਰਾ ਸ. ਚਾਹਲ ਅਤੇ ਉਹਨਾਂ ਦੇ ਬੇਟੇ ਫਿਲਮੀ ਅਦਾਕਾਰ ਅਤੇ ਉਘੇ ਸਮਾਜ ਸੇਵੀ ਗੁਲਜਾਰਇੰਦਰ ਚਾਹਲ ਅਤੇ ਸੀਂਗੋ ਚੌਂਕੀ ਇੰਚਾਰਜ ਮੇਜਰ ਸਿੰਘ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਵਾਤਾਵਰਨ ਦੀ ਸੰਭਾਲ ਲਈ ਸ. ਚਾਹਲ ਵੱਲੋਂ ਪਿੰਡ ਦੇ ਗੁਰਦੁਆਰਾ ਸਾਹਿਬ, ਸਕੂਲ, ਧਰਮਸ਼ਾਲਾ ਅਤੇ ਹੋਰ ਸਾਂਝੀਆਂ ਥਾਵਾਂ 'ਤੇ ਫਲਦਾਰ ਬੂਟੇ ਲਗਾਏ ਗਏ। ਇਸ ਮੌਕੇ ਸਰਪੰਚ ਕੁਲਵੰਤ ਸਿੰਘ ਚਾਹਲ, ਗੁਰਪਿਆਰ ਸਿੰਘ ਚਾਹਲ, ਸਾਬਕਾ ਸਰਪੰਚ ਪਵਨ ਕੁਮਾਰ, ਨੰਬਰਦਾਰ ਜੰਗ ਸਿੰਘ, ਹੈਡ ਗ੍ਰੰਥੀ ਜਰਨੈਲ ਸਿੰਘ ਮਿੱਠੂ, ਪਿਆਰਾ ਸਿੰਘ, ਗੁਰਲਾਭ ਸਿੰਘ ਕਲੱਬ ਪ੍ਰਧਾਨ, ਫਿਲਮੀ ਡਾਇਰੈਕਟਰ ਸ਼ੁਭੀ ਸਨੇਹੀ, ਮੁੱਖ ਅਧਿਆਪਕ ਬਲਕੌਰ ਸਿੰਘ ਸਿੱਧੂ, ਹੌਲਦਾਰ ਸੁਖਪਾਲ ਸਿੰਘ, ਹੌਲਦਾਰ ਗੁਰਚਰਨ ਸਿੰਘ, ਜਸਵੀਰ ਸਿੰਘ ਚਾਹਲ ਆਦਿ ਮੌਜੂਦ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration