"/> ਗੁਰਥੜੀ ਵਾਸੀਆਂ ਨੇ ਸਰਵਸੰਮਤੀ ਨਾਲ਼ ਪਾਸ ਕੀਤੇ ਕਈ ਅਹਿਮ ਮਤੇ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਗੁਰਥੜੀ ਵਾਸੀਆਂ ਨੇ ਸਰਵਸੰਮਤੀ ਨਾਲ਼ ਪਾਸ ਕੀਤੇ ਕਈ ਅਹਿਮ ਮਤੇ

Published On: fastway.news, Date: Aug 05, 2018

ਰਾਮਾਂ ਮੰਡੀ,5 ਅਗਸਤ(ਬੁੱਟਰ) ਸਮਾਜਿਕ ਬੁਰਾਈਆਂ ਖ਼ਤਮ ਕਰਨ ਲਈ ਤੇ ਨਗਰ ਸੁਧਾਰ ਲਈ ਪਿੰਡ ਗੁਰਥੜੀ ਦੇ ਗੁਰਦੁਆਰਾ ਸਾਹਿਬ ਵਿਖੇ ਪਿੰਡ ਵਾਸੀਆਂ ਦੀ ਇਕੱਤਰਤਾ ਹੋਈ।ਇਸ ਮੌਕੇ ਪਿੰਡ ਨੂੰ ਵਿਕਾਸ ਦੇ ਰਾਹਾਂ 'ਤੇ ਤੋਰਨ ਲਈ ਕਈ ਅਹਿਮ ਮਤੇ ਸਰਵਸੰਮਤੀ ਨਾਲ਼ ਪਾਸ ਕੀਤੇ ਗਏ।ਜਿਸ ਅਨੁਸਾਰ ਪਿੰਡ 'ਚ ਕੋਈ ਮ੍ਰਿਤਕ ਦੇ ਭੋਗ ਉਪਰੰਤ ਰਿਸ਼ਤੇਦਾਰਾਂ ਨੂੰ ਮਠਿਆਈ ਨਹੀਂ ਦੇਵੇਗਾ।ਹੀਜੜਿਆਂ ਨੂੰ ਖ਼ੁਸ਼ੀ ਮੌਕੇ ਗਿਆਰਾਂ ਸੌ ਰੁਪਏ ਤੋਂ ਵੱਧ ਦਾਨ ਨਹੀਂ ਦਿੱਤਾ ਜਾਵੇਗਾ।ਪਿੰਡ 'ਚ ਨਸ਼ਾ ਨਹੀਂ ਵਿਕਣ ਦਿੱਤਾ ਜਾਵੇਗਾ ਅਤੇ ਨਸ਼ਾ ਵੇਚਣ ਵਾਲ਼ਿਆਂ ਦੀ ਖ਼ਬਰ ਦੇਣ ਵਾਲ਼ਿਆਂ ਨੂੰ ੨੧੦੦ ਰੁਪਏ ਦੇਣ ਦਾ ਫ਼ੈਸਲਾ ਲਿਆ ਗਿਆ।ਇਸ ਤੋਂ ਇਲਾਵਾ ਅਖੌਤੀ ਬਾਬਿਆਂ ਨੂੰ ਦਾਨ ਰਾਸ਼ੀ ਨਾ ਦੇਣ 'ਤੇ ਵੀ ਗੁਰਥੜੀ ਵਾਸੀਆਂ ਨੇ ਇਕਸੁਰਤਾ ਵਿਖਾਈ।ਇਸ ਮੌਕੇ ਕਲੱਬ ਪ੍ਰਧਾਨ ਸੰਦੀਪ ਸਿੰਘ ਸਿੱਧੂ,ਕਰਮਜੀਤ ਕੌਰ ਸਰਪੰਚ,ਧੀਰਾ ਸਿੰਘ ਪ੍ਰਧਾਨ,ਮਾਸਟਰ ਦੇਸ ਰਾਜ,ਕੁਲਦੀਪ ਸਿੰਘ,ਧਰਮਪਾਲ ਸਾਬਕਾ ਸਰਪੰਚ,ਐਡਵੋਕੇਟ ਸੁਖਦੀਪ ਸਿੰਘ ਸਿੱਧੂ,ਅਵਤਾਰ ਸਿੰਘ ਸਾਬਕਾ ਸਰਪੰਚ,ਗੁਰਮੇਲ ਸਿੰਘ ਖ਼ਾਲਸਾ ਤੇ ਵੱਡੀ ਗਿਣਤੀ 'ਚ ਪਿੰਡ ਵਾਸੀ ਹਾਜ਼ਰ ਸਨ।

Tags: tarsem singh butter
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration