"/> ਰਾਖਵੇਂ ਕੋਟੇ ਦੀ ਜ਼ਮੀਨ ਦੀ ਬੋਲੀ ਦੂਜੀ ਵਾਰ ਰੱਦ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਰਾਖਵੇਂ ਕੋਟੇ ਦੀ ਜ਼ਮੀਨ ਦੀ ਬੋਲੀ ਦੂਜੀ ਵਾਰ ਰੱਦ

ਦਲਿਤ ਭਾਈਚਾਰੇ ਦੇ ਲੋਕ ਜਮੀਨ ਦੀ ਬੋਲੀ ਘੱਟ ਰੇਟ ਲੈਣ ‘ਤੇ ਅੜੇ
Published On: fastway.news, Date: Jun 13, 2018

ਭਵਾਨੀਗੜ੍ਹ 13 ਜੂਨ (ਗੁਰਵਿੰਦਰ ਰੋਮੀ ਭਵਾਨੀਗੜ) ਪਿੰਡ ਕਾਕੜਾ ਵਿਖੇ ਰਾਂਖਵੇਂ ਕੋਟੇ ਜ਼ਮੀਨ ਦੀ ਬੋਲੀ ਨੂੰ ਅੱਜ ਵਿਭਾਗ ਨੇ ਦੁਸਰੀ ਵਾਰ ਰੱਦ ਕਰ ਦਿੱਤੀ।ਇਸ ਤੋਂ ਪਹਿਲਾ ਅੱਜ ਪਿੰਡ ਵਿੱਚ ਇਕੱਤਰ ਹੋਏ ਦਲਿਤ ਮਜ਼ਦੂਰ ਭਾਈਚਾਰੇ ਵਿੱਚ ਉਸ ਵੇਲੇ ਰੋਹ ਪੈਦਾ ਹੋ ਗਿਆ ਜਦੋਂ ਉਨਾਂ ਨੂੰ ਇਹ ਪਤਾ ਲੱਗਾ ਕਿ ਰਿਜਰਵ ਕੋਟੇ ਜ਼ਮੀਨ ਦੀ ਬੋਲੀ ਬੀ.ਡੀ.ਪੀ.ਓ.ਦਫ਼ਤਰ ਭਵਾਨੀਗੜ੍ ਵਿਖੇ ਹੋਵੇਗੀ ਤਾਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪਿੰਡ ਕਮੇਟੀ ਦੀ ਅਗਵਾਈ ਹੇਠ ਸਮੂਹ ਦਲਿਤ ਮਜ਼ਦੂਰ ਭਾਈਚਾਰੇ ਦੇ ਲੋਕਾਂ ਨੇ ਪਿੰਡ ਦੀ ਧਰਮਸ਼ਾਲਾ ਚ ਰੋਹ ਭਰਪੂਰ ਰੈਲੀ ਕੀਤੀ।ਰੈਲੀ ਚ ਸ਼ਾਮਲ ਸਮੂਹ ਦਲਿਤ ਮਜ਼ਦੂਰ ਭਾਈਚਾਰੇ ਨੇ ਬੀ.ਡ.ੀਪੀ.ਓ. ਦਫ਼ਤਰ ਦਾ ਘਿਰਾਓ ਕਰਨ ਦਾ ਫੈਸਲਾ ਕੀਤਾ ਜਿਸ ਤਹਿਤ ਵੱਡੀ ਗਿਣਤੀ ਚ ਟਰੈਕਟਰ ਟਰਾਲੀਆਂ ਤੇ ਸਵਾਰ ਹੋ ਕੇ ਬੀਡੀਪੀਓ ਦਫ਼ਤਰ ਪਹੁੰਚੇ ਲੋਕਾਂ ਵੱਲੋਂ ਜ਼ੋਰਦਾਰ ਨਾਹਰੇਬਾਜ਼ੀ ਕਰਦਿਆਂ ਬੀਡੀਪੀਓ ਦਫ਼ਤਰ ਦਾ ਘਿਰਾਓ ਚ ਕਰ ਦਿੱਤਾ।ਇਸ ਦੋਰਾਨ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਬਲਜੀਤ ਸਿੰਘ, ਬਿਮਲ ਕੌਰ ,ਇਕਾਈ ਆਗੂਆਂ ਕੁਲਬੀਰ ਸਿੰਘ, ਲਖਬੀਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿੰਡ ਕਾਕੜਾ ਦੀ ਬੀ.ਡੀ.ਪੀ.ਓ. ਦਫ਼ਤਰ ਵਿਖੇ ਬੋਲੀ ਹੋਣ ਦਾ ਕੋਈ ਆਧਾਰ ਨਹੀਂ ਬਣਦਾ।ਇਸ ਮੌਕੇ ਭਰਾਤਰੀ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਆਗੂ ਪ੍ਰਗਟ ਸਿੰਘ ਕਾਲਾਝਾੜ ਨੇ ਵੀ ਸੰਬੋਧਿਤ ਕੀਤਾ ਅਤੇ ਕਿਹਾ ਕਿ ਪੰਚਾਇਤੀ ਰਿਜ਼ਰਵ ਕੋਟੇ ਦੀ ਜ਼ਮੀਨ ਦੀ ਬੋਲੀ ਪਿੰਡ ਦੀ ਮਜ਼ਦੂਰਾਂ ਦੀ ਧਰਮਸ਼ਾਲਾ ਵਿੱਚ ਹੀ ਹੋਣੀ ਚਾਹੀਦੀ ਹੈ।ਜਿਸ ‘ਤੇ ਲੋਕਾਂ ਦੇ ਸੰਘਰਸ਼ ਨੂੰ ਦੇਖਦਿਆਂ ਵਿਭਾਗ ਦੇ ਪੰਚਾਇਤ ਸਕੱਤਰ ਨੇ ਲੋਕਾਂ ਚ ਆ ਕੇ ਭਰੋਸਾ ਦਿਵਾਇਆ ਕਿ ਬੋਲੀ ਮਜ਼ਦੂਰਾਂ ਦੀ ਧਰਮਸ਼ਾਲਾ ਚ ਹੋਵੇਗੀ ਜਿਸ ਭਰੋਸੇ ਤੋਂ ਬਾਅਦ ਧਰਨਾਕਰੀ ਸ਼ਾਂਤ ਹੋਏ।ਇਸ ਉਪਰੰਤ ਸਮੂਹ ਦਲਿਤ ਮਜ਼ਦੂਰ ਭਾਈਚਾਰਾ ਸਮੇਤ ਔਰਤਾਂ ਸਾਧਨਾਂ ਤੇ ਸਵਾਰ ਹੋ ਕੇ ਮਜ਼ਦੂਰਾਂ ਦੀ ਧਰਮਸ਼ਾਲਾ ਚ ਪਹੁੰਚੇ।ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਆਗੂਆਂ ਨੇ ਦੱਸਿਆ ਕਿ ਦਲਿਤ ਮਜ਼ਦੂਰ ਭਾਈਚਾਰੇ ਚੋਂ ਕੁਲਬੀਰ ਸਿੰਘ ਪੁਸ਼ਪਿੰਦਰ ਸਿੰਘ, ਦੀਦਾਰ ਸਿੰਘ ਨੇ ਸਕਿਉਰਿਟੀ ਭਰੀ। ਇੱਕ ਟੱਕ 44 ਵਿੱਘੇ ਦੀ ਬੋਲੀ ਇਕ ਲੱਖ ਤੀਹ ਹਜ਼ਾਰ ਤੱਕ ਦਿੱਤੀ ਗਈ ਅਤੇ ਦੂਸਰੇ ਟੱਕ 34 ਵਿਘੇ ਦੀ ਬੋਲੀ 36 ਹਜ਼ਾਰ ਰੁਪਏ ਦਿੱਤੀ ਗਈ।ਪਰਤੂੰ ਪੰਚਾਇਤ ਸੈਕਟਰੀ ਨੇ ਇਸ ਰੇਟ ‘ਤੇ ਜਮੀਨ ਦੀ ਬੋਲੀ ਦੇਣ ਵਿੱਚ ਅਸਮਰੱਥਾ ਪ੍ਰਗਟਾਉਂਦਿਆਂ ਬੋਲੀ ਕੈਂਸਲ ਕਰ ਦਿੱਤੀ।ਬੋਲੀ ਕੈਂਸਲ ਹੋਣ ਉਪਰੰਤ ਸਮੂਹ ਦਲਿਤ ਮਜ਼ਦੂਰ ਭਾਈਚਾਰੇ ਦੇ ਲੋਕਾਂ ਜਿਂਨਾਂ੍ਹ ਵਿੱਚ ਔਰਤਾਂ ਵੀ ਸ਼ਾਮਲ ਸਨ ਨੇ ਕਿਹਾ ਕਿ ਉੱਹ ਲੋਕ ਪੰਚਾਇਤੀ ਰਿਜ਼ਰਵ ਕੋਟੇ ਜ਼ਮੀਨ ਦੀ ਬੋਲੀ ਘੱਟ ਰੇਟ ਤੇ ਸਾਂਝੇ ਤੌਰ ਤੇ ਲੈ ਕੇ ਰਹਿਣਗੇ।ਇਸ ਤੋਂ ਇਲਾਵਾ ਬਲਾਕ ਦੇ ਪਿੰਡ ਭੜੋ ਅਤੇ ਨਰੈਣਗੜ੍ਹ ਵਿੱਚ ਵੀ ਦਲਿਤ ਭਾਈਚਾਰੇ ਲਈ ਰਾਂਖਵੀਂ ਪੰਚਾਇਤੀ ਜਮੀਨ ਦੀ ਬੋਲੀ ਅੱਜ ਰੱਦ ਕਰ ਦਿੱਤੀ ਗਈ।

Tags: vikas kumar
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration