"/> ਅਕਾਲ ਯੂਨੀਵਰਸਿਟੀ ਵਿਚ ਕਿੱਤਾਮੁਖੀ ਮੁਕਾਬਲਾ ਪ੍ਰੀਖਿਆਵਾਂ ਸੰਬੰਧੀ ਸੈਮੀਨਾਰ ਹੋਇਆ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਅਕਾਲ ਯੂਨੀਵਰਸਿਟੀ ਵਿਚ ਕਿੱਤਾਮੁਖੀ ਮੁਕਾਬਲਾ ਪ੍ਰੀਖਿਆਵਾਂ ਸੰਬੰਧੀ ਸੈਮੀਨਾਰ ਹੋਇਆ

Published On: fastway.news, Date: Aug 06, 2018

ਤਲਵੰਡੀ ਸਾਬੋ, 6 ਅਗਸਤ (ਗੁਰਜੰਟ ਸਿੰਘ ਨਥੇਹਾ)- ਸਥਾਨਕ ਅਕਾਲ ਯੂਨੀਵਰਸਿਟੀ ਦੇ 'ਸੈਂਟਰ ਫਾਰ ਕੌਮਪੀਟਿਟਿਵ ਸਟੱਡੀ' ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਅਜੋਕੇ ਸਮੇਂ ਦੀਆਂ ਕਿੱਤਾਮੁਖੀ ਸਮੱਸਿਆਵਾਂ ਦੀ ਹਲ ਸਹਿਤ ਜਾਣਕਾਰੀ ਦੇਣ ਲਈ ਇੱਕ ਕੈਰੀਅਰ ਕਾਊਂਸਲਿੰਗ ਸੈਮੀਨਾਰ ਦਾ ਆਯੋਜਨ ਕੀਤਾ। ਇਸ ਸੈਮੀਨਾਰ ਵਿਚ ਸ਼੍ਰੀ ਲਤੀਫ ਅਹਿਮਦ ਵਿਸ਼ੇਸ਼ ਬੁਲਾਰੇ ਵੱਜੋਂ ਪਹੁੰਚੇ, ਜੋ ਐੱਸਡੀਐੱਮ ਮਾਨਸਾ ਅਤੇ ਸੀਈਓ ਪੰਜਾਬ ਵਕਫ ਦੇ ਅਹੁਦਿਆਂ 'ਤੇ ਕਾਰਜਸ਼ੀਲ ਹਨ। ਸ਼ੁਰੂ ਵਿਚ 'ਸੈਂਟਰ ਫਾਰ ਕੌਮਪੀਟਿਟਿਵ ਸਟੱਡੀ' ਵਿਭਾਗ ਦੇ ਮੁਖੀ ਡਾ. ਭਾਵਨਾ ਬਸਰ ਨੇ ਸਵਾਗਤੀ ਸ਼ਬਦਾਂ ਰਾਹੀਂ ਮੁੱਖ ਬੁਲਾਰੇ ਦੀ ਬਹੁਪੱਖੀ ਸਖ਼ਸ਼ੀਅਤ ਬਾਰੇ ਜਾਣਕਾਰੀ ਦਿੱਤੀ। ਸੈਮੀਨਾਰ ਦੀ ਪ੍ਰਧਾਨਗੀ ਅਰਥ ਸ਼ਾਸਤਰ ਵਿਭਾਗ ਦੇ ਸੀਨਿਅਰ ਪ੍ਰੋ. ਇਕਬਾਲ ਸਿੰਘ ਦੁਆਰਾ ਕੀਤੀ ਗਈ। ਸ਼੍ਰੀ ਲਤੀਫ ਅਹਿਮਦ ਜੀ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਖੇਤਰਾਂ ਨਾਲ ਸੰਬੰਧਿਤ ਕਿੱਤਾਮੁਖੀ ਮੁਕਾਬਲਾ ਪ੍ਰੀਖਿਆਵਾਂ ਦੇ ਤਕਨੀਕੀ ਪੱਖਾਂ ਬਾਰੇ ਜਿੱਥੇ ਭਰਪੂਰ ਜਾਣਕਾਰੀ ਦਿੱਤੀ ਉੱਥੇ ਇਹਨਾਂ ਖੇਤਰਾਂ ਸੰਬੰਧੀ ਧਿਆਨ ਰੱਖਣਯੋਗ ਵਿਸ਼ੇਸ਼ ਸਾਵਧਾਨੀਆਂ ਅਤੇ ਮੁਸ਼ਕਿਲਾਂ ਬਾਰੇ ਵੀ ਜਾਗਰੁਕ ਕੀਤਾ।ਇਸ ਸੈਮੀਨਾਰ ਦਾ ਉਦੇਸ਼ ਵਿਦਿਆਰਥੀਆਂ ਨੂੰ ਕੈਰੀਅਰ ਚੋਣ ਦੀ ਜਾਣਕਾਰੀ ਦੇਣਾ, ਮੁਕਾਬਲਾ ਪ੍ਰੀਖਿਆਵਾਂ ਦੀ ਚੰਗੀ ਤਿਆਰੀ ਦੇ ਤਰੀਕੇ ਸਿਖਾ ਕੇ ਭਵਿੱਖ ਲਈ ਪੂਰੀ ਤਰ੍ਹਾਂ ਤਿਆਰ ਕਰਨਾ ਸੀ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਪ੍ਰੋਫ਼ੈਸਰ ਸਾਹਿਬਾਨ ਹਾਜ਼ਰ ਸਨ। ਸੈਮੀਨਾਰ ਦੇ ਅੰਤ ਵਿਚ ਯੂਨੀਵਰਸਿਟੀ ਦੇ ਰਜਿਸਟਰਾਰ ਸਵਰਨ ਸਿੰਘ ਜੀ ਨੇ ਸ਼ਲਾਘਾਪੂਰਨ ਸ਼ਬਦਾਂ ਨਾਲ ਸਭ ਦਾ ਧੰਨਵਾਦ ਕੀਤਾ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration