"/> ਸਾਬਕਾ ਡੀ. ਆਈ. ਜੀ. ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਨਸ਼ੇ ਵਿਰੁੱਧ ਸਘੰਰਸ ਕਰਨ ਲਈ ਸਹੁੰ ਚੁਕਾ ਕੇ ਲੋਕ ਲਹਿਰ ਸੁਰੂ ਕਰਵਾਈ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸਾਬਕਾ ਡੀ. ਆਈ. ਜੀ. ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਨਸ਼ੇ ਵਿਰੁੱਧ ਸਘੰਰਸ ਕਰਨ ਲਈ ਸਹੁੰ ਚੁਕਾ ਕੇ ਲੋਕ ਲਹਿਰ ਸੁਰੂ ਕਰਵਾਈ

Published On: fastway.news, Date: Jul 08, 2018

ਤਲਵੰਡੀ ਸਾਬੋ, 8 ਜੁਲਾਈ (ਗੁਰਜੰਟ ਸਿੰਘ ਨਥੇਹਾ)- ਪਿੰਡਾਂ ਵਿੱਚ ਵਧ ਰਹੇ ਦੇ ਰੁਝਾਨ ਨੂੰ ਰੋਕਣ ਦੇ ਮਕਸਦ ਨਾਲ ਜਾਗੋ, ਨਸ਼ੇ ਤਿਆਗੋ ਤੇ ਕੋਸਿਸ਼ ਚਾਹਲ ਟਰੱਸਟ ਨਥੇਹਾ ਦੇ ਮੋਢੀ ਸਾਬਕਾ ਡੀ. ਆਈ. ਜੀ. ਹਰਿੰਦਰ ਸਿੰਘ ਚਾਹਲ ਨੇ ਪਿੰਡ ਨਥੇਹਾ ਦੀ ਪੰਚਾਇਤ ਤੇ ਕਲਾਲਵਾਲਾ ਦੇ ਮੋਹਤਵਰਾਂ ਤੋਂ ਨਸ਼ੇ ਵਿਰੁੱਧ ਸਘੰਰਸ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜਰੀ ਵਿੱਚ ਸਹੁੰ ਪਵਾਈ ਕਿ ਅਗਰ ਕੋਈ ਨਸ਼ਾ ਤਸਕਰ ਜਾਂ ਨਸ਼ੇੜੀ ਪਿੰਡ ਵਿੱਚ ਨਸ਼ਾ ਸਪਲਾਈ ਕਰਦਾ ਹੈ ਤਾ ਉਸਨੂੰ ਪਿੰਡ ਵਾਲੇ ਲੋਕ ਫੜ੍ਹ ਕੇ ਪਿੰਡ ਵਿੱਚ ਜਲੂਸ ਕੱਢਣ ਤਾਂ ਜੋ ਉਹ ਆਪਣੀ ਬੇਇਜਤੀ ਮਹਿਸੂਸ ਕਰਕੇ ਨਸ਼ੇ ਵਰਗੀ ਭੈੜੀ ਅਲਾਮਤ ਨੂੰ ਸਦਾ ਲਈ ਤਿਆਗ ਦੇਵੇ ਉਪਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਤੇ ਪੁਲਿਸ ਤੇ ਦਬਾਅ ਬਣੇ ਕੇ ਉਸਤੇ ਸਖਤ ਕਾਰਵਾਈ ਕਰਵਾਈ ਜਾਵੇ aਗਰ ਪੁਲਿਸ ਆਨਾਕਾਨੀ ਕਰਦੀ ਹੈ ਤਾਂ ਮੀਡੀਆ ਦਾ ਸਹਾਰਾ ਲੈ ਕੇ ਉਸ ਬਾਰੇ ਪੰਜਾਬ ਦੇ ਮੁੱਖ ਮੰਤਰੀ ਤੱਕ ਪਹੁੰਚਾਈ ਜਾਵੇ ਅਗਰ ਪਿੰਡਾਂ ਵਿੱਚ ਇਸੇ ਤਰ੍ਹਾਂ ਦੀਆਂ ਲੋਕ ਲਹਿਰਾਂ ਪੈਦਾ ਹੋ ਜਾਣ ਤਾਂ ਪਿੰਡਾਂ ਦੀ ਜਵਾਨੀ ਬਚਾਈ ਜਾ ਸਕਦੀ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਪੰਜਾਬ ਵਿੱਚ ਦੂਸਰੇ ਰਾਜਾਂ ਦੀ ਤਰ੍ਹਾਂ ਇੱਕ ਨਿਯਮ ਬਣਾ ਕੇ ਖਸ਼ਖਸ਼ ਦੀ ਖੇਤੀ ਸੁਰੂ ਕੀਤੀ ਜਾਵੇ ਤਾਂ ਜੋ ਦਵਾਈਆਂ ਲਈ ਲੋੜੀਦੀ ਅਫੀਮ ਰਾਜ ਵਿੱਚੋਂ ਹੀ ਪੂਰੀ ਕੀਤੀ ਜਾਵੇ ਜਿਸ ਨਾਲ ਲੋਕ ਵੀ ਖੁਸਹਾਲ ਹੋਣਗੇ ਤੇ ਕਿਸਾਨ ਕਣਕ-ਝੋਨੇ ਦੇ ਚੱਕਰ ਵਿਚੋਂ ਵੀ ਨਿਕਲਣਗੇ ਜਿਸਦੇ ਨਤੀਜੇ ਵੀ ਸਾਰਥਕ ਆਉਣਗੇ। ਇਸ ਮੌਕੇ ਉਨ੍ਹਾਂ ਪਿੰਡਾਂ ਦੇ ਮੋਹਤਵਰਾਂ ਨੂੰ ਨਾਲ ਲੈ ਕੇ ਨਥੇਹਾ ਦੇ ਗੁਰੂਘਰ ਨੂੰ ਹਰਾ-ਭਰਾ ਬਣਾਉਣ ਲਈ ਪੌਦੇ ਲਾਏ ਗਏ। ਉਧਰ ਪਿੰਡ ਨਥੇਹਾ ਦੇ ਸਰਪੰਚ ਕੁਲਵੰਤ ਸਿੰਘ, ਕਲਾਲਵਾਲਾ ਦੇ ਸਾਬਕਾ ਸਰਪੰਚ ਹਰਮੇਲ ਸਿੰਘ, ਮਹੰਤ ਮਿੱਠੂ ਸਿੰਘ, ਕਲੱਬ ਪ੍ਰਧਾਨ ਗੁਰਲਾਭ ਸਿੰਘ, ਸਹਾਇਕ ਥਾਣੇਦਾਰ ਗੁਰਪਾਲ ਸਿੰਘ ਨਥੇਹਾ, ਹੌਲਦਾਰ ਸੁਖਪਾਲ ਪਾਲੀ, ਹੌਲਦਾਰ ਜਗਸੀਰ ਰਾਏਕੋਟ ਸਮੇਤ ਵੱਡੀ ਤਦਾਦ ਵਿੱਚ ਲੋਕਾਂ ਨੇ ਚਾਹਲ ਸਾਹਬ ਨੂੰ ਦਿੱਤੇ ਵਾਅਦੇ ਤੇ ਅਮਲ ਕਰਨ ਦਾ ਅਹਿਦ ਲਿਆ।ਇਸ ਮੌਕੇ ਪਿੰਡ ਲਈ ਚੰਗਾ ਯੋਗਦਾਨ ਪਾਉਣ ਵਾਲੇ ਲੋਕਾਂ ਦਾ ਨਕਦ ਰਾਸੀ ਨਾਲ ਸਨਮਾਨ ਵੀ ਕੀਤਾ। ਇਸ ਮੌਕੇ ਹਰਿੰਦਰ ਸਿੰਘ ਕੋਟਸ਼ਮੀਰ, ਰਿਟਾਇਰਡ ਜੇ. ਈ. ਗੁਰਪਿਆਰ ਸਿੰਘ, ਕਲੱਬ ਆਗੂ ਹਰਦੀਪ ਨਥੇਹਾ, ਗੁਰਦੀਪ ਸਿੰਘ, ਸਾਬਕਾ ਪੰਚ ਪਿਆਰਾ ਸਿੰਘ, ਸਾਬਕਾ ਸੰਮਤੀ ਮੈਂਬਰ ਬਲਵੰਤ ਸਿੰਘ, ਪ੍ਰਧਾਨ ਮੰਦਰ ਸਿੰਘ, ਖਜਾਨਚੀ ਬਲਦੇਵ ਸਿੰਘ, ਸਹਾਇਕ ਥਾਣੇਦਾਰ ਹਰਭਜਨ ਸਿੰਘ, ਹੌਲਦਾਰ ਜਗਸੀਰ ਸਿੰਘ ਪੀ ਟੀ, ਸਮਾਜ ਸੇਵੀ ਆਗੂ ਜਸਵੀਰ ਚਾਹਲ, ਬੱਸਾਂ ਦਾ ਸੈਕਟਰੀ ਚੰਦ ਸਿੰਘ, ਹੌਲਦਾਰ ਸੋਨੂੰ, ਯੂਥ ਆਗੂ ਸਹਿਜਪਾਲ ਨਥੇਹਾ, ਸਮੇਤ ਵੱਡੀ ਤਦਾਦ ਵਿੱਚ ਵੱਖ-ਵੱਖ ਪਿੰਡਾਂ ਦੇ ਮੋਹਤਬਰ ਆਗੂ ਮੌਜੂਦ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration