"/> ਭਵਾਨੀਗੜ੍ ਦੇ ਅਗਾਂਹਵਧੂ ਕਿਸਾਨਾਂ ਨੇ ਸਿੱਧੀ ਬਿਜਾਈ ਦਾ ਅਪਣਾਇਆ ਰਾਹ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਭਵਾਨੀਗੜ੍ ਦੇ ਅਗਾਂਹਵਧੂ ਕਿਸਾਨਾਂ ਨੇ ਸਿੱਧੀ ਬਿਜਾਈ ਦਾ ਅਪਣਾਇਆ ਰਾਹ

ਝੋਨੇ ਦੀ ਸਿੱਧੀ ਬਿਜਾਈ ਕਰਕੇ ਵਾਧੂ ਖਰਚਾ ਤੇ ਪਾਣੀ ਬਚਾਉ - ਮੁੱਖ ਖੇਤੀਬਾੜੀ ਅਫਸਰ
Published On: fastway.news, Date: Jun 13, 2018

ਭਵਾਨੀਗੜ੍ 13 ਜੂਨ (ਗੁਰਵਿੰਦਰ ਰੋਮੀ ਭਵਾਨੀਗੜ) ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਨੀਵਾਂ ਜਾਣ ਤੋਂ ਰੋਕਣ ਲਈ ਅਤੇ ਝੋਨੇ ਦੀ ਖੇਤੀ ਵਿੱਚ ਦਿਨੋ ਦਿਨ ਵੱਧਦੇ ਖੇਤੀ ਖਰਚਿਆਂ ਨੂੰ ਘਟਾਉਣ ਦੇ ਮੱਦੇਨਜ਼ਰ ਝੋਨੇ ਦੀ ਡਰਿਲ ਨਾਲ ਸਿੱਧੀ ਬਿਜਾਈ ਇੱਕ ਬਹੁਤ ਹੀ ਕਾਰਗਰ ਤਕਨੀਕ ਸਿੱਧ ਹੋ ਰਹੀ ਹੈ।ਜਿਸ ਨਾਲ ਜਿਥੇ 20 ਤੋਂ 25 ਫੀਸਦੀ ਪਾਣੀ ਦੀ ਬੱਚਤ ਹੁੰਦੀ ਹੈ, ਉਥੇ ਕਿਸਾਨਾਂ ਦੇ ਝੋਨੇ ‘ਤੇ ਹੋਣ ਵਾਲੇ ਖੇਤੀ ਖਰਚਿਆਂ ਵਿੱਚ ਅੰਦਾਜਨ 30 ਹਜਾਰ ਰੁਪਏ ਪ੍ਰਤੀ ਏਕੜ ਤੱਕ ਦੀ ਕਟੋਤੀ ਹੁੰਦੀ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ.ਜਸਵਿੰਦਰਪਾਲ ਸਿੰਘ ਗਰੇਵਾਲ ਕਾਰਜਕਾਰੀ ਮੁੱਖ ਖੇਤੀਬਾੜੀ ਅਫਸਰ ਸੰਗਰੂਰ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਦੀਆਂ ਅਣਥੱਕ ਕੋਸ਼ਿਸ਼ਾਂ ਦੀ ਬਦੋਲਤ ਇਹ ਤਕਨੀਕ ਕਿਸਾਨਾਂ ਵਿੱਚ ਦਿਨੋ ਦਿਨ ਮਕਬੂਲ ਹੁੰਦੀ ਜਾ ਰਹੀ ਹੈ ਅਤੇ ਇਸ ਤਕਨੀਕ ਨੂੰ ਅਪਣਾਉਣ ਲਈ ਕਿਸਾਨਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇੱਕ ਏਕੜ ਲਈ 8-10 ਕਿਲੋ ਬੀਜ ਨੂੰ ਇੱਕ ਗ੍ਰਾਮ ਸਟ੍ਰੈਪਟੋਸਾਈਕਲੀਨ ਅਤੇ 20 ਗ੍ਰਾਮ ਬਵਾਸਿਟਨ ਨਾਲ 10 ਲਿਟਰ ਪਾਣੀ ਵਿੱਚ 5-6 ਘੰਟੇ ਲਈ ਹੀ ਡੁਬੋ ਕੇ ਰੱਖਣ ਤੋ ਬਾਅਦ ਬੀਜ ਨੂੰ ਛਾਂਵੇ 1-2 ਘੰਟੇ ਸੁੱਕਾ ਕੇ ਝੋਨੇ ਬੀਜਣ ਵਾਲੀ ਡਰਿਲ ਨਾਲ 2-3 ਸੈਂਟੀਮੀਟਰ ਤੋਂ ਡੂੰਘੀ ਬਿਜਾਈ ਕਰਨੀ ਚਾਹੀਦੀ ਹੈ।ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਝੋਨੇ ਦੀ ਸਿੱਧੀ ਬਿਜਾਈ ਨਾਲ ਪਾਣੀ ਬਚਾਓ ਮੁਹਿੰਮ ਚਲਾਈ ਗਈ ਸੀ ਪਰ ਉਸ ਦੇ ਵੀ ਬੜੇ ਚੰਗੇ ਤੇ ਸਾਰਥਕ ਨਤੀਜੇ ਸਾਹਮਣੇ ਆਏ ਸਨ ਅਤੇ ਜਿਲ੍ਹੇ ਵਿੱਚ ਪਿਛਲੇ ਸਾਲ ਲਗਭਗ 1500 ਏਕੜ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਹੋਈ ਸੀ।ਇਸ ਸਾਲ ਵੀ ਖੇਤੀਬਾੜੀ ਵਿਭਾਗ ਸੰਗਰੂਰ ਜਿਲ੍ਹੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਹਿੱਤ ਵਿਸੇਸ ਉਪਰਾਲੇ ਕਰ ਰਿਹਾ ਹੈ ਅਤੇ ਇਸ ਸਾਲ ਜਿਲ੍ਹੇ ਵਿੱਚ ਲਗਭਗ 2500 ਏਕੜ ਰਕਬੇ ਵਿੱਚ ਸਿੱਧੀ ਬਿਜਾਈ ਹੋਣ ਦੀ ਉਮੀਦ ਹੈ।
ਇਸੇ ਮੁਹਿੰਮ ਤਹਿਤ ਵਿਭਾਗ ਵੱਲੋਂ ਪਰਮਿੰਦਰ ਸਿੰਘ ਪੁੱਤਰ ਸ੍ਰ. ਬਲਵੀਰ ਸਿੰਘ ਵੜੈਚ ਪਿੰਡ ਨਕਟੇ ਬਲਾਕ ਭਵਾਨੀਗੜ੍ਹ ਦੇ ਖੇਤ ਵਿਖੇ 25 ਏਕੜ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਵਾਈ ਗਈ।ਇਸ ਤੋਂ ਇਲਾਵਾ ਬਲਾਕ ਭਵਾਨੀਗੜ੍ਹ ਦੇ ਅਗਾਂਹਵਧੂ ਕਿਸਾਨ ਬੁੱਧ ਸਿੰਘ ਪੁੱਤਰ ਰੋਮੀ ਸਿੰਘ ਪਿੰਡ ਘਮੰਡ ਸਿੰਘ ਵਾਲਾ 25 ਏਕੜ ਅਤੇ ਤੇਜਿੰਦਰ ਸਿੰਘ ਪੁੱਤਰ ਬਿਰਛਾ ਸਿੰਘ ਪਿੰਡ ਬਾਸੀਅਰਕ ਵੱਲੋਂ ਵੀ 10 ਏਕੜ, ਰਣਧੀਰ ਸਿੰਘ ਪੁੱਤਰ ਸੁਰਜੀਤ ਸਿੰਘ ਬਾਸੀਅਰਕ ਵੱਲੋਂ 7 ਏਕੜ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਵਾਈ ਗਈ ਹੈ।
ਇਸ ਮੋਕੇ ਡਾ.ਮਨਦੀਪ ਸਿੰਘ ਏ.ਡੀ.ਓ.ਭਵਾਨੀਗੜ੍ਹ ਅਤੇ ਸੁਖਦੇਵ ਸਿੰਘ ਖੇਤੀਬਾੜੀ ਉਪ ਨਿਰੀਖਕ ਸਮੇਤ ਅਗਾਂਹਵਧੂ ਕਿਸਾਨ ਰਣਧੀਰ ਸਿੰਘ ਨੰਬਰਦਾਰ,ਮੱਘਰ ਸਿੰਘ ਅਤੇ ਗੁਰਮੀਤ ਸਿੰਘ ਆਦਿ ਕਿਸਾਨ ਹਾਜ਼ਰ ਸਨ।ਇਸ ਸਮੇਂ ਖੇਤੀ ਵਿਭਾਗ ਦੇ ਖੇਤੀ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਧਰਤੀ ਹੇਠਲੇ ਪਾਣੀ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਬਚਾਉਣ ਵਾਸਤੇ ਅਤੇ ਝੋਨੇ ਵਿੱਚ ਬੇਲੋੜੇ ਖੇਤੀ ਖਰਚੇ ਘਟਾਉਣ ਹਿੱਤ ਵੱਧ ਤੋ ਵੱਧ ਬਿਜਾਈ ਇਸ ਤਕਨੀਕ ਨਾਲ ਕੀਤੀ ਜਾਵੇ।

Tags: vikas kumar
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration