"/> ਆਰਐੱਮਪੀ ਡਾਕਟਰਾਂ ਦੀ ਮਹੀਨਾਵਾਰ ਮੀਟਿੰਗ ਮੌਕੇ ਨਸ਼ਾ ਮੁਕਤ ਸਮਾਜ ਸਿਰਜਣ ਦਾ ਲਿਆ ਅਹਿਦ।
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਆਰਐੱਮਪੀ ਡਾਕਟਰਾਂ ਦੀ ਮਹੀਨਾਵਾਰ ਮੀਟਿੰਗ ਮੌਕੇ ਨਸ਼ਾ ਮੁਕਤ ਸਮਾਜ ਸਿਰਜਣ ਦਾ ਲਿਆ ਅਹਿਦ।

Published On: fastway.news, Date: Aug 06, 2018

ਤਲਵੰਡੀ ਸਾਬੋ, 6 ਅਗਸਤ (ਗੁਰਜੰਟ ਸਿੰਘ ਨਥੇਹਾ)- ਮੈਡੀਕਲ ਪ੍ਰੈਕਟਿਸ ਐਸੋਸੀਏਸ਼ਨ ਬਲਾਕ ਤਲਵੰਡੀ ਸਾਬੋ ਦੀ ਮਹੀਨਾਵਾਰ ਮੀਟਿੰਗ ਅੱਜ ਤਲਵੰਡੀ ਸਾਬੋ ਵਿਖੇ ਹੋਈ ਜਿਸ ਵਿੱਚ ਵਰਿੰਦਰ ਸਿੰਘ ਗਿੱਲ ਡੀਐੱਸਪੀ ਤਲਵੰਡੀ ਸਾਬੋ ਵਿਸ਼ੇਸ਼ ਤੌਰ 'ਤੇ ਪਹੁੰਚੇ। ਉਹਨਾਂ ਇਸ ਮੌਕੇ ਆਪਣੇ ਸੰਬੋਧਨ ਵਿੱਚ ਆਰਐੱਮਪੀ ਡਾਕਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਨੂੰ ਤੇਜ਼ ਕਰਨ ਲਈ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ। ਉਹਨਾਂ ਕਿਹਾ ਕਿ ਪੇਂਡੂ ਅਤੇ ਸ਼ਹਿਰੀ ਖੇਤਰ ਵਿੱਚ ਨਸ਼ਾ ਵਿਰੋਧੀ ਅਨਸਰਾਂ ਦੀ ਸ਼ਨਾਖਤ ਕਰਕੇ ਉਨ੍ਹਾਂ ਨੂੰ ਗੁਪਤ ਤੌਰ 'ਤੇ ਦੱਸਿਆ ਜਾਵੇ ਤਾਂ ਕਿ ਇਸ ਮੁਹਿੰਮ ਨੂੰ ਵੱਡੀ ਪੱਧਰ 'ਤੇ ਤੇਜ਼ ਕਰਕੇ ਨਸ਼ੇ ਦੇ ਸੌਦਾਗਰਾਂ ਨੂੰ ਕਾਬੂ ਕਰਕੇ ਸਮਾਜ ਨੂੰ ਨਸ਼ਾ ਮੁਕਤ ਕਰ ਸਕੀਏ। ਇਸ ਮੌਕੇ ਬੋਲਦਿਆਂ ਐਸੋਸੀਏਸ਼ਨ ਦੇ ਬਲਾਕ ਪ੍ਰਧਾਨ ਗੁਰਮੇਲ ਸਿੰਘ ਘਈ ਨੇ ਡੀਐੱਸਪੀ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਉਹਨਾਂ ਦੀ ਸੰਸਥਾ ਨਸ਼ਾ ਮੁਕਤ ਸਮਾਜ ਸਿਰਜਣ ਲਈ ਹਰ ਵੇਲੇ ਸਰਗਰਮ ਹੈ। ਉਹਨਾਂ ਕਿਹਾ ਕਿ aਹਨਾਂ ਦੀ ਐਸੋਸੀਏਸ਼ਨ ਦਾ ਕੋਈ ਵੀ ਨੁਮਾਇੰਦਾ ਨਾ ਆਪ ਨਸ਼ਾ ਵੇਚਦਾ ਹੈ ਅਤੇ ਨਾ ਨਸ਼ਾ ਵੇਚਣ ਵਾਲੇ ਦਾ ਸਾਥ ਦੇਵੇਗਾ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਹਾਇਕ ਸੈਕਟਰੀ ਬਲਵੰਤ ਸਿੰਘ ਲਹਿਰੀ, ਮੀਤ ਪ੍ਰਧਾਨ ਮਲਕੀਤ ਮਿਰਜੇਆਣਾ, ਨਛੱਤਰ ਸਿੰਘ ਨਥੇਹਾ, ਸੀਂਗੋ ਸਰਕਲ ਪ੍ਰਧਾਨ ਭਰਭੂਰ ਸਿੰਘ, ਰਾਮਾਂ ਦਿਹਾਤੀ ਪ੍ਰਧਾਨ ਜਸਵੀਰ ਸਿੰਘ ਕੋਟ ਬਖਤੂ, ਅਡਵਾਈਜ਼ਰੀ ਕਮੇਟੀ ਮੈਂਬਰ ਮੋਦਨ ਸਿੰਘ ਸੁਖਲੱਧੀ, ਗੁਲਾਬ ਸਿੰਘ ਫੁੱਲੋਖਾਰੀ, ਨਿਰਮਲ ਸ਼ਰਮਾ ਗੋਲੇਵਾਲਾ, ਜਸਵਿੰਦਰ ਸਿੰਘ ਮਲਕਾਣਾ, ਸੁਭਾਸ਼ ਕੁਮਾਰ ਸੀਂਗੋ, ਮਿੱਠੂ ਖਾਂ ਲੇਲੇਵਾਲਾ, ਗਿਰਧਾਰੀ ਲਾਲ, ਨਰਿੰਦਰ ਸਿੰਘ, ਬਾਬੂ ਸਿੰਘ, ਜਨਕ ਰਾਜ, ਗੁਰਮੇਲ ਸਿੰਘ ਬਹਿਮਣ, ਪਰਮਜੀਤ ਸਿੰਘ ਭਾਗੀਵਾਂਦਰ, ਭੋਲਾ ਸਿੰਘ, ਬੱਗਾ ਸਿੰਘ ਸ਼ੇਖਪੁਰਾ, ਜਗੂਰਪ ਸਿੰਘ, ਗੁਰਪ੍ਰੀਤ ਸਿੰਘ, ਅਨਿਲ ਕੁਮਾਰ ਕੋਟਫੱਤਾ, ਪਰਮਜੀਤ ਸਿੰਘ ਭਾਗੀਵਾਂਦਰ, ਮੰਦਰ ਪਾਲ ਕਾਲੜਾ, ਸਲਾਹਕਾਰ ਗੁਰਮੇਲ ਸਿੰਘ ਖੋਖਰ, ਬਲਵੰਤ ਸਿੰਘ ਕਣਕਵਾਲ, ਕੇਵਲ ਸਿੰਘ, ਨਾਜਰ ਸਿੰਘ ਸੁਖਲੱਧੀ, ਹਰਨੇਕ ਸਿੰਘ, ਮਨਦੀਪ ਸਿੰਘ, ਕ੍ਰਿਸ਼ਨ ਕੁਮਾਰ ਸੈਕਟਰੀ, ਕੌਰ ਸਿੰਘ ਅਤੇ ਬਸੰਤ ਸਿੰਘ ਲੇਲੇਵਾਲਾ ਆਦਿ ਹਾਜ਼ਰ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration