"/> ਤਲਵੰਡੀ ਸਾਬੋ ਅੰਦਰ ਥਾਂ ਥਾਂ ਪੁੱਟੇ ਗਏ ਸੀਵਰੇਜ ਮੇਨਹੋਲ ਬਣ ਰਹੇ ਨੇ ਹਾਦਸਿਆਂ ਦਾ ਸਬੱਬ, ਪ੍ਰਸ਼ਾਸ਼ਨ ਕੁੰਭਕਰਨੀ ਨੀਂਦ ਸੁੱਤਾ।
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਤਲਵੰਡੀ ਸਾਬੋ ਅੰਦਰ ਥਾਂ ਥਾਂ ਪੁੱਟੇ ਗਏ ਸੀਵਰੇਜ ਮੇਨਹੋਲ ਬਣ ਰਹੇ ਨੇ ਹਾਦਸਿਆਂ ਦਾ ਸਬੱਬ, ਪ੍ਰਸ਼ਾਸ਼ਨ ਕੁੰਭਕਰਨੀ ਨੀਂਦ ਸੁੱਤਾ।

Published On: fastway.news, Date: Aug 06, 2018

ਤਲਵੰਡੀ ਸਾਬੋ, 6 ਅਗਸਤ (ਗੁਰਜੰਟ ਸਿੰਘ ਨਥੇਹਾ)- ਤਲਵੰਡੀ ਸਾਬੋ ਨਗਰ ਅੰਦਰ ਬੀਤੇ ਦਿਨਾਂ ਤੋਂ ਚੱਲ ਰਹੇ ਸੀਵਰੇਜ ਪਾਈਪਾਂ ਦੀ ਸਫਾਈ ਦੇ ਕੰਮ ਦੌਰਾਨ ਪੁੱਟੇ ਗਏ ਸੀਵਰੇਜ ਮੇਨਹੋਲਾਂ ਨੂੰ ਸਹੀ ਤਰੀਕੇ ਨਾਲ ਬੰਦ ਨਾ ਕਰਨ ਦੇ ਚਲਦਿਆਂ ਉੱਥੇ ਬਣ ਚੁੱਕੇ ਵੱਡੇ ਟੋਏ ਜਾਂ ਲੱਗੇ ਮਿੱਟੀ ਤੇ ਬਜਰੀ ਦੇ ਢੇਰ ਨਿੱਤ ਦਿਨ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਕਾਬਿਲੇ ਗ਼ੌਰ ਹੈ ਕਿ ਇਤਿਹਾਸਿਕ ਨਗਰ ਅੰਦਰ ਬੀਤੇ ਦਿਨਾਂ ਤੋਂ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਸੀਵਰੇਜ ਬੋਰਡ ਨੂੰ ਅਦਾ ਕੀਤੇ ਕਰੀਬ 47 ਲੱਖ ਰੁਪਏ ਨਾਲ ਸੀਵਰੇਜ ਦੀ ਸਫਾਈ ਦਾ ਕੰਮ ਵੱਡੀ ਪੱਧਰ 'ਤੇ ਚੱਲ ਰਿਹਾ ਹੈ ਤੇ ਇਸ ਸਫਾਈ ਦੌਰਾਨ ਹੀ ਸਫਾਈ ਕਰਨ ਵਾਲੇ ਠੇਕਾ ਕਰਮਚਾਰੀਆਂ ਨੇ ਥਾਂ ਥਾਂ ਮੇਨਹੋਲ ਪੁੱਟ ਤਾਂ ਲਏ ਪਰ ਸਫਾਈ ਕਰਨ ਉਪਰੰਤ ਮੇਨਹੋਲਾਂ ਨੂੰ ਸਹੀ ਤਰੀਕੇ ਨਾਲ ਬੰਦ ਨਹੀ ਕੀਤਾ ਤੇ ਉਕਤ ਮੇਨਹੋਲ ਕਈ ਥਾਵਾਂ ਤੇ ਸੜਕ ਤੋਂ ਕਾਫੀ ਡੂੰਘੇ ਹੋ ਗਏ ਹਨ ਤੇ ਕਈ ਜਗ੍ਹਾ ਉਕਤ ਮੇਨਹੋਲਾਂ ਦੇ ਉੱਪਰ ਮਿੱਟੀ ਪਾ ਦਿੱਤੀ ਗਈ ਹੈ ਤੇ ਮੇਨਹੋਲਾਂ ਕੋਲ ਮਿੱਟੀ ਤੇ ਪੁੱਟੀ ਗਈ ਸੜਕ ਦੀ ਬਜਰੀ ਦੀਆਂ ਢੇਰੀਆਂ ਦਿਖਾਈ ਦਿੰਦੀਆਂ ਹਨ। ਨਗਰ ਦੇ ਆਜਾਦ ਕੌਂਸਲਰ ਸਤਿੰਦਰ ਸਿੱਧੂ ਅਤੇ ਅਕਾਲੀ ਦਲ ਦੀ ਕੌਂਸਲਰ ਬੀਬੀ ਸ਼ਵਿੰਦਰ ਕੌਰ ਚੱਠਾ ਦੇ ਸਪੁੱਤਰ ਤੇ ਯੂਥ ਅਕਾਲੀ ਦਲ ਦੇ ਹਲਕਾ ਪ੍ਰਧਾਨ ਸੁਖਬੀਰ ਸਿੰਘ ਚੱਠਾ ਅਤੇ ਸਹਾਰਾ ਕਲੱਬ ਤਲਵੰਡੀ ਸਾਬੋ ਦੇ ਸਕੱਤਰ ਤੇ ਸਮਾਜ ਸੇਵੀ ਬਰਿੰਦਰਪਾਲ ਮਹੇਸ਼ਵਰੀ ਨੇ ਵੀ ਪ੍ਰਸ਼ਾਸਨ ਤੇ ਵਿਭਾਗ ਤੋਂ ਮੰਗ ਕੀਤੀ ਹੈ ਕਿ ਮੇਨਹੋਲ ਠੀਕ ਤਰੀਕੇ ਨਾਲ ਬੰਦ ਕਰਕੇ ਲੇਵਲ ਸੜਕ ਦੇ ਬਰਾਬਰ ਕੀਤਾ ਜਾਵੇ ਤਾਂ ਕਿ ਕੋਈ ਹਾਦਸਾ ਨਾ ਵਾਪਰੇ। ਮਾਮਲੇ ਸਬੰਧੀ ਸੀਵਰੇਜ ਬੋਰਡ ਦੇ ਕਿਸੇ ਅਧਿਕਾਰੀ ਨਾਲ ਤਾਂ ਸੰਪਰਕ ਨਹੀਂ ਹੋ ਸਕਿਆ ਪਰ ਨਗਰ ਪੰਚਾਇਤ ਤਲਵੰਡੀ ਸਾਬੋ ਪ੍ਰਧਾਨ ਗੁਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਕਿਹਾ ਕਿ ਸੀਵਰੇਜ ਸਫਾਈ ਦਾ ਕੰਮ ਚੱਲਦਾ ਹੋਣ ਕਾਰਣ ਹੀ ਮਾੜੀ ਮੋਟੀ ਪ੍ਰੇਸ਼ਾਨੀ ਆ ਰਹੀ ਹੈ ਤੇ ਕੰਮ ਪੂਰਾ ਹੁੰਦਿਆਂ ਹੀ ਵਿਭਾਗ ਨੂੰ ਕਹਿ ਕੇ ਮੇਨਹੋਲ ਠੀਕ ਕਰਵਾ ਦਿੱਤੇ ਜਾਣਗੇ ਤਾਂ ਕਿ ਲੋਕਾਂ ਨੂੰ ਕੋਈ ਮੁਸ਼ਕਿਲ ਨਾ ਆਵੇ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration