"/> ਦਮਦਮਾ ਸਾਹਿਬ ਪ੍ਰੈਸ ਕਲੱਬ ਤਲਵੰਡੀ ਸਾਬੋ ਦੀ ਮੀਟਿੰਗ ਵਿੱਚ ਹੋਈਆਂ ਅਹਿਮ ਵਿਚਾਰਾਂ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਦਮਦਮਾ ਸਾਹਿਬ ਪ੍ਰੈਸ ਕਲੱਬ ਤਲਵੰਡੀ ਸਾਬੋ ਦੀ ਮੀਟਿੰਗ ਵਿੱਚ ਹੋਈਆਂ ਅਹਿਮ ਵਿਚਾਰਾਂ

Published On: fastway.news, Date: Jun 10, 2018

ਤਲਵੰਡੀ ਸਾਬੋ, 10 ਜੂਨ (ਗੁਰਜੰਟ ਸਿੰਘ ਨਥੇਹਾ)- ਸਥਾਨਕ ਪੱਤਰਕਾਰਾਂ ਦੇ ਸੰਗਠਨ ਦਮਦਮਾ ਸਾਹਿਬ ਪ੍ਰੈੱਸ ਕਲੱਬ ਦੀ ਇੱਕ ਅਹਿਮ ਮੀਟਿੰਗ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਭਾਈ ਮਨੀ ਸਿੰਘ ਨਿਵਾਸ ਵਿਖੇ ਹੋਈ ਜਿਸ ਵਿੱਚ ਪੱਤਰਕਾਰਾਂ ਨੂੰ ਦਰਪੇਸ਼ ਮੁਸ਼ਕਿਲਾਂ ਸਬੰਧੀ ਵਿਚਾਰਾਂ ਕਰਨ ਤੋਂ ਇਲਾਵਾ ਜੁਲਾਈ ਮਹੀਨੇ ਦੇ ਪਹਿਲੇ ਹਫ਼ਤੇ ਇੱਕ ਸੱਭਿਆਚਾਰਕ ਅਤੇ ਪੁਸਤਕ ਮੇਲਾ ਕਰਵਾਉਣ ਦਾ ਮਤਾ ਪਾਸ ਕੀਤਾ ਗਿਆ।
ਪਿਛਲੀ ਅਕਾਲੀ ਦਲ ਸਰਕਾਰ ਸਮੇਂ ਸਥਾਨਕ ਨਗਰ ਪੰਚਾਇਤ ਵੱਲੋਂ ਦਮਦਮਾ ਸਾਹਿਬ ਪ੍ਰੈਸ ਕਲੱਬ ਤਲਵੰਡੀ ਸਾਬੋ ਨੂੰ ਦਫ਼ਤਰ, ਲਾਇਬ੍ਰੇਰੀ, ਮੀਟਿੰਗ ਹਾਲ ਅਤੇ ਰੀਡਿੰਗ ਰੂਮ ਬਣਾ ਕੇ ਦਿੱਤੇ ਜਾਣ ਸਬੰਧੀ ਸ਼ੁਰੂ ਕੀਤੀ ਗਈ ਬਿਲਡਿੰਗ ਸੰਬੰਧੀ ਮੌਜੂਦਾ ਨਗਰ ਪੰਚਾਇਤ ਪ੍ਰਧਾਨ ਅਤੇ ਪੰਜਾਬ ਸਰਕਾਰ ਦੇ ਤਲਵੰਡੀ ਸਾਬੋ ਤੋਂ ਹਲਕਾ ਇੰਚਾਰਜ ਸ. ਖੁਸ਼ਬਾਜ਼ ਸਿੰਘ ਜਟਾਣਾ ਨੂੰ ਮਿਲ ਕੇ ਉਕਤ ਦਫ਼ਤਰ ਜਲਦੀ ਪ੍ਰੈੱਸ ਕਲੱਬ ਨੂੰ ਸੌਂਪੇ ਜਾਣ ਬਾਰੇ ਮੰਗ ਪੱਤਰ ਦੇਣ ਦਾ ਵੀ ਮਤਾ ਪਾਸ ਕੀਤਾ ਗਿਆ ਅਤੇ ਪ੍ਰੈੱਸ ਕਲੱਬ ਵੱਲੋਂ ਕਰਵਾਏ ਜਾਣ ਵਾਲੇ ਪੁਸਤਕ ਅਤੇ ਸੱਭਿਆਚਾਰਕ ਮੇਲੇ ਨੂੰ ਸਫਲ ਬਣਾਉਣ ਸਬੰਧੀ ਡਿਊਟੀਆਂ ਵੀ ਲਗਾਈਆਂ ਗਈਆਂ। ਮੀਟਿੰਗ ਦੌਰਾਨ ਕਲੱਬ ਦੇ ਨਵੇਂ ਮੈਂਬਰਾਂ ਕੁਲਦੀਪ ਸਿੰਘ ਦੰਦੀਵਾਲ ਪ੍ਰੈੱਸ ਫੋਟੋਗ੍ਰਾਫਰ ਅੱਜ ਦੀ ਆਵਾਜ਼ ਅਤੇ ਕਮਲਦੀਪ ਬਾਂਸਲ ਪ੍ਰੈੱਸ ਫੋਟੋਗ੍ਰਾਫਰ ਪੰਜਾਬ ਟਾਇਮਜ਼ ਨੂੰ ਕਲੱਬ ਮੈਂਬਰਾਂ ਅਤੇ ਅਹੁਦੇਦਾਰਾਂ ਵੱਲੋਂ ਜੀ ਆਇਆਂ ਕਹਿੰਦਿਆਂ ਪੂਰੀ ਦਿਆਨਤਦਾਰੀ ਅਤੇ ਈਮਾਨਦਾਰੀ ਨਾਲ ਫੀਲਡ ਅੰਦਰ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਮੀਟਿੰਗ ਵਿੱਚ ਉਕਤ ਤੋਂ ਇਲਾਵਾ ਸ. ਰਣਜੀਤ ਸਿੰਘ ਰਾਜੂ, ਸ਼੍ਰੀ ਮੁਨੀਸ਼ ਗਰਗ, ਸ. ਗੁਰਸੇਵਕ ਮਾਨ, ਸ਼੍ਰੀ ਰਾਮ ਰੇਸ਼ਮ ਸ਼ਰਨ, ਸ. ਗੁਰਜੰਟ ਸਿੰਘ ਨਥੇਹਾ, ਸ਼੍ਰੀ ਜਨਕ ਰਾਜ ਜਨਕ, ਸ. ਰਵਜੋਤ ਸਿੰਘ ਰਾਹੀ, ਸ. ਮਹਿੰਦਰ ਸਿੰਘ ਰੂਪ, ਸ਼੍ਰੀ ਰਾਮ ਕੁਮਾਰ ਜਿੰਦਲ, ਸ਼੍ਰੀ ਲਕਵਿੰਦਰ ਕੁਮਾਰ ਸ਼ਰਮਾ ਅਤੇ ਸ.ਜਗਜੀਤ ਸਿੰਘ ਸਿੱਧੂ ਆਦਿ ਪੱਤਰਕਾਰ ਹਾਜ਼ਰ ਸਨ ਜਦੋਂ ਕਿ ਕਿਸੇ ਵਿਸ਼ੇਸ਼ ਰੁਝੇਵੇਂ ਕਾਰਨ ਮੀਟਿੰਗ ਵਿੱਚ ਨਾ ਆ ਸਕਣ ਵਾਲੇ ਸ. ਜਸਵੀਰ ਸਿੰਘ ਸਿੱਧੂ ਨੇ ਫੋਨ ਤੇ ਹਾਜ਼ਰੀ ਲਗਾ ਕੇ ਸਾਰੇ ਮਤਿਆਂ ਨੂੰ ਪ੍ਰਵਾਨਗੀ ਦਿੱਤੀ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration