"/> ਸਰਕਾਰੀ ਸਕੂਲ ਲਹਿਰੀ ਵਿਖੇ ਖੇਡੋ ਪੰਜਾਬ ਪੜੋ ਪੰਜਾਬ ਤਹਿਤ ਵੱਖ-ਵੱਖ ਗਤੀਵਿਧੀਆਂ ਅਤੇ ਮੈਰਾਥਨ ਦੌੜ ਕਰਵਾਈ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸਰਕਾਰੀ ਸਕੂਲ ਲਹਿਰੀ ਵਿਖੇ ਖੇਡੋ ਪੰਜਾਬ ਪੜੋ ਪੰਜਾਬ ਤਹਿਤ ਵੱਖ-ਵੱਖ ਗਤੀਵਿਧੀਆਂ ਅਤੇ ਮੈਰਾਥਨ ਦੌੜ ਕਰਵਾਈ

Published On: fastway.news, Date: Jul 07, 2018

ਤਲਵੰਡੀ ਸਾਬੋ, 7 ਜੁਲਾਈ (ਗੁਰਜੰਟ ਸਿੰਘ ਨਥੇਹਾ)- ਪੰਜਾਬ ਸਰਕਾਰ ਵੱਲੋਂ ਚਲਾਏ ਗਏ ਖੇਡੋ ਪੰਜਾਬ ਪੜੋ ਪੰਜਾਬ ਮਿਸ਼ਨ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਹਿਰੀ ਵਿਖੇ ਮੈਰਾਥਨ ਦੌੜ ਦਾ ਆਯੋਜਨ ਕੀਤਾ ਗਿਆ। ਲੜਕਿਆਂ ਦੀ ਟੀਮ ਨੂੰ ਪ੍ਰਿੰਸੀਪਲ ਇੰਚਾਰਜ ਸ੍ਰੀ ਨਰੇਸ਼ ਅਰੋੜਾ ਜੀ ਨੇ ਹਰੀ ਝੰਡੀ ਦੇ ਕੇ ਦੌੜ ਸ਼ੁਰੂ ਕਰਵਾਈ ਅਤੇ ਲੜਕੀਆਂ ਦੀ ਟੀਮ ਨੂੰ ਬਾਇਓ ਲੈਕਚਰਾਰ ਮੈਡਮ ਨੀਲਮ ਨੇ ਰਵਾਨਾ ਕੀਤਾ। ਮੈਰਾਥਨ ਦੌੜ ਦੇ ਇੰਚਾਰਜ ਮੈਡਮ ਸਿਮਰਜੀਤ ਕੌਰ, ਲੈਕਚਰਾਰ ਜਸਵੀਰ ਸਿੰਘ ਮਾਨ, ਮੈਡਮ ਸਵਰਨਜੀਤ ਕੌਰ, ਐਸ. ਐਲ. ਏ ਰਣਜੀਤ ਸਿੰਘ, ਪਵਨੀਤ ਕੌਰ ਸਨ। ਮੈਰਾਥਨ ਦੌੜ ਉਪਰੰਤ ਵਿਦਿਆਰਥੀਆਂ ਨੂੰ ਮੈਡਮ ਸ਼ਕੁੰਤਲਾ, ਸਰਬਜੀਤ ਕੌਰ ਅਤੇ ਜਸਪ੍ਰੀਤ ਕੌਰ ਨੇ ਰਿਫਰੈਸ਼ਮੈਂਟ ਵੰਡੀ। ਇਸ ਤੋ ਬਾਅਦ ਵਾਤਾਵਰਣ ਨੂੰ ਹਰਾ ਭਰਾ ਰੱਖਣ ਲਈ ਸਕੂਲ ਕੈਂਪਸ ਵਿਚ ਪੌਦੇ ਲਗਾਏ ਗਏ। ਬੱਚਿਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਅਤੇ ਪੰਜਾਬੀ ਲੋਕ ਖੇਡਾਂ ਤੋਂ ਜਾਣੂ ਕਰਵਾਉਣ ਲਈ ਲੋਕ ਖੇਡਾ ਜਿਵੇ ਛੂਹਣ ਛੁਹਾਈ, ਕੋਟਲਾ ਛਪਾਕੀ, ਲੀਡਰ ਲੱਭਣਾ, ਰੁਮਾਲ ਚੁਕਣਾ, ਪੀਚੋ ਬੱਕਰੀ, ਲੰਗੜੀ ਟੰਗ, ਅੰਨਾ ਝੋਟਾ, ਖੂੰਜਾ ਨੱਪਣਾ ਅਤੇ ਹੋਰ ਵਿਰਾਸਤੀ ਖੇਡਾ ਕਰਵਾਈਆਂ ਗਈਆਂ। ਖੇਡਾਂ ਤੋ ਬਾਅਦ ਉਡਾਣ ਪ੍ਰੋਜੈਕਟ ਤਹਿਤ ਵੱਖ–ਵੱਖ ਗਰੁਪਾਂ ਵਿੱਚ ਮੁਕਾਬਲਾ ਕਰਵਾਇਆ ਗਿਆ। ਲੈਕਚਰਾਰ ਗੁਰਭੰਤ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਦੁਆਰਾ ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ। ਸਾਰੇ ਪ੍ਰੋਗਰਾਮ ਦੇ ਓਵਰਆਲ ਇੰਚਾਰਜ ਸ. ਜਗਬੀਰ ਸਿੰਘ ਪੰਜਾਬੀ ਮਾਸਟਰ ਰਹੇ। ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਮੂਹ ਸਟਾਫ ਸ੍ਰੀ ਹਰਬੰਸ ਲਾਲ, ਜਸਵੀਰ ਸਿੰਘ ਵੋਕੇਸ਼ਨਲ ਲੈਕਚਰਾਰ, ਵਿਪਨਦੀਪ ਸਿੰਘ, ਰਛਪਾਲ ਸਿੰਘ, ਸੱਤਪਾਲ ਸਿੰਘ, ਭੋਲਾ ਰਾਮ ਨੇ ਪੂਰਾ ਸਹਿਯੋਗ ਦਿੱਤਾ। ਅੰਤ ਵਿੱਚ ਵੱਖ-ਵੱਖ ਖੇਡਾਂ ਵਿੱਚ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਨਰੇਸ਼ ਅਰੋੜਾ ਜੀ ਨੇ ਸਨਮਾਨਿਤ ਕੀਤਾ ਅਤੇ ਸਾਰਿਆਂ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਕੀਤਾ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration