"/> ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਲਾਇਆ ਸੱਤ ਰੋਜ਼ਾ ਸਮਰ ਕੈਂਪ ਸੰਪੰਨ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਲਾਇਆ ਸੱਤ ਰੋਜ਼ਾ ਸਮਰ ਕੈਂਪ ਸੰਪੰਨ

ਮਾੜੀ ਸੰਗਤ ਕਰਕੇ ਵਿਅਕਤੀ ਦੀ ਜਿੰਦਗੀ ਨਰਕ ਬਣ ਜਾਂਦੀ ਹੈ- ਗੁਰਪ੍ਰੀਤ ਕੌਰ
Published On: fastway.news, Date: Jun 08, 2018

ਤਲਵੰਡੀ ਸਾਬੋ, 8 ਜੂਨ (ਗੁਰਜੰਟ ਸਿੰਘ ਨਥੇਹਾ)- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਪਿੰਡ ਘੁੰਮਣ ਕਲਾਂ ਦੇ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਵਿੱਚ ਸੱਤ ਰੋਜ਼ਾ ਗਿਆਨ ਅੰਜੁਨ ਸਮਰ ਕੈਂਪ ਲਾਇਆ, ਜਿਸ ਦੀ ਸ਼ੁਰੂਆਤ ਨਿਸ਼ਾਨ ਸਾਹਿਬ ਦੀ ਰਸਮ ਤੋਂ ਬਾਅਦ ਸਰਕਲ ਦੇ ਖੇਤਰ ਬਠਿੰਡਾ ਦੇ ਪ੍ਰਧਾਨ ਬਲਵੰਤ ਸਿੰਘ ਨੇ ਆਪਣੇ ਲੈਕਚਰ ਨਾਲ ਕੀਤੀ। ਇਹਨਾਂ ਦਿਨਾਂ ਵਿੱਚ ਵਿਦਿਆਰਥੀਆਂ ਵੱਲੋਂ ਨਿਸ਼ਾਨ ਸਾਹਿਬ, ਸ਼ਬਦ, ਨਾਹਰਿਆਂ ਦੀ ਸੇਵਾ ਖੁਦ ਕੀਤੀ। ਪਹਿਲੇ ਦਿਨ ਡਾ. ਗੁਰਜਿੰਦਰ ਸਿੰਘ ਰੋਮਾਣਾ, ਦੂਜੇ ਦਿਨ ਅਮਨਦੀਪ ਸਿੰਘ ਤਲਵੰਡੀ ਸਾਬੋ, ਤੀਜੇ ਦਿਨ ਪਰਮਿੰਦਰ ਸਿੰਘ, ਚੌਥੇ ਦਿਨ ਸਮਸ਼ੇਰ ਸਿੰਘ, ਪੰਜਵੇਂ ਦਿਨ ਬਾਪੂ ਬਲਵੰਤ ਸਿੰਘ, ਛੇਵੇਂ ਦਿਨ ਡਾ. ਗੁਰਜਿੰਦਰ ਸਿੰਘ ਅਤੇ ਸੱਤਵੇਂ ਦਿਨ ਬੁਲਾਰਿਆਂ ਤੋਂ ਬਾਅਦ ਸਮਾਪਤੀ ਮੌਕੇ ਬੱਚਿਆਂ ਨੇ ਕੈਂਪ ਬਾਰੇ ਆਪਣੇ ਵਿਚਾਰ ਦੱਸੇ। ਕੈਂਪ ਦੌਰਾਨ ਰੀਫਰੈਸ਼ਮੈਂਟ ਦੀ ਸੇਵਾ ਸਟੇਟ ਅਵਾਰਡੀ ਕਿਸਾਨ ਸੁਖਪਾਲ ਸਿੰਘ ਭੁੱਲਰ ਨੇ ਦਿੱਤੀ। ਅਖੀਰਲੇ ਪਲਾਂ ਮੌਕੇ ਮੈਡਮ ਗੁਰਪ੍ਰੀਤ ਕੌਰ ਨੇ ਵਿਦਿਆਰਥੀਆਂ ਸੰਬੋਧਨ ਹੁੰਦਿਆਂ ਕਿਹਾ ਕਿ ਸਾਨੂੰ ਮਾੜੀ ਸੰਗਤ ਨਰਕ ਵੱਲ ਲਿਜਾਂਦੀ ਹੈ, ਇਸ ਲਈ ਮਾੜੇ ਅਨਸਰਾਂ ਤੋਂ ਕਿਨਾਰਾ ਠੀਕ ਰਹਿੰਦਾ ਹੈ। ਮਸ਼ਹੂਰ ਖਾਲਸਾ ਨਰਸਰੀ ਦੇ ਮਾਲਕ ਨਿਰਭੈਅ ਸਿੰਘ ਨੇ ਸਕੂਲ ਲਈ ਪੌਦਿਆ ਦਾ ਸਹਿਯੋਗ ਦਿੱਤਾ। ਇਸ ਮੌਕੇ ਕੈਂਪ ਦੌਰਾਨ ਕੈਂਪ ਦੇ ਬੈਸਟ ਕੈਂਪਰ ਵੀ ਐਲਾਨੇ ਗਏ ਅਤੇ ਉਹਨਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ। ਇਸ ਮੌਕੇ ਸ. ਦਵਿੰਦਰ ਸਿੰਘ ਭੁੱਲਰ ਨੇ ਸਰਕਲ ਦੀ ਟੀਮ ਤੇ ਸਹਿਯੋਗੀ ਸੱਜਣਾਂ ਦਾ ਸਨਮਾਨ ਕੀਤਾ। ਕੈਂਪ ਦੇ ਕੋਆਰਡੀਨੇਟਰ ਮੈਡਮ ਗੁਰਪ੍ਰੀਤ ਕੌਰ ਨੇ ਸਟੱਡੀ ਸਰਕਲ ਟੀਮ ਤੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration